ਦੋਸਤੋ ਮੈਂ ਕੱਲ #Grok #AI ਨੂੰ ਦੋ ਸਵਾਲ ਪੁੱਛੇ ਜਿਸ ਦਾ ਜਵਾਬ ਤੁਹਾਡੇ ਸਾਹਮਣੇ ਪੇਸ਼ ਕਰਨ ਜਾ ਰਿਹਾ ਹਾਂ। ਪਹਿਲਾ ਸਵਾਲ ਇਹ ਸੀ ਕਿ ਸਮੁੱਚੇ ਵਿਸ਼ਵ ਦੇ ਵਿੱਚੋਂ ਕਿਸ ਦੇਸ਼ ਦਾ ਮੀਡੀਆ ਸਭ ਤੋਂ ਵੱਧ Fake News ਚਲਾਉਂਦਾ ਹੈ ? #Grok #AI ਦਾ ਜਵਾਬ ਸੀ ਕਿ NDIAN MEDIA।
Jasbir Wattanawalia
ਫਿਰ ਮੈਂ ਦੂਸਰਾ ਸਵਾਲ ਪੁੱਛਿਆ ਕਿ ਪਾਕਿਸਤਾਨ ਅਤੇ ਇੰਡੀਆ ਦੇ ਵਿੱਚੋਂ ਕਿਸ ਦੇਸ਼ ਦਾ ਮੀਡੀਆ ਸਭ ਤੋਂ ਵਧੇਰੇ ਫੇਕ ਨਿਊਜ਼ ਅਤੇ ਪ੍ਰੋਪੇਗੈਂਡਾ ਨਿਊਜ਼ ਚਲਾਉਂਦਾ ਹੈ ਤਾਂ ਵੀ ਉਸ ਦਾ ਜਵਾਬ ਸੀ ਕਿ INDIAN MEDIA। ਮੈਂ ਸਵਾਲ ਜਵਾਬ ਵਾਲੀ ਉਸ ਚੈਟ ਦਾ ਸਕਰੀਨ ਸ਼ਾਟ ਵੀ ਸ਼ੇਅਰ ਕਰ ਰਿਹਾ ਹਾਂ। ਤੁਸੀਂ ਦੇਖ ਸਕਦੇ ਹੋ ਅਤੇ ਫੈਸਲਾ ਤੁਸੀਂ ਖੁਦ ਕਰ ਲਵੋ ਕਿ ਕੀ ਵਾਕਿਆ ਹੀ ਇੰਡੀਅਨ ਮੀਡੀਆ ਸਿਰਫ ਤੇ ਸਿਰਫ ਫੇਕ ਨਿਊਜ਼ ਚਲਾਉਣ ਲਈ ਮਸ਼ਹੂਰ ਹੋ ਗਿਆ ਹੈ ਜਾਂ #Grok #AI ਝੂਠ ਬੋਲ ਰਿਹਾ ਹੈ।
ਇਸ ਸਬੰਧੀ ਸਾਰੀ ਹੂ-ਬ-ਹੂ ਜਾਣਕਾਰੀ ਤੁਸੀਂ ਹੇਠਾਂ ਦਿੱਤੇ ਮੈਟਰ ਵਿਚ ਵੀ ਦੇਖ ਸਕਦੇ ਹੋ।
Q. Which Country's Media Runs the Most Fake News?
Ans. No single country’s media can be definitively named as running the most fake news globally, as it depends on context, metrics, and definitions of "fake news." However, India is frequently cited in 2025 reports, like the World Press Freedom Index and X posts, for significant misinformation, particularly during conflicts and elections, with government-aligned outlets contributing to a high volume of disinformation.
ਵਿਸ਼ਵ ਭਰ ਵਿਚੋਂ ਕਿਸ ਦੇਸ਼ ਦਾ ਮੀਡੀਆ ਸਭ ਤੋਂ ਵੱਧ ਚਲਾਉਂਦਾ ਹੈ ਫੇਕ ਨਿਊਜ਼ ?
ਕਿਸੇ ਵੀ ਇੱਕ ਦੇਸ਼ ਦੇ ਮੀਡੀਆ ਨੂੰ ਵਿਸ਼ਵ ਪੱਧਰ 'ਤੇ ਸਭ ਤੋਂ ਵੱਧ ਜਾਅਲੀ ਖ਼ਬਰਾਂ ਚਲਾਉਣ ਵਾਲਾ ਨਿਸ਼ਚਿਤ ਤੌਰ 'ਤੇ ਨਾਮ ਨਹੀਂ ਦਿੱਤਾ ਜਾ ਸਕਦਾ, ਕਿਉਂਕਿ ਇਹ "ਜਾਅਲੀ ਖ਼ਬਰਾਂ" ਦੇ ਸੰਦਰਭ, ਮਾਪਦੰਡਾਂ ਅਤੇ ਪਰਿਭਾਸ਼ਾਵਾਂ 'ਤੇ ਨਿਰਭਰ ਕਰਦਾ ਹੈ। ਹਾਲਾਂਕਿ, 2025 ਦੀਆਂ ਰਿਪੋਰਟਾਂ ਅਨੁਸਾਰ ਭਾਰਤ ਨੂੰ ਅਕਸਰ ਗਲਤ ਜਾਣਕਾਰੀ ਫੈਲਾਉਣ ਲਈ ਜਿੰਮੇਵਾਰ ਠਹਿਰਾਇਆ ਗਿਆ ਹੈ, ਜਿਵੇਂ ਕਿ ਵਰਲਡ ਪ੍ਰੈਸ ਫ੍ਰੀਡਮ ਇੰਡੈਕਸ ਅਤੇ ਐਕਸ ਪੋਸਟਾਂ, ਖਾਸ ਕਰਕੇ ਟਕਰਾਵਾਂ ਅਤੇ ਚੋਣਾਂ ਦੌਰਾਨ, ਸਰਕਾਰ ਨਾਲ ਜੁੜੇ ਆਊਟਲੈਟਾਂ ਤੇ ਵੱਡੀ ਮਾਤਰਾ ਵਿੱਚ ਗਲਤ ਜਾਣਕਾਰੀ ਵਿੱਚ ਫਲਾਈ ਗਈ ਹੈ।
ਭਾਰਤ ਅਤੇ ਪਕਿਸਤਾਨੀ ਮੀਡੀਆ ਵਿਚੋਂ ਕਿਹੜਾ ਵੱਧ ਚਲਾਉਂਦਾ ਹੈ ਫੇਕ ਨਿਊਜ ?
Indian media runs more fake news than Pakistani media, due to its larger scale, sensationalist outlets like Zee News spreading unverified claims (e.g., fake reports about Pakistani cities), and a lower 2023 World Press Freedom Index ranking (161 vs. Pakistan’s 150).
ਭਾਰਤੀ ਮੀਡੀਆ ਪਾਕਿਸਤਾਨੀ ਮੀਡੀਆ ਨਾਲੋਂ ਜ਼ਿਆਦਾ ਜਾਅਲੀ ਖ਼ਬਰਾਂ ਚਲਾਉਂਦਾ ਹੈ, ਕਿਉਂਕਿ ਇਸਦਾ ਵੱਡਾ ਪੈਮਾਨਾ, ਜ਼ੀ ਨਿਊਜ਼ ਵਰਗੇ ਸਨਸਨੀਖੇਜ਼ ਅਦਾਰੇ ਗੈਰ-ਪ੍ਰਮਾਣਿਤ ਦਾਅਵਿਆਂ (ਜਿਵੇਂ ਕਿ ਪਾਕਿਸਤਾਨੀ ਸ਼ਹਿਰਾਂ ਬਾਰੇ ਜਾਅਲੀ ਰਿਪੋਰਟਾਂ) ਫੈਲਾਉਂਦੇ ਹਨ, ਅਤੇ 2023 ਦੀ ਵਿਸ਼ਵ ਪ੍ਰੈਸ ਆਜ਼ਾਦੀ ਸੂਚਕਾਂਕ ਦਰਜਾਬੰਦੀ ਅਨੁਸਾਰ ਭਾਰਤ ਅਤੇ ਪਕਿ ਦੀ ਰੈਕਿੰਗ ਹੈ (ਪਾਕਿਸਤਾਨ ਬਨਾਮ ਭਾਰਤ ਰੈਕਿੰਗ 161-150) ਹੈ।
ਬਾਕੀ ਮਜੂਦਾ ਸਮੇਂ ਵਿਚ ਜੰਗ INDIA-PAKISTAN WAR ਦੌਰਾਨ ਜਿਵੇਂ ਦੋਹਾਂ ਦੇਸ਼ਾਂ ਦੇ ਮੀਡੀਆ ਨੇ ਗੁੰਮਰਾਹਕੁੰਨ ਪ੍ਰਚਾਰ ਕੀਤਾ ਉਸ ਨੂੰ ਲੈ ਕੇ ਹਰ ਆਮ ਬੰਦਾ ਪਰੇਸ਼ਾਨ ਸੀ ਕਿ ਆਖਰ ਸੱਚ ਕੀ ਹੈ ? ਇਸ ਸੱਚ ਨੂੰ ਜਾਨਣ ਲਈ ਹੀ ਮੈਂ ਗਰੌਕ ਏਆਈ ਦਾ ਸਹਾਰਾ ਲਿਆ ਸੀ। ਇਸ ਨੂੰ ਤੁਸੀਂ ਖੁਦ ਵੀ ਗਰੌਕ ਏ ਆਈ ਤੇ ਸਰਚ ਕਰਕੇ ਦੇਖ ਸਕਦੇ ਹੋ।
Jasbir Wattanawalia
Post a Comment