ਕੁਝ ਇਸੇ ਹੀ ਪਲ ਵਿੱਚ ਜੀ ਲਵਾਂ- Life Is To Short to Live

Life Is To Short To Live

ਕੁਝ ਖਾ ਲਵਾਂ... ਕੁਝ ਪੀ ਲਵਾਂ ! ਕੁਝ ਇਸੇ ਹੀ ਪਲ ਵਿੱਚ ਜੀ ਲਵਾਂ... 

 ਕੁਝ ਖਾ ਲਵਾਂ... ਕੁਝ ਪੀ ਲਵਾਂ !

ਕੁਝ ਇਸੇ ਹੀ ਪਲ ਵਿੱਚ ਜੀ ਲਵਾਂ 

ਕੀ ਪਤਾ ਮੇਰੀ ਬੁਨਿਆਦ ਦਾ ? 

ਮੇਰੇ ਅੰਤ ਦਾ  ! ਮੇਰੇ ਆਦਿ ਦਾ !

ਕੁਝ ਖਾ ਲਵਾਂ.. ਕੁਝ ਪੀ ਲਵਾਂ 


ਮੇਰਾ ਲਟ-ਲਟ ਜੋਬਨ ਬਲ ਰਿਹਾ !

ਇਹ ਕਿੰਨਾ ਚਿਰ ਤਕ ਬਲੇਗਾ ? 

ਇਸ ਅੱਗ ਨੇ ਇੱਕ ਦਿਨ ਬੁਝਣਾ 

ਬਣ ਰਾਖ ਹਵਾ ਵਿੱਚ ਉੱਡਣਾ

ਇਹ ਰਾਖ ਬਣੂ...ਜਦ ਬਣੂਗੀ

ਏਹਦਾ ਇਸ ਪਲ ਸੇਕਾ ਹੀ ਲਵਾਂ !

ਕੁਝ ਖਾ ਲਵਾਂ... ਕੁਝ ਪੀ ਲਵਾਂ !

ਕੁਝ ਇਸੇ ਹੀ ਪਲ ਵਿੱਚ ਜੀ ਲਵਾਂ 

ਕੀ ਪਤਾ ਮੇਰੀ ਬੁਨਿਆਦ ਦਾ ?

ਮੇਰੇ ਅੰਤ ਦਾ ! ਮੇਰੇ ਆਦਿ ਦਾ !


ਮੈਨੂੰ ਅੱਠ ਅਰਬ ਦੀ ਭੀੜ ਚੋਂ !

ਆ ਮੌਤ ਨੇ ਇੱਕ ਦਿਨ ਬੁੱਚਣਾ !

ਉਹਨੇ ਪਤਾ ਨਾ ਕਿਸੇ ਨੂੰ ਦੱਸਣਾ 

ਉਹਨੇ ਪਤਾ ਨਾ ਕਿਸੇ ਨੂੰ ਪੁੱਛਣਾ 

ਸਭ ਇੱਕੋ ਰੱਸੇ ਲੰਘਣਾ !

ਫਿਰ ਮੈਂ ਹੋਣੀ ਨੂੰ ਕੀ ਕਵਾਂ ?

ਕੁਝ ਖਾ ਲਵਾਂ...ਕੁਝ ਪੀ ਲਵਾਂ 

ਕੁਝ ਇਸੇ ਪਲ ਵਿੱਚ ਜੀਅ ਲਵਾਂ 

ਕੀ ਪਤਾ ਮੇਰੀ ਬੁਨਿਆਦ ਦਾ ?

ਮੇਰੇ ਅੰਤ ਦਾ ! ਮੇਰੇ ਆਦਿ ਦਾ !


ਮੈਂ ਭਰ-ਭਰ ਪੰਡਾ ਜੋੜੀਆਂ 

ਮੇਰੇ ਕੰਮ ਤਾਂ ਆਈਆਂ ਥੋੜੀਆਂ 

ਕਿਉ ਗੰਢਾਂ ਦੇਵਾਂ ਢਿੱਡ ਨੂੰ ?

ਕਿਉਂ ਹਰ ਇੱਛਾ ਨੂੰ ਸੀਅ ਲਵਾਂ ?

ਕੁਝ ਖਾ ਲਵਾਂ ਕੁਝ ਪੀ ਲਵਾਂ !

ਕੁਝ ਇਸੇ ਹੀ ਪਲ ਵਿੱਚ ਜੀ ਲਵਾਂ 

ਕੀ ਪਤਾ ਮੇਰੀ ਬੁਨਿਆਦ ਦਾ ?

ਮੇਰੇ ਅੰਤ ਦਾ ! ਮੇਰੇ ਆਦਿ ਦਾ !


ਉਏ ‘ਵਾਟਾਂਵਾਲੀਆ’ ਮਹਿਕ ਲੈ 

ਅੱਜ ਵਾਂਗ ਬਸੰਤ ਦੇ ਟਹਿਕ ਲੈ 

ਇਹ ਟਹਿਕ-ਮਹਿਕ ਸਭ ਉੱਡਣੀ

ਭਾਵੇ ਲੱਖਾਂ ਹੀਲੇ ਵਰਤਲਾਂ !

ਕਰ ਲੱਖ ਉਪਰਾਲੇ ਵੀ ਲਵਾਂ !

ਕੁਝ ਖਾ ਲਵਾਂ.. ਕੁਝ ਪੀ ਲਵਾਂ !

ਕੁਝ ਇਸੇ ਹੀ ਪਲ ਵਿੱਚ ਜੀ ਲਵਾਂ 

ਕੀ ਪਤਾ ਮੇਰੀ ਬੁਨਿਆਦ ਦਾ ?

ਮੇਰੇ ਅੰਤ ਦਾ ਮੇਰੇ ਆਦਿ ਦਾ !

ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ

ਜਸਬੀਰ ਵਾਟਾਂਵਾਲੀਆ

ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ

Post a Comment

Previous Post Next Post

About Me

Search Poetry

Followers