ਹੱਕ ਮੰਗਿਆ ਤਾਂ ਜੇਲ੍ਹਾਂ ਦੇ ਵਿੱਚ ਜਾਵੋਗੇ
ਦੇਸ਼ ਮੇਰੇ ਦੀ ਇਹੀ ਫਿਤਰਤ ਸਦੀਆਂ ਤੋਂ
ਉਹੀਓ ਮਾਰੇ ਜਿਹਨੂੰ ਤੁਸੀਂ ਬਚਾਵੋਗੇ
ਚੰਦੂ, ਗੰਗੂ ਇੱਥੇ ਘਰ-ਘਰ ਜੰਮਦੇ ਨੇ
ਨਾ ਜੰਮਣ ਇਹ, ਕਿਹੜਾ ਪਾਠ ਪੜ੍ਹਾਵੋਗੇ
ਗਧੇ-ਘੋੜੇ ਦੀ ਵੋਟ ਹੈ ਚੁਣਦੀ ਰਾਜਿਆਂ ਨੂੰ
ਇਹ ਗਧਿਆਂ ਦੀ ਗਿਣਤੀ ਕਿਵੇਂ ਘਟਾਵੋਗੇ
ਕੁਰਬਾਨੀ ਤੇ ਕੁਰਬਾਨੀ ਫਿਰ ਕੁਰਬਾਨੀ
ਜਾਲਮੋ ਕਿੰਨੀਆਂ ਲਾਸ਼ਾਂ ਹੋਰ ਵਿਛਾਵੋਗੇ
ਤਖਤ ਪਲਟਦੇ, ਰਾਜ ਬਦਲਦੇ ਰਹਿੰਦੇ ਨੇ
ਕਿੰਨਾ ਚਿਰ ਤੁਸੀਂ ਐਦਾਂ ਰਾਜ ਚਲਾਵੋਗੇ
'ਵਾਟਾਂਵਾਲੀਆ' ਵੇਖੇ ਇਸ ਯੁਗ ਗਰਦੀ ਨੂੰ
ਤੁਸੀਂ ਕਿੰਨੇ ਘੱਲੂਘਾਰੇ..ਹੋਰ ਲਿਆਵੋਗੇ ?
ਅੰਨ ਦਾਤੇ ਤੋਂ ਅੱਤਵਾਦੀ ਅਖਵਾਵੋਗੇ
ਹੱਕ ਮੰਗਿਆ ਤਾਂ ਜੇਲ੍ਹਾਂ ਦੇ ਵਿੱਚ ਜਾਵੋਗੇ
ਜਸਬੀਰ ਵਾਟਾਂਵਾਲੀਆ
Post a Comment