ਪੰਜਾਬੀ ਅਖਾਣ-ਮੁਹਾਵਰੇ
- ਟਾਟ ਦੀ ਜੁੱਲੀ, ਤੇ ਬਖੀਏ ਰੇਸ਼ਮ ਦੇ।
- ਟਕੇ ਸੈਹਾ ਮਹਿੰਗਾ, ਤੇ ਰੁਪਏ ਸੈਹਾ ਸਸਤਾ।
- ਟਟੂਆ ਖਾਏ ਬਟੂਆ, ਫਿਰ ਵੀ ਟਟੂਏ ਦਾ ਟਟੂਆ।
- ਟੱਪਾ ਜ਼ਮੀਨ ਨਹੀਂ, ਤੇ ਨਾਂ ਜ਼ਮੀਂਦਾਰ।
- ਟੱਬਰ ਭੁੱਖਾ ਮਰੇ, ਤੇ ਫੂਲਾ ਸੈਰਾਂ ਕਰੇ।
- ਟਾਹਲੀ ਦੇ ਤਿੰਨ ਪੱਤੇ, ਤੇ ਸਹੇ ਦੀਆਂ ਤਿੰਨ ਟੰਙਾਂ।
- ਟਾਕੀ ਕੱਪੜੇ ਦੀ ਸਿਰ 'ਤੇ, ਤੇ ਨਾਂ ਸਰਵਰਾਜ ਖਾਨ।
- ਟਿੱਕੇ ਵਾਲਾ ਬਾਣੀਆ, ਕੱਛ ਵਾਲਾ ਜੱਟ, ਕੁੰਡੇ ਵਾਲਾ ਪਨੇਸਰਾ, ਤਿੰਨੇ ਪਿੰਡ ਦਾ ਪੱਟ।
- ਟਿੰਡ ਦਾਣੇ, ਘਰਾਟੀਂ ਮੀਆਂ।
- ਟਿੰਡਾਂ ਦਾ ਕੀ ਹੈ, ਕਦੇ ਭਰੀਆਂ ਤੇ ਘਰੇ ਖਾਲੀ।
- ਟਿੱਡੀ ਟੱਪੇਗੀ, ਤਾਂ ਪਹਾੜ ਤਾਂ ਨਾ ਢਾਹ ਦੇਵੇਗੀ।
- ਟਿੱਡੀਆਂ ਨੂੰ ਜੁਕਾਮ ਹੋ ਗਿਆ।
- ਟਿੱਡੀਆਂ ਨੂੰ ਮੰਮੇ ਲੱਗ ਗਏ।
- ਟਿੱਡੀਆਂ ਵੀ ਗੀਤ ਗਾਉਣ ਲੱਗ ਪਈਆਂ।
- ਟਿੱਡੀਆਂ ਵੀ ਮੱਕੇ ਚੱਲੀਆਂ।
- ਟੁੱਕ ਦਿੱਤਾ ਮੰਦਾ, ਤੇ ਮੱਤ ਦਿੱਤੀ ਚੰਗੀ।
- ਟੁੱਕਰ ਖਾਧੇ ਢਿੱਡ ਵਲਾਏ, ਲੀੜੇ ਪਾਟੇ ਘਰ ਨੂੰ ਆਏ।
- ਟੁੱਟ- ਫੁੱਟੇ ਨਾ ਮਿਲਣ, ਕੁੱਲ ਕੰਚਨ ਕੀ ਰੀਤ।
- ਟੁੱਟੀ ਟਾਹਣੀ ਨੂੰ, ਕੋਈ ਨਹੀਂ ਪੁੱਛਦਾ।
- ਟੁੱਟੀਆਂ ਨੂੰ ਕੌਣ ਗੰਢੇ।
- ਟੂਟੀ ਗਾਂਢਣਹਾਰ ਗੋਪਾਲ।
- ਟੁੱਟੀਆਂ ਰਾਸ ਨਾ ਆਉਂਦੀਆਂ, ਤੇ ਗੰਢ-ਗੰਢਾਲਾਂ ਹੋਣ।
- ਟੁੰਡੀ ਬਾਂਹ, ਤੇ ਚੂੜੀਆਂ ਦੀ ਚਾਹ।
- ਟੁਣੀਆਂ ਘੱਲਿਆ ਪੱਤਾ ਨੂੰ, ਨਾ ਪੱਤ ਮੁੜੇ ਨਾ ਟੁਣੀਆਂ।
‘ਠ’ ਅੱਖਰ ਵਾਲੇ ਆਖਾਣ
- ਠੱਕੇ ਦੀ ਮਾਰੀ
ਬੱਕਰੀ ਖੜੋਤੀ, ਕਹਿੰਦੇ
ਧਾਰ ਕੱਢ ਲਓ।
- ਠੱਗ ਨਾਲ ਠੱਗ ਰਲਿਆ, ਤੇ ਤੀਜਾ ਘਰ ਵੀ ਗਲਿਆ।
- ਠਠਿਆਰ ਦੀ ਗਾਗਰ, ਚੋਂਦੀ ਰਹੇ।
- ਠੂਹ ਮਾਸੀ ਸਲਾਮ।
- ਠੂੰਹੇ ਦਾ ਡੰਗਿਆ ਭਵੇਂ, ਤੇ ਸੱਪ ਦਾ ਡੰਗਿਆ ਸਵੇਂ।
- ਠੂਠਾ ਭੱਜਾ, ਛੰਨਾ ਮਿਲਿਆ।
- ਠੂਠਾ ਭੱਜਿਆ, ਘੜਾ ਤਾਂ ਨਹੀਂ ਟੁੱਟਿਆ।
- ਠੂਠਾ ਹਰ ਮੂਹਰੇ ਰੱਖਣਾ।
- ਠੂਠਾ ਫੜ੍ਹਨਾ।
- ਠੂਠਾ ਫੜਾਉਣਾ।
‘ਡ’ ਅੱਖਰ ਵਾਲੇ ਅਖਾਣ
- ਡੰਡਾ ਪੀਰ ਹੈ, ਵਿਗੜਿਆਂ-ਤਿਗੜਿਆਂ ਦਾ।
- ਡੱਡਾਂ ਵੀ ਸੁਰਗ ਨੂੰ ਚੱਲੀਆਂ।
- ਡੱਡੂ ਢੱਗੀ, ਅਖੇ ਦਰਿਆ ਵੱਗ ਛੇੜ।
- ਡੱਡੂਆਂ ਦੀ ਪਸੇਰੀ, ਕਦੇ ਇਕ, ਕਦੇ ਢੇਰੀ।
- ਡੱਡੂਆਂ ਨੂੰ ਵੀ ਜਕਾਮ ਹੋ ਗਿਆ।
- ਡੱਬ-ਖੜੱਬੀ ਮਹਿੰ, ਭੇਡ ਭੂਸਲੀ, ਦਾਹੜੀ ਵਾਲੀ ਰੰਨ, ਤਿੰਨੇ ਵੰਨ ਕਵੰਨ।
- ਡਰ ਸੋਟੇ ਦਾ, ਬਾਂਦਰ ਨੱਚੇ।
- ਡਰਦੀ, ਹਰਿ-ਹਰਿ ਕਰਦੀ।
- ਡਾਢਾ ਮਾਰੇ, ਰੋਣ ਨਾ ਦੇਵੇ।
- ਡਾਢਾ ਮਾਰੇ, ਮਾੜਾ ਗਾਲਾਂ ਕੱਢੇ।
- ਡਾਢੇ ਅੱਖਾਂ ਫੇਰੀਆਂ, ਵੈਰੀ ਕੁੱਲ ਜਹਾਨ।
- ਡਾਢੇ ਅੱਗੇ ਕਾਹਦਾ ਜ਼ੋਰ।
- ਡਿੱਗ ਪਈ ਹਰਮਲ ਤੋਂ, ਮੇਰੀ ਖਬਰ ਲੈਣ ਨਾ ਆਇਆ।
- ਡਿੱਗਾ ਖੋਤੀ ਤੋਂ, ਗੁੱਸਾ ਘੁਮਿਆਰੀ ’ਤੇ।
- ਡਿੱਠਿਆ ਮੂੰਹਾਂ ਦਾ ਮੋਹ।
- ਡੁੱਬ-ਡੁੱਬ ਮਰ ਗਈ ਖਲਕਤ ਸਾਰੀ, ਡੱਡੂਆਂ ਭਾਣੇ ਵਿਆਹ। ਜਸਬੀਰ ਵਾਟਾਂਵਾਲੀਆ
- ਡੁੱਬੀ ਤਾਂ ਜੇ ਸਾਹ ਨਾ ਆਇਆ।
- ਡੂੰਮਾ ਦੇ ਘਰ ਵਿਆਹ, ਮਨ ਆਏ ਸੋਹਲੜੇ ਗਾ।
- ਡੇਢ ਕੜਛੀ ਦਾਲ ਦੀ, ਤੇ ਡੋਈਆਂ ਦਾ ਖੜਕਾਟ।
- ਡੇਢ ਕੌਡੀ ਨਿਉਂਦਰਾ, ਤੇ ਲਾਹੌਰੋਂ ਗਾਉਂਦੀ ਆਈ।
- ਡੈਣ ਕੁੱਛੜ ਮੁੰਡਾ, ਅੱਜ ਵੀ ਹੈਨੀ, ਤੇ ਕੱਲ੍ਹ ਵੀ ਹੈਨੀ।
- ਡੋਲ੍ਹ ਰੱਤ, ਤੇ ਖਾਹ ਭੱਤ, ਰੱਖ ਦੇਹ, ਖਾਹ ਖੇਹ।
‘ਢ’ ਅੱਖਰ ਵਾਲੇ ਅਖਾਣ
- ਢਕੀ ਰਿੱਝੇ, ਤੇ ਕੋਈ ਨਾ ਬੁੱਝੇ।
- ਢੱਗੀ ਨਾ ਵੱਛੀ, ਤੇ ਨੀਂਦ ਆਵੇ ਅੱਛੀ।
- ਢੱਗੇ ਨੂੰ ਨਾ ਰੋਵੇ, ਅੱਗੇ ਨੂੰ ਰੋਵੇ।
- ਢਾਈ ਟੋਟਰੂ, ਚੁਬਾਰੇ ਚ ਰਸੋਈ।
- ਢਾਈ ਬੂਟੀਆਂ, ਤੇ ਫੱਤੂ ਬਾਗਬਾਨ।
- ਢਿੱਡ ਨਰਮ, ਪੈਰ ਗਰਮ, ਸਿਰ ਠੰਡਾ, ਫਿਰ ਵੈਦਾਂ ਦੇ ਮਾਰੋ ਡੰਡਾ।
- ਢਿੱਡ ਨੂੰ ਕਾਹਦਾ ਨੱਕ।
- ਢਿੱਡ ਭਰਿਆ, ਤੇ ਕੰਮ ਸਰਿਆ।
- ਢਿੱਡਾਂ ਦੇ ਕੋਹੜ, ਤੇ ਕੱਲਰਾਂ ਦੇ ਰੋੜ, ਕੱਖ ਨਹੀਂ ਹੋਣ ਦਿੰਦੇ। ਜਸਬੀਰ ਵਾਟਾਂਵਾਲੀਆ.
- ਢਿੱਡੋਂ ਭੁੱਖੀ, ਮੇਲਾ ਦੱਖ ਨਾ ਦੇਵੇ।
- ਢੋਲ-ਢਮੱਕੇ ਵੱਜੇ, ਵਹੁਟੀ ਮੁੜੀ ਪਰ ਪੈਰ ਨਾ ਕੱਜੇ।
- ਢੋਲ ਵੱਜਿਆ, ਢਮੱਕਾ ਵੱਜੇ, ਇਹਨਾਂ ਦੇ ਨਾਲ ਸਾਨੂੰ ਕੀ ਲੱਗੇ।
BEST AND BIGGEST COLLECTIONS OF AKHAAN-BY JASBIR WATTAWALI
ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਕ ਤੋਂ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਨੋਟ - ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਲਈ ਕੀਤਾ ਗਿਆ ਹੈ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।
ਜਸਬੀਰ ਵਾਟਾਂਵਾਲੀਆ
ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ https://jasbirwattanwalia.blogspot.com ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।
ਜਸਬੀਰ ਵਾਟਾਂਵਾਲੀਆ
"Dear Readers,
I am pleased to present this comprehensive collection of Punjabi Akhan and proverbs, carefully curated and available on (https://jasbirwattanwalia.blogspot.com) This repository is the culmination of 15 years of diligent research and intellectual endeavor.
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn from reputable Akhan-kosh universities to further enrich this collection.
I am committed to continually expanding and refining this collection. Please forgive any errors or omissions that may have occurred during its compilation.
Thank you for exploring this treasure trove of Punjabi wisdom.
Sincerely,
Jasbir Wattanwalia"
Post a Comment