ਤੇਰੀ ਖੇਤੀ ਅਮਲੀ ਹੋ ਗਈ
ਉੱਠ ਕਿਸਾਨਾਂ ਸੁੱਤਿਆ, ਕੀ ਤੈਨੂੰ ਚੜਿਆ ਨਸ਼ਾ ਅਫੀਮ ?
ਉਏ ਤੇਰੀ ਖੇਤੀ ਅਮਲੀ ਹੋ ਗਈ! ਤੇਰੀ ਬੰਜਰ ਹੋਈ ਜ਼ਮੀਨ!
ਤੈਨੂੰ ਸੀਖਾ ਉੱਤੇ ਟੰਗਕੇ! ਇਹ ਖਾਂਦੇ ਕੁਆਬ ਸ਼ੌਕੀਨ
ਇਹਨੂੰ ਹਰੀ ਕ੍ਰਾਂਤੀ ਆਖਦੇ! ਤੇ ਆਖਣ ਯੁੱਗ ਮਸ਼ੀਨ !
ਇਹ ਤੈਨੂੰ ਦੋ ਹੱਥਾਂ ਨਾਲ ਲੁੱਟਦੇ ! ਤੇ ਬਣਦੇ ਭਲੇ-ਰਹੀਮ!
ਤੇਰੇ ਹਿੱਤ ਵਿੱਚ ਘੜਦੇ ਯੋਜਨਾ, ਉਹ ਆਟੇ ਵਿੱਚ ਨਮਕੀਨ
ਉਏ ਤੂੰ ਗੰਢਾਂ ਦਿੱਤੀਆਂ ਢਿੱਡ ਨੂੰ, ਤਾਂ ਵੀ ਵਿਕਦੀ ਜਾਏ ਜ਼ਮੀਨ
ਖੇਤੀ ਥੱਲੇ ਰਕਬਾ ਘੱਟ ਗਿਆ, ਤੈਨੂੰ ਕਰ ਛੱਡਿਆ ਮਸਕੀਨ
ਉਹ ਤੈਨੂੰ ਜੁਗੜੇ ਹੋ ਗਏ ਸੁੱਤਿਆਂ, ਵੇ ‘ਵਾਟਾਂਵਾਲੀਆ’ ਤੀਨ
ਲੰਘੇ ਕਲਯੁੱਗ-ਸੱਤਯੁੱਗ-ਦੁਆਪਰੇ, ਇਹ ਲੁੱਟ-ਲੁੱਟ ਕਦੀਮ
ਜੇ ਤੂੰ ਚਾਹੁੰਦਾ ਸਭ ਕੁਝ ਰੋਕਣਾ, ਤੈਨੂੰ ਬਣਨਾ ਪਊ ਜਹੀਨ
ਉਏ ਤੇਰੀ ਖੇਤੀ ਅਮਲੀ ਹੋ ਗਈ, ਤੇਰੀ ਬੰਜ਼ਰ ਹੋਈ ਜ਼ਮੀਨ
ਉਏ ਤੇਰੀ ਖੇਤੀ ਅਮਲੀ ਹੋ ਗਈ, ਤੇਰੀ ਬੰਜ਼ਰ ਹੋਈ ਜ਼ਮੀਨ
ਉਏ ਤੇਰੀ ਖੇਤੀ ਅਮਲੀ ਹੋ ਗਈ, ਤੇਰੀ ਬੰਜ਼ਰ ਹੋਈ ਜ਼ਮੀਨ
ਜਸਬੀਰ ਵਾਟਾਂਵਾਲੀਆ
ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
Post a Comment