ਪੰਜਾਬੀ ਆਖਾਣ-ਮੁਹਾਵਰੇ
‘ਚ’ ਅੱਖਰ ਤੋਂ ਲੈ ਕੇ ਝ ਅੱਖਰ ਤੱਕ ਅਖਾਣ
- ਚਸਕੋਰੀਆਂ, ਹੱਡ ਹਰਾਮਣਾ ਅੱਜ ਵੀ ਪੱਟੀਆਂ ਤੇ ਕੱਲ ਵੀ ਪੱਟੀਆਂ।
- ਚਕੋਰ ਨੂੰ ਚੰਨ ਮਿਲਿਆ, ਮਿਲਿਆ ਆ ਕੇ ਹੇਠ। ਜਸਬੀਰ ਵਾਟਾਂਵਾਲੀਆ
- ਚੰਗਾ ਬੀਜ ਤੇ ਚੋਖੀ ਖਾਦ, ਮਾਲਕ ਖੁਸ਼ ਤੇ ਮਜਾਰਾ ਨਾਸ਼ਾਦ।
- ਚੰਗਾ ਮੁੱਢ, ਤੇ ਕੰਮ ਸੁੱਧ।
- ਚੰਗਿਆਂ ਨੂੰ ਚੰਗ, ਤੇ ਭੰਗੀਆਂ ਨੂੰ ਭੰਗ। ਜਸਬੀਰ ਵਾਟਾਂਵਾਲੀਆ
- ਚੰਗਿਆਂ ਨੂੰ ਚੰਗੇ, ਤੇ ਪੰਗਿਆਂ ਨੂੰ ਪੰਗੇ।
- ਚੰਗੀ ਵਾਹ ਤੇ ਚੰਗਾ ਗਾਹ।
- ਚੱਜ ਨਾ ਆਚਾਰ, ਤੇ ਅੰਮਾ ਘੁਲ਼ਨ ਨੂੰ ਤਿਆਰ।
- ਚੱਜ ਵਾਲੇ ਨਾਲੋਂ, ਡੱਕਾਰ ਵਾਲਾ ਚੰਗਾ।
- ਚਣਾ ਚੇਤ ਘਣਾ, ਕਣਕ ਘਣੀ ਵਿਸਾਖ , ਇਸਤਰੀ ਘਣੀ ਤਾਂ ਜਾਣੀਏ ਜੇ ਮੁੰਡਾ ਹੋਵੇ ਢਾਕ।
- ਚਣਾ ਭੁੱਜੂ, ਕਿਹੜਾ ਪਹਾੜ ਢਾਹ ਦੇਊ?
- ਚਤਰਾਂ ਸੰਗ ਝਗੜਾ ਭਲਾ, ਫਿੱਟ ਮੂਰਖ ਨਾਲ ਮੇਲ।
- ਚੰਦ ਚੜੂ ਤਾਂ ਸਾਰਿਆਂ ਨੂੰ ਦਿਸੂ।
- ਚੰਦਨ ਦੀ ਟੁਕੜੀ ਭਲੀ, ਗੱਡੀ ਭਲੀ ਨਾ ਭਾਰ।
- ਚੰਨ ਚੰਨਾ ਦੇ ਮਾਮਲੇ, ਚੜ੍ਹਨ, ਚੜ੍ਹਨ, ਨਾ ਚੜ੍ਹਨ ਤੇ ਨਾ ਹੀ ਚੜ੍ਹਨ।
- ਚੰਨ ਚੜ੍ਹਿਆ ਵੀ ਠੰਡਾ, ਤੇ ਚੰਨ ਛਿਪਿਆ ਵੀ ਠੰਡਾ। ਜਸਬੀਰ ਵਾਟਾਂਵਾਲੀਆ
- ਚੰਨ ਭਾਵੇਂ ਨਿਤ ਚੜ੍ਹਦਾ, ਸਾਨੂੰ ਸੱਜਣਾਂ ਬਾਝ ਹਨੇਰਾ।
- ਚੰਬੇ ਦੀ ਹਾਕ, ਗੁਲੇਰ ਦੀ ਫੱਕ, ਤੇ ਨੂਰਪੁਰ ਦੀ ਗੱਪ।
- ਚੰਮ ਚਮਿਆਰਾਂ ਦੇ ਮੱਥੇ।
- ਚਮਗਿੱਦੜਾਂ ਘਰ ਆਏ ਪ੍ਰਾਹੁਣੇ, ਕਹਿੰਦੇ ਜਹਾਂ ਹਮ ਲਟਕੇ, ਵਹਾਂ ਤੁਮ ਲਟਕੋ।
- ਚਮਿਆਰ ਗਿਆ ਪਰਿਵਾਰ, ਉਹਨੂੰ ਉੱਥੇ ਵੀ ਵਗਾਰ।
- ਚਮੂਣਾ ਟੱਪੂ, ਕਿਹੜਾ ਪਹਾੜ ਢਾਹ ਦੇਊ।
- ਚਰਖਾ ਰਾਜ, ਕਸੀਦਾ ਰਾਣੀ, ਚੱਕੀ ਪੀਠੇ ਦੋਜਕ ਜਾਣੀ।
- ਚੱਲ ਸੱਸੀਏ ਘਰ ਮੇਰਾ, ਤੂੰ ਸਾਂਭਿਆ ਬਥੇਰਾ।
- ਚੱਲਣ ਦੇ ਮਾਈ, ਸਣੇ ਮਲਾਈ, ਸਾਧਾਂ ਨੂੰ ਕੀ ਸਵਾਦਾਂ ਨਾਲ।
- ਚੱਲਦੀ ਦਾ ਨਾਂ ਗੱਡੀ ।
- ਚੱਲਦੀ-ਫਿਰਦੀ ਨਾ ਮਰੇ ਤੇ ਬੈਠੀ ਮਰੇ।
- ਚੱਲ੍ਹਾ ਅੱਗ ਨਾਲ ਨਹੀਂ ਭਰਦਾ ਤੇ ਮਾਂ ਪੁੱਤਾਂ ਨਾਲ ਨਹੀਂ ਰੱਜਦੀ।
- ਚੜ੍ਹ ਗਿਆ ਪੋਹ, ਤਵਾ ਲਾਹ ਤੇ ਤੌੜੀ ਧੋ।
- ਚੜ੍ਹ ਗਿਆ ਪੋਹ, ਬਚਣਗੇ ਉਹ, ਜਿਹੜੇ ਸੌਣਗੇ ਦੋ।
- ਚੜ੍ਹਿਆ ਸੂਰਜ ਦੇਵਤਾ, ਨੌਂ ਖੰਡੈ ਧਾਰੀ, ਰਾਤੀਂ ਚੜ੍ਹਿਆ ਬੋਂਡੀ, ਉਹਨੇ ਪਾਲੇ ਮਾਰੀ।
- ਚੜ੍ਹਿਆ ਸੌ, ਤੇ ਲੱਥਾ ਭਉ।
- ਚੜ੍ਹਿਆ ਚੰਦ ਨਾ ਕੋਈ ਲਕੋਵੈ।
- ਚਾਓ ਕੁਹਾਰੋ ਡੋਲੀ, ਆਹ ਚੁੜੇਲ ਕਿੱਥੋਂ ਬੋਲੀ।
- ਚਾਹ, ਸੇਵੀਆਂ, ਮੰਡੇ, ਕੰਮ ਨਹੀਂ ਆਉਂਦੇ ਠੰਡੇ।
- ਚਾਹੇ ਮਾਰੋ, ਚਾਹੇ ਛੱਡੋ, ਚਾਹੇ ਵਿੱਚ ਚੌਰਾਹੇ ਵੱਢੋ।
- ਚਾਚਾ ਆਖਿਆਂ, ਪੰਡ ਕੋਈ ਨਹੀਂ ਚੁੱਕਦਾ।
- ਚਾਦਰ ਵੇਖ ਕੇ ਪੈਰ ਪਸਾਰੋ, ਚਾਦਰ ਵੇਖ ਲੱਤਾਂ ਲਮਿਆਰੋ।
- ਚਾਰ ਦਿਨ ਸ਼ੌਂਕ ਦੇ, ਤੇ ਪਿੱਛੋਂ ਕੁੱਤੇ ਭੌਂਕਦੇ।
- ਚਾਰ ਦਿਨਾਂ ਦੀ ਚਾਨਣੀ, ਫੇਰ ਹਨੇਰੀ ਰਾਤ।
- ਚਾਰ ਬੁਲਾਏ 14 ਆਏ, ਡਾਲ ਦਾਲ਼ ਮੇਂ ਪਾਣੀ , ਲੱਕੜੀ ਹੋਰ ਲਗਾਏ।
- ਚਾਰੇ ਚੱਕ ਜਗੀਰਾਂ।
- ਚਾਰੇ ਮੁਠੀਆਂ ਖੇਹ।
- ਚਿਹਰਾ ਦਿਲ ਦਾ ਗਵਾਹ।
- ਚਿੱਟਿਆਂ ਦੰਦਾਂ ਦਾ ਹਾਸਾ, ਜਿਉਂ ਪਾਣੀ ਵਿੱਚ ਪਤਾਸਾ।
- ਚਿੱਟੀਆਂ ਕਬਰਾਂ, ਫੁੱਲਾਂ ਨਾਲ ਭਰੀਆਂ।
- ਚਿੱਟੇ ਕੱਪੜੇ ਤੇ ਖੀਸਾ ਖਾਲੀ।
- ਚਿੱਟੇ ਜਿਨ੍ਹਾਂ ਕੇ ਕੱਪੜੇ, ਮੈਲੇ ਚਿੱਤ ਕਠੋਰ।
- ਚਿੱਟੇ ਵਾਲ, ਮੌਤ ਦਾ ਸੁਨੇਹਾ।
- ਚਿੰਤਾ ਚਿਖਾ ਬਰਾਬਰੀ, ਨਾ ਸਹਿ ਸਕੇ ਸਰੀਰ।
- ਚਿੰਤਾ ਚਿਖਾ ਬਰੋਬਰੀ, ਕੇਲੇ ਮੁੱਢ ਕਰੀਰ, ਉਹ ਝੂਲੇ ਉਹ ਪੱਛੀਏ, ਚੋਟਾਂ ਸਹੇ ਸਰੀਰ।
- ਚਿੜੀ ਵਿਚਾਰੀ ਕੀ ਕਰੇ? ਠੰਡਾ ਪਾਣੀ ਪੀ ਮਰੇ।
- ਚਿੜੀਆਂ ਦਾ ਮਰਨਾ, ਗਵਾਰਾਂ ਦਾ ਹਾਸਾ।
- ਚੀਚੀ ’ਤੇ ਨਰਾਇਣ।
- ਚੀਚੀ ਦਾ ਪਹਾੜ ਨਹੀਂ ਬਣਾਈਦਾ।
- ਚੁਗਲਾਂ ਦਾ ਮੂੰਹ ਕਾਲਾ।
- ਚੁੱਪ ਸੁਨਹਿਰੀ ਤੇ ਬੋਲ ਦੁਪਹਿਰੀ।
- ਚੁੱਪ, ਅੱਧੀ ਹਾਂ।
- ਚੁਪਾਏ ਦੀ ਰਾਖੀ ਹੋ ਸਕਦੀ ਹੈ, ਪਰ ਦੁਪਾਏ ਦੀ ਨਹੀਂ।
- ਚੁੱਲੇ ਦੀ ਗੂੰਜ 50 ਕੋਹ ਤੱਕ ਜਾਂਦੀ ਐ।
- ਚੁੱਲੇ ਵਿੱਚੋਂ ਨਿਕਲੇ, ਤੇ ਭੱਠ ਵਿੱਚ ਪਏ।
- ਚੁੱਲ੍ਹੇ ਪਿੱਛੇ ਪਰਦੇਸ।
- ਚੂਹੜਾ 35 ਪੜ ਗਿਆ, ਮਿੱਸਾ ਟੁੱਕ ਨਾ ਖਾਇ।
- ਚੂਹੜਾ ਲਿੱਚ ਗੜਿਚੀਆਂ, ਨਾ ਧਰਤੀ ਨਾ ਅਸਮਾਨ।
- ਚੂਹੜਿਆਂ ਆਖੇ, ਢੋਰ ਨਹੀਂ ਮਰਦੇ।
- ਚੂਹੜਿਆਂ ਦੀ ਸ਼ਾਦੀ, ਤੇ ਜਾਂਝੀ ਕੁੱਤੇ।
- ਚੂਹੜਿਆਂ ਦੀ ਜੰਝ ਵਿੱਚ, ਸਭੇ ਸਾਊ।
- ਚੂਹੜਿਆਂ ਦੀ ਜੋਗ ਚਮਾਰ ਲੈ ਜਾਣ, ਸਾਨੂੰ ਕੀ।
- ਚੂਹੜਿਆਂ ਦੇ ਪਠਾਣ ਵਗਾਰੀ।
- ਚੂਹੜਿਆਂ ਦੇ ਵੇਹੜੇ ਚੜੇਲ ਆਈ, ਉਨ੍ਹਾਂ ਹੱਥ ਲਾ-ਲਾ ਮਾਰ ਮੁਕਾਈ। ਜਸਬੀਰ ਵਾਟਾਂਵਾਲੀਆ
- ਚੂਹੜੇ ਦੀ ਜਾਤ ਕਲੱਲੀ, ਚੜਿਆ ਤਾਪ ਤੇ ਮੰਗੇ ਛੱਲੀ।
- ਚੂਹੜੇ ਦੀ ਧੀ, ਚਮਿਆਰ ਦੇ ਵੱਸੇ ਸਾਨੂੰ ਕੀ?
- ਚੂਹੜੇ ਨਾਲ, ਖੱਤਰੀ ਦਾ ਘੋਲ਼।
- ਚੂਹੇ ਤੋਂ ਡਰੇ, ਨਾ ਲੱਠ-ਮਾਰ।
- ਚੂਹੇ ਨੂੰ ਹਲਦੀ ਦੀ ਗੰਢੀ ਲੱਭ ਗਈ, ਕਹਿੰਦਾ ਯਾਰ ਪੰਸਾਰੀ ਹੁੰਦੇ ਆ।
- ਚੂੰ-ਚੜਾਕ ਕੀਤੀ ਤਾਂ ਸੂਲੀ।
- ਚੂਨੇ ਗੱਚ ਕਬਰ, ਮੁਰਦਾ ਬੇਈਮਾਨ।
- ਚੂੜਿਓਂ ਮੁਸੱਲੀ ਕੀਤਾ, ਪਰ ਆਕੜ ਉਹਦੀ ਉਹਾ।
- ਚੂੜੇ ਵਾਲੀ ਦੀ, ਚੂੜੇ ਵਾਲਾ ਹੀ ਬਾਂਹ ਫੜ੍ਹਦਾ।
- ਚੇਤ ਦੀ ਉਦਾਸੀ, ਤੇ ਕਵਾਰੀ ਨਿਕਲ ਜਾਸੀ।
- ਚੇਤ ਵਿਸਾਖ ਭਾਉਣਾ ਚੰਗਾ, ਜੇਠ ਹਾੜ ਸਾਉਣਾ ਚੰਗਾ, ਅੱਸੂ ਕੱਤੇ ਥੋੜਾ ਖਾਈਏ, ਵੈਦਾਂ ਕੋਲੇ ਕਦੇ ਨਾ ਜਾਈਏ।
- ਚੇਤਰ ਚਿੜੀ, ਵਿਸਾਖ ਲੁਗਾਈ, ਕੱਤਕ ਕੁੱਤੀ, ਮਾਘ ਬਿਲਾਈ।
- ਚੇਲੇ, ਚਾੜ੍ਹਦੇ ਨਿੰਮ 'ਤੇ ਕਰੇਲੇ।
- ਚੋਰ ਸਿ ਚੋਰਾ ਚੋਰ।
- ਚੋਰ ਕੀ ਹਾਮਾ ਭਰੇ ਨਾ ਕੋਇ।
- ਚੋਰ ਖਿੜਕੀ, ਘਰ ਦਾ ਨਾਸ।
- ਚੋਰ ਜਾਂਞੀ, ਚੋਰ ਮਾਂਞੀ, ਚੋਰ ਵਿਆਹਵਣ ਆਏ।
- ਚੋਰ ਜਾਣੇ ਚੋਰ ਦੀ ਸਾਰ।
- ਚੋਰ ਤੇ ਲਾਠੀ ਦੋ ਜਾਣੇ, ਮੈਂ ਤੇ ਬਾਪੂ ਇਕੱਲੇ।
- ਚੋਰ ਦੀ ਦਾੜ੍ਹੀ ਵਿੱਚ ਤਿਣਕਾ।
- ਚੋਰ ਦੀ ਮਾਂ ਕਦੋਂ ਤੱਕ ਖੈਰ ਮਨਾਊ।
- ਚੋਰ ਦੀ ਮਾਂ ਤੇ ਕੋਠੀ ਚ ਮੂੰਹ।
- ਚੋਰ ਦੇ ਪੈਰ ਨਹੀਂ ਹੁੰਦੇ।
- ਚੋਰ ਨਾਲੋਂ ਪੰਡ ਕਾਹਲੀ।
- ਚੋਰ ਨੂੰ ਆਪਣਾ ਪਾਲ਼ਾ।
- ਚੋਰ ਨੂੰ ਚੋਰੀ ਕਰਦੇ ਨੂੰ ਨਾ ਦੇਖੋ, ਉਹਦੇ ਛਿੱਤਰ ਪੈਂਦੇ ਦੇਖੋ।
- ਚੋਰ ਨੂੰ ਨਹੀਂ, ਉਹਦੀ ਮਾਂ ਨੂੰ ਫੜ੍ਹੋ।
- ਚੋਰ, ਚੋਰੀ ਤੋਂ ਜਾਵੇ, ਪਰ ਹੇਰਾ ਫੇਰੀ ਤੋਂ ਨਾ ਜਾਵੇ।
- ਚੋਰ-ਚੋਰ, ਮਸੇਰ ਭਰਾ।
- ਚੋਰਾਂ ਟੋਲੀ ਇੱਕੋ ਬੋਲੀ।
- ਚੋਰਾਂ ਦੇ ਘਰ ਦੀਵਾ ਨਹੀਂ ਜੱਗਦਾ।
- ਚੋਰਾਂ ਦੇ ਭਾਈ, ਜੇਬ ਕਤਰੇ।
- ਚੋਰਾਂ ਦੇ ਯਾਰ, ਜੇਬ ਕਤਰੇ।
- ਚੋਰਾਂ ਨੂੰ ਮੋਰ, ਤੇ ਮੋਰਾਂ ਨੂੰ ਕਸਾਈ।
- ਚੋਰਾਂ, ਯਾਰਾਂ, ਲਪਰਾਂ, ਸੁਗੰਧ ਨਾ ਬੁੱਢੇ ਖਪਰਾਂ।
- ਚੋਰੀ ਕੱਖ ਦੀ ਵੀ ਮਾੜੀ, ਚੋਰੀ ਲੱਖ ਦੀ ਵੀ ਮਾੜੀ।
- ਚੋਰੀ ਦਾ ਮਾਲ, ਮੋਰੀ ਵਿਚ।
- ਚੋਰੀ ਦੇ ਕੱਪੜੇ, ਲਾਠੀਆਂ ਦੇ ਗਜ।
- ਚੋਰੀ ਦੇ ਪੁੱਤ ਗੱਭਰੂ ਨਹੀਂ ਹੁੰਦੇ।
- ਚੋਰੀ, ਯਾਰੀ, ਚਾਕਰੀ, ਬਾਝ ਵਸੀਲੇ ਨਾਹੀ।
- ਚੌਥੇ ਹਿੱਸੇ ਦੀ ਭਿਆਲੀ, ਤੇ ਠੂਠਾ ਦਾਣੇ ਅੱਧ।
- ਚੌਲ ਘਸ ਕੇ ਹੀ ਚਿੱਟੇ ਹੁੰਦੇ ਨੇ।
‘ਛ’ ਅੱਖਰ ਵਾਲੇ ਅਖਾਣ
- ਛੱਕਾਂ ਪੂਰਦੇ ਅੰਮਾਂ ਦੇ ਜਾਏ, ਤਾਏ ਚਾਚੇ ਮਤਲਬ ਦੇ।
- ਛਛੂੰਦਰ ਦੇ ਸਿਰ, ਚੰਬੇਲੀ ਦਾ ਤੇਲ।
- ਛੱਜ ਨਾ ਬਾਰ੍ਹੀ, ਤੇ ਕਾਹਦੀ ਭਣਿਆਰੀ।
- ਛੱਡ ਵੰਜਲੀ ਦਾ ਕੀ ਵਜਾਉਣਾ ? ਐਵੇਂ ਮੂੰਹ ਨੀ ਵਿੰਗਾ ਕਰਨਾ।
- ਛੱਡਣਾ ਮੱਝ ਥੱਲੇ, ਜਾਣਾ ਝੋਟੇ ਥੱਲੇ।
- ਛੱਡਿਆ ਪੀਰ ਬਾਬਾ, ਤੇ ਕਰਿਆ ਜੁੰਮਾਂ ਜਲਾਹਾ।
- ਛੱਡੇ ਭਰਾ, ਸਹੇੜੇ ਗੁਰ ਭਾਈ, ਟੱਪਣਾ ਸੀ ਟੋਇਆ, ਡੁੱਬ ਮੋਏ ਵਿੱਚ ਖਾਈ।
- ਛੱਪੜ ਚੋਂ ਮੱਝ, ਤੇ ਪੇਕਿਓਂ ਤੀਵੀਂ , ਔਖੇ ਹੀ ਨਿਕਲਦੇ ਆ।
- ਛੜੇ ਜੇਠ ਨੂੰ ਲੱਸੀ ਨਹੀਂ ਦੇਣੀ, ਦਿਓਰ ਭਾਵੇਂ ਮੱਝ ਚੁੰਘ ਜਾਏ।
- ਛਾਂ ਬੱਦਲਾਂ ਦੀ ਬੰਦਿਆ ਉਮਰ ਤੇਰੀ।
- ਛਿੱਕਾ ਟੁੱਟਾ ਬਿੱਲੀ ਭਾਗੀਂ, ਘਰ ਪਾਟਾ ਲੋਕਾਂ ਭਾਗੀਂ।
- ਛਿੱਤਰਾਂ ਦੀ ਮਾਰੀ ਨੌਂ ਮਣ ਝੜਦੀ ਆ
- ਛਿੰਦੀ ਲੇਲੀ ਡੂੰਮ੍ਹਾਂ ਦੀ, ਨਗੰਦੇ ਤੋੜੇ ਜੁੱਲੀ ਦੇ।
- ਛਿੰਦੋ ਛੜਦੀ ਪੇਕੇ ਗਈ, ਉੱਥੇ ਪਿਆ ਹੋਰ ਵੀ ਛੜਨਾ।
- ਛੁੱਟੜ ਰੰਨ, ਘਰਦੀ ਨਾ ਬਾਹਰ ਦੀ।
- ਛੁਪਦਾ ਨਹੀਂ ਛੁਪਾਇਆ ਚੜ੍ਹਿਆ, ਸੂਰਜ ਜੱਗ ਰੁਸ਼ਨਾਈ।
- ਛੇਈਂ ਮਹੀਨੀਂ ਮਕਾਣ ਆਈ, ਹੱਸਦਿਆਂ ਨੂੰ ਰਵਾਣ ਆਈ।
- ਛੋਟਾ ਟੱਬਰ, ਤੇ ਕਿੱਲੇ ਪੱਟ ਮਾਲ, ਔਖਾ ਹੀ ਕਰਦੇ ਆ।
- ਛੋਟਾ ਟੱਬਰ, ਵੱਡਾ ਬੱਬਰ।
- ਛੋਟਾ ਪਾਣੀ ਵੇਖ ਕੇ, ਵੱਡਾ ਟੱਪ।
- ਛੋਟਾ ਮੂੰਹ ਵੱਡੀ ਗੱਲ।
- ਛੋਟਾ ਵਾਸ, ਕੁੱਲ ਦਾ ਨਾਸ।
- ਛੋਡਹਿ ਅੰਨ ਕਰੇ ਪਖੰਡ, ਨਾ ਉਹ ਸੁਹਾਗਣ, ਨਾ ਉਹ ਰੰਡ।
- ਛੋਲਿਆਂ ਦਾ ਬੋਹਲ ਤੇ ਰਾਖੀ ਖੋਤਾ।
- ਛੋਲੇ ਕੀ ਜਾਨਣ ਵਾਹ ਨੂੰ, ਤੇ ਸੰਢਾ ਕੀ ਜਾਣੇ ਗਾਹ ਨੂੰ।
- ਛੋਲੇ ਝੰਭ ਕੇ ਹੀ ਕੱਢਣੇ ਪੈਂਦੇ ਨੇ।
‘ਜ’ ਅੱਖਰ ਵਾਲੇ ਆਖਾਣ ਮੁਹਾਵਰੇ
- ਜਸ ਜਿਉਣਾ, ਅਪਜੱਸ ਮਰਨਾ।
- ਜਹਾਂ ਉਪਜਿਆ, ਤਹਾਂ ਸਮਾਵੈ।
- ਜਹਾਂ ਹਮ ਲਟਕੇ, ਵਹਾਂ ਤੁਮ ਲਟਕੇ।
- ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ।
- ਜਹਿਮਤ ਜਾਇ ਦਵਾਈ ਨਾਲ਼, ਪਰ ਆਦਤ ਸਿਰਾਂ ਦੇ ਨਾਲ।
- ਜੱਗ ਇਹ ਸ਼ੀਸ਼ਾ ਆਰਸੀ, ਜੋ ਦੇਖੇ ਸੋ ਦੇਖ।
- ਜੱਗ ਜਹਾਨੋਂ ਬਾਹਰੀ, ਸਭ ਖਲਕਤ ਟੱਕਰ ਹਾਰੀ।
- ਜੱਗ ਜਿਉਂਦਿਆਂ ਦੇ ਮੇਲੇ।
- ਜੱਗ ਬੀਤੀ ਨਾ ਕਰੀਏ, ਤੇ ਹੱਡ ਬੀਤੀ ਕਰੀਏ। ‘
- ਜੱਗ ਲੱਗੀਆਂ ਨਾ ਵੇਖੇ, ਬੱਸ ਟੁੱਟੀਆਂ ਵੇਖੇ।
- ਜੰਗਲ ਗਏ ਨਾ ਬਹੁੜਦੇ ਜੋਗੀ ਤੇ ਦਰਵੇਸ਼।
- ਜੰਗਲ ਗਏ ਨਾ ਬਹੁੜਦੇ, ਜੋਗੀ ਨਾ ਕਿਸੇ ਦੇ ਮਿੱਤ।
- ਜੰਗਲ ਵਿੱਚ ਮੰਗਲ।
- ਜੰਝ ਕੁਪੱਤੀ , ਸੁਥਰਾ ਵਿਚਾਰਾ।
- ਜੰਝ ਪਰਾਈ, ਅੰਨ੍ਹੇ ਨੂੰ ਵੇਖ ਭੁਆਂਟੀ ਆਈ।
- ਜੰਞ ਬਿਗਾਨੀ, ਮੂਰਖ ਨਚੇ।
- ਜੱਟ ਸੋਨੇ ਦਾ, ਤੇ ਥੱਲਾ ਪਿੱਤਲ ਦਾ।
- ਜੱਟ ਸੌਦੇ ਖੱਟੀ ਤੇ ਕਿਰਾੜ ਕਰਨ ਰਾਜ।
- ਜੱਟ ਹੇਠਾਂ ਪਿਆ ਵੀ ਮਾਰੇ, ਤੇ ਉੱਤੇ ਪਿਆ ਵੀ ਮਾਰੇ।
- ਜੱਟ ਹੋਇਆ ਫੁਕਰਾ, ਕਮਾਈ ਕੀਤੀ ਕੁਤਰਾ। ਜਸਬੀਰ ਵਾਟਾਂਵਾਲੀਆ
- ਜੱਟ ਹੋਇਆ ਮਚਲਾ, ਖੁਦਾ ਨੂੰ ਲੈ ਗਏ ਚੋਰ।
- ਜੱਟ ਕੀ ਜਾਣੇ ਕੋਕਲੇ, ਭੱਦ ਬਹੇੜੇ ਖਾ।
- ਜੱਟ ਕੀ ਜਾਣੇ, ਲੌਂਗਾਂ ਦਾ ਭਾਅ।
- ਜੱਟ ਗੰਨਾ ਨਹੀਂ ਦਿੰਦਾ, ਪਰ ਭੇਲੀ ਦੇ ਦਿੰਦਾ।
- ਜੱਟ ਘੜੇ ਦਾ ਮੱਟ, ਕੰਬੋਅ ਦੁੱਕੀ ਦੇ ਦੋ।
- ਜੱਟ ਚੌਧਰੀ, ਪਠਾਣ ਮੇਰਾ ਕੰਮੀ, ਕੁਤਰਾ ਕੌਣ ਕਰੇ।
- ਜੱਟ ਜੱਟਾਂ ਦੇ ਸਾਲ਼ੇ , ਤੇ ਵਿੱਚੇ ਹੀ ਘਾਲ਼ੇ ਮਾਲੇ਼।
- ਜੱਟ ਤੇ ਸੰਢਾ ਵੈਰ ਨਾ ਛੱਡੇ।
- ਜੱਟ ਤੋਂ ਰਾਜ ਨਹੀਂ , ਤੇ ਮੋਠੋਂ ਕਾਜ ਨਹੀਂ।
- ਜੱਟ ਦੀ ਤੇ ਊਠ ਦੀ ਅਤਬਾਰੀ ਨਹੀਂ ਹੁੰਦੀ।
- ਜੱਟ ਦੇ ਜੌਂ ਪੱਕੇ ਤੇ ਮਾਂ ਨੂੰ ਮਾਰੇ ਧੱਕੇ।
- ਜੱਟ ਨਾ ਜਾਨਣ ਗੁਣਾਂ ਨੂੰ, ਛੋਲੇ ਨਾ ਜਾਨਣ ਵਾਹ।
- ਜੱਟ ਨੇ ਪਿਆਈ ਲੱਸੀ , ਤੇ ਪਾ ਲਈ ਗਲ ਵਿੱਚ ਰੱਸੀ, ਜੱਟ ਨੇ ਪਿਆਈ ਚਾਹ, ਤੇ ਪਾਇਆ ਗਲ ਵਿੱਚ ਫਾਹ।
- ਜੱਟ ਮਲੂਕ, ਤਲਰੂਆ ਰੁਮਾਲ।
- ਜੱਟ ਮੂਰਖ ਦਾ ਹਾਸਾ, ਤੇ ਭੰਨ ਗਵਾਇਆ ਪਾਸਾ।
- ਜੱਟ ਮੋਆ ਜਾਣੀਏ, ਜਾ ਦਿਨ ਹੋਣ ਸਤਾਰਾਂ ।
- ਜੱਟ ਯਮਲਾ ਖ਼ੁਦਾ ਨੂੰ ਲੈ ਗਏ ਚੋਰ।
- ਜੱਟ ਵਜਾਵੇ ਤੁਰ੍ਹਾ, ਉਹ ਵੀ ਬੁਰਾ, ਬਾਹਮਣ ਦੇ ਹੱਥ ਛੁਰਾ, ਉਹ ਵੀ ਬੁਰਾ, ਚੇਤ ਮਹੀਨੇ ਪੁਰਾ, ਉਹ ਵੀ ਬੁਰਾ।
- ਜੱਟ ਵਿਗੜਿਆ ਮੁਰਸ਼ਦ ਨਾਲ, ਜਦ ਬੋਲੇ ਤਦ ਕੱਢੇ ਗਾਲ਼।
- ਜੱਟ, ਪੱਟ ਤੇ ਫੱਟ, ਬੱਧੇ ਹੀ ਕਾਬੂ ਆਉਂਦੇ ਨੇ।
- ਜੱਟ...ਜੱਟ... ਜੱਟੜਾ ਤੇਰੇ ਮਗਰ ਬੱਧਾ ਪੱਟੜਾ, ਤੇਲੀ...ਤੇਲੀ...ਤੇਲੀ, ਤੇਰੇ ਮਗਰ ਬੱਧਾ ਕੋਹਲੂ।
- ਜੱਟ-ਜੱਟਾਂ ਦੇ ਸਾਲੇ, ਤੇ ਵਿੱਚੇ ਘਾਲ਼ੇ ਮਾਲ਼ੇ।
- ਜੱਟ-ਜੱਟਾਂ ਦੇ, ਤੇ ਭੋਲੂ ਨਰਾਇਣ ਦਾ।
- ਜੱਟਾ ਤੇਰੀ ਜੂਨ ਬੁਰੀ, ਹਲ਼ ਵਾਹ ਪੱਠਿਆਂ ਨੂੰ ਜਾਣਾ।
- ਜੱਟਾਂ ਤੇਰੇ ਨਾਲ ਬੁਰੀ ਹੋਈ, ਬਾਹਰ ਛੋਲੇ ਭਿੱਜ ਗਏ, ਤੇ ਘਰ ਕੁੜੀ ਹੋਈ।
- ਜੱਟਾਂ ਦੀਆਂ ਸੌ ਮਾਵਾਂ।
- ਜੱਟੀ ਫਸਾਈ ਅੱਟੀ, ਤੇ ਕਰਾੜ ਫਸਾਈ ਵੱਟੀ।
- ਜਣੇ ਜਣੇ ਦੀ ਲੱਕੜੀ, ਤੇ ਇੱਕੋ ਜਣੇ ਦਾ ਬੋਝ।
- ਜਦ ਉਖਲੀ ਚ ਸਿਰ ਦਿੱਤਾ, ਫਿਰ ਮੋਹਲਿਆਂ ਤੋਂ ਕੀ ਡਰਨਾ।
- ਜਦ ਆਉਣ ਪਰਾਈਆਂ ਜਾਈਆਂ, ਤਾਂ ਵਿਛੋੜਨ ਸਕਿਆਂ ਭਾਈਆਂ।
- ਜਦ ਆਇਆ ਬੀਬੀ ਦਾ ਵਾਰਾ ਤਾਂ ਉੱਜੜ ਗਿਆ ਸਭ ਤਖਤ ਹਜਾਰਾ।
- ਜਦ ਹੋਵੇ ਵਕਤ ਸਵੱਲੜਾ, ਤਾਂ ਭੁੱਜੇ ਉੱਗਣ ਮੋਠ।
- ਜਦ ਜੌਂ ਸਾਵੇ, ਤਾਂ ਕੋਈ ਨਾ ਆਵੈ, ਜਦ ਜੌਂ ਪੱਕੇ ਤਾਂ ਮਿਲਦੇ ਸਕੇ।
- ਜਦ ਤੱਕ ਸਵਾਸ, ਤਦ ਤੱਕ ਆਸ।
- ਜਦੋਂ ਦੇ ਜੰਮੇ, ਬੋਦੀਓਂ ਲੰਮੇ।
- ਜਦ ਪੇਟ ਨਾ ਪਈਆਂ ਰੋਟੀਆਂ, ਤਾਂ ਸਭੇ ਗੱਲਾਂ ਖੋਟੀਆਂ।
- ਜਦੋਂ ਆਵਦਾ ਸਿੱਕਾ ਖੋਟਾ ਹੋਵੇ, ਤਾਂ ਲਾਲੇ ਦਾ ਕੀ ਦੋਸ਼?
- ਜਦੋਂ ਸੱਪ ਦੀ ਮੌਤ ਆਉਂਦੀ ਹੈ ਚੌਰਾਹੇ ਆ ਕੇ ਸੌਂਦਾ।
- ਜਦੋਂ ਕਿਸੇ ਦੀ ਮੌਤ ਆਉਂਦੀ ਆ, ਕਿਸੇ ਨੂੰ ਪੁੱਛ ਕੇ ਥੋੜ੍ਹੀ ਆਉਂਦੀ ਆ।
- ਜਦੋਂ ਕੀੜੇ ਦੀ ਮੌਤ ਆਉਂਦੀ ਹੈ ਉਹਨੂੰ ਖੰਭ ਨਿਕਲ ਆਉਂਦੇ ਨੇ।
- ਜਦੋਂ ਕੁੱਤੇ ਦੀ ਮੌਤ ਆਉਂਦੀ ਹੈ, ਉਹ ਮਸੀਤੇ ਜਾ ਕੇ ਹੱਗਦਾ।
- ਜਦੋਂ ਖਿਆਲੀਂ ਅੰਬ ਤੋੜਨੇ, ਫਿਰ ਟੋਕਰੀ ਕਾਹਤੋਂ ਊਣੀ ਰੱਖਣੀ।ਜਸਬੀਰ ਵਾਟਾਂਵਾਲੀਆ.
- ਜਦੋਂ ਖਿਆਲੀਂ ਖੀਰ ਬਣਾਉਣੀ, ਫਿਰ ਗੁੜ ਕਾਹਤੋਂ ਘੱਟ ਪਾਉਣਾ।
- ਜਦੋਂ ਗਿੱਦੜ ਦੀ ਮੌਤ ਆਉਂਦੀ ਹੈ, ਉਹ ਪਿੰਡ ਵੱਲੋਂ ਭੱਜਦਾ।
- ਜਦੋਂ ਗੋਲ੍ਹਾਂ ਡਿੱਗੀਆਂ, ਉਦੋਂ ਕੁੱਤੀ ਨੂੰ ਝਾੜਾ ਆ ਗਿਆ।
- ਜਦੋਂ ਜੱਟ ਦੇ ਫ਼ੁੱਟੀ ਵਿਆਈ, ਕਿਸੇ ਨੂੰ ਭੂਆ ਤੇ ਕਿਸੇ ਨੂੰ ਤਾਈ, ਜਦੋਂ ਜੱਟ ਦੇ ਡੱਡੇ ਪੱਕੇ, ਤੇ ਸਕੀ ਮਾਂ ਨੂੰ ਵੀ ਮਾਰੇ ਧੱਕੇ।
- ਜਦੋਂ ਜਾਗੋ, ਉਦੋਂ ਹੀ ਸਵੇਰਾ ਹੁੰਦਾ।
- ਜਦੋਂ ਦੇ ਜੰਮੇ ਚੰਦ-ਭਾਨ, ਚੁੱਲੇ ਅੱਗ ਨਾ ਮੰਜੇ ਵਾਣ।
- ਜਦੋਂ ਨੱਚਣ ਹੀ ਲੱਗ ਗਈ, ਤਾਂ ਘੁੰਡ ਕਾਹਦਾ।
- ਜਦੋਂ ਬਿਜਲੀ ਕੜਕਦੀ ਹੈ, ਪਹਿਲਾਂ ਬੁਲਬੁਲ ਦੇ ਆਲਣੇ ਤੇ ਪੈਂਦੀ ਐ।
- ਜਦੋਂ ਮੀਆਂ-ਬੀਵੀ ਰਾਜੀ, ਤਾਂ ਕੀ ਕਰੂਗਾ ਕਾਜੀ ?
- ਜਦੋਂ ਲੱਜ ਲਈ ਲਾਹ, ਫਿਰ ਪੰਚਾਂ ਦੀ ਕੀ ਪ੍ਰਵਾਹ।
- ਜਦੋਂ ਲੱਥ ਗਈ ਲੋਈ, ਕੀ ਕਰੂਗਾ ਕੋਈ ?
- ਜੰਨ ਚੜ੍ਹੇ ਨਹੀਂ ਤੇ ਚੜ੍ਹਦੇ ਵੀ ਨਹੀਂ ਦੇਖੇ!
- ਜਨਮ ਨਾ ਕੰਘੀ ਵਾਹੀ, ਸਿਰ ਬੁੱਕ-ਬੁੱਕ ਲੀਖਾਂ।
- ਜਨਾਨੀ ਦਾ ਗੁੱਸਾ, ਤੇ ਦੁੱਧ ਦਾ ਉਬਾਲ ਇੱਕੋ ਜਹੇ ।
- ਜਨਾਨੀ ਦੀ ਮੱਤ ਖੁਰੀ ਪਿੱਛੇ।
- ਜਨਾਨੀ ਦੀ ਮੱਤ ਗੁੱਤ ਪਿੱਛੇ।
- ਜਨਾਨੀ ਦੇ ਗੋਰ 'ਚ ਵੀ ਤਿੰਨ ਦਿਨ ਭਾਰੀ।
- ਜਬ ਲਗ ਮੇਰੀ-ਮੇਰੀ ਕਰੇ, ਤਬ ਲਗ ਕਾਜ ਏਕ ਨਾ ਸਰੈ।
- ਜਬੇ ਬਾਣ ਲਾਗਿਓ, ਤਬੇ ਰੋਸ ਜਾਗਿਓ।
- ਜੱਭਲ ਪੁੱਤ ਨਾ ਜੰਮਦੇ, ਧੀ ਅੰਨ੍ਹੀ ਚੰਗੀ।
- ਜੰਮ ਮੁੱਕਿਆ ਨਹੀਂ, ਤੇ ਨਖਰੇ ਦੇਖੋ।
- ਜੰਮਣ ਵਾਲੇ ਛੁੱਟ ਗਏ, ਤੇ ਸਹੇੜਨ ਵਾਲੇ ਰੁੰਨੇ।
- ਜਮਾਤ, ਕਰਾਮਾਤ।
- ਜੰਮਿਆ ਲਾਲ, ਪਰ ਉਹੋ ਹਾਲ।
- ਜੰਮਿਆ ਪੁੱਤ, ਤੇ ਵੰਡੇ ਕੋਲੇ।
- ਜੰਮੇ ਨਾ ਜਾਏ, ਤੇ ਮਾਂ-ਮਾਂ ਕਰੇਂਦੇ ਆਏ।
- ਜਰ ਆਈ, ਜੋਬਨ ਹਾਰਿਆ।
- ਜਰ ਤੇ ਜੋਰੂ ਕਦੇ ਨਾ ਮਹਿੰਗੇ, ਲੈ ਕੇ ਨਾ ਪਛਤਾਵਾ।
- ਜ਼ਰ ਬਿਨਾਂ, ਇਸ਼ਕ ਟੈਂ-ਟੈਂ।
- ਜਰ, ਜੋਰੂ, ਜ਼ਮੀਨ, ਤਿੰਨੇ ਆਪਤਾ ਦੇ ਮੁੱਲ।
- ਜਰਿਆ-ਧਰਿਆ ਹੀ ਕੰਮ ਆਉਂਦਾ।
- ਜਲ ਮਿਲਿਆ, ਪਰਮੇਸ਼ਰ ਮਿਲਿਆ।
- ਜਲ੍ਹਣ ਜੱਟ, ਗਲ਼ ਗੰਢਿਆਂ ਦੀ ਮਾਲਾ, ਜਪੂ-ਜਪੂ ਨਹੀਂ ਤਾਂ ਖਾਊ ਸੁਖਾਲਾ।
- ਜਵਾਂ ਦਾ ਬੋਹਲ਼ , ਕਬੂਤਰ ਰਖਵਾਲਾ।
- ਜਵਾਈ, ਜੁਆਂਹੇ ਦੀ ਛਾਂ, ਨਾ ਕੁੱਤਾ ਬਹੇ ਨਾ ਕਾਂ।
- ਜਵਾਨੀ ਵੇਲੇ ਰੋੜਾਂ ਤੇ ਵੀ ਨੀਂਦ ਆ ਜਾਂਦੀ ਹੈ।
- ਜੜੀ-ਬੂਟੀ ਜੇ ਜੀਵਿਆ, ਕਿਉਂ ਮਰੇ ਧਨੰਤਰ ਵੈਦ?
- ਜਾ ਸਾਹੁਰਿਆਂ ਦੇ ਟੁੱਕਰ ਖਾਧੇ, ਭੁੱਲੇ ਬੀਬੀ ਨੂੰ ਪੇਕੇ।
- ਜਾਂ ਕਮਲੀ ਨੱਚਦੀ ਨਹੀਂ , ਜਾਂ ਨੱਚ ਨੱਚ ਵੇਹੜਾ ਪੱਟ ਦਿੰਦੀ ਆ।
- ਜਾਂ ਗਿਆਂ ਸਵਾਦ, ਜਾਂ ਮੋਇਆਂ ਸਵਾਦ।
- ਜਾਂ ਤਖ਼ਤ, ਜਾਂ ਤਖ਼ਤਾ।
- ਜਾਂ ਤਿੰਨੇ ਕਾਣੇ, ਜਾਂ ਪੌਂ ਬਾਰਾਂ।
- ਜਾ ਪਈਆਂ ਤਰਕਾਲਾਂ ਤਾਂ ਕੁਚੱਜੀ ਮਾਰੇ ਛਾਲਾ।
- ਜਾਂ ਪੌਂ ਬਾਰਾਂ, ਜਾਂ ਤੜੱਕ ਫਾਕਾ।
- ਜਾਂ ਰੱਬ ਦਾ ਆਸਰਾ, ਜਾਂ ਆਸਰੇ ਦਾ ਆਸਰਾ।
- ਜਾ ਲੇਖਾ ਕਰਕੇ ਦੱਸਿਆ, ਤਾਂ ਮੂਰਖ ਮੂਸਾ ਹੱਸਿਆ।
- ਜਾਂ ਵਾਹ ਪਿਆ ਜਾਣੇ, ਜਾਂ ਰਾਹ ਪਿਆ ਜਾਣੇ।
- ਜਾਏ ਸੁਕੇਤ, ਹੋਇ ਪ੍ਰੇਤ।
- ਜਾਏ ਕੁੱਲੂ ਹਾਏ ਉੱਲੂ।
- ਜਾਏ ਨਦੌਣ ਤਾ ਆਏਗਾ ਕੌਣ?
- ਜਾਏ ਲਾਖ, ਰਹੇ ਸਾਖ।
- ਜਾਹ ਨੀ ਧੀਏ ਰਾਵੀ, ਨਾ ਕੋਈ ਆਵੀ, ਤੇ ਨਾ ਕੋਈ ਜਾਵੇ।
- ਜਾਗਦਿਆਂ ਦਾ ਲੱਖ, ਤੇ ਸੁੱਤਿਆਂ ਦਾ ਕੱਖ।
- ਜਾਣਾ ਆਪਣੇ ਵੱਸ, ਆਉਣਾ ਪਰਾਏ ਵੱਸ।
- ਜਾਤ ਦੀ ਕੋਹੜ ਕਿਰਲੀ, ਛਤੀਰਾਂ ਨਾਲ ਜੱਫੇ।
- ਜਾਦੂ ਉਹੀ ਜੋ ਸਿਰ ਚੜ ਬੋਲੇ।
- ਜਾਂਦੇ ਚੋਰ ਦੀ ਲੰਗੋਟੀ ਹੀ ਸਹੀ।
- ਜਾਨ ਨਾਲੋਂ ਪੱਤ ਚੰਗੀ।
- ਜਾਨ ਬਚੀ, ਸੋ ਲਾਖੋਂ ਪਾਇ।
- ਜਿਉਂ ਜਿਉਂ ਭਿਜੇ ਕੰਬਲੀ ਤਿਉਂ ਤਿਉਂ ਭਾਰੀ ਹੋਏ।
- ਜਿਉ ਲਾਈ, ਤਿਉਂ ਤੋੜ ਨਿਭਾਈ।
- ਜਿਉਂ-ਜਿਉਂ ਭਿੱਜੇ ਕੰਬਲੀ, ਤਿਉਂ-ਤਿਉਂ ਭਾਰੀ ਹੋਏ।
- ਜਿਉਂਦਿਆਂ ਦੀਆਂ ਸਿਆਣ੍ਹਾਂ, ਤੇ ਮੋਇਆ ਦੀਆਂ ਮਕਾਣਾਂ।
- ਜਿਉਂਦੇ ਪਿੱਤਰ ਨਾ ਮਾਨੀਏ, ਤੇ ਮੋਏ ਤੜਾਫੀ ਪਿੱਟੇ।
- ਜਿਸ ਤਨ ਲੱਗੇ, ਸੋਈ ਜਾਣੈ, ਕੌਣ ਜਾਣੇ ਪੀੜ ਪਰਾਈ।
- ਜਿਸ ਦੀ ਲਾਠੀ ਉਸਦੀ ਮੱਝ।
- ਜਿਹਨੂੰ ਚੋਰੀ ਦੀ ਆਦਤ, ਉਹਨੂੰ ਯਾਰੀ ਦੀ ਵੀ।
- ਜਿਹਨੇ ਪੀਠਾ, ਉਹਨੇ ਕੀ ਕੀਤਾ, ਜੀਹਨੇ ਛਾਣਿਆ, ਉਸੇ ਨੇ ਜਾਣਿਆ।
- ਜਿਹਨੇ ਲਾਈ ਗੱਲੀਂ , ਉਸੇ ਦੀ ਹੋ ਚੱਲੀ।
- ਜਿਹੜਾ ਆੜ ਨਾ ਟੱਪੇ, ਉਹ ਦਰਿਆ ਕਿਵੇਂ ਤਰੂ।
- ਜਿਹੜਾ ਕੰਡੇ ਬੀਜੇਗਾ, ਉਹੀ ਵੱਢੇਗਾ।
- ਜਿਹੜਾ ਗੁੜ ਦਿੱਤਿਆ ਮਰ ਜਾਏ, ਉਹਨੂੰ ਜ਼ਹਿਰ ਦੇਣ ਦੀ ਕੀ ਲੋੜ ਐ ?
- ਜਿਹੜਾ ਘਰ ਫਿੱਟੇ, ਉਹੀ ਲੁੱਟੇ।
- ਜਿਹੜਾ ਜਾਣੇ ਆਪ ਨੂੰ, ਉਹਦੇ ਜਾਣੇ ਬਾਪ ਨੂੰ।
- ਜਿਹੜਾ ਝਾਲ ਝੱਲੇ, ਉਸੇ ਤੇ ਪਵੇ।
- ਜਿਹੜਾ ਡੱਡਾ ਪਿਆ, ਉਹ ਚਿੜੀਆਂ ਚੂਗਿਆ।
- ਜਿਹੜਾ ਢੋਲ ਵੱਜਣਾ ਸੀ, ਵੱਜ ਗਿਆ।
- ਜਿਹੜਾ ਬੋਲੇ, ਉਹੀ ਕੁੰਡਾ ਖੋਲ੍ਹੇ।
- ਜਿਹੜਾ ਭਾਂਡਾ ਸੱਖਣਾ, ਉਹੀ ਖੜਕੇ।
- ਜਿਹੜੀ ਕੁੜੀ ਦਾ ਵਿਆਹ ਉਹਨੂੰ ਗੋਹੇ ਚੁਗਣ ਘੱਲਿਆ।
- ਜਿਹੜੀ ਗਈ ਬੀਤ, ਉਹਦੀ ਕੀ ਰੀਸ।
- ਜਿਹੜੀ ਪੰਡਿਤਾਂ ਨੇ ਕਰਨੀ, ਉਹ ਕਾਜ਼ੀਆਂ ਨਹੀਂ ਕਰਨੀ।
- ਜਿਹੜੀਆਂ ਤੇਰੇ ਢਿੱਡ ਚ ਐ, ਉਹ ਸਾਡੇ ਨੌਹਾਂ ਚ ਆ।
- ਜਿਹੜੇ ਇਥੇ ਕੋਹੜੇ, ਲਾਹੌਰ ਵੀ ਕੋਹੜੇ।
- ਜਿਹੜੇ ਖਾਣਗੇ ਗਾਜਰਾਂ, ਢਿੱਡੀਂ ਉਹਨਾਂ ਦੇ ਪੀੜ।
- ਜਿਹੜੇ ਗੱਜਦੇ ਹਨ ਉਹ ਵਰਦੇ ਨਹੀਂ।
- ਜਿਹੜੇ ਭੌਂਕਦੇ ਹਨ ਉਹ ਵੜਦੇ ਨਹੀਂ।
- ਜਿਹੜੇ ਰਾਹ ਨਾ ਵੰਜੇ, ਉਹਦਾ ਪੰਧ ਨਾ ਪੁੱਛੇ।
- ਜਿਹੜੇ ਰੁੱਖ ਦੀ ਛਾਵੇਂ ਬੈਠਣਾ, ਉਸੇ ਦੀਆਂ ਜੜ੍ਹਾਂ ਵੱਢਣੀਆਂ।
- ਜਿਹੜੇ ਰੋਗ ਨਾਲ ਬੱਕਰੀ ਮਰ ਗਈ, ਉਹੀ ਰੋਗ ਪਠੋਰੇ ਨੂੰ।
- ਜਿਹੋ ਜਹੀ ਕੋਕੋ, ਉਹੋ ਜਿਹੇ ਬੱਚੇ।
- ਜਿਹੋ ਜਹੀ ਫੱਤੋ , ਉਹੋ ਜਿਹੇ ਫੱਤੋ ਦੇ ਯਾਰ।
- ਜਿਹੋ ਜਿਹ ਨੌਂਗੇ ਦੇਈਏ, ਉਹੋ ਜਿਹੇ ਮੁਰਗੇ ਵਾਪਸ ਆਉਂਦੇ ਆ।
- ਜਿਹੋ ਜਿਹਾ ਕਿੱਲੇ ਬੱਧਾ, ਉਹੋ ਜਿਹਾ ਚੋਰਾਂ ਖੜਿਆ।
- ਜਿਹੋ ਜਿਹਾ ਗੰਡੀਵਿੰਡ, ਉਹੋ ਜਿਹਾ ਅਗਲਾ ਪਿੰਡ।
- ਜਿਹੋ ਜਿਹਾ ਤੇਰਾ ਲੂਣ ਪਾਣੀ, ਉਹੋ ਜਿਹਾ ਮੇਰਾ ਕੰਮ ਜਾਣੀ।
- ਜਿਹੋ ਜਿਹਾ ਪਿਓ ਉਹੋ ਜਿਹਾ ਪੁੱਤਰ।
- ਜਿਹੋ ਜਿਹਾ ਭਾਂਡਾ ਹੋਵੇ, ਉਹੋ ਜਿਹੀ ਆਵਾਜ਼ ਆਉਂਦੀ ਐ।
- ਜਿਹੋ ਜਿਹੀ ਪੱਗ, ਉਹੋ ਜਿਹਾ ਪ੍ਰਸ਼ਾਦ।
- ਜਿਹੋ ਜਿਹੀ ਬੀਬੀ ਫਾਤਮਾ, ਉਹੋ ਜਹੇ ਘੁੱਦੂ ਯਾਰ।
- ਜਿਹੋ ਜਿਹੀਆਂ ਗੱਡੀਆਂ, ਉਹੋ ਜਿਹੇ ਚੜਾਊ।
- ਜਿਹੋ ਜਿਹੇ ਆਲ਼ੇ, ਉਹੋ ਜਿਹੇ ਕੁੱਜੇ।
- ਜਿਹੋ ਜਿਹੇ ਟਾਂਡੇ, ਉਹੋ ਜਿਹੀਆਂ ਛੱਲੀਆਂ, ਜਿਹੋ ਜਿਹੇ ਚੌਲ਼ , ਉਹੋ ਜਿਹੀਆਂ ਫੁੱਲੀਆਂ।
- ਜਿਹੋ ਜਿਹੇ ਨੋਨ੍ਹੇ ਕੇ, ਉਹੋ ਜਿਹੇ ਘੋਨੇ ਕੇ। ਜਸਬੀਰ ਵਾਟਾਂਵਾਲੀਆ
- ਜਿਹੋ ਜਿਹੇ ਭੋਲੇ ਕੇ, ਉਹੋ ਜਿਹੇ ਟਿੱਡੇ ਕੇ।
- ਜਿੱਡਾ ਕੱਦ, ਓਡਾ ਈ ਪੱਦ।
- ਜਿੱਡੀ ਕੁੱਤੀ ਹੋਵੇ, ਓਡਾ ਹੱਡ ਚੁੱਕਣਾ ਚਾਹੀਦਾ।
- ਜਿੱਡੇ ਸਿਰ , ਓਡੀਆਂ ਦਰਦਾਂ।
- ਜਿਤ ਵੱਲ ਯਾਰ ਉਤ ਵੱਲ ਅੱਖੀਆਂ।
- ਜਿੱਥੇ ਆਸਾ ਤਿਥੈ ਵਾਸਾ।
- ਜਿੱਥੇ ਆਵੇ ਤੱਤ ਭੜੱਤੀ, ਉਥੇ ਈ ਮੂਹਰੇ ਚਰਖਾ ਚੱਕੀ।
- ਜਿੱਥੇ ਸਾਡੀ ਭਾਗੋ ਜਾਵੇ, ਉਥੇ ਭਾਗ ਪਰੇਰੇ।
- ਜਿੱਥੇ ਸੌ, ਉੱਥੇ ਇਕੱਤਰ ਸੌ।
- ਜਿੱਥੇ ਸੌ, ਉੱਥੇ ਸਵਾਇਆ।
- ਜਿੱਥੇ ਕੱਟੀਆਂ ਦੇ ਲੇਖੇ, ਉਥੇ ਵੱਛੀਆਂ ਦੇ।
- ਜਿੱਥੇ ਚੱਲ ਗਿਆ ਤਮੇਸਰ, ਉਥੇ ਕੀ ਕਰੂ ਪਰਮੇਸ਼ਰ।
- ਜਿੱਥੇ ਚੱਲੇਂਗਾ, ਚੱਲੂੰਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈਂ।
- ਜਿੱਥੇ ਜਾਏ ਪਰੀਤੋ ਰਾਣੀ, ਸੂਈ-ਕਸੀਦਾ ਨਾਲੋਂ ਨਾਲ।
- ਜਿੱਥੇ ਜਾਵੇ ਤੱਥ-ਪੜੱਥੀ, ਉਸੇ ਹੱਟੀ ਤਾਂਦਲਾ।
- ਜਿੱਥੇ ਦੇਖਾਂ ਤਵਾ-ਪਰਾਤ, ਉੱਥੇ ਗਾਵਾਂ ਸਾਰੀ ਰਾਤ।
- ਜਿੱਥੇ ਦੋ ਭਾਂਡੇ ਹੋਣ, ਖੜਕਦੇ ਜਰੂਰ ਐ।
- ਜਿੱਥੇ ਪੈ ਜਾਏ ਫੁੱਟ , ਉੱਥੇ ਪਵੇ ਲੁੱਟ।
- ਜਿੱਥੇ ਫੁੱਲ ਉਥੇ ਕੰਡੇ।
- ਜਿੱਥੇ ਬਹਿਣਾ, ਉਥੇ ਹੱਗਣਾ।
- ਜਿੱਥੇ ਬੋਲਣ ਹਾਰੀਐ, ਤਿੱਥੇ ਚੰਗੀ ਚੁੱਪ।
- ਜਿੱਥੇ ਮਣਾ ਦਾ ਘਾਟਾ, ਉਥੇ ਕਿਣਕਾ ਕੀ ਕਰੂ ਕਾਕਾ?
- ਜਿੱਥੋਂ ਦੀ ਖੋਤੀ, ਉਥੇ ਖਲੋਤੀ।
- ਜਿੰਦੇ ਸਾਧਾਂ ਲਈ ਹੁੰਦੇ ਆ, ਚੋਰਾਂ ਲਈ ਨਹੀਂ।
- ਜਿੱਧਰ ਰੱਬ ਉਧਰ ਸਭ।
- ਜਿੰਨਾ ਖਾਧੀ ਚੋਪੜੀ, ਘਣੇ ਸਹਿਣਗੇ ਦੁੱਖ।
- ਜਿੰਨਾ ਗੁੜ ਪਾਉਣਾ, ਓਨਾ ਹੀ ਮਿੱਠਾ ਹੋਣਾ।
- ਜਿੰਨਾ ਛੋਟਾ ਉਨਾ ਖੋਟਾ।
- ਜਿੰਨਾ ਨਿੱਕਾ, ਓਨਾ ਤਿੱਖਾ।
- ਜਿਨਾਂ ਨੂੰ ਮੈਂ ਚਿੱਤ ਨਾ ਭਾਵਾਂ, ਉਹਨਾਂ ਦੀ ਮੈਂ ਅੰਤਾਂਦਾਰ।
- ਜਿਨਾਂ ਨੇ ਸੁੱਥਣਾ ਸਵਾਈਆਂ, ਉਹਨਾਂ ਹੱਗਣ ਨੂੰ ਵੀ ਰਾਹ ਰੱਖਿਆ।
- ਜਿਨਾਂ ਨੇ ਖਾਣਾ ਲੱਪ-ਗੜੱਪੇ, ਉਹਨਾਂ ਦਾ ਕੀ ਬਣਨਾ ਉਗਲਾਂ ਚੱਟੇ ?
- ਜਿਨਾਂ ਨੇ ਜਣੀਆਂ, ਉਹਨਾਂ ਨੂੰ ਬਣੀਆਂ।
- ਜਿਨਾਂ ਨੇੜ, ਉਨਾ ਸੇਕ।
- ਜਿੰਨਾ ਫਲ਼ੇ, ਉਨਾ ਝੁਕੇ।
- ਜਿੰਨੀ ਸਾਕੀਂ ਸਾਕ, ਸੋਈ ਸਿਆਲਾਂ ਦੇ ਚਾਕ।
- ਜਿੰਨੀ ਗੋਡੀ, ਉਨੀ ਡੋਡੀ।
- ਜਿੰਨੀ ਮਿਹਨਤ, ਓਨਾ ਫ਼ਲ।
- ਜਿੰਨੇ ਮੂੰਹ ਉਨੀਆਂ ਗੱਲਾਂ।
- ਜਿੰਨ੍ਹ ਨਿਕਲ ਜਾਂਦਾ ਪਰ ਜਨ ਨਹੀਂ ਨਿਕਲਦਾ।
- ਜਿਨ੍ਹਾਂ ਦੀਆਂ ਅੱਖਾਂ ਦੁਖਣਗੀਆਂ, ਆਪੇ ਪੱਟੀਆਂ ਬੰਨਣਗੇ।
- ਜਿਨ੍ਹਾਂ ਨੇ ਖਾਧੀਆਂ ਗਾਜਰਾਂ, ਢਿੱਡੀਂ ਉਹਨਾਂ ਦੇ ਪੀੜ।
- ਜੀ ਕਹਿਣਾ ਜੀ, ਕਹਾਉਣਾ।
- ਜੀਅ ਓਏ ਢਿੱਡਾ ਜੀਅ, ਤੂਹੀਓਂ ਪੁੱਤ ਤੇ ਤੂੰਹੀਓ ਧੀ।
- ਜੀਅ ਸੁਖੀ, ਜਹਾਨ ਸੁਖੀ।
- ਜੀਅ ਦਾ ਦਾਤਾ ਰਾਮ।
- ਜੀਹਦਾ ਹੱਥ ਖੁੱਲਾ, ਉਹਦੀ ਸ਼ੈਆਂ ਖੈਰ ਸੱਲਾ।
- ਜੀਹਦਾ ਖਾਈਏ ਉਸੇ ਦਾ ਕੱਤੀਏ।
- ਜੀਹਦਾ ਦੁੱਧ ਵਿਕਦਾ, ਉਹ ਮੱਖਣ ਕਾਹਨੂੰ ਕੱਢੇ।
- ਜੀਹਦਾ ਪਿੰਡ-ਗਰਾਂ, ਉਹਨੂੰ ਬਹਿਣ ਨੂੰ ਨਾ ਥਾਂ।
- ਜੀਹਦਾ ਬਾਂਦਰ, ਉਹੀ ਨਚਾਵੇ।
- ਜੀਹਦਾ ਭਰਮ ਚੱਲੇ, ਉਹਦੇ ਲੱਖ ਪੱਲੇ।
- ਜੀਹਦਾ ਮੂੰਹ ਨਹੀਂ ਵੇਖਣਾ, ਉਹਦੀ ਬੁੰ** ਵੇਖਣੀ ਪੈਂਦੀ ਐ।
- ਜੀਹਦਾ ਲੂਣ ਖਾਈਏ, ਉਹਦੇ ਗੁਣ ਗਾਈਏ।
- ਜੀਹਦਾ ਵਿਆਹ, ਉਹਦੀ ਪੱਤਲ ਵੀ ਨਹੀਂ!
- ਜੀਹਦੀ ਕੋਠੀ ਦਾਣੇ, ਉਹਦੇ ਕਮਲੇ ਵੀ ਸਿਆਣੇ।
- ਜੀਹਦੀ ਖਾਈਏ ਬਾਜਰੀ, ਉਹਦੀ ਭਰੀਏ ਹਾਜ਼ਰੀ।
- ਜੀਹਦੀ ਜੁਬਾਨ ਚਲਦੀ, ਉਹਦੇ ਸੱਤ ਹਲ਼ ਚਲਦੇ ਨੇ।
- ਜੀਹਦੀ ਤੇਗ, ਉਸੇ ਦੀ ਦੇਗ।
- ਜੀਹਦੀ ਨਾ ਫੁੱਟੀ ਵਿਆਈ, ਉਹ ਕੀ ਜਾਣੇ ਪੀੜ ਪਰਾਈ।
- ਜੀਹਦੇ ਹੱਥ ਡੋਈ, ਭੁੱਖਾ ਮਰੇ ਸੋਈ।
- ਜੀਹਦੇ ਗਲ਼ ਪੱਲਾ ਉਹਨੂੰ ਸੌ ਖਲਾ।
- ਜੀਹਦੇ ਪੱਲੇ ਹੋ ਗਏ ਉਹ 32 ਸੁਲੱਖਣਾ ਜੀਹਦੇ ਪੱਲੇ ਪਵੇ ਉਹ 33 ਸੁਲੱਖਣਾ।
- ਜੀਹਨੇ ਕੀਤੀ ਸ਼ਰਮ, ਉਹਦੇ ਫੁੱਟੇ ਕਰਮ।
- ਜੀਹਨੇ ਖਾਧੀ ਸਗਲੇ ਦਾਲ਼, ਉਹਨੂੰ ਕੀ ਲੱਗੇ ਘਰਦਿਆਂ ਨਾਲ਼।
- ਜੀਹਨੇ ਜਿੰਦ ਦਿੱਤੀ, ਉਹ ਰੋਜੀ ਵੀ ਦੇਊ।
- ਜੀਹਨੇ ਫਨੀਅਰ ਸੱਪਾਂ ਦੇ ਫੁੰਕਾਰੇ ਦੇਖੇ ਹੋਣ, ਉਹਨੂੰ ਡੱਡੂ ਖਾਣੇ ਸੱਪਾਂ ਦੀ ਪਰਵਾਹ ਨਹੀਂ ਹੁੰਦੀ। ਜਸਬੀਰ ਵਾਟਾਂਵਾਲੀਆ
- ਜੀਵਦਿਆ ਮਿੱਤਰ ਨਾ ਮਿੱਤਰਆ, ਤੇ ਮੋਇਆਂ ਤ੍ਰੈ ਤ੍ਰੈ ਪਿੱਟੜਿਆ।
- ਜੀਵਨ ਤੋਂ ਜੀਵਨ ਬਣੇ।
- ਜੁਗ ਜੀਣ ਵੱਡੀਆ ਭਰਜਾਈਆਂ, ਪਾਣੀ ਮੰਗੇ ਦੁੱਧ ਦਿੰਦੀਆਂ।
- ਜੁਗਤ ਨਾਲ ਚੱਲੇ ਤਾਂ ਸਭ ਕੁਝ ਪੱਲੇ।
- ਜੁਗਤ ਵਿਹੂਣਾ ਆਦਮੀ, ਓੜਕ ਬਿਖੜ ਜਾਏ।
- ਜੁੱਤੀ ਸੌੜੀ, ਪੈਂਡਾ ਖੋਟਾ, ਰੰਨ ਭੈੜੀ, ਜਿਉਣਾ ਔਖਾ।
- ਜੁੱਤੀ ਤੰਗ, ਤੇ ਜਵਾਈ ਨੰਗ, ਦੁੱਖ ਹੀ ਦਿੰਦੇ ਆ।
- ਜੁੱਤੀ ਧੌੜੀ ਦੀ, ਤੇ ਦਾਲ ਤੌੜੀ ਦੀ, ਫੁਲਕਾ ਤਵੇ ਦਾ ਤੇ ਵੱਗ ਰਵੇ ਦਾ। ਜਸਬੀਰ ਵਾਟਾਂਵਾਲੀਆ
- ਜੁੱਤੀ, ਸੋਟੀ ਬਿਨਾ ਨਾ ਚੱਲੀਏ ਰਾਤ ਨੂੰ, ਟਿੱਚਰ ਨਾ ਕਰੀਏ ਮਰਾਸੀ ਜਾਤ ਨੂੰ।
- ਜੁਬਾਨ ਰਾਜ ਵੀ ਕਰਾਉਂਦੀ ਆ, ਤੇ ਜੁਬਾਨ ਛਿੱਤਰ ਵੀ ਪਾਉਂਦੀ ਆ।
- ਜੁਲ ਖਦੂਲੀ, ਮੌਜਾਂ ਮਾਣੇ।
- ਜੂੰ ਬਿਨਾ ਖਾਜ ਨਹੀਂ, ਤੇ ਧੀ ਬਿਨਾਂ ਲਾਜ ਨਹੀਂ।
- ਜੂਆ ਕਿਸੇ ਨਾ ਜਿੱਤਿਆ, ਸਭ ਜੂਏ ਜਿੱਤੇ।
- ਜੂਠ ਝੂਠ ਤੇ ਪੱਲੇ ਕੁਪੱਤ।
- ਜੂਠਾ ਖਾਵੇ, ਮਿੱਠੇ ਦੇ ਤਾਣ।
- ਜੇ ਅਸੀਂ ਨਾ ਵਿਆਹੇ, ਤਾਂ ਕਾਹਦੇ ਸਾਹੇ।
- ਜੇ ਅੰਨਿਆਂ ਨੂੰ ਅੰਨਾ ਰਾਹ ਪਾਏ ਤਾਂ ਉਨ੍ਹਾਂ ਨੂੰ ਕੌਣ ਬਚਾਏ। ਜਸਬੀਰ ਵਾਟਾਂਵਾਲੀਆ
- ਜੇ ਆ ਹੋਵੇ ਤਕੜੀ ਤੇ ਕਾਹਨੂੰ ਵੱਜੇ ਫੱਕੜੀ।
- ਜੇ ਸਿਆਣਾ ਬੰਦਾ ਨਾਲ ਹੋਵੇ, ਤਾਂ ਮੇਰਾ ਪੁੱਤ ਮਾਲ ਚਾਰ ਲਿਆਉਂਦਾ।
- ਜੇ ਸੁਖ ਚਾਹਵੇਂ ਜੀਅ, ਤਾਂ ਪਾਣੀ ਮੰਗ ਨਾ ਪੀ।
- ਜੇ ਹਵਾ ਵਗੂ, ਤਾਂ ਚੂਹੇ ਦੀ ਖੁੱਡ ਵਿੱਚ ਵੀ ਲੱਗੂ।
- ਜੇ ਹਾਲੀਆਂ ਨੇ ਛੱਡ ਦਿੱਤੇ ਪਾਲ਼ੀਆਂ ਦਾ ਨਹੀਂ ਛੱਡ ਦੇਣੇ।
- ਜੇ ਕਰੀਏ ਤਾਂ ਵੀ ਡਰੀਏ, ਜੇ ਨਾ ਕਰੀਏ ਤਾਂ ਵੀ ਡਰੀਏ।
- ਜੇ ਕੁੱਤਾ ਕਪਾਹ ਵਿੱਚੋਂ ਲੰਘਜੂ, ਕਿਹੜਾ ਰਜਾਈ ਭਰਾ ਕੇ ਲੈ ਜਾਊ।
- ਜੇ ਖਸਮ ਹੋਵੇ ਵੱਲ, ਤਾਂ ਮੈਂ ਵੇਹੜਾ ਦੇਵਾਂ ਥੱਲ।
- ਜੇ ਖਾਂਦੇ ਦੇ ਮੂੰਹ ਚੋਂ ਭੋਰਾ ਡਿੱਗੂ, ਤਾਂ ਉਹ ਵੀ ਅਰਥ ਆਊ।
- ਜੇ ਖੋਤੀ ਸਰਕਾਰੋ ਹੋ ਆਵੇ, ਤਾਂ ਦੂਜੀਆਂ ਖੋਤੀਆਂ 'ਚ ਨਹੀਂ ਰਲ਼ਦੀ।
- ਜੇ ਗਾਂ ਹਾਲੀ ਨਿਕਲ ਆਵੇ ਤਾਂ ਵੈਹੜਕਿਆਂ ਦੇ ਪੈਰ ਨਹੀਂ ਲੱਗਣ ਦਿੰਦੀ।
- ਜੇ ਗੁੱਡੀਆਂ ਸਹੁਰੇ ਜਾਣ ਲੱਗ ਜਾਣ, ਤਾਂ ਰੰਨਾ ਨੂੰ ਕੋਈ ਨਾ ਪੁੱਛੇ।
- ਜੇ ਗੁੜ ਖਾਣਾ, ਫਿਰ ਗੁਲਗੁਲਿਆਂ ਤੋਂ ਕੀ ਪ੍ਰਹੇਜ ਕਰਨਾ।
- ਜੇ ਗੁੜ ਦਿੱਤਿਆਂ ਦੁਸ਼ਮਣ ਮਰੇ ਤਾਂ ਮੋਹਰਾ ਕਿਉਂ ਦਈਏ?
- ਜੇ ਗੂੰਹ ਖਾਣੀਆਂ ਕੁੱਤੀਆਂ ਸ਼ਿਕਾਰ ਮਾਰ ਲੈਣ, ਤਾਂ ਸ਼ਿਕਾਰੀਆਂ ਨੂੰ ਕੌਣ ਪੁੱਛੇ ?
- ਜੇ ਘਰ ਭੰਨਣ ਪਾਹਰੂ, ਤਾਂ ਕੌਣ ਰਾਖਣਹਾਰ।
- ਜੇ ਘੋੜੇ ਦੀ ਪੂਛ ਲੰਮੀ ਹੋਵੇਗੀ, ਤਾਂ ਆਪਣਾ ਪਿੱਛਾ ਹੀ ਕੱਜੇਗੀ।
- ਜੇ ਚੜ੍ਹਦਾ ਨਹੀਂ ਤਪਿਆ, ਤਾਂ ਲਹਿੰਦਾ ਕੀ ਕਰ ਲਊ।
- ਜੇ ਛੋਹਰੀਆਂ ਘਰ ਵਸੇ, ਬਾਬਾ ਬੁੱਢੜੀ ਨਾ ਰੱਖੇ।
- ਜੇ ਛੋਲਿਆਂ ਦਾ ਦਾਣਾ ਭੁੜਕੂ, ਤਾਂ ਭੱਠੀ ਤਾਂ ਨਾ ਢਾਹ ਦੇਊ।
- ਜੇ ਜੱਟ ਹੋਵੇ ਪੱਧਰਾ, ਤਾਂ ਖੇਤ ਪੱਧਰਾ ਹੋਣਾ ਨਹੀਂ ਰਹਿੰਦਾ,
- ਜੇ ਡੇਲਿਆਂ ਚ ਬਰਕਤ ਹੋਵੇ, ਤਾਂ ਰੋਟੀਆਂ ਤੋਂ ਕਿਉਂ ਰੁੜਨ ?
- ਜੇ ਤਰਖਾਣ ਸਿੱਧਾ ਹੋਵੇ, ਤਾਂ ਲੱਕੜ ਸਿੱਧੀ ਹੋਣੋ ਨੀ ਰਹਿੰਦੀ।
- ਜੇ ਤੂੰ ਮੇਰਾ ਮੀਆਂ, ਤਾਂ ਲੇਖਾ ਕਾਹਦਾ।
- ਜੇ ਤੌੜੀ ਉਬਲੂ, ਤਾਂ ਆਪਣੇ ਹੀ ਕੰਢੇ ਲੂਸੂ।
- ਜੇ ਪੱਤ ਲੋੜੇਂ ਆਪਣੀ, ਛੱਡ ਬੁਰੇ ਦਾ ਸਾਥ।
- ਜੇ ਪੱਥਰ ਐਨੇ ਕੂਲ਼ੇ ਹੋਣ, ਤਾਂ ਗਿੱਦੜ ਨਾ ਚੱਟ ਜਾਣ।
- ਜੇ ਪੇਠਾ ਵਧੂ ਨਾ! ਤਾਂ ਪੱਕੂ ਵੀ ਨਾ!
- ਜੇ ਬੱਲ੍ਹੇ ਦਾ ਬੱਲ੍ਹਾ ਨਾ ਹੋਊ, ਤਾਂ ਮੱਥੇ ਫੁੱਲੀ ਜਰੂਰ ਹੋਊ।
- ਜੇ ਭਾਂਡੇ ਦਾ ਮੂੰਹ ਖੁੱਲਾ ਹੋਵੇ, ਤਾਂ ਕੁੱਤਿਆਂ ਨੂੰ ਸ਼ਰਮ ਚਾਹੀਦੀ ਹੈ।
- ਜੇ ਭੁੰਜੇ ਸੌਣਾ, ਤਾਂ ਦਰੇਡੇ ਕੀ ਅਖਵਾਉਣਾ।
- ਜੇ ਮਾਂ ਹੋਵੇ ਯਾਰਨੀ, ਤਾਂ ਪੁੱਤਾਂ ਤੇ ਨਹੀਂ ਚਿਤਾਰਨੀ !
- ਜੇ ਮੁੰਡਾ ਨਹੀਂ, ਕੁੜੀ ਤਾਂ ਵੱਟ ਤੇ ਹੀ ਹੈ।
- ਜੇ ਮੁੰਡਾ ਰੁੱਸੂ ਤਾਂ ਅੱਡ ਹੋਊ, ਜੇ ਕੁੜੀ ਰੁੱਸੂ ਤਾਂ ਵਿਆਹੀ ਜਾਊ।
- ਜੇ ਮੁਰਗਾ ਬਾਂਗ ਨਾ ਦੇਊ, ਤੇ ਕੀ ਦਿਨ ਨਾ ਚੜੂ ?
- ਜੇ ਰੁੱਖ ਬੇਥਵੇ ਵਧਣ, ਤਾਂ ਅਸਮਾਨ ਨੂੰ ਨਾ ਲੱਗਣ।
- ਜੇ ਲੱਜ ਛੋਟੀ ਹੈ ਤਾਂ ਕੀ ਹੋਇਆ ? ਭੇਡਾਂ ਤਾਂ ਪਿਆਉਣੀਆਂ ਹੀ ਆਂ।
- ਜੇ ਵਾਗੀਆਂ ਨੇ ਤਾਅਤੀ, ਹੁਣ ਸਾਈਆਂ ਤਾਂ ਨਹੀਂ ਤਾਅ ਦੇਣੀ।
- ਜੇਹਾ ਅੰਨ, ਤੇਹਾ ਮਨ।
- ਜੇਹਾ ਸੇਵੇ, ਤੇਹਾ ਹੋਵੈ।
- ਜੇਹਾ ਕੋਈ ਕਰੂ, ਤੇਹਾ ਭਰੂ।
- ਜੇਹਾ ਦੁੱਧ, ਤੇਹੀ ਬੁੱਧ।
- ਜੇਹਾ ਦੇਸ, ਤੇਹਾ ਭੇਸ।
- ਜੇਹਾ ਬੀਜੈਂ, ਤੇਹਾ ਵੱਡੇਂ।
- ਜੇਹਾ ਭਾਅ ਆਟੇ ਦਾ, ਤੇਹਾ ਲਾਚੀ ਦਾਣੇ ਦਾ।
- ਜੇਹਾ ਮਨ ਆਪਣਾ, ਪਰਾਇਆ ਮਨ ਤੇਹਾ।
- ਜੇਹਾ ਰਾਜਾ, ਤੇਹੀ ਪਰਜਾ।
- ਜੇਹੀ ਸੀਤਲਾ ਦੇਵੀ, ਤੇਹਾ ਖੋਤੇ ਦਾ ਵਾਹਨ।
- ਜੇਹੀ ਹਵਾ, ਤੇਹਾ ਉਹਲਾ।
- ਜੇਹੀ ਕਾਲ਼ੀ, ਤੇਹੀ ਧੌਲ਼ੀ।
- ਜੇਹੀ ਕਿੱਲੇ ਬੱਧੀ, ਤੇਹੀ ਚੋਰਾਂ ਖੜੀ।
- ਜੇਹੀ ਗੱਠੜੀ ਆਪਣੀ, ਤੇਹਾ ਮਿੱਤ ਨਾ ਕੋਇ, ਜਿੱਥੇ ਬਹਿ ਕੇ ਖੋਲੀਏ, ਉੱਥੇ ਚਾਨਣ ਹੋਏ।
- ਜੇਹੀ ਗਰੀਬਣੀ ਬਾਹਮਣੀ, ਤੇਹੀ ਮਸ਼ੈਹਰੀ ਚੂਪ।
- ਜੇਹੀ ਚੋਰੀ ਲੱਖ ਦੀ, ਤੇਹੀ ਚੋਰੀ ਕੱਖ ਦੀ।
- ਜੇਹੀ ਨੀਤ, ਤੇਹੀ ਮੁਰਾਦ।
- ਜੇਹੀ ਮਾਂ, ਤੇਹੇ ਬੱਚੇ।
- ਜੇਹੀ ਮੂਹੋਂ ਮੰਨੀ, ਤੇਹੀ ਭਰ ਦਿੱਤੀ।
- ਜੇਹੀਆਂ ਰੂਹਾਂ ਤੇਹੇ ਫਰਿਸ਼ਤੇ।
- ਜੇਹੇ ਸਿਰ, ਤੇਹੀਆ ਪੀੜਾਂ।
- ਜੇਹੇ ਚੋਰ, ਤੇਹੀ ਚੋਟੀ।
- ਜੇਹੇ ਦੇਵਤੇ, ਤੇਹੀ ਪੂਜਾ।
- ਜੇਹੇ ਪੀਰ, ਤੇਹੇ ਮੁਰੀਦ।
- ਜੇਹੇ ਰਾਜੇ, ਤੇਹੇ ਦੀਵਾਨ।
- ਜੇਹੇ ਲਾਲ ਘਰ ਰਹੇ, ਤੇਹੇ ਗਏ ਪਰਦੇਸ।
- ਜੇਕਰ ਸ਼ਹਿਰ ਢਹੂ, ਤਾਂ ਪਿੰਡ ਜਿੱਡਾ ਤਾਂ ਰਹੂ।
- ਜੇਠ ਹਾੜ ਕੁੱਖੀਂ, ਸਾਉਣ ਭਾਦੋਂ ਰੁੱਖੀਂ।
- ਜੇਠ ਹਾੜ ਤਪੇ, ਤੇ ਸਾਉਣ ਭਾਦੋਂ ਵਸੇ।
- ਜੇਠ 'ਚ ਕਰੇਲੇ 'ਤੇ ਸਾਉਣ 'ਚ ਕੜ੍ਹੀ, ਹੈ ਤਾਂ ਮੌਤ , ਨਹੀਂ ਤੇ ਜੈਹਮਤ ਤਾਂ ਖੜ੍ਹੀ ਹੀ ਖੜ੍ਹੀ।
- ਜੇਰਾਂ ਤੋਂ ਹੀ ਸ਼ੇਰ ਹੁੰਦੇ ਆ।
- ਜੈਸੀ ਮਨਸਾ, ਤੈਸੀ ਦਸ਼ਾ।
- ਜੋ ਅੜੇ, ਸੋ ਝੜੇ।
- ਜੋ ਸੁਖ ਬਲਖ ਨਾ ਬੁਖਾਰੇ, ਉਹ ਸੁੱਖ ਛੱਜੂ ਦੇ ਚੁਬਾਰੇ।
- ਜੋ ਹੱਲਿਆ, ਸੋ ਸੱਲਿਆ।
- ਜੋ ਹੋਣਾ ਸੋ ਹੋ ਗਿਆ, ਜੋ ਹੋਵੇ, ਸੋ ਹੋ।
- ਜੋ ਕੱਤ ਨਾ ਜਾਣੇ ਉਹ ਮਾਈ, ਜੋ ਖੱਟ ਨਾ ਜਾਣੇ ਉਹ ਭਾਈ।
- ਜੋ ਕਰੇ ਘਿਓ, ਨਾ ਮਾਂ ਕਰੇ ਨਾ ਪਿਓ।
- ਜੋ ਕਰੇ ਪਿਓ , ਉਹ ਨਾ ਕਰੇ ਘਿਓ।
- ਜੋ ਕਰੇਗਾ, ਸੋ ਭਰੇਗਾ।
- ਜੋ ਕੀਤਾ ਸੋ ਪਾਇਆ।
- ਜੋ ਖੋਜੇ, ਸੋ ਪਾਵੇ।
- ਜੋ ਘੜਿਆ, ਸੋ ਭੱਜਸੀ।
- ਜੋ ਛੇਤੀ ਪੱਕਿਆ, ਸੋ ਛੇਤੀ ਸੜਿਆ।
- ਜੋ ਜਿੱਤਿਆ, ਉਹੀ ਖਿਡਾਰੀ।
- ਜੋ ਡਿੱਠਾ, ਸੋ ਨਾਹੀ ਮਿੱਠਾ।
- ਜੋ ਪੱਟੀਆਂ, ਸੋ ਸਵਾਦੀਂ ਪੱਟੀਆਂ।
- ਜੋ ਬੀਤੀ, ਸੋ ਬੀਤੀ।
- ਜੋ ਮਰਜ਼ੀ ਕਰੋ ਰੰਗ ਤਾਂ ਬੈਂਗਣੀ ਨੂੰ ਚੜ੍ਹਨਾ।
- ਜੋ ਰੰਨ ਕਰੇ ਸੋ ਹੋ, ਜੋ ਰੱਬ ਕਰੇ ਸੋ ਹੋ।
- ਜੋ ਰਾਤੀਂ ਜਾਗਣ ਕਾਲੀਆਂ, ਸੋਈ ਖਾਣ ਸੁਖਾਲੀਆਂ।
- ਜੋਸ਼ , ਗਵਾਵੇ ਹੋਸ਼।
- ਜੋਗਣ ਗਈ, ਤੇ ਭੋਗਣ ਆਈ।
- ਜੋਗੀ-ਜੋਗੀ ਲੜ ਮੂਏ, ਖੱਪਰ ਦਾ ਨੁਕਸਾਨ।
- ਜੋਰ ਥੋੜ੍ਹਾ, ਹੁੱਬ ਬਹੁਤੀ।
- ਜੋਰਾਵਰ ਦੀ ਜੁੱਤੀ, ਸਿਰ 'ਤੇ।
- ਜੋੜੇ, ਸੋ ਰੋਹੜੇ, ਖਾਵੇ, ਸੋ ਰੰਗ ਲਾਵੇ।
- ਜੋੜ-ਜੋੜ ਕੇ ਮਰ ਗਏ, ਮਾਲ ਜਵਾਈ ਖਾਣ।
- ਜੋੜੀਆਂ ਜੱਗ ਥੋੜ੍ਹੀਆਂ, ਨਰੜ ਬਥੇਰੇ।
- ਜੌਂ ਲਿਸ਼ਕੇ, ਤਾਂ ਯਾਰ ਖਿਸਕੇ।
‘ਝ’ ਅੱਖਰ ਵਾਲੇ ਅਖਾਣ ਮੁਹਾਵਰੇ
- ਝਗੜਾ ਨਾ ਝੇੜਾ, ਤੇ ਹੱਥੋ-ਹੱਥ ਨਬੇੜਾ।
- ਝੱਗਾ ਚੁੱਕਿਆ, ਆਵਦਾ ਹੀ ਢਿੱਡ ਨੰਗਾ ਹੁੰਦਾ।
- ਝੱਟ ਚਟਣੀ, ਪਟ ਦਾਲ।
- ਝੱਟ ਮੰਗਣੀ ਪੱਟ ਵਿਆਹ।
- ਝੱਟ ਰੋਟੀ, ਪੱਟ ਦਾਲ।
- ਝੱਟ, ਭੁੜਕ ਡੰਡਿਓਂ ਪਾਰ।
- ਝਾੜਿਆ ਝੰਬਿਆ, ਭੂਰਾ ਜਿਉਂਦਾ ਤਿਉਂ।
- ਝੁੰਗੇ ਦੀ ਚੋਣ, ਤੇ ਤੇਲ ਦਾ ਲੂਣ।
- ਝੂਠਾ ਭਾਲੇ ਭੇਸ, ਸੱਚ ਕਹੇ ਮੈਂ ਨੰਗਾ ਭਲਾ।
- ਝੋਟਾ ਤਾਂ ਚੰਗਾ, ਪਰ ਜੇ ਕੋਈ ਤੇਲ ਦੇਵੇ।
- ਝੋਟਾ ਮਰ ਗਿਆ, ਹੁਣ ਜੂੰਆਂ ਵੀ ਮਰ ਜਾਣਗੀਆਂ।
- ਝੋਟੀ ਫੰਡਰ, ਤੇ ਜਨਾਨੀ ਲੰਡਰ ਸਾਂਭਣੇ ਔਖੇ। ਜਸਬੀਰ ਵਾਟਾਂਵਾਲੀਆ
- ਝੋਟੇ ਦਾ ਖੌਰ੍ਹ, ਤੇ ਅੰਨੇ ਦਾ ਜੋਰ, ਦੋਹਾਂ ਤੋਂ ਬਚਣਾ ਭਲਾ। ਜਸਬੀਰ ਵਾਟਾਂਵਾਲੀਆ
- ਝੋਨੇ ਵਾਲੇ ਪਿੰਡ, ਪਰਾਲੀ ਤੋਂ ਹੀ ਦਿਸ ਪੈਂਦੇ ਆ।
BEST AND BIGGEST COLLECTIONS OF AKHAAN-BY JASBIR WATTAWALI
Post a Comment