ਦਰਿਆਵਾਂ ਨੂੰ ਖੋਰਾ ਲੱਗਿਆ
ਲੱਗਿਆ ਥੱਲਿਓਂ ਉੱਤੇ...
ਪੰਜਾਬੀਓ ਜਾਗਦੇ ਕੇ ਸੁੱਤੇ...
ਪੰਜ ਦਰਿਆ ਸਾਡੇ ਨਾਲ਼ੇ ਬਣ ਗਏ
ਅੰਮ੍ਰਿਤ ਸੀਗੇ.. ਅਦੁੱਤੇ
ਪੰਜਾਬੀਓ ਜਾਗਦੇ ਕਿ ਸੁੱਤੇ
ਦੁੱਧ ਦੀ ਰਾਖੀ ਬਿੱਲੇ ਬਹਿ ਗਏ
ਰਲ਼ ਗਏ ਚੋਰ ਤੇ ਕੁੱਤੇ....
ਪੰਜਾਬੀਓ ਜਾਗਦੇ ਕੇ ਸੁੱਤੇ
ਸਿੰਘ ਜੀ ਸਭ ਚੜ੍ਹ ਗਏ ਪਹਾੜੀਂ
ਚੜ੍ਹ ਗਏ ਕਿਹੜੀ ਰੁੱਤੇ
ਪੰਜਾਬੀਓ ਜਾਗਦੇ ਕੇ ਸੁੱਤੇ
ਖਾਣ-ਪਾਣ ਸਭ ਦੂਸਤ ਹੋ ਗਏ,
ਮੌਸਮ ਹੋਏ ਕਰੁੱਤੇ...
ਪੰਜਾਬੀਓ ਜਾਗਦੇ ਕੇ ਸੁੱਤੇ...
ਵਾਟਾਂਵਾਲੀਆ ਰੌਲਾ ਪਾਵੇ
ਲਿਖ-ਲਿਖ ਸਭ ਨੂੰ ਰੋਜ਼ ਜਗਾਵੇ
ਪਤਾ ਨਹੀਂ ਕਿਉਂ ਤੁਸੀਂ ਘੂਕ ਸੌਂ ਗਏ
ਸੌਂ ਗਏ ਰੁੱਤ-ਕਰੁੱਤੇ
ਪੰਜਾਬੀਓ ਜਾਗਦੇ ਕੇ ਸੁੱਤੇ
ਜਸਬੀਰ ਵਾਟਾਂਵਾਲੀਆ
Description- This poem describes the pain of Punjab's Rivers how much they are polluted and how all Punjabi are sleeping
Post a Comment