Let me Tell Maharaja Ranjit Singh
ਅੱਜ ਆਖਾਂ ਸਿੰਘ ਰਣਜੀਤ ਨੂੰ... ਉੱਠ ਤੱਕ ਆਪਣਾ ਪੰਜਾਬ
ਅੱਜ ਆਖਾਂ ਸਿੰਘ ਰਣਜੀਤ ਨੂੰ
ਉੱਠ ਤੱਕ ਆਪਣਾ ਪੰਜਾਬ
ਕਿੰਝ ਉਹਨਾਂ ਮਿੱਧਿਆ-ਮਸਲਿਆ
ਸਾਡਾ ਸੋਹਣਾ ਫੁੱਲ ਗੁਲਾਬ
ਹਾਏ ਜਦੋਂ ਤੂੰ ਅੱਖਾਂ ਮੀਟੀਆਂ
ਉਹ ਆ ਗਏ ਘੱਤ ਵਹੀਰ
ਇਹਦੇ ਟੋਟੇ-ਟੋਟੇ ਕਰ ਗਏ
ਇਹਦਾ ਅੰਗ-ਅੰਗ ਦਿੱਤਾ ਚੀਰ
ਵੇ ਅੱਜ ਕੱਖੋਂ ਹੌਲੀ ਹੋ ਗਈ
ਤੇਰੀ ਚੜ੍ਹਤ ਨਵਾਬੀ ਟੌਹਰ
ਵੇ ਸਾਥੋਂ ਖੁੱਸ ਗਏ ਕੋਟ ਤੇ ਕਾਂਗੜੇ,
ਸਾਥੋਂ ਖੁੱਸ ਗਏ ਲੌਹਰ-ਪਿਛੌਰ
ਵੇ ਫਿਰ ਸਿਰ ਅਬਦਾਲੀ ਚੁੱਕਦੇ
ਉਨਾਂ ਦਿਲ ਚੋਂ ਕੱਢਿਆ ਦਹਿਲ
ਵੇ ਤੇਰੇ ਨਲੂਏ, ਆਹਲੂਵਾਲੀਏ
ਦੱਸ ਕਿੱਥੇ ਗਏ ਜਰਨੈਲ ?
ਵੇ ਫਿਰ ਧਿਆਨ ਚੰਦ ਜਹੇ ਡੋਗਰੇ
ਨਿੱਤ ਲਾਉਂਦੇ ਨਵੀਂ ਕਲੀਖ
ਵੇ ਫਿਰ ‘ਈਸਟ ਇੰਡੀਆ ਕੰਪਨੀ’
ਸਾਡੀ ਬਣ ਗਈ ਨਵੀਂ ਸ਼ਰੀਕ....
ਵੇ ਉਦੋਂ ਇੱਕ ਸ਼ਹਿਜ਼ਾਦਾ ਲੈ ਗਏ
ਸਾਡੀ ਨਿਕਲ ਗਈ ਸੀ ਚੀਕ
ਅੱਜ ਕਰ-ਕਰ ਆਇਲਟਸ ਚਲੇ ਗਏ
ਸਾਡੇ ਲੱਖਾਂ ਸਿੰਘ ਦਲੀਪ
ਸਾਡੇ ਲੱਖਾਂ ਸਿੰਘ ਦਲੀਪ
ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
Post a Comment