Ficus rligiosa/ਪਿੱਪਲ ਨਾਲ ਜੁੜੇ ਹਨ ਅਨੇਕਾਂ ਵਿਸ਼ਵਾਸ/ਅੰਧਵਿਸ਼ਵਾਸ਼/ ਅਤੇ ਅਨੇਕਾਂ ਸਿਹਤ ਲਾਭ/ ਗੁਰਬਾਣੀ ਅਤੇ ਲੋਕਧਾਰ ਵਿਚ ਵੀ ਹੈ ਪਿੱਪਲ ਦਾ ਖਾਸ ਜਿਕਰ
ਪਿੱਪਲ ਦਾ ਵਿਗਿਆਨਿਕ ਨਾਂ Ficus rligiosa ਹੈ। ਇਸ ਨੂੰ ਪੀਪ, ਪੀਪਲ, ਪਿੰਪਲਾ ਪੇਪੜੋ, ਪੀਪਰ, ਪਿਪਲੋ, ਪਿਪਰੋ, ਪਿਪਲੋ, ਪਿੱਪਲਾ, ਪਿੱਪਲ, ਅਹੰਤ, ਅਸ਼ੁਦ, ਅਰਲੋ, ਰਾਂਜੀ, ਬਾਸਰੀ, ਅਸ਼ਵਥਾਨਾਰਾ, ਅਸ਼ਵਥਾ, ਅਰਲੀਮਾਰਾ, ਅਰਾਲੇਗੀਡਾ, ਅਸ਼ਵਥਾਮਾਰਾ, ਬਾਸਾਰੀ, ਬੁਰਾ, ਜਰੀ, ਅਰਯਾਲ, ਪਿੰਪਲਮ, ਅਰਾਸੁ, ਅਰਾਰਾ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਵਿਸ਼ਾਲ ਰੁੱਖ ਹੈ ਜੋ ਕਿ ਭਾਰਤ ਨੇਪਾਲ ਸ੍ਰੀ ਲੰਕਾ ਚੀਨ ਅਤੇ ਇੰਡੋਨੇਸ਼ੀਆ ਆਦਿ ਦੇਸ਼ਾਂ ਵਿੱਚ ਆਮ ਪਾਇਆ ਜਾਂਦਾ ਹੈ। ਇਹ ਲੰਮੀ ਉਮਰ ਤੱਕ ਰਹਿਣ ਵਾਲਾ ਪੱਤਝੜੀ ਰੁੱਖ ਹੈ ਜਿਸ ਨਾਲ ਅਨੇਕਾਂ ਲੋਕ ਧਾਰਾਈ ਅਤੇ ਧਾਰਮਿਕ ਵਿਸ਼ਵਾਸ ਜੁੜੇ ਹੋਏ ਹਨ।
ਹਿੰਦੂ ਅਤੇ ਬੁੱਧ ਧਰਮ ਵਿੱਚ ਪਿੱਪਲ ਨੂੰ ਖਾਸ ਮਾਨਤਾ/Peepal has special importance in Hinduism and Buddhism
ਹਿੰਦੂ ਅਤੇ ਬੁੱਧ ਧਰਮ ਵਿੱਚ ਪਿੱਪਲ ਨੂੰ ਖਾਸ ਧਾਰਮਿਕ ਰੁੱਖ ਵਜੋਂ ਪੂਜਿਆ ਜਾਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਪਿੱਪਲ ਦੀਆਂ ਜੜਾਂ ਵਿੱਚ ਬ੍ਰਹਮਾ ਦਾ ਵਾਸਾ ਹੁੰਦਾ ਹੈ, ਤਣੇ ਵਿੱਚ ਵਿਸ਼ਨੂ ਜੀ ਦਾ ਅਤੇ ਪਿੱਪਲ ਦੀਆਂ ਟਾਹਣੀਆਂ ਵਿੱਚ ਸ਼ਿਵਜੀ ਦਾ ਵਾਸਾ ਹੁੰਦਾ ਹੈ। ਹਿੰਦੂ ਧਰਮ ਵਿੱਚ ਅਨੇਕਾਂ ਧਾਰਮਿਕ ਵਿਸ਼ਵਾਸਾਂ ਦੇ ਤਹਿਤ ਪਿੱਪਲ ਦੀ ਪੂਜਾ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਬੁੱਧ ਧਰਮ ਵਿੱਚ ਵੀ ਪਿੱਪਲ ਨੂੰ ਵਿਸ਼ੇਸ਼ ਧਾਰਮਿਕ ਰੁੱਖ ਵਜੋਂ ਮਾਨਤਾ ਹੈ। ਇਹ ਮੰਨਿਆ ਜਾਂਦਾ ਹੈ ਕਿ ਮਹਾਤਮਾ ਬੁੱਧ ਨੂੰ ਗਿਆਨ ਦੀ ਪ੍ਰਾਪਤੀ ਪਿੱਪਲ ਦੇ ਹੇਠਾਂ ਹੀ ਹੋਈ ਸੀ। ਇਸ ਲਈ ਇਸ ਨੂੰ ਬੋਧੀ ਰੁੱਖ ਵੀ ਕਿਹਾ ਜਾਂਦਾ ਹੈ।
ਗੁਰਬਾਣੀ ਵਿਚ ਪਿੱਪਲ/Peepal in Gurbani
ਗੁਰਬਾਣੀ ਵਿਚ ਪਿੱਪਲ ਸ਼ਬਦ
ਨੂੰ ਪੀਪ ਕਹਿ ਕੇ ਵਖਿਆਨ ਕੀਤਾ ਗਿਆ ਹੈ। ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਕਲਿਆਨ ਮਹਲਾ ੪
॥ ਵਿਚ ਫਰਮਾਉਂਦੇ ਹਨ ਕਿ-
ਸੰਗਤਿ ਸੰਤ ਸੰਗਿ ਲਗਿ ਊਚੇ
ਜਿਉ ਪੀਪ ਪਲਾਸ ਖਾਇ ਲੀਜੈ ॥
ਸਭ ਨਰ ਮਹਿ ਪ੍ਰਾਨੀ ਊਤਮੁ
ਹੋਵੈ ਰਾਮ ਨਾਮੈ ਬਾਸੁ ਬਸੀਜੈ ॥੪॥
{ਪੰਨਾ 1325}
ਭਾਵ ਹੇ ਭਾਈ! ਸੰਤ-ਜਨਾਂ ਦੀ ਸੰਗਤਿ ਵਿਚ ਰਹਿ ਕੇ ਸੰਤ-ਜਨਾਂ ਦੀ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਜਾਈਦਾ ਹੈ। ਜਿਵੇਂ ਪਲਾਸ ਰੁੱਖ (ਛਿਛਰੇ) ਨੂੰ ਪੀਪ ਰੁੱਖ (ਪਿੱਪਲ) ਆਪਣੇ ਵਿਚ ਸਮੋ ਕੇ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਇਸੇ ਤਰ੍ਹਾਂ ਜਿਸ ਮਨੁੱਖ ਵਿਚ ਪਰਮਾਤਮਾ ਦੇ ਨਾਮ ਦੀ ਸੁਗੰਧੀ ਵੱਸ ਜਾਂਦੀ ਹੈ, ਉਹ ਮਨੁੱਖ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।
ਹਰਿਆਣਾ, ਬਿਹਾਰ ਅਤੇ ਉੜੀਸਾ ਸੂਬਿਆਂ ਦਾ ਰਾਜ ਰੁੱਖ ਹੈ ਪਿੱਪਲ/Peepal is the state tree of Haryana, Bihar and Orissa
ਪਿੱਪਲ ਹਰਿਆਣਾ, ਬਿਹਾਰ ਅਤੇ ਉੜੀਸਾ ਸੂਬਿਆਂ ਦਾ ਰਾਜ ਰੁੱਖ ਹੈ। ਇਹਨਾਂ ਸੂਬਿਆਂ ਵਿਚ ਪਿੱਪਲ ਨੂੰ ਵਿਸ਼ੇਸ਼ ਦਰਜਾ ਦਿੱਤਾ ਗਿਆ ਹੈ ਅਤੇ ਇਸਦੀ ਖਾਸ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਭਾਰਤ ਸਰਕਾਰ ਵੱਲੋਂ ਪਿੱਪਲ ਦੀਆਂ ਤਸਵੀਰਾਂ ਵਾਲੀ ਡਾਕ ਟਿਕਟ ਵੀ ਜਾਰੀ ਕੀਤੀ ਜਾ ਚੁੱਕੀ ਹੈ।
ਪੁਰਾਤਨ ਸਮਾਰਕਾਂ ਅਤੇ ਵਸਤਾਂ ਉੱਤੇ ਉੱਕਰੇ ਹੋਏ ਮਿਲਦੇ ਹਨ ਪਿੱਪਲ ਦੇ ਅਨੇਕਾਂ ਚਿੱਤਰ/Numerous images of Peepal are found carved on ancient monuments and objects
ਪਿੱਪਲ ਸਾਡੇ ਸਮਾਜ ਦਾ ਸਦੀਆਂ ਤੋਂ ਹੀ ਅਹਿਮ ਹਿੱਸਾ ਰਹੇ ਹਨ। ਪੁਰਾਤਨ ਸਿੱਕਿਆਂ ਅਤੇ ਸਮਾਰਕਾਂ ਉੱਤੇ ਵੀ ਪਿੱਪਲ ਦੇ ਉੱਕਰੇ ਹੋਏ ਚਿੱਤਰ ਆਮ ਮਿਲਦੇ ਹਨ, ਜੋ ਕਿ ਇਸ ਗੱਲ ਦਾ ਅਹਿਮ ਸਬੂਤ ਹਨ।
ਪੰਜਾਬੀ ਲੋਕਧਾਰਾ ਸਹਿਤ ਅਤੇ ਸੱਭਿਆਚਾਰ ਵਿਚ ਪਿੱਪਲ ਦਾ ਰੁੱਖ/Peepal tree in Punjabi folklore and culture
ਪਿੱਪਲ ਦੇ ਰੁੱਖ ਦਾ ਸਾਡੇ ਪੰਜਾਬ ਅਤੇ ਵਿਰਸੇ ਨਾਲ ਡੂੰਘਾ ਸੰਬੰਧ ਹੈ। ਪਿੱਪਲ ਦਾ ਵਰਣਨ ਸਾਡੇ ਗੀਤਾਂ, ਲੋਕ ਗੀਤਾਂ, ਅਖਾਣ-ਮੁਹਾਵਰਿਆਂ ਅਤੇ ਹੋਰ ਪੰਜਾਬੀ ਸਾਹਿਤ ਵਿੱਚ ਸਿਰ ਚੜ੍ਹ ਕੇ ਬੋਲਦਾ ਹੈ। ਜਿਵੇਂ ਦੇਖੋ ਕੁਝ ਨਮੂਨੇ-
ਬਾਜ਼ਾਰ ਵਿਕੇਂਦੀ ਤਰ ਵੇ...
ਮੇਰਾ ਸਾਹਮਣੇ ਗਲੀ ਦੇ ਵਿੱਚ ਘਰ ਵੇ...
ਵੇ ਪਿੱਪਲ ਨਿਸ਼ਾਨੀ,
ਜੀਵੇਂ ਢੋਲਾ..ਢੋਲ ਜਾਨੀ...
ਸਾਡੀ ਗਲੀ ਆਵੇਂ, ਤੇਰੀ ਮਿਹਰਬਾਨੀ...
ਜਾਂ
ਪਿੱਪਲਾਂ ਉੱਤੇ ਆਈਆਂ ਬਹਾਰਾਂ
ਬੋਹੜਾਂ ਨੂੰ ਲੱਗੀਆਂ ਗੋਹਲਾਂ
ਜੰਗ ਨੂੰ ਨਾ ਜਾ ਵੇ
ਦਿਲ ਦੇ ਬੋਲ ਮੈਂ ਬੋਲਾਂ
ਪਿੱਪਲ ਦੇ ਪੱਤਿਆ ਵੇ ਕਾਹਤੋਂ
ਖੜ-ਖੜ ਲਾਈ ਐ
ਪੱਤ ਝੜੇ ਪੁਰਾਣੇ ਵੇ ਰੁੱਤ ਨਵਿਆਂ ਦੀ ਆਈ ਐ
ਨੀ ਬਾਬਲੇ ਨੇ ਵਰ ਟੋਲਿਆ
ਬੁੱਢਾ ਥੇਹ ਦੇ ਪਿੱਪਲ ਦਾ
ਹਾਣੀ
ਨੀ ਬਾਬਲੇ ਨੇ ਵਰ ਟੋਲਿਆ
ਥੜ੍ਹਿਆਂ ਬਾਝ ਨਾ ਸੋਂਹਦੇ
ਪਿੱਪਲ
ਬਾਗਾਂ ਬਾਝ ਫਲਾਈਆਂ
ਪਿੱਪਲਾ ਭਾਗ ਤੇਰੇ
ਕੁੜੀਆਂ ਨੇ ਪੀਘਾਂ ਪਾਈਆਂ
ਪਿੱਪਲਾ ਭਾਗ ਤੇਰੇ...
ਜਾਂ
ਪਿੱਪਲਾ ਸੱਚ ਦਸ ਵੇ....
ਕਿਹੜਾ ਰਾਹ ਸੁਰਗਾਂ ਨੂੰ ਜਾਵੇ
ਪੰਜਾਬ ਦੇ ਗਹਿਣਿਆਂ ਵਿਚ ਪਿੱਪਲ ਪੱਤੀਆਂ/Peepal leaves in Punjabi jewelry
ਪਿੱਪਲ ਪੱਤੀਆਂ ਔਰਤਾਂ ਦਾ ਕੰਨਾਂ ਦਾ ਇੱਕ ਖਾਸ ਗਹਿਣਾ ਹੁੰਦਾ ਹੈ। ਸੋਨੇ ਦੀਆਂ ਗੋਲ ਵਾਲੀਆਂ ਬਣਾ ਕੇ ਉਹਨਾਂ ਦੇ ਕੁੰਡਿਆਂ ਵਿੱਚ ਪਿੱਪਲ ਦੀਆਂ ਪੱਤੀਆਂ ਵਰਗੀਆਂ ਸੋਨੇ ਦੀਆਂ ਨਿੱਕੀਆਂ-ਨਿੱਕੀਆਂ ਪੱਤੀਆਂ ਲਗਾਈਆਂ ਹੁੰਦੀਆਂ ਹਨ। ਪਿੱਪਲ ਪੱਤੀਆਂ ਦਾ ਪ੍ਰਗਟਾਵਾ ਸਾਡੇ ਲੋਕਗੀਤਾਂ ਵਿਚ ਬਾਖੂਬੀ ਮਿਲਦਾ ਹੈ-
ਆਹ ਲੈ ਨੱਤੀਆਂ ਕਰਾਂ ਲਈ
ਪਿੱਪਲ ਪੱਤੀਆਂ
ਕਿਸੇ ਦੇ ਕੋਲ ਗੱਲ ਨਾ ਕਰੀਂ ...
ਤੈਨੂੰ ਨੱਤੀਆਂ ਭਾਬੋ ਨੂੰ
ਪਿੱਪਲ ਪੱਤੀਆਂ
ਵੇ ਵਿਆਹ ਕਰਵਾ ਲੈ ਵੀਰਨਾ
ਗਜ਼ਲਾਂ ਅਤੇ ਕਵਿਤਾਵਾਂ ਵਿਚ ਪਿੱਪਲ/Peepal in ghazals and poems
ਅਜੋਕੇ ਪੰਜਾਬੀ ਸਾਹਿਤ ਵਿਚ ਵੀ ਪਿੱਪਲ ਦਾ ਜਿਕਰ ਸਿਰ ਚੜ੍ਹ ਕੇ ਬੋਲਦਾ ਹੈ। ਪੰਜਾਬੀ ਦੇ ਸ਼ਾਇਰ ਰਿਤੂ ਵਾਸੂਦੇਵ ਦੀਆਂ ਗਜਲਾਂ ਅਤੇ ਕਵਿਤਾਵਾਂ ਇਸ ਦਾ ਉਤਮ ਨਮੂਨਾ ਹਨ। ਸ਼ਾਇਰ ਨੇ ਪਿੱਪਲ ਨੂੰ ਵਿਸ਼ੇਸ਼ ਪ੍ਰਤੀਕ ਵਜੋਂ ਬਾਖੂਬੀ ਵਰਤਿਆ ਹੈ।
ਉਹ ਖ਼ੇਤਾਂ ਦੇ ਜਾਏ, ਉਹ ਪਿਪਲ਼ਾਂ ਦੇ
ਹਾਣੀ
ਹੈ ਮੇਰੇ ਕਿਸਾਨਾਂ ਦੀ ਲੰਮੀ
ਕਹਾਣੀ
ਜਾਂ
ਸੋਨੇ ਦੀ ਜਿਉਂ ਝਾਲ ਫਿਰੀ ਹੈ
ਪਿੱਪਲ ਪੱਤਿਆਂ ਉੱਤੇ
ਵਿੱਚ ਅਕਾਸ਼ੋਂ ਡੁੱਲ੍ਹ
ਡੁੱਲ੍ਹ ਪੈਂਦੇ
ਰੌਸ਼ਨੀਆਂ ਦੇ ਸਾਏ -
ਘਾਹਾਂ ਦੇ ਵਿਚ ਲਗਰ ਲਪੇਟੀ
ਘਾਹਾਂ ਤੋਂ ਸ਼ਰਮਾਏ
ਉਸਦੀਆਂ ਬੇਪਰਵਾਹੀਆਂ ਮੇਰੇ
ਸਿਦਕ ਦੇ ਬੰਨੇ ਢਾਹੇ –
ਅਖਾਣ-ਮੁਹਾਵਰਿਆਂ ਵਿਚ ਪਿੱਪਲ/Peepal in Akhan and idioms
ਪੰਜਾਬੀ ਦਾ ਇਕ ਮੁਹਾਵਰਾ ਹੈ
ਕਿ ਫਲਾਣਾ ਤਾਂ ਸਾਨੂੰ ਪਿੱਪਲ ਬਣ ਕੇ ਲੱਗਾ ਹੋਇਆ ਹੈ। ਇਸੇ ਤਰਾਂ ਪਿੱਪਲ ਬਾਰੇ ਇਕ ਅਖਾਣ ਹੈ ਕਿ-
ਪਿੱਪਲਾ ਵੇ ਹਰਿਆ ਲਿਆ ਤੇਰਾ
ਪੂਜਾ ਮੁੱਢ
ਤੈਨੂੰ ਪੂਜ ਕੇ ਪਿੱਪਲਾ ਮੈਂ ਕਦੇ ਨਾ ਪਾਵਾਂ ਦੁੱਖ
ਪਿੱਪਲ ਦੇ ਸਿਹਤ ਲਾਭ ਅਤੇ ਦਵਾਈਆਂ ਵਿਚ ਪਿੱਪਲ ਦੀ ਵਰਤੋਂ/Health benefits of Peepal and use of Peepal in medicines
ਪਿੱਪਲ ਨੂੰ ਆਕਸੀਜਨ ਦੀ
ਫੈਕਟਰੀ ਕਿਹਾ ਜਾਂਦਾ ਕਿਉਂਕਿ ਇਹ ਸਾਰੇ ਰੁੱਖ ਤੋਂ ਵਧੇਰੇ ਆਕਸੀਜਨ ਛੱਡਦਾ ਹੈ। ਇਸ ਤੋਂ ਇਲਾਵਾ
ਪਿੱਪਲ ਨੂੰ ਸਭ ਤੋਂ ਵੱਡੇ ਕਾਰਬਨ ਸਿੰਕ ਵਜੋਂ ਵੀ ਜਾਣਿਆਂ ਹੈ। ਇਸ ਦੇ ਨਾਲ-ਨਾਲ ਪਿੱਪਲ ਦੇ
ਅਨੇਕਾਂ ਸਿਹਤ ਲਾਭ ਵੀ ਹਨ। ਪੀਪਲ ਦਾ ਹਰ ਹਿੱਸਾ ਵਰਤੋਂ ਯੋਗ ਹੁੰਦਾ ਹੈ ਅਤੇ ਉਸ ਦੇ ਅਨੇਕਾਂ
ਸਿਹਤ ਲਾਭ ਹਨ ।
1. ਪਿੱਪਲ ਦੀ ਛਿੱਲ ਦਸਤ ਰੋਗਾਂ ਲਈ/Peepal bark for diarrhea
ਪਿੱਪਲ ਦਸਤ ਰੋਗਾਂ ਨੂੰ ਕੰਟਰੋਲ ਕਰਨ ਲਈ ਇੱਕ ਪ੍ਰਭਾਵਸ਼ਾਲੀ ਜੜੀ ਬੂਟੀ ਹੈ। ਦਸਤ ਰੋਗਾਂ ਨੂੰ ਆਯੁਰਵੇਦ ਵਿੱਚ ਅਤਿਸਰ ਕਿਹਾ ਜਾਂਦਾ ਹੈ। ਇਹ ਗਲਤ ਭੋਜਨ, ਅਸ਼ੁੱਧ ਪਾਣੀ, ਜ਼ਹਿਰੀਲੇ ਪਦਾਰਥਾਂ, ਮਾਨਸਿਕ ਤਣਾਅ, ਵਾਤ, ਕਮਜ਼ੋਰ ਪਾਚਨ, ਕਾਰਨ ਹੁੰਦੇ ਹਨ। ਇਹ ਸਾਰੇ ਕਾਰਕ ਵਾਤ ਨੂੰ ਵਧਾਉਣ ਲਈ ਜ਼ਿੰਮੇਵਾਰ ਹੁੰਦੇ ਹਨ। ਵਧੀ ਹੋਈ ਵਾਤ ਸਰੀਰ ਦੇ ਵੱਖ-ਵੱਖ ਟਿਸ਼ੂਆਂ ਅਤੇ ਅੰਤੜੀਆਂ ਵਿੱਚ ਤਰਲ ਆਸੁੰਤਲ ਪੈਦਾ ਕਰਦੀ ਹੈ ਜਿਸ ਕਾਰਨ ਪਾਣੀ ਵਾਲੇ ਦਸਤ ਲੱਗ ਜਾਂਦੇ ਹਨ। ਪਿੱਪਲ ਦੀ ਛਿੱਲ ਦੇ ਪਾਊਡਰ ਦੀ ਵਰਤੋਂ ਸਰੀਰ ਵਿੱਚੋਂ ਪਾਣੀ ਦੀ ਕਮੀ ਨੂੰ ਸੰਤੁਲਨ ਕਰਨ ਵਿੱਚ ਮਦਦ ਕਰਦੀ ਹੈ ਅਤੇ ਇਸਦੇ ਕਸ਼ਾਯ ਐਸਟ੍ਰਿੰਜੈਂਟ ਅਤੇ ਸੰਗਰਾਹੀ ਸੋਖਣ ਵਾਲੇ ਗੁਣਾਂ ਕਾਰਨ ਮਲ ਠੀਕ ਹੋ ਜਾਂਦਾ ਹੈ।
ਪਿੱਪਲ ਦੀ ਛਿੱਲ ਦੇ ਪਾਊਡਰ ਦੀ ਵਰਤੋਂ ਲਈ ਸੁਝਾਅ।
2-4 ਗ੍ਰਾਮ ਪਿੱਪਲ ਦੀ ਛਿੱਲ ਦਾ ਪਾਊਡਰ ਲਓ। ਇਸਨੂੰ 1 ਕੱਪ ਪਾਣੀ ਵਿੱਚ 10 ਮਿੰਟ ਲਈ ਉਦੋ ਤੱਕ
ਉਬਾਲੋ ਜਦੋਂ ਤੱਕ ਪਾਣੀ ਘਟ ਕੇ ¼
ਹੋ ਜਾਵੇ । ਇਸਨੂੰ ਦਿਨ ਵਿੱਚ ਦੋ ਵਾਰ ਪੀਓ। ਦਸਤਾਂ ਤੋਂ ਛੁਟਕਾਰਾ
ਮਿਲਦਾ ਹੈ।
2. ਪਿੱਪਲ ਦੀ ਛਿੱਲ ਮੇਨੋਰੇਜੀਆ ਭਾਵ ਮਾਹਵਾਰੀ ਸਬੰਧੀ ਰੋਗਾਂ ਲਈ/Peepal bark for menorrhagia, i.e. menstrual disorders
ਮੇਨੋਰੇਜੀਆ ਜਾਂ ਮਾਹਵਾਰੀ
ਖੂਨ ਵਹਿਣ ਨੂੰ ਰਕਤਪ੍ਰਦਰ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਵਧੇ ਹੋਏ ਪਿੱਤ ਦੋਸ਼ ਕਾਰਨ ਹੁੰਦਾ
ਹੈ। ਪਿੱਪਲ ਦੀ ਛਿੱਲ ਵਧੇ ਹੋਏ ਪਿੱਤ ਦੋਸ਼ਾਂ ਨੂੰ ਸੰਤੁਲਿਤ ਕਰਦੀ ਹੈ ਅਤੇ ਜਿਆਦਾ ਖੂਨ ਵਹਿਣ ਜਾਂ
ਮੇਨੋਰੇਜੀਆ ਨੂੰ ਕੰਟਰੋਲ ਕਰਦੀ ਹੈ।
ਪਿੱਪਲ ਦੀ ਛਿੱਲ ਦੇ ਪਾਊਡਰ ਦੀ ਵਰਤੋਂ ਲਈ ਸੁਝਾਅ
ਪਿੱਪਲ ਦੀ ਛਿੱਲ ਦੇ ਪਾਊਡਰ ਨੂੰ ਦਿਨ ਵਿੱਚ ਇੱਕ ਜਾਂ ਦੋ ਵਾਰ ਪਾਣੀ ਨਾਲ ਲਓ। ਇਸ ਨਾਲ ਮੇਨੋਰੇਜੀਆ ਭਾਵ ਮਾਹਵਾਰੀ ਦੌਰਾਨ ਜਿਆਦਾ ਖੂਨ ਪੈਣ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
3. ਕਬਜ਼ ਰੋਗ ਲਈ ਪਿੱਪਲ ਦੇ ਪੱਤੇ/Peepal leaves for constipation
ਸਰੀਰ ਵਿਚ ਕਬਜ਼ ਵਧੇ ਹੋਏ
ਵਾਤ ਅਤੇ ਪਿੱਤ ਦੋਸ਼ ਕਾਰਨ ਹੀ ਹੁੰਦੀ ਹੈ। ਇਸ ਤੋਂ ਇਲਾਵਾ ਜੰਕ ਫੂਡ, ਕੌਫੀ ਜਾਂ ਚਾਹ ਦਾ
ਜ਼ਿਆਦਾ ਸੇਵਨ, ਰਾਤ ਨੂੰ ਦੇਰ ਨਾਲ ਸੌਣਾ, ਤਣਾਅ ਅਤੇ ਡਿਪਰੈਸ਼ਨ ਵੀ ਇਸ ਦਾ ਮੁੱਖ ਕਾਰਨ ਹੋ ਸਕਦੇ ਹਨ। ਇਹ ਸਾਰੇ
ਕਾਰਕ ਵਾਤ ਅਤੇ ਪਿੱਤ ਨੂੰ ਵਧਾਉਂਦੇ ਹਨ ਜਿਸ ਕਾਰਨ ਕਬਜ਼ ਹੁੰਦੀ ਹੈ। ਪਿੱਪਲ ਦੇ ਪੱਤਿਆਂ ਦਾ ਰਸ
ਜਾਂ ਗੋਲੀ ਆਪਣੀ ਰੇਚਨ ਸ਼ਕਤੀ ਭਾਵ (ਜੁਲਾਬ)ਲਈ ਜਾਣੀਆਂ ਜਾਂਦੀਆਂ ਹਨ। ਇਸ ਦੀ ਵਰਤੋਂ ਕਬਜ਼ ਨੂੰ
ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਹ ਵੱਡੀ ਆਂਦਰ ਵਿੱਚੋਂ ਫਾਲਤੂ ਮਲ ਨੂੰ ਆਸਾਨੀ ਨਾਲ ਬਾਹਰ
ਕੱਢ ਦਿੰਦੀ ਹੈ।
ਪਿੱਪਲ ਦੇ ਪੱਤਿਆਂ ਦੇ ਰਸ ਦੀ ਵਰਤੋਂ ਲਈ ਸੁਝਾਅ।
ਪਿੱਪਲ ਦੇ ਪੱਤਿਆਂ ਦਾ ਰਸ 5-10 ਮਿ.ਲੀ. ਲਓ। ਇਸਨੂੰ ਹਲਕੇ ਗਰਮ ਪਾਣੀ ਵਿੱਚ ਮਿਲਾਓ। ਸੌਣ ਤੋਂ ਪਹਿਲਾਂ ਪੀਓ ਕਬਜ਼ ਤੋਂ ਛੁਟਕਾਰਾ ਮਿਲੇਗਾ।
4. ਨੱਕ ਵਗਣ ਜਾਂ ਐਪੀਸਟੈਕਸਿਸ ਦੇ ਇਲਾਜ ਲਈ ਪਿੱਪਲ ਦੇ ਪੱਤੇ/Peepal leaves for the treatment of nosebleeds or epistaxis
ਨੱਕ ਵਗਣਾ, ਜਾਂ ਐਪੀਸਟੈਕਸਿਸ, ਉਦੋਂ ਵਾਪਰਦਾ ਹੈ
ਜਦੋਂ ਨੱਕ ਦੀਆਂ ਨਾਜ਼ੁਕ ਖੂਨ ਦੀਆਂ ਨਾੜੀਆਂ ਟੁੱਟ ਜਾਂਦੀਆਂ ਹਨ। ਇਹ ਬਹੁਤ ਸਾਰੇ ਕਾਰਕਾਂ ਦੁਆਰਾ
ਹੋ ਸਕਦਾ ਹੈ, ਜਿਵੇਂ ਕਿ ਖੁਸ਼ਕ
ਹਵਾ, ਸੱਟ, ਐਲਰਜੀ, ਜਾਂ ਨੱਕ ਉਂਗਲ
ਮਾਰਨਾ ਆਦਿ। ਆਮ ਤੌਰ ’ਤੇ ਨੱਕ ਵਗਣਾ ਆਪਣੇ ਆਪ ਠੀਕ ਹੋ ਜਾਂਦਾ ਹੈ ਪਰੰਤੂ ਘਰੇਲੂ ਉਪਚਾਰ ਖੂਨ
ਵਹਿਣ ਨੂੰ ਜਲਦੀ ਰੋਕਣ ਵਿੱਚ ਮਦਦ ਕਰ ਸਕਦੇ ਹਨ।
ਆਯੁਰਵੈਦ ਦੇ ਅਨੁਸਾਰ, ਨੱਕ ਵਿੱਚੋਂ ਖੂਨ ਵਹਿਣਾ ਪਿੱਤ ਦੋਸ਼ ਦੇ ਵਧਣ ਨੂੰ ਦਰਸਾਉਂਦਾ ਹੈ। ਪਿੱਪਲ ਦੇ ਪੱਤੇ ਇੱਕ ਲਾਭਦਾਇਕ ਜੜੀ ਬੂਟੀ ਹੈ ਜੋ ਐਪੀਸਟੈਕਸਿਸ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੀ ਹੈ। ਇਹ ਇਸਦੇ ਕਸ਼ਾਯ (ਐਸਟ੍ਰਿੰਜੈਂਟ) ਗੁਣ ਖੂਨ ਵਹਿਣ ਨੂੰ ਰੋਕਣ ਲਈ ਜਾਂ ਖੂਨ ਨੂੰ ਗਾੜ੍ਹਾ ਕਰਨ ਵਿੱਚ ਮਦਦ ਕਰਦੇ ਹਨ। ਇਹ ਇਸਦੇ ਸੀਤ ਗੁਣ ਦੇ ਕਾਰਨ ਇਹ ਸੋਜ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ।
ਪਿੱਪਲ ਦੇ ਪੱਤਿਆਂ ਦੇ ਰਸ ਦੀ ਵਰਤੋਂ ਲਈ ਸੁਝਾਅ।
ਨੱਕ ਵਹਿਣ ਨੂੰ ਕੰਟਰੋਲ ਕਰਨ ਲਈ ਨਾਸਾਂ ਵਿੱਚ ਪਿੱਪਲ ਦੇ ਪੱਤਿਆਂ ਦੇ ਰਸ ਦੀਆਂ 1-2 ਬੂੰਦਾਂ ਪਾਓ। ਸਮੱਸਿਆ ਤੋਂ ਰਾਹਤ ਮਿਲਦੀ ਹੈ।
5. ਪਿੱਪਲ ਦਾ ਸੱਕ ਜ਼ਖ਼ਮ ਠੀਕ ਕਰਨ ਵਿਚ ਮਦਦਗਾਰ/Peepal bark is helpful in healing wounds
ਪਿੱਪਲ ਜ਼ਖ਼ਮਾਂ ਨੂੰ ਜਲਦੀ ਠੀਕ ਕਰਨ ਵਿੱਚ ਵੀ ਮਦਦਗਾਰ ਹੈ। ਇਸ ਦੇ ਨਾਲ-ਨਾਲ ਇਹ ਸੋਜ ਨੂੰ ਘਟਾਉਣ ਅਤੇ ਚਮੜੀ ਨੂੰ ਨਵਾਂ ਬਣਾਉਣ ਵਿਚ ਵੀ ਸਹਾਇਕ ਹੁੰਦਾ ਹੈ। ਪਿੱਪਲ ਆਪਣੇ ਸੀਤ ਅਤੇ ਕਸ਼ਾਯ (ਐਸਟ੍ਰਿੰਜੈਂਟ) ਸੁਭਾਅ ਦੇ ਕਾਰਨ ਖੂਨ ਦੇ ਵਹਿਣ ਨੂੰ ਕੰਟਰੋਲ ਕਰਕੇ ਜ਼ਖ਼ਮ ਠੀਕ ਕਰਦਾ ਹੈ।
ਪਿੱਪਲ ਦੇ ਸੱਕ ਦੇ ਪਾਊਡਰ ਦੀ ਵਰਤੋਂ ਲਈ ਸੁਝਾਅ।
2-3 ਗ੍ਰਾਮ ਪਿੱਪਲ ਦੀ ਛਿੱਲ ਦਾ ਪਾਊਡਰ ਲਓ। ਇਸਨੂੰ ਸ਼ਹਿਦ ਦੇ ਨਾਲ ਮਿਲਾ
ਕੇ ਪੇਸਟ ਬਣਾਓ ਇਸਨੂੰ ਪ੍ਰਭਾਵਿਤ ਥਾਂ 'ਤੇ ਲਗਾਓ। ਜ਼ਖ਼ਮ ਜਲਦੀ ਠੀਕ ਹੋ ਜਾਂਦੇ ਹਨ।
6. ਪਿੱਪਲ ਦੇ ਪੱਤੇ ਅਤੇ ਛਿੱਲ ਦਾ ਪਾਊਡਰ ਐਲਰਜੀ ਵਿਚ ਲਾਹੇਵੰਦ/Peepal leaves and bark powder are useful in allergies
ਪਿੱਪਲ ਦੀ ਛਿੱਲ ਦੇ ਸੁੱਕੇ
ਪਾਊਡਰ ਨੂੰ ਇਸਦੇ ਐਲਰਜੀ-ਰੋਧੀ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਇਹ ਸਾਹ ਦੀਆਂ ਸਮੱਸਿਆਵਾਂ ਨੂੰ
ਠੀਕ ਕਰਨ ਲਈ ਵੀ ਵਰਤਿਆ ਜਾਂਦਾ ਹੈ।
ਇਸ ਦੇ ਨਾਲ-ਨਾਲ ਪਿੱਪਲ ਚਮੜੀ
ਰੋਗਾਂ ਦੇ ਵਿਚ ਕਾਫੀ ਲਾਭਦਾਇਕ ਹੁੰਦਾ ਹੈ। ਮਲ੍ਹਮ ਦੇ ਰੂਪ ਵਿੱਚ ਪੀਪਲ ਦੇ ਪੱਤਿਆਂ ਦੇ ਅਰਕ
ਦਾ ਉਪਯੋਗ ਜ਼ਖ਼ਮ ਭਰਨ ਵਿੱਚ ਮਦਦ ਕਰਦਾ ਹੈ। ਇਸਦੇ
ਸਾੜ-ਵਿਰੋਧੀ ਗੁਣਾਂ ਕਾਰਨ ਚੰਬਲ ਨਾਲ ਸਬੰਧਤ ਸੋਜ ਨੂੰ ਘਟਾਉਣ ਵਿੱਚ ਵੀ ਮਦਦ ਮਿਲਦੀ ਹੈ।
ਪੀਪਲ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ
ਪਿੱਪਲ ਦੇ ਫਲ ਵਿੱਚ ਲੈਟੇਕਸ
ਹੁੰਦਾ ਹੈ ਜੋ ਕੁਝ ਵਿਅਕਤੀਆਂ ਲਈ ਐਲਰਜੀ ਜਾਂ
ਚਮੜੀ 'ਤੇ ਧੱਫੜਾਂ ਦਾ
ਕਾਰਨ ਬਣ ਸਕਦਾ ਹੈ। ਇਸ ਲਈ ਚਮੜੀ 'ਤੇ ਪਿੱਪਲ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਦਿੱਤੀ ਜਾਂਦੀ
ਹੈ।
7 ਹਾਈਬਲੱਡ ਸ਼ੂਗਰ
ਵਿਚ ਲਾਹੇਵੰਦ ਹੈ ਪਿੱਪਲ/In high blood sugar Peepal is beneficial
ਪਿੱਪਲ ਦੀਆਂ ਜੜ੍ਹਾਂ, ਜੜ੍ਹਾਂ ਦੀ ਛਿੱਲ, ਤਣੇ ਦੀ ਛਿੱਲ, ਪੱਤੇ ਅਤੇ ਫਲਾਂ ਦੀ ਵਰਤੋਂ ਹਾਈ ਬਲੱਡ ਸ਼ੂਗਰ ਲੈਵਲ, ਕਬਜ਼ ਅਤੇ ਦਮੇ ਵਰਗੀਆਂ ਅਲਾਮਤਾਂ ਲਈ ਵੀ ਕੀਤੀ ਜਾਂਦੀ ਹੈ।
8 ਪਿੱਪਲ ਦੇ ਪੱਤਿਆ ਨਾਲ ਸਰਦੀ ਜੁਕਾਮ ਤੋਂ ਰਾਹਤ/Relief from cold with Peepal leaves
ਪਿੱਪਲ ਦੇ ਪੱਤਿਆਂ ਨੂੰ ਦੁੱਧ
'ਚ ਪਾ ਕੇ ਚੰਗੀ
ਤਰ੍ਹਾਂ ਉਬਾਲ ਲਓ। ਇਸ ਤੋਂ ਬਾਅਦ ਇਸ ਵਿੱਚ ਖੰਡ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਸਰਦੀ-ਜ਼ੁਕਾਮ
ਦੀ ਸਮੱਸਿਆ ਜਲਦੀ ਦੂਰ ਹੋ ਜਾਂਦੀ ਹੈ।
9 ਚਿਹਰੇ ਦੀਆਂ ਝੁਰੜੀਆਂ ਨੂੰ ਦੂਰ ਕਰਨ ਲਈ ਵਰਦਾਨ ਹੈ ਪਿੱਪਲ/Peepal is a boon to remove facial wrinkles
ਚਿਹਰੇ ਦੀਆਂ ਝੁਰੜੀਆਂ ਲਈ
ਪਿੱਪਲ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਪਿੱਪਲ ਦੀਆਂ ਜੜ੍ਹਾਂ ਨਾਲ ਚਿਹਰੇ ਦੀਆਂ ਝੁਰੜੀਆਂ ਤੋਂ
ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਲਈ ਪਿੱਪਲ
ਦੀਆਂ ਜੜ੍ਹਾਂ ਨੂੰ ਕੱਟ ਕੇ ਪਾਣੀ 'ਚ ਭਿਓਂ ਦਿਓ। ਫਿਰ ਇਨ੍ਹਾਂ ਜੜ੍ਹਾਂ ਨੂੰ ਚੰਗੀ ਤਰਾਂ ਪੀਸ ਲਵੋ ਤਾਂ
ਕਿ ਜੜ੍ਹਾਂ ਦਾ ਪੇਸਟ ਬਣ ਜਾਵੇ। ਹੁਣ ਤੁਸੀਂ ਇਸ ਪੇਸਟ ਨੂੰ ਚਿਹਰੇ 'ਤੇ ਲਗਾ ਲਗਾਓ
ਚਿਹਰੇ ਦੀਆਂ ਝੁਰੜੀਆਂ ਕੁਝ ਹੀ ਦਿਨਾਂ 'ਚ ਖਤਮ ਹੋ ਜਾਣਗੀਆਂ। ਦੱਸ ਦੇਈਏ ਕਿ ਪਿੱਪਲ ਦੀਆਂ ਜੜ੍ਹਾਂ ਵਿੱਚ
ਐਂਟੀਆਕਸੀਡੈਂਟਸ ਸਭ ਤੋਂ ਵਧੇਰੇ ਪਾਏ ਜਾਂਦੇ ਹਨ। ਇਨ੍ਹਾਂ ਦੀ ਵਰਤੋਂ ਚਮੜੀ ਦੀ ਸਿਹਤ ਲਈ ਬੇਹੱਦ
ਲਾਭਦਾਇਕ ਹੁੰਦੀ ਹੈ।
10 ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਪਿੱਪਲ ਦੀ ਛਿੱਲ/Peepal bark to relieve tooth and gum pain
ਪਿੱਪਲ ਦੀ ਛਿੱਲ ਦੇ ਚੂਰਨ ਨੂੰ ਕੋਸੇ ਪਾਣੀ 'ਚ ਮਿਲਾ ਕੇ ਕੁਰਲੀ ਕਰਨ ਨਾਲ ਦੰਦਾਂ ਅਤੇ ਮਸੂੜਿਆਂ ਦੇ ਦਰਦ ਤੋਂ ਰਾਹਤ ਮਿਲਦੀ ਹੈ ।
11 ਪਿੱਪਲ ਦੇ ਪੱਤਿਆਂ ਨਾਲ ਜਹਿਰੀਲੇ ਜਾਨਵਰ ਦੇ ਕੱਟੇ ਦਾ ਇਲਾਜ/Treatment of poisonous animal bites with Peepal leaves
ਜੇਕਰ ਕਿਸੇ ਵਿਅਕਤੀ ਨੂੰ ਜ਼ਹਿਰੀਲਾ ਜਾਨਵਰ ਕੱਟ ਜਾਵੇ ਤਾਂ ਉਸ ਉੱਤੇ ਉਬਾਲੇ ਹੋਏ ਪਿੱਪਲ ਦੇ ਪੱਤਿਆਂ ਨੂੰ ਲਗਾਉਣ ਨਾਲ ਕਾਫ਼ੀ ਰਾਹਤ ਮਿਲਦੀ ਹੈ।
ਪਿੱਪਲ ਦੀ ਲਾਖ ਦੇ ਸਿਹਤ ਲਾਭ ਅਤੇ ਇਸ ਨਾਲ ਜੁੜੇ ਵਿਸ਼ਵਾਸ/ਅੰਧਵਿਸ਼ਵਾਸ/Health benefits of Peepal lacquer and beliefs/superstitions related to it
ਪਿੱਪਲ ਵਾਂਗ ਪਿੱਪਲ ਦੀ ਲਾਖ
ਨੂੰ ਵੀ ਪਵਿੱਤਰ ਮੰਨਿਆ ਜਾਂਦਾ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਸ ਦੀ ਧੂਣੀ ਨਾਲ ਬੁਰੀਆਂ
ਸ਼ਕਤੀਆਂ ਦੂਰ ਭੱਜਦੀਆਂ ਹਨ। ਅਨੇਕਾਂ ਤੰਤਰ-ਮੰਤਰਾਂ ਵਿਚ ਇਸ ਦਾ ਉਪਯੋਗ ਕੀਤਾ ਜਾਂਦਾ ਹੈ। ਪਿੱਪਲ
ਦੇ ਨਾਲ ਪਿੱਪਲ ਦੀ ਲਾਖ ਦੇ ਅਨੇਕਾਂ ਸਿਹਤ ਲਾਭ ਹਨ।
ਦਸਤ ਅਤੇ ਪੇਚਸ਼ ਦੇ ਇਲਾਜ ਵਿੱਚ ਪ੍ਰਭਾਵਸ਼ਾਲੀ ਹੈ ਪਿੱਪਲ ਦੀ ਲਾਖ/Peepal lacquer is effective in treating diarrhea and dysentery
ਪਿੱਪਲ ਦੀ ਲਾਖ ਦਸਤ ਅਤੇ ਪੇਚਸ਼ ਸਮੇਤ ਪਾਚਨ ਸਮੱਸਿਆਵਾਂ ਨੂੰ ਰੋਕਣ ਲਈ ਵੀ ਵਰਤੀ ਜਾਂਦੀ ਹੈ। ਇਸ ਦੇ ਕੁਦਰਤੀ ਐਸਟ੍ਰਿੰਜੈਂਟ ਗੁਣ ਇਨਾਂ ਅਲਾਮਤਾਂ ਨੂੰ ਕੰਟਰੋਲ ਕਰਕੇ ਅੰਤੜੀਆਂ ਨੂੰ ਠੀਕ ਰੱਖਣ ਵਿੱਚ ਮਦਦ ਕਰਦੇ ਹਨ।
ਨਸਾਂ ਦੀ ਤੰਦਰੁਸਤੀ ਲਈ ਪਿੱਪਲ ਦੀ ਲਾਖ/Peepal lacquer for nerve health
ਨਸਾਂ ਦੇ ਦਰਦ ਅਤੇ ਸੋਜ ਨਾਲ
ਜੂਝ ਰਹੇ ਲੋਕਾਂ ਲਈ ਵੀ ਪਿੱਪਲ ਲਾਖ ਫਾਇਦੇਮੰਦ ਹੁੰਦੀ ਹੈ। ਇਸਦੇ ਸਾੜ ਵਿਰੋਧੀ ਗੁਣ ਸੋਜ ਨੂੰ
ਘਟਾਉਂਦੇ ਹਨ ਅਤੇ ਨਸਾਂ ਦੀ ਸਿਹਤ ਨੂੰ ਠੀਕ ਕਰਦੇ ਹਨ।
Post a Comment