ਤਾਰਿਆਂ ਨੇ ਮੈਨੂੰ ਰਾਤ-ਬਰਾਤੇ ਗੱਲ ਕਹੀ
ਆਪਣਾ ਸੂਰਜ ਲੱਭ ਲਵੇਂ ਤਾਂ ਗੱਲ ਬਣੇ
ਐਵੇਂ ਕਾਹਤੋਂ ਰੱਬ ਦੇ ਪਿੱਛੇ ਭਟਕ ਰਿਹਾ !
ਵਿਚ ਦਾਲ਼ ਦੇ ਸਦਾ ਕੋਕੜੂ ਰਹਿੰਦੇ ਨੇ
ਔਖਾ-ਸੌਖਾ ਚੱਬ ਲਵੇਂ ਤਾਂ ਗੱਲ ਬਣੇ
ਜਦ ਵੀ ਬੋਲੀਂ ਮਾਖਿਓਂ ਮਿੱਠਾ ਬੋਲੀਂ ਤੂੰ
ਜੀਭਾ ਕੌੜੀ ਦੱਬ ਲਵੇਂ ਤਾਂ ਗੱਲ ਬਣੇ
ਵਿਚ ਨਸਾਂ ਦੇ ਖੂਨ ਉਬਲਦਾ ਨਹੀਂ ਰਹਿੰਦਾ
ਕਲਮਾਂ ਕੋਲੇੋਂ ਅੱਗ ਲਵੇਂ ਤਾਂ ਗੱਲ ਬਣੇ
Jasbir Wattanawalia
Post a Comment