ਹਨੇਰੀ/Atom Bomb/Best poetry by Jasbir wattanwalia
ਇਹ ਹਨੇਰੀ ਚੜ੍ਹੀ ਏ ਚੁਫੇਰੇ ਜਿਵੇਂ !
ਕਿ ਝੱਖੜ ਚ ਖੇੜਾ ਹੀ ਆ ਜਾਵੇ ਨਾ !
ਇਹ ਹੁੱਸੜ ਵਟੈਲਾ ਸਮਾਂ ਹੈ ਜਿਵੇਂ !
ਕਿ ਲੱਗਦਾ ਕਿਆਮਤ ਹੀ ਢਾਹ ਜਾਵੇ ਨਾ
ਹਨੇਰੀ ਚੜ੍ਹੀ ਏ ਚੁਫੇਰੇ ਜਿਵੇਂ...
ਕਿ ਝੱਖੜ-ਝਖੇੜਾ ਹੀ ਆ ਜਾਵੇ ਨਾ...
ਦਿਸ਼ਾਹੀਣ ਦੌੜਨ-ਤੁਰਨ ਕਾਫਲੇ
ਕਿ ਵਧਦੇ ਹੀ ਜਾਵਣ ਦਿਲੀਂ ਫਾਸਲੇ
ਉਹ ਬੈਠੇ ਬਰੂਦਾਂ 'ਤੇ ਹੱਸਦੇ ਜਿਵੇਂ !
ਉਹਨਾਂ ਨੂੰ ਹੀ ਐਟਮ ਨਿਗਲ ਜਾਵੇ ਨਾ
ਹਨੇਰੀ ਚੜ੍ਹੀ ਏ ਚੁਫੇਰੇ ਜਿਵੇਂ !
ਕਿ ਝੱਖੜ ਝਖੇੜਾ ਹੀ ਆ ਜਾਵੇ ਨਾ !
ਇਹ ਧਰਤੀ, ਤੇ ਧਰਤੀ 'ਤੇ ਜੋ ਆਦਮੀ
ਹਾਂ ਆਪਣਾ ਹੀ ਦੁਸ਼ਮਣ ਹੈ ਉਹ ਆਦਮੀ
ਇਹ ਕੁਦਰਤ ਖਿਲਾਫੀ ਛਿੜੀ ਹੈ ਜਿਵੇਂ
ਕਿ ਕੁਦਰਤ ਹੀ ਪਾਸਾ ਪਲਟ ਜਾਵੇ ਨਾ
ਹਨੇਰੀ ਚੜ੍ਹੀ ਏ ਚੁਫੇਰੇ ਜਿਵੇਂ !
ਕਿ ਝੱਖੜ-ਝਖੇੜਾ ਹੀ ਆ ਜਾਵੇ ਨਾ..
ਮੈਂ ਸਦੀਆਂ ਦੇ ਵਾਚੇ ਪੜ੍ਹੇ ਫਲਸਫੇ
ਬੜੇ ਆਪੋ ਵਿੱਚ ਹੀ ਲੜੇ ਫਲਸਫੇ
ਬੜੇ ਆਪੋ ਵਿੱਚ ਹੀ ਮਨੁੱਖ ਨੇ ਲੜੇ
ਕਿ ਫਿਰ ਕੋਈ ਇਨ੍ਹਾਂ ਨੂੰ ਲੜਾ ਜਾਵੇ ਨਾ
ਇਹ ਹਨੇਰੀ ਚੜ੍ਹੀ ਹੈ ਚੁਫੇਰੇ ਜਿਵੇਂ !
ਕਿ ਝੱਖੜ-ਝਖੇੜਾ ਹੀ ਆ ਜਾਵੇ ਨਾ...
ਜਸਬੀਰ ਵਾਟਾਂਵਲੀਆ
Jasbir Wattanawalia
https://jasbirwattanwalia.blogspot.com/
Post a Comment