ਪੰਜਾਬੀ ਅਖਾਣ-ਮੁਹਾਵਰੇ
‘ਤ’ ਅੱਖਰ ਤੋਂ ਲੈ ਕੇ ‘ਨ’ ਅੱਖਰ ਤੱਕ ਅਖਾਣ
- ਤਕਦੀਰ ਅੱਗੇ ਕਾਹਦੀਆਂ ਤਦਬੀਰਾਂ।
- ਤਕਦੀਰ ਅੱਗੇ ਤਦਬੀਰ।
- ਤਕੜਾ ਖਾਵੇ ਲਵੇਰੇ ਨੂੰ, ਤੇ ਮਾੜੇ ਨੂੰ ਲਵੇਰਾ ਖਾਵੇ।
- ਤਕੜੇ ਤੇ ਡਿੱਗਾਂ ਨਾ, ਤੇ ਮਾੜੇ ਤੇ ਘੜੰਮ।
- ਤਕੜੇ ਦਾ ਸੱਤੀਂ ਵੀਹੀਂ ਸੌ।
- ਤਕੜੇ ਦੀ ਸੂਈ ਨੂੰ ਦੋ ਪਾਸੇ ਮੂੰਹ।
- ਤੰਗ ਆਮਦ, ਬਜੰਗ ਆਮਦ।
- ਤਜ਼ਰਬਾ ਕਿਸੇ ਬਲਾ ਦਾ ਨਾਂ। ਜਸਬੀਰ ਵਾਟਾਂਵਾਲੀਆ
- ਤੱਤਾ ਖਾਧਾ, ਮੂੰਹ ਸੜਿਆ।
- ਤੱਤਾ ਲੱਕਣਾ।
- ਤੱਤੇ ਦੁੱਧ ਨਾਲ ਮੂੰਹ ਸਾੜੇ, ਫਿਰ ਲੱਸੀ ਨੂੰ ਵੀ ਫੂਕਾ ਮਾਰੇ।
- ਤੱਤੇ ਨਹਾਈਏ, ਠੰਡੇ ਖਾਈਏ, ਵੈਦ ਹਕੀਮੀਂ ਕਦੇ ਨਾ ਜਾਈਏ।
- ਤੱਤੇ ਪਾਣੀਆਂ ਨਾਲ ਘਰ ਨਹੀਂ ਸੜਦੇ।
- ਤੱਤੇ ਲੋਹੇ ਨੂੰ ਲਾਈ ਸੱਟ ਹੀ ਕੰਮ ਕਰੇ।
- ਤੰਦ ਟੁੱਟ ਗਈ, ਕਿ ਹੀਰ ਤਾਂ ਨਹੀਂ ਮੁੱਕ ਗਈ।
- ਤੰਦ ਨਹੀਂ ਵਿਗੜਿਆ, ਤਾਣੀ ਵਿਗੜੀ।
- ਤੰਦ ਨਾ ਤਾਣੀ, ਤੇ ਜਲਾਹੇ ਨਾਲ ਠੈਂਗੋ-ਠਾਣੀ।
- ਤੰਦ-ਤੰਦ ਕਰਦਿਆਂ ਤਾਣੀ ਬਣੇ, ਤੇ ਤਾਣੀਓਂ ਬਣਦਾ ਪੱਟ।
- ਤੰਦਰੁਸਤੀ ਹਜ਼ਾਰ ਨਿਆਮਤ।
- ਤਨ ਸੁਖੀ ਮਨ ਸੁਖੀ।
- ਤਬੇਲੇ ਦਾ ਘੋੜਾ, ਮਦਰਸੇ ਦਾ ਮੁੰਡਾ, ਬਿਨਾਂ ਛੂਸ਼ਕੋਂ ਸਿੱਧਾ ਨਾ ਹੁੰਦਾ।
- ਤਬੇਲੇ ਦੀ ਬਲਾ ਬਾਂਦਰ ਦੇ ਸਿਰ।
- ਤਰ ਗਏ ਜਣੇਂਦੇ, ਜੋ ਅੱਖਾਂ ਨੂੜ ਕੇ ਲਾਵਾਂ ਦਿੰਦੇ।
- ਤਰ ਬਈ ਸੂਰਮਿਆਂ, ਆਪਣੀ ਬਾਹੀਂ।
- ਤਰਸਦੀ ਨੇ ਦਿੱਤਾ, ਵਿਲਕਦੀ ਨੇ ਖਾਧਾ।
- ਤਰਸੇ ਦਾ ਲਵੇਰਾ ਤੇ ਭੁੱਖੇ ਦੀ ਖੇਤੀ, ਕਦੇ ਨਾ ਹੁੰਦੇ ਛੇਤੀ-ਛੇਤੀ।
- ਤਰਖਾਣ ਸੱਕ ਵੀ ਲਾਹੂ ਤਾਂ ਆਪਣੇ ਵੱਲ ਸਿੱਟੂ।
- ਤਰਖਾਣ ਸਿੱਧਾ ਹੋਵੇ, ਤਾਂ ਲੱਕੜ ਸਿੱਧੀ ਹੁਣੋਂ ਨਹੀਂ ਰਹਿੰਦੀ।
- ਤਰਖਾਣ ਮੰਜੀ ਦਾ ਵਾਣ।
- ਤਰਖਾਣ, ਕੱਢੂ ਕਾਣ।
- ਤਰਖਾਣ ਨਾ ਛੱਡੇ ਕਾਣ।
- ਤਰਖਾਣ ਗੁੱਲੀ ਘੜ, ਵੱਢੇ ਆਪਣਿਆਂ ਦੀ ਜੜ੍ਹ।
- ਤਰਦੀ ਤਰੇ ਡੁੱਬਦੀ ਡੁੱਬੇ, ਸਾਨੂੰ ਕੀ।
- ਤਰੇਲ ਹਮੇਸ਼ਾਂ ਮੁੱਢਾਂ ਚ ਹੀ ਪੈਂਦੀ ਹੈ।
- ਤਲਵਾਰ ਦਾ ਫੱਟ ਮਿਟ ਜਾਂਦਾ ਪਰ ਜੁਬਾਨ ਦਾ ਨਹੀਂ।
- ਤਵਾ ਹੋਵੇ ਚੰਗਾ, ਰੋਟੀ ਸੜੇ ਕਿਉਂ ? ਪੁੱਤ ਹੋਵੇ ਸਿਆਣਾ, ਨੂੰਹ ਲੜੇ ਕਿਉਂ?
- ਤਵਾ ਨਾ ਅੰਗਿਆਰੀ ਤੇ ਕਾਹਦੀ ਭੱਠਿਆਰੀ।
- ਤਵੀ, ਸੁਹਾਗਾ, ਇਕੋ ਵੱਤ।
- ਤਵੇ ਤੇ ਆ ਕੇ ਰੱਬ ਦੀ ਮਾਰ।
- ਤਵੇ ਵਾਲੀ ਤੇਰੀ, ਤੇ ਹੱਥ ਵਾਲੀ ਮੇਰੀ।
- ਤੜਕੇ ਉੱਠੀਂ, ਨਿੱਕਾ ਪੀਹਵੀਂ, ਨਿੱਕਾ ਕੱਤੀਂ, ਪੇਕਿਆਂ ਦੇ ਘਰ ਕਦੇ ਨਾ ਵੱਤੀਂ।
- ਤਾਏ ਦੀ ਧੀ ਚੱਲੀ ਤੇ ਮੈਂ ਕਿਉਂ ਰਹਿ ਗਈ ’ਕੱਲੀ।
- ਤਾਰ ਬਿਨਾ ਨਾ ਤੂੰਬਾ ਵੱਜੇ, ਨਾਰ ਬਿਨਾ ਨਾ ਘਰ ਕੋਈ ਸਜੇ।
- ਤਾਰਾ ਖਾਰੀ, ਚੰਦ ਘੁਮਾਂ, ਸੂਰਜ ਦਾ ਕੋਈ ਓੜਕ ਹੀ ਨਾ।
- ਤਾਰੂ ਹੀ ਡੁੱਬਦੇ ਨੇ।
- ਤਾਲੋਂ ਘੁੱਥੀ ਡੂੰਮ੍ਹਣੀ, ਬੋਲੇ ਤਾਲ ਬੇਤਾਲ।
- ਤਿੱਤਰ ਖੰਬੀ ਪਈ, ਕਿਉ ਪਾਂਧੇ ਪੁੱਛਣ ਗਈ।
- ਤਿੱਤਰ ਖੰਬੀ ਬਦਲੀ, ਮੈਹਰੀ ਸੁਰਮਾ ਪਾ, ਉਹ ਵਸਾਵੇ ਮੇਘਲਾ, ਉਹਨੂੰ ਖਸਮ ਦੀ ਚਾਹ।
- ਤਿੱਤਰ ਖੰਬੀ ਬਦਲੀ, ਰੰਨ ਮਲਾਈ ਖਾਏ, ਉਹ ਵੱਸੇ, ਉਹ ਉੱਜੜੇ, ਕਦੀ ਨਾ ਬਿਰਥਾ ਜਾਏ।
- ਤਿੱਤਰ ਦੇ ਮੂੰਹ ਲਛਮੀ।
- ਤਿੱਤਰ, ਮਿੱਤਰ, ਬਟੇਰਾ ਨਾ ਤੇਰਾ ਨਾ ਮੇਰਾ।
- ਤਿੰਨੇ ਚੀਜ਼ਾਂ ਮਿੱਠੀਆਂ ਨਾਰੀ, ਕੁੜਮ, ਕਮੀਨ, ਤਿੰਨੇ ਚੀਜ਼ਾਂ ਕੌੜੀਆਂ, ਮਿਰਚ ਤੰਬਾਕੂ, 'ਫੀਮ।
- ਤਿੰਨੇ ਟੁੱਟ ਕੇ ਨਾ ਮਿਲਣ, ਪੱਥਰ, ਸ਼ੀਸ਼ਾ ਚਿੱਤ।
- ਤਿੰਨੇ ਬੀਬੀ ਦੇ ਕੱਪੜੇ, ਸੁੱਥਣ ਦੇ ਨਾਲ ਹੱਥ।
- ਤੀਹ ਦਿਨ 33 ਮੇਲੇ, ਬਾਬਾ ਕੰਮ ਕਰੂ ਕਿਹੜੇ ਵੇਲੇ।
- ਤੀਹ ਪੁੱਤ 40 ਪੋਤੇ, ਬਾਬਾ ਅਜੇ ਵੀ ਘਾਹ ਖੋਤੇ।
- ਤੀਜਾ ਰਲ਼ਿਆ, ਕੰਮ ਗਲਿਆ।
- ਤੀਰ ਨਹੀਂ, ਤੇ ਤੁੱਕਾ ਹੀ ਸਹੀ।
- ਤੀਵੀਂ ਦੀ ਮੱਤ, ਗੁੱਤ ਪਿੱਛੇ।
- ਤੁਹਾਡਾ ਘਰ, ਸਾਡਾ ਘਰ, ਤੁਹਾਡੇ ਬੱਚੇ, ਸਾਡੇ ਬੱਚੇ।
- ਤੁਹਾਡਾ ਮਾਲ ਵਧੇ, ਸਾਡੇ ਬੁੱਕ ਵਧਣ।
- ਤੁਹਾਡੀਆਂ ਜੁੱਤੀਆਂ, ਤੁਹਾਡਾ ਸਿਰ।
- ਤੁਖ਼ਮ, ਤਾਸੀਰ, ਸੋਹਬਤ ਦਾ ਅਸਰ।
- ਤੁਰਤ ਦਾਨ, ਮਹਾ ਕਲਿਆਣ।
- ਤੁਰਤ ਬਤੁਰਤੀ, ਕਰ ਫੁਰਤੀ।
- ਤੁਰਦੀ ਤਾਂ ਜੂੰ ਵੀ ਮਾਨ ਨਹੀਂ ।
- ਤੁਰਦੇ ਕਉ ਤੁਰਦਾ ਮਿਲੇ, ਉੜਤੇ ਕੋ ਉੜਤਾ।
- ਤੁਰਿਆ ਤੁਰਿਆ ਜਾਹ, ਤੇ ਕਰਮਾਂ ਦਾ ਖੱਟਿਆ ਖਾਹ।
- ਤੁਰੀਏ ਜਾਂਦੀਏ ਬੁਲਾਏ, ਸਾਡੇ ਵੇਹੜੇ ਆ।
- ਤੂੰ ਅੰਬ ਖਾਣੇ ਨੇ ਕਿ ਪੇੜ ਗਿਣਨੇ ਨੇ।
- ਤੂੰ ਆਇਆ ਕੰਮ ਸਵਾਰ, ਮੈਂ ਬੈਠਾ ਦੁੱਖ ਵਿਸਾਰ।
- ਤੂੰ ਆਪਣੀ ਨਿਬੇੜ, ਪਰਾਈ ਨਾ ਛੇੜ।
- ਤੂੰ ਕਾਣਾ, ਮੈਂ ਕੋਝੀ।
- ਤੂੰ ਕਾਲੇ ਚੰਮਾਂ ਨੂੰ ਰੋਨੀ, ਇੱਥੇ ਕਲਗੀਆਂ ਵਾਲੇ ਤਰ ਗਏ।
- ਤੂੰ ਕਿਉਂ ਰੋਨੀ ਏਂ ਰੰਗੜ ਦੀ ਮਾਈ, ਆਪੇ ਰੋਣਗੇ ਜਿੰਨਾ ਲੜ ਲਾਈ।
- ਤੂੰ ਕੌਣ ? ਤੇ ਮੈਂ ਕੌਣ ?
- ਤੂੰ ਕੌਣ? ਮੈਂ ਖਾਮਖਾਹ!
- ਤੂੰ ਖੰਘੇ, ਮੈਂ ਖੁਰਕਾਂ, ਜੋੜੀ ਇੱਕੋ ਜਿਹੀ।
- ਤੂੰ ਦਰਾਣੀ ਮੈਂ ਜਠਾਣੀ, ਤੇਰੇ ਅੱਗ ਨਾ ਮੇਰੇ ਪਾਣੀ।
- ਤੂੰ ਪਾਈ ਤੇ ਮੈਂ ਬੁੱਝੀ, ਕਾਣੀ ਅੱਖ ਨਾ ਰਹਿੰਦੀ ਗੁੱਝੀ।
- ਤੂੰ ਪੀਤਾ ਦੁੱਧ, ਮੈਂ ਪੀਤਾ ਪਾਣੀ, ਦੋਹਾਂ ਦੀ ਰਾਤ ਇੱਕੋ ਜਿਹੀ ਰਾਣੀ।
- ਤੂੰ ਭਾਵੇਂ ਜਾਣ ਨਾ ਜਾਣ, ਪਰ ਮੈਂ ਤੇਰਾ ਮਹਿਮਾਨ।
- ਤੂੰ ਮੇਰਾ ਮੁੰਡਾ ਖਿਡਾ, ਮੈਂ ਤੇਰੀ ਖੀਰ ਖਾਨੀ ਆਂ।
- ਤੇਰਾ ਇਹ ਰਾਹ, ਤੇ ਸਾਡਾ ਉਹ ਰਾਹ।
- ਤੇਰਾ ਮੋਟਾ-ਸੋਟਾ, ਸਾਡਾ ਨਿੱਕਾ-ਸੁੱਕਾ।
- ਤੇਰੀ ਅੱਖੋਂ ਨੂਰ ਚਬੱਕੇ, ਮੇਰਾ ਨੱਕ ਹੈ ਫੀਨ੍ਹਾ, ਦੋਵੇਂ ਧਿਰਾਂ ਇੱਕੋ ਜਿਹੀਆਂ।
- ਤੇਰੀ ਮੇਰੀ ਇੱਕ ਜਿੰਦੜੀ, ਜਿਵੇਂ ਟਿੱਚ ਬਟਣਾਂ ਦੀ ਜੋੜੀ।
- ਤੇਰੀ ਰੀਸ ਉਹੀ ਕਰੂ, ਜਿਹੜਾ ਟੰਗਾਂ ਚੁੱਕ, ਕੇ ਮੂਤੂ।
- ਤੇਰੀਆਂ ਕੀ ਰੀਸਾਂ, ਜੀਹਦੇ ਕੰਨੀ ਲਟਕਣ ਘੀਸਾਂ।
- ਤੇਲ ਹੱਟੀ ਦਾ, ਘਿਓ ਜੱਟੀ ਦਾ, ਤੇ ਸੌਦਾ ਖੱਟੀ ਦਾ।
- ਤੇਲ ਹੋਵੇ ਤਾਂ ਪੂੜੇ ਪਕਾਈਏ, ਗੁੜ ਦਾ ਕੀ ਹੈ ? ਆਟਾ ਤਾਂ ਉਧਾਰਾ ਹੀ ਲੈ ਆਈਏ!
- ਤੇਲ, ਤਮ੍ਹਾਂ ਜਾ ਕੋ ਮਿਲੇ, ਤੁਰਤ ਨਰਮ ਹੋ ਜਾਏ।
- ਤੇਲ ਤਾਂ ਤਿਲਾਂ ਚੋਂ ਹੀ ਨਿਕਲਦਾ।
- ਤੇਲ ਨਾ ਦੇਖ ਤੇਲ ਦੀ ਧਾਰ ਦੇਖ।
- ਤੇਲ ਨਾ ਦੇਖ, ਤੇਲ ਦੀ ਧਾਰ ਦੇਖ।
- ਤੇਲ ਪਾਇਆਂ, ਕਦੇ ਅੱਗਾਂ ਨਹੀਂ ਬੁੱਝਦੀਆਂ।
- ਤੇਲਾਂ ਬਾਝ ਨਾ ਬਲਣ ਮਸ਼ਾਲਾਂ, ਦਰਦਾਂ ਬਾਜ ਨਾ ਆਹੀਂ।
- ਤੇਲੀ ਜੋੜੇ ਪਲੀ-ਪਲੀ ਤੇ ਰਾਮ ਰੁੜ੍ਹਾਏ ਕੁੱਪਾ।
- ਤੇਲੀ ਦਾ ਤੇਲ ਬਲ਼ੇ, ਤੇ ਮਸ਼ਾਲਚੀ ਦਾ ਦਿਲ ਦੁੱਖੇ।
- ਤੇਲੀ ਵੀ ਕੀਤਾ, ਤੇ ਰੁੱਖਾਂ ਵੀ ਖਾਧਾ।
- ਤੇੜ ਨਾ ਉੱਤੇ, ਤੇ ਭੌਂਕਣ ਕੁੱਤੇ।
- ਤੈਨੂੰ ਸਮਝਾਉਣਾ ਔਖਾ, ਬੋਤਾ ਰੇਲ ਤੇ ਚੜ੍ਹਾਉਣਾ ਸੌਖਾ।
- ਤੈਨੂੰ ਕੀ ਪਤਾ ਡੱਡਾਂ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ।
- ਤੈਨੂੰ ਤਾਪ ਚੜੇ ਮੈਂ ਹੂੰਗਾਂ, ਤੇਰੀ ਮੇਰੀ ਇੱਕ ਜਿੰਦੜੀ।
- ਤੈਨੂੰ ਮਿਲੇ ਨਾ ਮਿਲੇ, ਮੈਨੂੰ ਦੋ ਥਣ ਚੋਅ ਦੇ।
- ਤੋਣ ਦਾ ਹੀ ਚੋਣ।
- ਤੋਤਿਆਂ ਨੂੰ ਬਾਗ਼ ਬਥੇਰੇ।
- ਤੋਤਿਆਂ ਨੂੰ ਬਾਗ਼ ਤੇ ਗਵੱਈਆਂ ਨੂੰ ਰਾਗ।
- ਤੋੜਨਾ ਸੌਖਾ ਪਰ ਜੋੜਨਾ ਔਖਾ।
- ਤੋੜਾ ਤੂਤ ਦਾ, ਜੋ ਧਵੇ ਨਾ, ਸਾਂਝ ਜੱਟ ਦੀ ਜੋ ਭਵੇਂ ਨਾ।
- ਤੌੜੀ ਵਿੱਚੋਂ ਸਿਰਫ ਇੱਕ ਦਾਣਾ ਹੀ ਟੋਹੀਦਾ, ਸਾਰੀ ਦਾਲ਼ ਤਾਂ ਨਹੀਂ ਖਾਈਦੀ।
- ਤ੍ਰੀਆ ਚਲਿੱਤਰ ਜਾਣੇ ਨਾ ਕੋਈ, ਖਸਮ ਮਾਰ ਕੇ ਸਤੀ ਹੋਈ।
- ਤ੍ਰੀਮਤ ਦਾ ਜਾਮਾ ਆਟੇ ਦੀ ਤੌਣ, ਅੰਦਰ ਵੜੀ ਨੂੰ ਚੂਹੇ ਤੇ ਬਾਹਰ ਨਿਕਲੀ ਨੂੰ ਕਾਂ।
- ਤ੍ਰੀਮਤਾਂ ਦੀ ਜਾਤ, ਡਾਢੀ।
- ਤ੍ਰੇਹ ਲੱਗੀ ਤੋਂ ਖੂਹ ਪੁੱਟਣਾ।
- ਤ੍ਰੇਲ ਚੱਟਿਆਂ, ਤਰੇਹ ਨੀ ਮਿਟਦੀ।
‘ਥ’ ਅੱਖਰ ਵਾਲੇ ਅਖਾਣ
- ਥੱਥੇ ਸ਼ਾਹ ਦੀਆਂ ਖੂਹਣੀਆਂ ਖੇਪਾਂ, ਪੰਜੀਂ ਲਵਾਂ ਪੰਜਾਹੀਂ ਵੇਚਾਂ।
- ਥਲਾਂ ਚ ਪਲ਼ੇ, ਤੇ ਪਾਣੀ ਚ ਗਲ਼ੇ।
- ਥੱਲੇ ਕੱਟੀਆਂ, ਉੱਤੇ ਪੱਟੀਆਂ।
- ਥਿੰਦੇ ਘੜੇ 'ਤੇ ਪਾਣੀ।
- ਥੁੱਕੀਂ ਵੜੇ ਨਹੀਂ ਪੱਕਦੇ।
- ਥੋਥਾ ਚਣਾ, ਬਾਜੇ ਘਣਾ।।
- ਥੋਮ ਨਾ ਬਾਸ ਕਥੂਰੀ ਆਵੇ।
- ਥੋੜ ਬੁਰੀ ਕਿ ਛੁਰੀ।
- ਥੋੜਾ ਜੁੱਸਾ, ਝੱਟ 'ਚ ਹੁੱਸਾ।
- ਥੋੜਾ-ਥੋੜਾ ਖਾਈਏ, ਦੁਵੇਲੇ ਚੁੱਲ੍ਹਾ ਤਾਈਏ।
- ਥੋੜ੍ਹੀ ਖਾਏ ਆਪ ਨੂੰ, ਬਹੁਤੀ ਖਾਏ ਗਾਹਕ ਨੂੰ।
- ਥੋੜ੍ਹੀ ਪੂੰਜੀ, ਖਸਮਾਂ ਦਾ ਖੌਅ।
- ਥੋੜ੍ਹੀ ਲੱਦ, ਸਵੇਰੇ ਫੇਰ।
‘ਦ’ ਅੱਖਰ ਵਾਲੇ ਅਖਾਣ
- ਦਇਆ, ਧਰਮ ਦੀ ਮਾਂ।
- ਦਹੀਂ ਦੇ ਭੁਲੇਖੇ ਕਪਾਹ ਦੀਆਂ ਫੁੱਟੀਆਂ ਨਹੀਂ ਖਾਧੀਆਂ ਜਾਂਦੀਆਂ।
- ਦੰਦਾਂ ਦਾ ਬੁੱਕ ਢੇਰੀ ਕੀਤਾ, ਤੇ ਗੱਲ ਫੇਰ ਨਾ ਬਣੀ।
- ਦੱਬਿਆ ਬਾਣੀਆ, ਪੂਰਾ ਤੋਲੇ।
- ਦਮ ਦਾ ਦਮ ਨਾ ਧੋਖਾ ਨਾ ਗਮ।
- ਦੰਮ ਲੱਗੇ ਸ਼ਾਹ ਦੇ, ਤੇ ਅਸੀਂ ਮੁਖੀ ਸਰਾਂ ਦੇ।
- ਦੰਮਾਂ ਨਾਲ, ਦਮਾਮੇ ਵੱਜਣ।
- ਦੰਮਾਂ ਬਦਲੇ ਦਮ ਗਵਾਏ, ਦੰਮ ਜੁੜੇ ਦਮ ਹੱਥ ਨਾ ਆਏ। ਜਸਬੀਰ ਵਾਟਾਂਵਾਲੀਆ
- ਦਰਜ਼ੀਆਂ ਦੇ ਕੱਪੜੇ ਉਧੜੇ ਹੀ ਰਹਿਣ।
- ਦਰਿਆ ਬੱਝੇ ਹੀ ਚੰਗੇ।
- ਦਰਿਆਵਾਂ ਦਾ ਹਮਸਾਇਆ, ਨਾ ਭੁੱਖਾ ਨਾ ਧਿਹਾਇਆ।
- ਦਲੀਏ ਦਾ ਖਾਣ ਤੇ, ਫਲ਼ੇ ਤਾਈਂ ਜਾਣ।
- ਦਵਾ ਨਾਲੋਂ ਉਪਾਅ ਭਲਾ।
- ਦੜ ਵੱਟ, ਜਮਾਨਾ ਕੱਟ ਬੀਬੀ, ਭਲੇ ਦਿਨ ਆਉਣਗੇ।
- ਦਾਓ-ਦਾਈ ਖੇਡਦੇ, ਇੱਕ ਗੁਰੂ ਇੱਕ ਚੇਲਾ।
- ਦਾਅ ਦਾਤਾ ਤੇ ਵੰਝ ਵਰਿਆਮ।
- ਦਾਅ ਪੁੱਤ ਤੇ ਮੀਹ ਰੋਜ਼ ਨਾਹੀਂ।
- ਦਾਈਆਂ ਕੋਲੋਂ ਟਿੱਢ ਨਹੀਂ ਲੁਕਦੇ।
- ਦਾਗ ਦਿਲਾਂ ਤੇ ਸੱਜਣਾ ਵਾਲੇ, ਧੋਤਿਆਂ ਮੂਲ ਨਾ ਲੈਂਦੇ।
- ਦਾਣਿਆਂ ਵਾਲਾ ਪਿੜ, ਤੇ ਜੂੰਆਂ ਵਾਲਾ ਸਿਰ , ਔਖਾ ਈ ਸਵਾਰ ਹੁੰਦਾ।
- ਦਾਣੇ ਦਾਣੇ ਤੇ ਮੋਹਰ।
- ਦਾਣੇ ਦਾਣੇ ਤੇ ਮੋਹਰ।
- ਦਾਤ ਪਿਆਰੀ ਹੋ ਗਈ, ਵਿੱਸਰਿਆ ਦਾਤਾਰ।
- ਦਾਤਾ ਦਾਨ ਕਰੇ, ਤੇ ਭੰਡਾਰੀ ਦਾ ਪੇਟ ਪਾਟੇ।
- ਦਾਤੀ ਨੂੰ ਇੱਕ ਬੰਨੇ ਦੰਦੇ, ਦੁਨੀਆਂ ਨੂੰ ਦੋਹੀਂ ਬੰਨੀਂ।
- ਦਾਤੇ ਦਾ ਦਾਨ ਤੇ ਗਰੀਬਾਂ ਦਾ ਇਸ਼ਨਾਨ।
- ਦਾਦ ਪਰਾਈ ਹਾਲੀ ਹੋਰ, ਜਿਵੇਂ ਭਾਵੇਂ ਤਿਵੇਂ ਟੋਰ।
- ਦਾਦੂ ਦੁਨੀਆ ਬਾਵਰੀ, ਮੜੀਆਂ ਪੂਜਣ ਊਤ।
- ਦਾਨ, ਵਿਤ ਸਮਾਨ।
- ਦਾਨਾ ਦੁਸ਼ਮਣ, ਚੰਗਾ ਸੱਜਣ ਮੂਰਖੋਂ।
- ਦਾਮ ਵਿਆਜੀ ਤੇ ਖੇਤ ਪਿਆਜੀ।
- ਦਾਰੂ ਪੀਤੀ, ਮੂਤ ਕੇ ਲੱਥੀ, ਨੋਟ ਗਵਾਏ ਖੋਲ੍ਹ ਕੇ ਦੱਥੀ। ਜਸਬੀਰ ਵਾਟਾਂਵਾਲੀਆ
- ਦਾਲ਼ ਅਲੂਣੀ ਤੇ ਕੱਪੜੇ ਸਬੂਣੀ।
- ਦਾਲ-ਚੌਲ ਰਿਨ੍ਹਾਏ ਤੇ ਚੱਖ਼ ਮਾਰ ਕੇ ਖਿਚੜੀ ਖਾਏ।
- ਦਾਲ਼-ਰੋਟੀ ਖਾਹ ਤੇ ਨੱਕ ਦੀ ਸੇਧੇ ਜਾਹ।
- ਦਾੜ੍ਹੀ ਨਾਲ ਉਹ ਮੁੱਛਾਂ ਵੱਡੀਆਂ।
- ਦਿਸਣ ਨੂੰ ਸੋਹਣੀ ਤੇ ਅਮਲੋਂ ਖੂੰਹਣੀ।
- ਦਿੱਖ ਦਖੇਂਦੀਏ ਤੇ ਸਿੱਖ ਸਖੇਂਦੀਏ।
- ਦਿੱਤਿਆਂ ਬਾਝ ਨਾ ਉੱਤਰਦਾ , ਉਧਾਰ ਪਰਾਇਆ।
- ਦਿਨ ਗਵਾਇਆ ਤੌਂ ਕੇ, ਤੇ ਰਾਤ ਗਵਾਈ ਸੌਂ ਕੇ।
- ਦਿਨ ਗਿਆ ਗਲ੍ਹਾਂਦੀ ਨੂੰ ਰਾਤ ਗਈ ਸੁਲਾਂਦੀ ਨੂੰ, ਕੱਤਾਂ ਕਿਹੜੇ ਵੇਲੇ।
- ਦਿਨ ਦੀ ਧੁੱਪ, ਰਾਤ ਦੀ ਭੁੱਖ, ਜੰਝ ਦਾ ਗਹਿਣਾ।
- ਦਿਨ ਲੱਥਾ ਤੇ ਕਮਲੀ ਦਾ ਚਰਖਾ ਡੱਠਾ।
- ਦਿਨੇ ਬੀਬੀ ਫੇਰੇ ਤੋਰੇ, ਰਾਤ ਨੂੰ ਬੀਬੀ ਚੱਕੀ ਝੋਵੇ।
- ਦਿਲ ਹੋਵੇ ਚੰਗਾ, ਕਟੋਰੇ ਵਿੱਚ ਗੰਗਾ।
- ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ, ਵਿਚੇ ਬੇੜੀ, ਵਿਚੇ ਚੱਪੂ, ਵਿਚੇ ਹੀ ਵੰਝ ਮੁਹਾਣੇ।
- ਦਿਲ ਦਰਿਆ ਸਮੁੰਦਰੋਂ ਡੂੰਘੇ, ਕੌਣ ਦਿਲਾਂ ਦੀਆਂ ਜਾਣੇ।
- ਦਿਲ ਦਾ ਮਹਿਰਮ ਕੋਈ ਨਾ ਮਿਲਿਆ, ਜੋ ਮਿਲਿਆ ਸੋ ਗਰਜ਼ੀ।
- ਦਿਲ ਨੂੰ ਹੋਵੇ ਕਰਾਰ, ਤਾਹੀਂ ਸੁੱਜਣ ਦਿਨ-ਦਿਹਾਰ।
- ਦਿਲ ਰੰਨਾਂ ਦਾ, ਛੱਲੜਾ ਕੱਚ ਦਾ ਏ।
- ਦਿਲ, ਦਿਲਾਂ ਦੇ ਜਾਮਨ।
- ਦਿੱਲੀ ਦੇ ਬਾਂਕੇ ਤੇ ਬਗਲ ਵਿੱਚ ਇੱਟਾਂ।
- ਦੀਵਾ ਬਲਿਆ, ਹਨੇਰਾ ਟਲਿ਼ਆ।
- ਦੀਵੇ ਥੱਲੇ ਹਨੇਰਾ ਹੁੰਦਾ ਹੈ।
- ਦੀਵੇ ਨਾਲ ਦੀਵਾ ਬਲ਼ੇ।
- ਦੁਸ਼ਮਣ ਬਾਤ ਕਰੇ ਅਣਹੋਣੀ।
- ਦੁੱਖ ਉਤਰਿਆ, ਰਾਮ ਵਿਸਰਿਆ।
- ਦੁੱਖ ਆਵੈ ਘੋੜੇ 'ਤੇ, ਜਾਵੇ ਜੂੰਅ ਦੀ ਤੋਰੇ।
- ਦੁੱਖ ਜਲੰਧਰ, ਤੇ ਮੰਜਾ ਅੰਦਰ।
- ਦੁਖਦੀ ਥਾਂ ਹੋਰ ਦੁਖੇ।
- ਦੁੱਖਾਂ ਦੀਆਂ ਘੜੀਆਂ ਲੰਮੀਆਂ।
- ਦੁੱਖਾਂ ਦੀਆਂ ਘੜੀਆਂ, ਲੰਮੀਆਂ ਨੇ ਬੜੀਆਂ।
- ਦੁਖਿਆ ਸਿਰ, ਬੰਨਿਆ ਗੋਡਾ, ਦੁੱਖ ਓਡਾ-ਕੋਡਾ।
- ਦੁਖੀਏ ਦੇ ਭਾਣੇ ਸਭ ਦੁਖੀਏ, ਰੋਗੀ ਦੇ ਭਾਣੇ ਸਭ ਰੋਗੀ।
- ਦੁੱਖੋਂ ਰੋਣ, ਵਲਾਓਂ ਹਾਸਾ।
- ਦੁੱਧ ਸਾਂਭੀ ਗੁਜਰੇਟੀ, ਧੰਨ ਸਾਂਭੇ ਖਤਰੇਟੀ।
- ਦੁੱਧ ਤੇ ਪੁੱਤ ਸਦਾ ਹੀ ਮਿੱਠੇ।
- ਦੁੱਧ ਦਾ ਸੜਿਆ, ਲੱਸੀ ਨੂੰ ਵੀ ਫੂਕਾ ਮਾਰ ਮਾਰ ਪੀਂਦਾ
- ਦੁੱਧ ਦਾ ਦੁੱਧ, ਤੇ ਪਾਣੀ ਦਾ ਪਾਣੀ।
- ਦੁੱਧ ਫੁੱਟਦਿਆਂ ਤੇ ਬੁੱਧ ਫਿਰਦਿਆਂ ਕਿਹੜਾ ਸਮਾਂ ਲੱਗਦਾ।
- ਦੁੱਧਾਂ ਨੂੰ ਜਾਗ ਦੀ ਘਾਟ ਨਹੀਂ ਹੁੰਦੀ।
- ਦੁੱਧੀਂ ਨਹਾਵੇਂ ਪੁੱਤੀਂ ਫਲ਼ੇਂ।
- ਦੁਨੀਆਂ ਮਤਲਬ ਦੀ, ਇੱਥੇ ਕੋਈ ਨਹੀਂ ਕਿਸੇ ਦਾ ਬੇਲੀ।
- ਦੁਨੀਆਂ ਮੰਨਦੀ ਜ਼ੋਰਾਂ ਨੂੰ, ਇੱਥੇ ਥਾਂ ਨਹੀਂ ਕਮਜ਼ੋਰਾਂ ਨੂੰ।
- ਦੁਨੀਆਂ ਮੰਨਦੀ ਜੋਰਾਂ ਨੂੰ, ਇੱਥੇ ਲੱਖ ਲਾਹਣਤ ਕਮਜ਼ੋਰਾਂ ਨੂੰ।
- ਦੁਵਿਧਾ ਵਿੱਚ ਦੋਵੇਂ ਗਏ , ਮਾਇਆ ਮਿਲੀ ਨਾ ਰਾਮ।
- ਦੂਜੇ ਦੀ ਅੱਖ ਦਾ ਤੀਲਾ, ਆਪਣੇ ਸ਼ਤੀਰ।
- ਦੂਜੇ ਦੀ ਥਾਲੀ ਚ ਲੱਡੂ ਹਮੇਸ਼ਾ ਵੱਡਾ।
- ਦੂਜੇ ਦੇ ਮੋਢਿਆਂ ਉੱਤੇ ਰੱਖ ਕੇ ਚਲਾਉਣੀ ਸੌਖੀ।
- ਦੂਰ ਸੁਣੀਂਦੇ, ਨੇੜੇ ਆਏ।
- ਦੂਰ ਗਏ ਦੇ ਹਾਵੇ ਮਰਾਂ, ਘਰ ਆਏ ਦੇ ਸਾੜੇ ਸੜਾਂ।
- ਦੂਰ ਦੇ ਢੋਲ ਸੁਹਾਵਣੇ।
- ਦੇ ਵੱਢੀ ਤੇ ਕੰਮ।
- ਦੇਸ਼ ਚੋਰੀ , ਪਰਦੇਸ ਭਿੱਖਿਆ।
- ਦੇਸੀ ਟੱਟੂ ਖੁਰਾਸਾਨੀ ਦੂਲੱਤੇ।
- ਦੇਖ ਮਾਈ ਪਰਮੇਸ਼ਰ ਕੀ ਮਾਇਆ, ਕਿਧਰੇ ਧੁੱਪ ਤੇ ਕਿਧਰੇ ਛਾਇਆ।
- ਦੇਖਾ-ਦੇਖੀ ਕੀਤਾ ਜੋਗ, ਛਿੱਜੀ ਕਾਇਆ, ਵਧੇ ਰੋਗ।
- ਦੇਣਾ ਦਲੇਰੀ ਤੇ ਲੈਣਾ ਹਿਕਮਤ।
- ਦੇਣਾ ਭਲਾ ਨਾ ਬਾਪ ਦਾ, ਬੇਟੀ ਭਲੀ ਨਾ ਇੱਕ।
- ਦੇਰ ਆਏ ਦਰੁਸਤ ਆਏ।
- ਦੇਵਰ ਦੇ ਭਰਵਾਸੇ ਤੇ ਖਸਮ ਗਵਾਇਆ ਹਾਸੇ।
- ਦੋ ਘਰਾਂ ਦਾ ਪ੍ਰਾਹੁਣਾ ਭੁੱਖਾ।
- ਦੋ ਪਈਆਂ ਵਿੱਸਰ ਗਈਆਂ, ਸਦਕੇ ਢੂਹੀ ਦੇ।
- ਦੋ ਪੈਗ ਦਾਰੂ, ਨਿਰੀ ਦਵਾਈ, ਬਹੁਤੀ ਪੀਣੀ ਦੁੱਖਾਂ ਦੀ ਖਾਈ।...
- ਦੋ ਭਲਵਾਨ ਘੁਲ਼ਦੇ ਹੋਣ, ਇੱਕ ਨੇ ਤਾਂ ਢਹਿਣਾ ਹੀ ਹੋਇਆ।
- ਦੋ ਮੁੱਲਾਂ ਵਿੱਚ ਮੁਰਗੀ ਹਲਾਲ।
- ਦੋ ਵਲ ਪੱਗ ਦੇ, ਤੇ ਤ੍ਰੈ ਹੱਥ ਤੁਰ੍ਹਲਾ।
- ਦੋਹਤ੍ਰਵਾਣ, ਬੇਈਮਾਨ, ਖਾਵੇ-ਪੀਵੇ, ਹੋਵੇ ਮੋਟਾ, ਫੇਰ ਸਦਾਵੇ ਦਾਦੇ ਦਾ ਪੋਤਾ।
- ਦੋਹੀਂ ਹੱਥੀਂ ਤਾੜੀ।
‘ਧ’ ਅੱਖਰ ਵਾਲੇ ਅਖਾਣ
- ਧਉਲਾ ਝਾਟਾ ਤੇ, ਆਟਾ ਖਰਾਬ।
- ਧਨ ਆਵਣ ਜਾਣ ਹੈ।
- ਧੰਨ ਜੇਰਾ ਨਾਈਆਂ ਦਾ, ਜਿਨ੍ਹਾਂ ਨੈਣ ਜੱਟਾਂ ਨਾਲ ਤੋਰੀ।
- ਧਨ ਜੋਬਨ ਹੈ ਅੱਕ ਪਰਛਾਵਾਂ।
- ਧੰਨ ਦਈਏ, ਜੀ ਰੱਖੀਏ।
- ਧੰਨ ਦਾਤਾ, ਜਿਹੜਾ ਦੇ ਕੇ ਨਾ ਚਿਤਾਰੇ।
- ਧੰਨ ਧੰਨ ਗੁਰੂ ਦਾ ਜਾਇਆ ਜਿਹਨੇ ਸਾਰਾ ਜਗ ਵਸਾਇਆ।
- ਧੰਨ ਪੁਰਬਾਣੀ ਪਰਬ ਦੀ, ਦੁੱਧ ਰੱਖ ਸਰ੍ਹਾਣੇ ਸੌਵੇਂ।
- ਧੰਨ ਭਾਗ ਗੋਬਿੰਦੀ ਦੇ, ਕਟਾਸੋ ਸੁੱਕੀ ਆਈ।
- ਧਨ ਲਿਖਾਰੀ ਨਾਨਕਾ, ਜਿਨ ਨਾਮ ਲਿਖਾਇਆ ਸਚੁ।
- ਧਰਮ ਦਾ ਕਰਮ ਤੇ ਕਰਮ ਦਾ ਧਰਮ।
- ਧਰਮ ਪਿਆਰਾ ਕਿ ਧੜਾ।
- ਧਰਿਆ ਆਲ਼ੇ, ਤੇ ਖਾ ਗਏ ਸਾਲ਼ੇ।
- ਧਰਿਆ ਭੁੱਲੇ, ਲਿਖਿਆ ਨਾ ਭੁੱਲੇ।
- ਧਰਿਆ ਭੁੱਲੇ, ਲਿਖਿਆ ਨਾ ਭੁੱਲੇ।
- ਧੜ ਤੂਤ ਤੇ ਲੱਤਾਂ ਧਰੇਕ।
- ਧੜ ਦਾ ਤਾਂ ਕੁਝ ਰਹਿ ਜਾਊ, ਧੜੋਟੀ ਦਾ ਕੀ ਰਹੂ?
- ਧਾਉਲ ਧਰਮ, ਦਇਆ ਕਾ ਪੂਤ।
- ਧਾਗਾ ਲੰਮਾ, ਕਾਹਦਾ ਗੰਮਾ।
- ਧਿਰ ਧਿਰ ਦਾ ਦੇਣਾ ਤੇ ਨਾਂ ਲਹਿਣਾ ਸਿੰਘ।
- ਧੀ ਉੱਸਰੀ ਤੇ ਖਾਣ-ਪੀਣ ਵਿਸਰਿਆ।
- ਧੀ ਹੱਸਦੀ ਨਾ ਮਰੇ, ਧੀ ਵੱਸਦੀ ਨਾ ਮਰੇ , ਧੀ ਜੰਮਦੀ ਮਰ ਜਾਏ, ਜੀਹਦਾ ਦੁੱਖ ਵੀ ਨਾ ਆਏ।
- ਧੀ ਗਈ ਅਟਕੋਂ ਪਾਰ, ਨਾ ਕੋਈ ਖ਼ਬਰ, ਤੇ ਨਾ ਕੋਈ ਸਾਰ।
- ਧੀ ਜੰਮੀ, ਭੈਣ ਵਿੱਸਰੀ, ਭੂਆ ਕੀਹਦੇ ਯਾਦ?
- ਧੀ ਧਾੜਾ, ਪੁੱਤਰ ਪੇੜਾ, ਰੰਨ ਦੁੱਖਾਂ ਦਾ ਘਰ।
- ਧੀ ਨਹੀਂ ਤਾਂ ਖਾ ਲੈ, ਨੂੰਹ ਨਹੀਂ ਤਾਂ ਲਾ ਲੈ।
- ਧੀ ਮਰੀ ਸਾਣ ਟੱਬਰੇ, ਕੁੱਲ ਦੀ ਰੱਖ ਗਈ ਲਾਜ।
- ਧੀ ਮਰੀ, ਤੇ ਜਵਾਈ ਚੋਰ।
- ਧੀਆਂ ਦੀ ਮਾਂ ਰਾਣੀ ਤੇ ਬੁਢਾਪੇ ਭਰੇ ਪਾਣੀ।
- ਧੀਆਂ ਦੇ ਤਾਂ ਸਿਵੇ ਵੀ ਉਡੀਕਦੇ ਨੇ।
- ਧੀਆਂ ਧੰਨ ਬੇਗਾਨੜਾ, ਧੀਆਂ ਬੇਗਾਨਾ ਮਾਲ, ਲੱਖ ਲਡਾਲੈ ਲਾਡ ਤੂੰ, ਲੱਖ ਮੱਖਣਾਂ ਨਾਲ ਪਾਲ਼।
- ਧੀਆਂ ਧੰਨ, ਜਿਨਾਂ ਖਾਨ ਨਿਵਾਏ।
- ਧੀਆਂ ਧਾੜ ਤੇ ਪੁੱਤਰ ਠਾਹਰ, ਰੰਨ ਦੁੱਖਾਂ ਦਾ ਖੂਹ, ਇਸ ਘਾਣੀ ਚੋਂ ਸੁਥਰਿਆ ਹਰਿ ਜਨ ਕਢਿਆ ਧੂਹ।
- ਧੀਆਂ ਧਾੜ ਤੇ ਪੁੱਤਰ ਫਾਹ, ਰੰਨ ਦੁੱਖਾਂ ਦਾ ਖੂਹ, ਇਸ ਘਾਣੀ ਚੋਂ ਸੁਥਰਿਆ ਹਰ ਜਨ ਕੱਢਿਆ ਧੂਹ।
- ਧੀਆਂ ਨੂੰ ਨਾਹੁੰਦਿਆ ਤੇ ਪੁੱਤਰਾ ਨੂੰ ਖਾਂਦਿਆ ਨਹੀਂ ਦੇਖੀਦਾ।
- ਧੀਆਂ-ਪੁੱਤਰ, ਰੱਬ ਦੀਆਂ ਦਾਤਾਂ।
- ਧੀਏ ਕੰਨ ਕਰ, ਨੂੰਹੇ ਗੱਲ ਸੁਣ।
- ਧੀਰਾ, ਸੋ ਗੰਭੀਰਾ।
- ਧੁਰ ਦਰਗਾਹੋਂ ਲੇਖਿਆ, ਰੋਟੀ ਉੱਤੇ ਥੋਮ।
- ਧੁਰ ਦੀ ਲਿਖੀ ਨੂੰ ਮੇਟੇ ਕੌਣ?
- ਧੇਲਾ ਨਾ ਦੇਵੇ ਤੇ ਧੇਲੀ ਦੇਵੇ।
- ਧੇਲੇ ਦੀ ਕੁੜੀ ਟਕਾ ਸਿਰ ਮਨਾਈ।
- ਧੇਲੇ ਦੀ ਕੁੜੀ ਤੇ ਟਕਾ ਸਿਰ ਮੁਨਾਈ।
- ਧੋਬੀ ਦਾ ਕੁੱਤਾ, ਨਾ ਘਰ ਦਾ, ਨਾ ਘਾਟ ਦਾ।
- ਧੋਬੀਆਂ ਦੇ ਘਰ ਢੁੱਕੇ ਚੋਰ, ਉਹ ਨਾ ਲੁੱਟੇ ਲੁੱਟੇ ਹੋਰ।
- ਧ੍ਰਿਗ ਉਨਾਂ ਦਾ ਜੀਵਣਾ, ਜਿੰਨਾ ਬੇਗਾਨੀ ਆਸ।
‘ਨ’ ਅੱਖਰ ਵਾਲੇ ਅਖਾਣ
- ਨਈਆਂ ਦੀ ਵੱਛੀ ਪਿੱਛੇ, ਸਾਰਾ ਵੱਗ ਥੋੜ੍ਹਾ ਭੁੱਖਾ ਮਾਰਨਾ।
- ਨਹਾਉਣਾ ਤਾਂ ਗੰਗਾ, ਨਹੀਂ ਤਾਂ ਮੂੰਹ ਵੀ ਨਹੀਂ ਧੋਣਾ।
- ਨਹੀਂਓ ਅੰਤ ਝਨਾ ਦਾ ਜਿੱਥੇ ਬੇੜੇ ਲੱਖ ਡੁਬੰਨ।
- ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ।
- ਨੱਕ ਨੱਪਿਆਂ, ਮੂੰਹ ਖੁੱਲ੍ਹੇ।
- ਨੱਕ ਨਾਲ ਲਾਹਿਆ, ਗੱਲ੍ਹ ਨਾਲ ਲਾਇਆ।
- ਨੱਕ ਵੱਢਾਇਆ ਜੇਬ 'ਚ ਪਾਇਆ, ਨਾ ਰੱਖਿਆ ਸ਼ਰਮਿੰਦੀ।
- ਨੱਕ ਵਾਲੇ ਨੂੰ ਸੁਗੰਧੀ ਦੀ ਸਾਰ।
- ਨੰਗ ਦਾ ਪੁੱਤ, ਚੋਰਾਂ ਨਾਲ ਘੁਲੇ।
- ਨਗਾਰਖਾਨੇ ਵਿੱਚ ਤੂਤੀ ਕੋਈ ਨਹੀਂ ਸੁਣਦਾ।
- ਨੰਗੀ ਨੇ ਨਹਾਉਣਾ ਕੀ ? ਅਤੇ ਨਿਚੋੜਨਾ ਕੀ ?
- ਨੰਗੀ ਭਲੀ ਕਿ ਬੋਦਲੀ।
- ਨੱਚ ਆਪ ਤੋਂ ਨਹੀਂ ਹੁੰਦਾ, ਫਿੱਟੇ ਮੂੰਹ ਗੋਡਿਆਂ ਦਾ।
- ਨਣਾਨੇ ਨੀ ਨਣਾਨੇ, ਤੇਰੇ ਭੇਡ ਜਿੱਡੇ ਆਨੇ, ਨੀ ਬਗਿਆੜ ਜਿੱਡਾ ਮੂੰਹ, ਨੀ ਤੂੰ ਕਿਸ ਚੰਦਰੇ ਦੀ ਨੂੰਹ।
- ਨਦੀ ਕਿਨਾਰੇ ਰੁੱਖੜਾ, ਅੱਜ ਢਹੇ ਕੇ ਕੱਲ੍ਹ।
- ਨਦੀ ਨਾਵ, ਸੰਜੋਗੀ ਮੇਲੇ।
- ਨਮਾਜ਼ਾਂ ਬਖਸ਼ਾਉਣ ਗਏ, ਰੋਜ਼ੇ ਗਲ਼ ਪਵਾ ਕੇ ਆਏ।
- ਨਰਦਾਂ ਦੀ ਥਾਂ ਕੋਲ਼ੇ।
- ਨਰੋਈ ਗੰਢੇ ਅੱਕ ਨਹੀਂ ਚੋਈਦਾ।
- ਨਵਾਂ ਨੌ ਦਿਨ ਤੇ ਪੁਰਾਣਾ 100 ਦਿਨ।
- ਨਵੀਆਂ ਗੁੱਡੀਆਂ ਨਵੇਂ ਪਟੋਲੇ।
- ਨਵੇਂ ਨਵੇਂ ਮਿੱਤ, ਪੁਰਾਣੇ ਕਿਹਦੇ ਚਿੱਤ।
- ਨੜਿੰਨਵੇਂ ਦਾ ਗੇੜ ਮਾੜਾ।
- ਨਾ ਅਗਲੀ ਤੋਂ, ਨਾ ਪਿਛਲੀ ਤੋਂ, ਮੈਂ ਸਦਕੇ ਜਾਵਾਂ ਵਿਚਲੀ ਤੋਂ।
- ਨਾ ਅੱਗਾ ਸੁੱਜੇ ਨਾ ਪਿੱਛਾ
- ਨਾ ਆਏ ਦੀ ਖੁਸ਼ੀ, ਨਾ ਗਏ ਦਾ ਗ਼ਮ।
- ਨਾ ਆਲ਼ੀ ਨਾ ਮੁਆਲ਼ੀ।
- ਨਾ ਇਧਰ ਜੋਗੀ, ਨਾ ਉਧਰ ਜੋਗੀ।
- ਨਾ ਈਸਾਈ ਨਾ ਮੂਸਾਈ ਤੇ ਅਮਲਾਂ ਬਾਝ ਛਾਈ।
- ਨਾ ਸਾਹੁਰਾ ਨਾ ਪੇਕਾ।
- ਨਾ ਸੁੱਤੀ ਨਾ ਕੱਤਿਆ, ਨਾ ਪੇਕਾ ਸਹੁਰਾ ਰੱਖਿਆ।
- ਨਾ ਹੱਸਦੇ ਚੰਗੇ, ਨਾ ਰੋਂਦੇ।
- ਨਾ ਹੇਠ ਵਗੇ ਨਾ ਉੱਤੇ।
- ਨਾ ਕੰਮ ਨਾ ਕਾਰ ਤੇ ਭੜੂਆ ਲੜਨ ਨੂੰ ਤਿਆਰ।
- ਨਾ ਕਰ ਲੇਖਾ ਸ਼ਾਹਾਂ ਨਾਲ ਕੁਝ ਦੇਣਾ ਆਊ।
- ਨਾ ਕੁਆਰੀ ਨਾ ਰੰਡ, ਤੇ ਗਲ਼ੀ-ਗਲ਼ੀ ਪਾਵੇ ਡੰਡ।
- ਨਾ ਕੁੱਕੜੂ, ਨਾ ਤਿੱਤਰੂ।
- ਨਾ ਕੁੱਤਾ ਵੇਖੇ , ਨਾ ਭੌਂਕੇ।
- ਨਾ ਕੋਈ ਕੰਮ, ਨਾ ਕੰਮੋਂ ਵਿਹਲਾ।
- ਨਾ ਖੱਟਣ ਨਾ ਖਾਣ, ਤੇ ਭੈੜਾ ਜਜਮਾਨ।
- ਨਾ ਖਾਣਾ, ਨਾ ਖਾਣ ਦੇਣਾ।
- ਨਾ ਖਾਵੇ ਕੁਲ, ਤੇ ਨਾ ਜਾਵੇ ਡੁੱਲ੍ਹ।
- ਨਾ ਗੜਵੀ ਨਾ ਡੱਲਾ ਤੇ ਇਸ਼ਨਾਨ ਕਰਨ ਚੱਲਾ।
- ਨਾ ਚੱਲੇ ਅੱਗ ਨਾ ਘੜੇ ਪਾਣੀ।
- ਨਾ ਚੜ੍ਹੀ ਦੀ ਨਾ ਲੱਥੀ ਦੀ।
- ਨਾ ਚੋਰ ਲੱਗੇ, ਨਾ ਕੁੱਤਾ ਭੌਂਕੇ।
- ਨਾ ਛੇੜ ਬੇਗਾਨੀ ਗਾਂ, ਮਾਰੂ ਲੱਤ ਤੇ ਭੰਨੂ ਬਾਂਹ।
- ਨਾ ਜਿਉਂਦਿਆਂ ਚ ਨਾ ਮਰਿਆਂ ਚ।
- ਨਾ ਜੀਭ ਸੜੀ, ਨਾ ਸਵਾਦ ਆਇਆ।
- ਨਾ ਤਿੰਨਾਂ ਚੋਂ, ਨਾ 13 ਚੋਂ, ਨਾ ਕੁੱਜੀ ਵਾਲੇ ਬੇਰਾਂ ਚੋਂ ।
- ਨਾ ਤਿੰਨਾਂ ਵਿੱਚ, ਨਾ 13 ਵਿੱਚ, ਨਾ ਕੁੱਝੀ ਵਾਲੇ ਬੇਰਾਂ ਵਿੱਚ।
- ਨਾ ਤਿਲ਼ ਚੱਬੇ, ਨਾ ਦੰਦੀ ਲੱਗੇ।
- ਨਾ ਤੂੰ ਪਾਈ ਛੱਪਰੀ, ਨਾ ਮੈਂ ਪਾਣੀ ਚੁੱਲ, ਜਿਧਰ ਮਰਜ਼ੀ ਉਧਰ ਝੁੱਲ੍ਹ।
- ਨਾ ਤੌੜੀ ਦਾ, ਨਾ ਤੌਣ ਦਾ।
- ਨਾ ਦੀਵਾ ਨਾ ਵੱਟੀ।
- ਨਾ ਦੁਖਦੇ ਹਾਂ, ਨਾ ਦੁਖਾਉਂਦੇ ਹਾਂ।
- ਨਾ ਦੇਈਂ ਬਾਬਲਾ ਢੱਲੇ, ਸਿਰ ਪੀੜ ਕਲੇਜਾ ਹੱਲੇ। ਬਾਹਾਂ ਰਹੀਆਂ ਚੱਕੀ, ਜੰਘਾਂ ਰਹੀਆਂ ਢੱਕੀ, ਨੈਣ ਵੰਝਾਏ ਰੋ-ਰੋ, ਸਿਰ ਘੁੱਥਾ ਪਾਣੀ ਢੋਹ-ਢੋਹ।
- ਨਾ ਦੇਸ਼ ਢੋਈ, ਨਾ ਪਰਦੇਸ ਢੋਈ।
- ਨਾ ਦੇਵੇ ਨਾ ਖਵਾਏ, ਤੇ ਅਜਾਈਂ ਸ਼ਾਹ ਕਹਾਏ।
- ਨਾ ਧੀ ਤੋਰਨੀ ਨਾ ਨੂੰਹ ਲਿਆਉਣੀ।
- ਨਾ ਨੱਕ ਰਹੂ, ਨਾ ਮੱਖੀ ਬਹੂ।
- ਨਾ ਨੌਂ ਮਣ ਤੇਲ ਹੋਵੇ ਅਤੇ ਨਾ ਰਾਧਾ ਨੱਚੇ।
- ਨਾ ਨੌਂ ਮਣ ਤੇਲ ਹੋਵੇ, ਨਾ ਰਾਧਾ ਨੱਚੇ।
- ਨਾ ਪੰਜਾਂ ਵਿੱਚ ਨਾ, ਪੰਜਾਹਾਂ ਵਿੱਚ।
- ਨਾ ਪਰਨਾਇਆ ਨਾ ਜੰਝੇਂ ਗਿਆ।
- ਨਾ ਫਿਕਰ ਨਾ ਫਾਕਾ।
- ਨਾ ਬਾਸੀ ਰਹੇ, ਨਾ ਕੁੱਤਾ ਖਾਏ।
- ਨਾ ਭੂਰੇ ਨੂੰ ਹੱਥ ਪਾਈਏ, ਨਾ ਦੁਸ਼ਾਲਾ ਪੜਵਾਈਏ।
- ਨਾ ਮਹਿਕ ਆਵੇ, ਨਾ ਕੁੱਤਾ ਖਾਵੇ।
- ਨਾ ਮਰੇ, ਨਾ ਮੰਜਾ ਛੱਡੇ।
- ਨਾ ਮੀਂਹ ਪਵੇ ਜੇ ਲੋਹੜੀ , ਤਾਂ ਹਾੜੀ ਹੋਵੇ ਥੋੜ੍ਹੀ।
- ਨਾ ਮੂੰਹ ਨਾ ਮੱਥਾ ਤੇ ਜਿੰਨ ਪਹਾੜੋਂ ਲੱਥਾ।
- ਨਾ ਮੇਰਾ ਗੁਰਦਿੱਤਾ, ਮੈਂ ਮੰਜੀ ਥੱਲੇ ਸੁੱਤਾ , ਗਿਆ ਮੈਂ ਵੀ ਨਹੀਂ।
- ਨਾ ਮੇਰਾ ਚਵਾਤੀ , ਕੋਈ ਘਰ ਸੜਵਾ ਲਓ।
- ਨਾ ਮੈਂ ਹੁਣ ਖਜੂਰ 'ਤੇ ਚੜਾਂ, ਤੇ ਨਾ ਨਿਆਜ ਦੇਵਾਂ।
- ਨਾ ਮੈਂ ਨਾ ਮੇਰਿਆਂ ਮਿੱਤਰਾਂ।
- ਨਾ ਰੱਬ ਤੀਰਥ ਨਾ ਰੱਬ ਮੱਕੇ।
- ਨਾ ਰੂਹ, ਨਾ ਰਹਿਮਤ।
- ਨਾ ਰੋਣਾ ਨਾ ਹੱਸਣਾ, ਤੇ ਘੋਗੀ ਬਣ ਕੇ ਵੱਸਣਾ।
- ਨਾ ਲਾਹਾ ਨਾ ਤੋਟਾ।
- ਨਾ ਲੈਣਾ ਨਾ ਦੇਣਾ, ਅਖੇ ਦੇਹ ਮੇਰੀ ਧੇਲੀ।
- ਨਾ ਲੈਣਾ ਨਾ ਦੇਣਾ, ਨਾ ਕਾਰੇ ਨਾ ਵਿਹਾਰੇ।
- ਨਾ ਵੱਡੇ ਦਰਸ਼ਨ ਛੋਟੇ।
- ਨਾਈਆਂ ਸੁਣਿਆ, ਗਰਾਈਆਂ ਸੁਣਿਆ।
- ਨਾਈਆਂ ਦੀ ਜੰਨ ਵਿੱਚ ਸਾਰੇ ਰਾਜੇ।
- ਨਾਈਆਂ ਦੀ ਵਾਰੀ, ਪਾੜਛਾ ਖੂਹ ਚ।
- ਨਾਈਆ ਵਾਲ ਕਿੰਨੇ ਨੇ, ਕਹਿੰਦਾ ਠਹਿਰ ਜਾ ਝੋਲੀ ਵਿੱਚ ਹੀ ਆ ਜਾਣੇ ਨੇ।
- ਨਾਗ ਛੇੜ ਲਿਆ ਕਾਲ਼ਾ, ਮੰਤਰ ਯਾਦ ਨਹੀਂ।
- ਨਾਗਣੀਆਂ ਨਾਲ ਇਸ਼ਕ ਲੜਾਵੇ, ਅੱਜ ਮੋਇਆ ਕੇ ਕੱਲ੍ਹ।
- ਨਾਤਾ ਕਰਾੜ, ਭੁੱਖਾ ਬਗਿਆੜ।
- ਨਾਧੀ-ਧੋਤੀ ਰਹਿ ਗਈ, ਨੱਕ ’ਤੇ ਮੱਖੀ ਬਹਿ ਗਈ।
- ਨਾਨਕ ਚਿੰਤਾ ਮਤਿ ਕਰਹੁ, ਚਿੰਤਾ ਤਿਸ ਹੀ ਹੇ ਇ।
- ਨਾਨਕ ਨਾਮੁ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
- ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ।
- ਨਾਨਕੂ ਆਇਆ ਨਾਨਕੇ, ਸਿਰ ਘੱਟਾ ਪਾਉ ਛਾਣ ਕੇ।
- ਨਾਨੀ ਕੁਆਰੀ ਮਰ ਗਈ, ਤੇ ਦੋਹਤੀ ਦੇ ਨੌਂ-ਨੌਂ ਵਿਆਹ।
- ਨਾਨੀ ਨੇ ਖਸਮ ਕੀਤਾ ਸੱਚ, ਤੇ ਖੂਹ ਲਾਇਆ ਝੂਠ।
- ਨਾਨੀ ਨੇ ਖਸਮ ਕੀਤਾ, ਦੋਹਤਿਆਂ ਨੂੰ ਚੱਟੀ ਪਈ।
- ਨਾਮ ਭਲਾ, ਕਿ ਦੋਂਮ।
- ਨਾਮੀ ਸ਼ਾਹ ਖੱਟੀ ਖਾਇ, ਨਾਮੀ ਚੋਰ ਬੱਧਾ ਜਾਇ।
- ਨਾਲੀ ਦੀ ਇੱਟ ਚੁਬਾਰੇ ਨੂੰ।
- ਨਾਲੇ 100 ਗੰਢਾ ਖਾਧਾ, ਨਾਲੇ ਸੌ ਛਿੱਤਰ ਖਾਧੇ।
- ਨਾਲੇ ਅੰਨ੍ਹੇ ਨੂੰ ਢੂਆ ਮਰਾਓ, ਨਾਲੇ ਘਰੇ ਛੱਡ ਕੇ ਆਓ।
- ਨਾਲ਼ੇ ਹੱਜ ਨਾਲ਼ੇ ਵਣਜ।
- ਨਾਲੇ ਖਾਓ ਖੁਰਮਾਨੀਆਂ, ਨਾਲੇ ਭੁੰਨੋ ਬਦਾਮ।
- ਨਾਲੇ ਗੰਗਾ ਦਾ ਇਸ਼ਨਾਨ, ਨਾਲੇ ਵੰਞਾਂ ਦਾ ਵਪਾਰ।
- ਨਾਲੇ ਗੱਦੋਂ ਖੇਤ ਖਾਵੇ, ਨਾਲੇ ਮਾਰੇ ਟੀਟਣੇ।
- ਨਾਲੇ ਚੋਪੜੀਆਂ, ਨਾਲੇ ਦੋ ਦੋ।
- ਨਾਲੇ ਚੋਰ ਨਾਲੇ ਚਤਰ।
- ਨਾਲੇ ਚੋਰੀ ਨਾਲੇ ਸੀਨਾ ਜ਼ੋਰੀ।
- ਨਾਲੇ ਜਰ ਗਈ, ਨਾਲੇ ਯਾਰੀ ਗਈ।
- ਨਾਲ਼ੇ ਦੇਵੀ ਦੇ ਦਰਸ਼ਨ ਨਾਲ਼ੇ ਮੁੰਜ ਬਗੜ ਦਾ ਸੌਦਾ।
- ਨਾਲੇ ਮੰਗਣਾ, ਨਾਲੇ ਟਿੰਡ ਛਪਾਉਣੀ।
- ਨਾਲੇ ਮਾਸੀ ਨਾਲੇ ਚੁੰਡੀਆਂ।
- ਨਾਲੇ ਰਾਹ ਵਿੱਚ ਹੱਗੇ, ਨਾਲੇ ਆਨੇ ਪਿਆ ਟੱਡੇ।
- ਨਿਉਂਦਾ ਥਾਲੀ ਦਾ, ਤੇ ਮਕਾਣ ਸੱਥਰ ਦੀ।
- ਨਿਆਸਰੀ ਨਾਰੀ, ਆਟੇ ਦੀ ਤੌਣ।
- ਨਿਆਣੇਂ ਦਾ ਪੱਜ ਤੇ ਮਾਂ ਦਾ ਰੱਜ।
- ਨਿੱਕੜੇ ਬਾਲ ਦੀ ਨਾ ਮਰੇ ਮਾਂ, ਤੇ ਬੁੱਢੇ ਦੀ ਨਾ ਜੋਰੂ।
- ਨਿੱਕਾ ਕੱਤੀਏ ਤਾਂ ਵਧੇ ਚੋਲੀ, ਨਿੱਕਾ ਪੀਸੀਏ ਤਾਂ ਵਧੇ ਪੋਲ਼ੀ।
- ਨਿੱਕਾ ਨਿੱਕਾ ਕੰਮ, ਤੇ ਟੁੱਟ ਮੋਈ ਰੰਨ।
- ਨਿੱਤ ਕੁਟੇਂਦੀ ਪਾਰੋ, ਵੇ ਛੁਡਾਉ ਚੌਂਕੀਦਾਰੋ।
- ਨਿੱਤ ਦਾ ਘਾਸਾ ਪੱਥਰ ਵੀ ਘਸਾ ਦਿੰਦਾ।
- ਨਿੰਦਾ ਭਲੀ ਕਿਸੀ ਕੀ ਨਾਹੀ।
- ਨਿਵਾਣਾਂ ਦਾ ਪਾਣੀ, ਨਿਵਾਣੀਂ ਵਹਿਣਾ।
- ਨੀ ਜੇ ਮੈਂ ਹੀ ਜਾਣਾ ਧੁਰ ਤਾਂ ਤੇਰੀ ਕੀ ਫੁਰ।
- ਨੀਚਹੁ ਊਚ ਕਰੈ ਮੇਰਾ ਗੋਬਿੰਦ।
- ਨੀਂਮ ਹਕੀਮ ਖ਼ਤਰਾ-ਏ-ਜਾਨ, ਨੀਮ ਮੁੱਲਾਂ ਖਤਰਾ-ਏ-ਈਮਾਨ।
- ਨੀਮ ਹਕੀਮ, ਖਤਰਾ-ਏ-ਜਾਨ।
- ਨੀਵਾਂ ਖੇਤਰ, ਉੱਚਾ ਸਾਕ, ਜਦ ਲੱਗੇ ਤਦ ਤਾਰੇ।
- ਨੂੰਹ ਸੱਸ ਲੜੀਆਂ, ਇੱਕੋ ਚੌਂਕੇ ਚੜੀਆਂ।
- ਨੂੰਹ ਘੁੰਡ ਚੱਕੇ ਤੇ ਸਹੁਰਾ ਮੂੰਹ ਕੱਜੇ।
- ਨੂੰਹ ਦਾ ਕੀ ਰੋਣਾ, ਤੇ ਪੌਣੇ ਦਾ ਕੀ ਧੋਣਾ।
- ਨੂੰਹ ਮੰਜੇ, ਸੱਸ ਧੰਦੇ, ਜੇ ਕੋਈ ਦਿਹਾੜਾ ਸੁਖ ਦਾ ਲੰਘੇ।
- ਨੇਹੁੰ ਨਾ ਪੁਛੈ ਜਾਤ।
- ਨੇਹੁੰ ਨਾ ਲਗਦਾ ਜੋਰੀਂ।
- ਨੇਕੀ ਨੇਕਾਂ ਤੇ ਬਦੀ ਬਖੀਲਾਂ।
- ਨੇੜੇ ਦਾ ਸਾਕ, ਸਰ੍ਹਾਣੇ ਦੀ ਸੋਟੀ।
- ਨੈਅ ਲੰਘੀ, ਤੇ ਖਵਾਜਾ ਵਿਸਰਿਆ।
- ਨੈਣ ਦੂਜੇ ਦੇ ਹੀ ਪੈਰ ਧੋਣਾ ਜਾਣਦੀ ਹੈ।
- ਨੈਣਾਂ ਉੱਤੇ ਫੂੜੀਆਂ, ਤੇ ਡੁੱਬ ਮੋਈਆਂ ਚੂਹੜੀਆਂ।
- ਨੋਟ ਤੁੜਵਾਇਆ ਤਾਂ ਗਿਆ, ਮੁੰਡਾ ਵਿਆਹਿਆ ਤਾਂ ਗਿਆ।
- ਨੌਂ ਸੌ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ।
- ਨੌ ਨਿਧਾਂ ਤੇ 12 ਸਿਧਾਂ।
- ਨੌਕਰ ਕੀ? ਤੇ ਨਖਰਾ ਕੀ?
- ਨੌਕਰ ਦੀ ਜੜ੍ਹ, ਜਮੀਨੋਂ ਬਾਹਰ।
- ਨੌਕਰਾਂ ਅੱਗੇ ਚਾਕਰ, ਤੇ ਚਾਕਰਾਂ ਅੱਗੇ ਚੂਕਰ।
- ਨੌਕਰੀ ਨਹੀਂ ਤਾਂ ਟੋਕਰੀ ਸਹੀ।
BEST AND BIGGEST COLLECTIONS OF AKHAAN-BY JASBIR WATTAWALIA
ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਕ ਤੋਂ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ
ਨੋਟ - ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ ਲਈ ਕੀਤਾ ਗਿਆ ਹੈ। ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ।
ਜਸਬੀਰ ਵਾਟਾਂਵਾਲੀਆ
ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ https://jasbirwattanwalia.blogspot.com ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।
ਜਸਬੀਰ ਵਾਟਾਂਵਾਲੀਆ
"Dear Readers,
I am pleased to present this comprehensive collection of Punjabi Akhan and proverbs, carefully curated and available on (https://jasbirwattanwalia.blogspot.com) This repository is the culmination of 15 years of diligent research and intellectual endeavor.
Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn from reputable Akhan-kosh universities to further enrich this collection.
I am committed to continually expanding and refining this collection. Please forgive any errors or omissions that may have occurred during its compilation.
Thank you for exploring this treasure trove of Punjabi wisdom.
Sincerely,
Jasbir Wattanwalia"
Post a Comment