PUNJABI AKHAAN : BEST AND BIGGEST COLLECTIONS, PART-7

ਪੰਜਾਬੀ ਅਖਾਣ-ਮੁਹਾਵਰੇ

PUNJABI AKHAAN AND PROVERBS, BEST AND BIGGEST COLLECTIONS-7

BEST AND BIGGEST COLLECTIONS OF AKHAAN-BY JASBIR WATTAWALI

‘ਯ’ ਅੱਖਰ ਤੋਂ ਲੈ ਕੇ ‘ਵ’ ਅੱਖਰ ਤੱਕ ਅਖਾਣ

  1. ਯਾਰ ਉਹੀ ਜੋ ਮੈਦਾਨ ਪੁੱਕਰੇ
  2. ਯਾਰ ਦੀ ਯਾਰੀ ਵੱਲ ਜਾਈਏ, ਉਹਦੇ ਐਬਾਂ ਵੱਲ ਨਾ ਜਾਈਏ
  3. ਯਾਰ ਯਾਰਾਂ ਨੂੰ ਇਉ ਮਿਲਦੇ, ਜਿਉਂ ਘੜਿਆਂ ਨੂੰ ਵੱਟੇ
  4. ਯਾਰ ਵੀ ਤੇਲੀ ਤੇ ਸਿੰਧ ਵੀ ਮੇਲੀ।
  5. ਯਾਰ-ਯਾਰਾਂ ਨੂੰ ਇਉ ਮਿਲਦੇ, ਜਿਉਂ ਗਧਿਆਂ ਨੂੰ ਇੱਟਾਂ
  6. ਯਾਰਾਂ ਦੇ ਯਾਰ, ਤੇ ਚੋਰਾਂ ਦੇ ਸਰਦਾਰ।
  7. ਯਾਰਾਂ ਨਾਲ ਬਹਾਰਾਂ, ਬਹਾਰਾਂ ਕੌਣ ਕਰੇ ?
  8. ਯਾਰੀ ਕਿ ਛੋਲਿਆਂ ਦਾ ਵੱਢ
  9. ਯਾਰੀ ਇੱਕੋ ਜੇਡਿਆਂ, ਦੂਆ ਹੱਥ ਜੰਜਾਲ
  10. ਯਾਰੀ ਜੱਟ ਦੀ ਤੂਤ ਦਾ ਮੋਛਾ, ਕਦੇ ਨਾ ਵਿਚਾਲਿਓਂ ਟੁੱਟਦੀ

‘ਰ’ ਅੱਖਰ ਵਾਲੇ ਅਖਾਣ

  1. ਰਸਨਾ ਫਿੱਕਾ ਬੋਲਣਾ, ਨਿੱਤ-ਨਿੱਤ ਹੋਏ ਖੁਆਰ।
  2. ਰੱਸੀ ਸੜ ਗਈ, ਪਰ ਵੱਟ ਨਹੀਂ ਗਏ
  3. ਰਹਿ ਗਈ ਲੂਲ ਕਰਾਈ, ਕੁੜੀ ਨੂੰ ਲੈ ਗਈ ਇੱਲ ਚੱਕ ਕੇ
  4. ਰਹੀ-ਖਹੀ, ਪੱਤਣ ਮੇਲਾ
  5. ਰੱਖ ਪੱਤ, ਤੇ ਰਖਾਅ ਪੱਤ
  6. ਰੱਖਣ ਵਾਲੇ ਦੇ ਰਾਹ ਨਿਆਰੇ।
  7. ਰੱਖੀ ਨਹੀਂ ਖ਼ੁਦਾ ਨਾਲ਼, ਮਰਨਾ ਨਹੀਂ ਕਜਾ ਨਾਲ਼
  8. ਰੱਖੇ ਰੱਬ ਤਾਂ ਮਾਰੇ ਕੌਣ?
  9. ਰੱਖੇ ਵੀ ਢਿੱਡ ਤੇ ਉਜਾੜੇ ਵੀ ਢਿੱਡ।
  10. ਰੰਗਣ ਗਈ, ਤੇ ਭੋਗਣ ਆਈ
  11. ਰੰਗੜ ਪੀਹਵੇ ਚੱਕੀ, ਲੱਤ ਮੰਜੇ ਉੱਤੇ
  12. ਰਛਾਂ ਬਿਨ, ਮੱਛ ਨਹੀਂ ਮਰਦੇ।
  13. ਰੱਜ ਨੂੰ ਚੱਜ
  14. ਰੱਜ ਪਚਾਵੇ ਮੱਝ, ਜਾਂ ਫਿਰ ਖੱਤਰੀ।
  15. ਰੱਜਿਆ ਢਿੱਡ, ਫਾਰਸੀਆਂ ਬੋਲੇ
  16. ਰੱਜਿਆ ਰਾਜਪੂਤ ਤੇ ਭੁੱਖਾ ਰੰਗੜ, ਦੋਵੇਂ ਹੀ ਭੈੜੇ, ਦੋਵੇਂ ਚੰਗੜ
  17. ਰੱਜੀ ਨੈਣ ਮੰਡਿਆਂ ਨਾਲ ਪਛਾੜੀ ਪੂੰਝਦੀ
  18. ਰੱਜੀ ਮੈਂ ਨਾ ਖਾਵੇ ਖਲ, ਰੱਜਿਆ ਕੁੜਮ ਨਾ ਲਾਵੇ ਗਲ਼, ਰੱਜਿਆ ਖਤਰੀ ਜਾਵੇ ਟਲ਼, ਰੱਜਿਆ ਜੱਟ ਉਠਾਵੇ ਕੱਲ਼।
  19. ਰੱਜੀ ਮੈਂਹ ਘੁਮਾ ਦਾ ਉਜਾੜਾ।
  20. ਰੱਜੀ ਮੈਂਹ ਨਾ ਖਾਵੇ ਖਲ਼, ਰੱਜਾ ਜੱਟ ਉਠਾਵੇ ਕਲ਼, ਰੱਜਾ ਬਾਣੀਆ ਜਾਵੇ ਟਲ਼    
  21. ਰੱਜੀ ਮੈਂਹਿ ਘੁਮਾ ਦਾ ਉਜਾੜਾ
  22. ਰੱਜੇ ਕੰਮ ਨਾ ਆਉਂਦੇ ਨਾਈ, ਕੁੱਤੇ, ਬਾਜ਼।
  23. ਰੱਜੇ ਘਰ ਦਾ ਕੁੱਤਾ ਭੁੱਖਾ
  24. ਰੱਜੇ ਤੇਰੀ ਸ਼ਾਹ ਤੋਂ, ਪਹਿਲਾਂ ਕੁੱਤੇ ਤੋਂ ਛੁਡਾ
  25. ਰੰਡਾ ਚੱਲਿਆ ਕੁੜਮਾਈ, ਆਪਣੀ ਕਰੇ ਇੱਕ ਪਰਾਈ
  26. ਰੰਡੀ ਕਰੇ ਭੰਡੀ
  27. ਰੰਡੀ ਤਾਂ ਰੰਡ ਕੱਟ ਲੈਂਦੀ ਹੈ ਪਰ ਮੁਸ਼ਟੰਡੇ ਨੀ ਕੱਟਣ ਦਿੰਦੇ
  28. ਰੰਡੀ ਤੋਂ ਸੁਹਾਗਣ ਹੋਈ, ਹੱਗਣ ਬੈਠੀ ਗਾਵੇ
  29. ਰੰਡੀ ਦੇ ਘਰ ਮੰਡੀ
  30. ਰੰਡੇ ਰੰਨ ਪਿਆਰੀ, ਜਿਉ ਫੁੱਲਾਂ ਦੀ ਖਾਰੀ
  31. ਰੰਨ ਗਈ ਸਿਆਪੇ, ਘਰ ਆਵੇ ਤਾਂ ਜਾਪੇ
  32. ਰੰਨ ਗਈ ਸਿਆਪੇ, ਦੁੱਖ ਰੋਵੇ ਆਪੋ-ਆਪੇ।
  33. ਰੰਨ ਗਿਆਨਣ ਨਹੀਂ, ਭੇਡ ਅਸ਼ਨਾਨਣ ਨਹੀਂ, ਲੋਈ, ਖੁੰਭ ਨਾ ਹੋਈ
  34. ਰੰਨ ਘੋੜੀ ਤਲਵਾਰ ਜੀਹਦੇ ਥੱਲੇ, ਉਹਦੇ ਯਾਰ
  35. ਰੰਨ ਤੰਬਾਕੂ ਛਿੱਕਣੀ, ਹਾਕਮ ਵੱਡੀਖੋਰ, ਪੁੱਤਰ ਬਹੁਤਾ ਲਾਡਲਾ, ਤਿੰਨੇ ਦੇਣ ਨਿਚੋੜ
  36. ਰੰਨ ਨੂੰ ਰੰਨ ਛਲੇ, ਉਹਦੇ ਕੋਲੋਂ ਖ਼ੁਦਾ ਵੀ ਟਲੇ।
  37. ਰੰਨ ਪਰਾਈ, ਤੇ ਅੰਨ੍ਹੇ ਨੂੰ ਵੇਖ ਭਵਾਈ ਆਈ।
  38. ਰੰਨ ਪਾਈ ਰਾਹੀਂ ਉਹ ਵੀ ਗਈ, ਗੱਲ ਪਈ ਸਲਾਹੀਂ, ਉਹ ਵੀ ਗਈ
  39. ਰੰਨ ਭੈੜੀ ਬੈਲ ਡੱਬਾ, ਇਹ ਕੀ ਕੀਤਾ ਰੱਬਾ ?
  40. ਰੰਨ ਮੰਗੇ ਪੇੜੇ, ਉਹਨੂੰ ਦੇਣ ਵਾਲੇ ਬਥੇਰੇ
  41. ਰੰਨ, ਘੋੜੀ, ਤਲਵਾਰ, ਜੀਹਦੇ ਥੱਲੇ, ਉਹਦੇ ਹੀ ਯਾਰ
  42. ਰੰਨਾ ਘਰ ਦੀਆਂ ਰਾਣੀਆਂ, ਮਰਦ ਢੋਵੰਦੇ ਭਾਰ, ਜਿਹੜਾ ਰੰਨ ਪਤਿਆਉਂਦਾ, ਸੋਈ ਉੱਤਰੇ ਪਾਰ
  43. ਰੰਨਾਂ ਦਾ ਪੀਰ, ਭੁੱਖਾ ਨਹੀਂ ਮਰਦਾ
  44. ਰੰਨਾਂ ਵਿੱਚ ਧੰਨਾ
  45. ਰੱਬ ਜਦੋਂ ਦਿੰਦਾ, ਛੱਪਰ ਪਾੜ ਕੇ ਦਿੰਦਾ
  46. ਰੱਬ ਜਿਨਾਂ ਨੂੰ ਛੋਲੇ ਦਿੰਦਾ, ਉਹਨਾਂ ਨੂੰ ਦੰਦ ਨਹੀਂ ਦਿੰਦਾ ਜਿਨ੍ਹਾਂ ਦੇ ਦੰਦ ਹੁੰਦੇ ਨੇ, ਉਹਨਾਂ ਨੂੰ ਛੋਲੇ ਨਹੀਂ ਦਿੰਦਾ
  47. ਰੱਬ ਦਏ, ਬੰਦਾ ਸਹੇ
  48. ਰੱਬ ਦੀਆਂ, ਰੱਬ ਜਾਣੇ।
  49. ਰੱਬ ਦੇ ਦਿੱਤੀਆਂ ਰੱਜੀਦਾ, ਬੱਬ ਦੇ ਦਿੱਤੀਆਂ ਨਹੀਂ
  50. ਰੱਬ ਨਾਲੋਂ ਕੋਈ ਉੱਚਾ ਨਹੀਂ, ਜਲ ਨਾਲੋਂ ਕੋਈ ਸੁੱਚਾ ਨਹੀਂ
  51. ਰੱਬ ਨੂੰ ਤੇ ਦੁਸ਼ਮਣ ਨੂੰ, ਕਦੇ ਨਾ ਵਿਸਾਰੀਏ
  52. ਰੱਬ ਨੇ ਦਿੱਤੀਆਂ ਗਾਜਰਾਂ, ਵਿਚੇ ਰੰਬਾ ਰੱਖ
  53. ਰੱਬ ਨੇੜੇ ਕੇ ਘਸੁੰਨ
  54. ਰੱਬ ਮਿਹਰਬਾਨ ਤਾਂ ਸਭ ਮਿਹਰਬਾਨ
  55. ਰਬੜ ਦਾ ਫੀਤਾ, ਜਿੰਨਾ ਖਿੱਚਿਆ, ਉਹਨਾਂ ਲੰਮਾ ਕੀਤਾ
  56. ਰੱਬਾ ਤੇਰੀ ਦਰਗਾਹ ਨੂੰ, ਕੁੱਤੇ ਨਾ ਖਾਣ ਕੜਾਹ ਨੂੰ
  57. ਰੱਬਾ ਰਿਜਕ ਨਾ ਦੇਈਂ ਮਾਂ ਗੋਹੇ ਲੈਣ ਭੇਜੂਗੀ
  58. ਰਲੀਆਂ ਹੀ ਚੁਗਦੀਆਂ ਨੇ
  59. ਰਾਹ ਵਿੱਚ ਹੱਗੇ, ਆਨੇ ਕੱਢੇ
  60. ਰਾਜ ਪਿਆਰਾ ਰਾਜਿਆਂ, ਵੀਰ ਦੁਪਿਆਰੇ
  61. ਰਾਜਿਆਂ ਦੇ ਘਰ, ਕਿਹੜਾ ਮੋਤੀਆਂ ਦਾ ਕਾਲ਼ ਹੈ
  62. ਰਾਜੇ ਕੀਹਦੇ ਪ੍ਰਾਹੁਣੇ ਤੇ ਜੋਗੀ ਕਿਸ ਦੇ ਮਿੱਤ।
  63. ਰਾਜੇ ਦਾ ਸਰੋਪਾ, ਤੇ ਧੋਬੀ ਦਾ ਵਿਛਾਉਣਾ।
  64. ਰਾਜੇ ਰਾਜਪੂਤ, ਤੇ ਭੁੱਖੇ ਰੰਘੜ।
  65. ਰਾਣੀ ਆਪਣੇ ਪੈਰ ਧੋਂਦੀ ਗੋਲੀ ਨਹੀਂ ਬਣਦੀ
  66. ਰਾਣੀ ਖਾਂ ਦਾ ਸਾਲਾ
  67. ਰਾਣੀ ਦੀ ਜੂਠ, ਗੋਲੀ ਦਾ ਰੱਜ
  68. ਰਾਤ ਗਈ, ਬਾਤ ਗਈ
  69. ਰਾਤ ਦੀ ਸਲਾਹ, ਤੜਕੇ ਨੂੰ ਸਵਾਹ
  70. ਰਾਤ ਵਾਲੇ ਵਪਾਰੀ ਲੱਦ ਗਏ
  71. ਰਾਤੇ ਦਾ ਕਮਾਇਆ, ਤੇ ਪੇਕਿਆਂ ਤੋਂ ਆਇਆ
  72. ਰਾਮ ਤੂੰ ਹੀ! ਪੁੱਤ ਸਾਂਭੇ ਨੂੰਹੀ, ਧੀਆਂ ਨੂੰ ਲੈ ਗਏ ਕੋਈ, ਬੁੜ੍ਹਾ ਬੁੜ੍ਹੀ ਇਉਂ ਰਹਿ ਗਏ, ਜਿਉ ਚੁੱਲੇ ਨਾਲ ਡੋਈ
  73. ਰਾਮ ਦਾ ਗੁੱਸਾ, ਰਹੀਮ ਤੇ।
  74. ਰਾਮ ਨਾਮ ਸੱਤ ਹੈ, ਜਿੱਚਰ ਮੁਰਦਾ ਹੱਥ ਹੈ
  75. ਰਾਮ ਨਾਮ ਜਪਣਾ, ਪਰਾਇਆ ਮਾਲ ਆਪਣਾ
  76. ਰਾਮ ਪਿਆਰੀ ਆਵੇ, ਆਪੇ ਕੱਢੇ ਤੇ ਆਪੇ ਖਾਵੇ।
  77. ਰਾਮ ਮਿਲਾਈ ਜੋੜੀ, ਇੱਕ ਅੰਨ੍ਹਾ ਤੇ ਇੱਕ ਕੋਹੜੀ
  78. ਰਿੱਛ ਦਾ ਘੋਲ਼, ਕਲੰਦਰ ਜਾਣੇ।
  79. ਰਿੱਛ ਪਾਇਆ ਬੁਰਕੇ, ਨਾਲ਼ੇ ਖੰਘੇ, ਨਾਲ਼ੇ ਖੁਰਕੇ
  80. ਰਿਜ਼ਕ, ਚੌਹ ਪੱਟਾਂ ਦੀ ਚਾਦਰ।
  81. ਰਿਜ਼ਕ ਵਿਹੂਣੇ ਆਦਮੀ, ਗਏ ਮੁਹੱਬਤਾਂ ਤੋੜ।
  82. ਰਿੱਧਾ ਸਾਗ ਤੇ ਪੱਕੀ ਰੋਟੀ, ਛੱਡਣ ਵਾਲੇ ਦੀ ਕਿਸਮਤ ਖੋਟੀ
  83. ਰੀਸ ਚੰਗਿਓਂ, ਗੁਜ਼ਾਰਾ ਮਾੜਿਓਂ
  84. ਰੀਸਾਂ ਕਰੇ ਝਨ੍ਹਾਂ ਦੀਆਂ, ਤੇ ਰਾਵੀ ਤੁੱਲ ਵੀ ਨਾ
  85. ਰੀਸੀਂ ਪੁੱਤ ਨਾ ਜੰਮਦੇ ਹੋਰ ਸਭੇ ਗੱਲਾਂ
  86. ਰੁੱਸਿਆ ਮੰਨੇ, ਤੇ ਪਾਸੇ ਭੰਨੇ
  87. ਰੁੱਸੀ ਗੋਲੀ ਕਿਨ ਮਨਾਈ, ਛਿੱਤਰ ਖਾਂਦੀ ਆਪੇ ਆਈ
  88. ਰੁੱਸੀ ਘਰਦਿਆਂ ਨਾਲ, ਤੇ ਦਾਦੇ ਹੱਗੇ ਗਵਾਂਢੀਆਂ ਦੇ
  89. ਰੁੱਖਾ ਨਾ ਬਗੋਵੇ, ਤੇ ਭੁੱਖਾ ਬਗੋਵੇ
  90. ਰੁੱਜਾ ਰਹੁ, ਭਾਵੇਂ ਭੁੱਖਾ ਰਹੁ।
  91. ਰੁੱਝਾ ਰਹੁ, ਭਾਵੇਂ ਭੁੱਖਾ ਰਹੁ
  92. ਰੁਪੱਈਆ, ਸਭ ਦਾ ਭਣਵੱਈਆਜਸਬੀਰ ਵਾਟਾਂਵਾਲੀਆ
  93. ਰੁਪੱਈਏ ਦੀ ਵਡਿਆਈ, ਬਹਿ ਭਾਈ
  94. ਰੁੜ੍ਹਦਾ ਖਰਬੂਜਾ, ਪਿੱਤਰਾਂ ਦੇ ਨਮਿੱਤ
  95. ਰੂਪ ਰੋਵੇ, ਤੇ ਲੇਖ ਖਾਵੇ
  96. ਰੂੜੀ ਦਾ ਕੂੜਾ, ਰੂੜੀ 'ਤੇ
  97. ਰੂੜੀ, ਦੂਜਾ ਰੱਬ।
  98. ਰੇਖ ਵਿੱਚ ਮੇਖ ਮਾਰਨੀ।
  99. ਰੋਏ ਬਿਨਾਂ, ਮਾਂ ਵੀ ਦੁੱਧ ਨਹੀਂ ਦਿੰਦੀ
  100. ਰੋਗ ਦਾ ਘਰ ਖਾਂਸੀ, ਤੇ ਲੜਾਈ ਦਾ ਘਰ ਹਾਂਸੀ
  101. ਰੋਗੀ ਦਾ ਖਾਧਾ, ਤੇ ਕਰਜਾਈ ਦਾ ਕਮਾਇਆ ਇਕ ਬਰਾਬਰ।
  102. ਰੋਟੀ ਕਣਕ ਦੀ, ਤੇ ਰੰਨ ਛਣਕਦੀ
  103. ਰੋਟੀ ਖਾਈਏ ਸ਼ੱਕਰ ਨਾਲ, ਦੁਨੀਆਂ ਲੁੱਟੀਏ ਮਕਰ ਨਾਲ
  104. ਰੋਟੀ ਚੋਪੜੀ, ਤੇ ਵਣਜ ਰੁੱਖਾ
  105. ਰੋਟੀ ਦੇ ਲੇਖੇ, ਤੇ ਦਾਲ਼ ਦੇ ਭੁਲੇਖੇ।
  106. ਰੋਟੀ ਲੰਗਰੋਂ, ਤੇ ਘਾਹ ਘਾਇੜਓਂ
  107. ਰੋਟੀਆਂ ਕਾਰਨ ਪੂਰੇ ਤਾਲ
  108. ਰੋਡਾ ਸਿਰ, ਨਾ ਜੂੰ ਨਾ ਲੀਖ।
  109. ਰੋਂਦਿਆਂ ਦੇ ਖਾਨੇ ਖਰਾਬ, ਹੱਸਦਿਆਂ ਦੇ ਘਰ ਵੱਸਦੇ।
  110. ਰੋਂਦੇ ਘੋੜ ਚੜਾਈਐ , ਤੇ ਹੱਗ ਭਰੇ ਪਲਾਣ
  111. ਰੋ-ਰੋ ਮੋਈ, ਤੇ ਸਾਹੁਰੇ ਵੀ ਨਾ ਗਈ।
  112. ਰੌਲ ਕੀ ਜਾਨਣ, ਚੌਲਾਂ ਦਾ ਭਾਅ
  113. ਰੌਲ ਰੰਨਾ, ਉਜਾੜ ਦਾ ਬੰਨਾ

‘ਲ’ ਅੱਖਰ ਵਾਲੇ ਅਖਾਣ

  1. ਲਏ ਵਿਆਜੀ ਦਏ ਉਧਾਰਾ, ਉਹ ਵੀ ਸ਼ਾਹ ਨਿਖੱਟੂ ਹਾਰਾ
  2. ਲਸ ਜਮੀਨ ਹੈ ਬਹੁਤ ਸੁਹਾਣੀ, ਮਲ੍ਹੜ ਮੀਂਹ ਨਾ ਮੰਗੇ ਪਾਣੀ।
  3. ਲੱਸੀ ਅਤੇ ਲੜਾਈ ਦਾ ਕੀ ਹੈ ਜਿੰਨੀ ਮਰਜ਼ੀ ਵਧਾ ਲਓ
  4. ਲੱਸੀ ਚਾਟੀ ਦੀ, ਤੇ ਚਾਹ ਬਾਟੀ ਦੀ, ਫੁਲਕਾ ਤਵੇ ਦਾ, ਵੱਗ ਰਵੇ ਦਾ।  ਜਸਬੀਰ ਵਾਟਾਂਵਾਲੀਆ
  5. ਲਹੁਕਾ ਲੱਧ, ਸਵੇਲੇ
  6. ਲਹੂ ਨਾਲ ਧੋਤਿਆਂ ਵੀ ਕਦੇ ਪੂਰੀਆਂ ਪੈਂਦੀਆਂ ਨੇ
  7. ਲੱਕ ਬੱਧਾ ਰੋੜਿਆਂ ਨਾਲ, ਮੰਨਾ ਕੋਲ ਲਾਹੌਰ
  8. ਲੱਖ ਸਬੂਣਾ ਲੱਗੇ, ਕਾਲੇ ਕਦੇ ਨਾ ਹੁੰਦੇ ਬੱਗੇ।
  9. ਲੱਖ ਲਾਹਨਤ, ਤਮ੍ਹਾਂ ਖਰਾਬ
  10. ਲੱਖੀਂ ਹੱਥ ਨਾ ਆਂਵਦੀ ਦਾਨਸ਼ ਬੰਦਿਆਂ ਦੀ ਪੱਤ
  11. ਲੱਗ-ਲੱਗ ਲੜਾਈਏ, ਧੇਲੇ ਦਾ ਗੁੜ ਖਾਈਏ
  12. ਲੰਙਾਂ ਭਾਵੇਂ ਚੋਰਾਂ ਵਿੱਚ ਖੇਡੇ।
  13. ਲੱਗੀ ਜਾਨਣ ਦੋ ਜਾਣੇ, ਲੋਹਾ ਅਤੇ ਲੁਹਾਰ
  14. ਲੱਗੀ ਤਾਂ ਕੀੜੀ ਨਹੀਂ ਮਾਨ ਹੁੰਦੀ
  15. ਲੱਗੀ ਨਾਲੋਂ ਟੁੱਟੀ ਚੰਗੀ, ਬੇਕਦਰਾਂ ਦੀ ਯਾਰੀ
  16. ਲੱਗੀ ਭੁੱਖ ,ਕੁਝ ਨਾ ਪੁੱਛ।
  17. ਲੱਗੀ, ਕਾੜ ਕਰੇਂਦੀ ਹੈ।
  18. ਲੱਗੀਆਂ ਮੂਲ ਨਾ ਮੁੜਦੀਆਂ।
  19. ਲੱਗੋ ਚੋਰੋ!   ਕੁੱਤਿਓਭੌਂਕੋ!
  20. ਲੰਗੋਟ ਦਿਆ ਸਾਕਾ, ਤੈਨੂੰ ਦੂਹਰਾ ਤੀਰਾ ਫਾਕਾ, ਘੱਗਰੀ ਦੇ ਸਾਕਾ, ਤੈਨੂੰ ਗੁੜ ਮੰਡਾ ਪਾਕਾ
  21. ਲੰਘ ਗਈ ਦੇ ਸ਼ਾਬਾਸ਼ੇ! ਰਹਿੰਦੀ ਦਾ ਫਿੱਟੇ ਮੂੰਹ!
  22. ਲੰਘਿਆ ਹੱਥ ਨਾ ਆਂਵਦਾ, ਝੱਖੜ , ਪਾਣੀ , ਕਾਲ਼
  23. ਲੰਘਿਆ ਵੇਲਾ ਹੱਥ ਨਹੀਂ ਆਉਂਦਾ
  24. ਲੰਙਾ ਟੱਟੂ, ਲਾਹੌਰ ਦਾ ਦਾਈਆ
  25. ਲੱਚਾ ਲੰਡਾ ਚੌਧਰੀ, ਗੁੰਡੀ ਰੰਨ ਪ੍ਰਧਾਨ
  26. ਲਛਮੀ ਪੁੱਛ ਕੇ ਨਹੀਂ ਆਉਂਦੀ, ਤੇ ਪੁੱਛ ਕੇ ਨਹੀਂ ਜਾਂਦੀ।
  27. ਲੱਛੇ ਸਭ ਨੂੰ ਅੱਛੇ
  28. ਲੱਜ ਮਰੇਂਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ
  29. ਲੱਜ ਲਈ ਲਾਹ, ਫੇਰ ਪੰਜਾਂ ਦੀ ਕੀ ਪਰਵਾਹ।
  30. ਲੰਡਿਆ ਤੈਨੂੰ ਚੋਰ ਲੈ ਜਾਣ, ਕਹਿੰਦਾ ਯਾਰਾਂ ਨੇ ਘਾਹ ਹੀ ਖਾਣਾ
  31. ਲੱਡੂ ਮੁੱਕ ਗਏ, ਯਰਾਨੇ ਤਾਂ ਨਹੀਂ ਟੁੱਟ ਗਏ
  32. ਲੰਡੇ ਨੂੰ ਮੀਣਾ, ਸੌ ਵਲ ਭੰਨ ਕੇ ਟੱਕਰਦਾ
  33. ਲੱਤਾਂ ਦਾ ਜਵਾਬ ਲੱਤਾਂ, ਤੇ, ਮੁੱਕਿਆਂ ਦਾ ਜਵਾਬ ਮੁੱਕੇ।
  34. ਲੱਤਾਂ ਦੇ ਭੂਤ ਗੱਲਾਂ ਨਾਲ ਨਹੀਂ ਮੰਨਦੇ
  35. ਲੱਤੋਂ ਲੰਙਾਂ, ਨਾਂ ਸੁਚਾਲਾ।
  36. ਲੱਭੀ ਚੀਜ਼ ਖ਼ੁਦਾ ਦੀ, ਨਾ ਧੇਲੇ ਦੀ ਨਾ ਪਾ ਦੀ
  37. ਲੰਮ-ਸੁਲੰਮਾਂ ਗੱਭਰੂ ਪਰ ਪੱਲੇ ਠੀਕਰੀਆਂ
  38. ਲੰਮੀ ਜੀਭ, ਤੇ ਛੇਤੀ ਮੌਤ
  39. ਲੰਮੀਆਂ ਨੇ ਬੇਰ ਖਾ ਲਏ, ਮੇਰੀ ਮਧਰੋ ਮੂੰਹਾਂ ਵੱਲ ਵੇਖੇ
  40. ਲੰਮੇ ਬੰਦੇ ਦੀ ਗਿੱਟਿਆਂ ਅਕਲ
  41. ਲਲ-ਵਲੱਲੀ ਕੱਤਣ ਲੱਗੀ, ਹਿੱਲਣ ਲੱਗੇ ਮੁੰਨੇ,
  42. ਲੱਲੂ ਕਰੇ ਕਵੱਲੀਆਂ, ਰੱਬ ਸਿੱਧੀਆਂ ਪਾਵੇ
  43. ਲਵੇਰੀਆਂ ਦੁੱਧ ਚੁਆਣ, ਤੇ ਫੰਡਰਾਂ ਲੱਤਾਂ ਭਨਾਣ।
  44. ਲੜਦਿਆਂ ਦੇ ਪਿੱਛੇ ਤੇ ਭੱਜਦਿਆਂ ਦੇ ਅੱਗੇ
  45. ਲੜਦਿਆਂ ਦੇ ਮੇਹਣੇ, ਤੇ ਗਾਉਂਦਿਆਂ ਦੀਆਂ ਸਿੱਠਣੀਆਂ
  46. ਲੜਨ ਫੌਜੀ, ਨਾਂ ਸਰਕਾਰਾਂ ਦੇ
  47. ਲੜਾਈ ਤੇ ਕੁੜਮਾਈ, ਢਾਈ ਫੱਟਾਂ ਦੀ।
  48. ਲੜੀ ਘੁਮਿਆਰ ਨਾਲ, ਤੇ ਕੰਨ ਖੋਤੇ ਦੇ ਪੱਟੇ।
  49. ਲਾਈ ਦੀ ਲਾਈ, ਨਾਲੇ ਦਾਤਰੀ ਗਵਾਈ
  50. ਲਾਹ ਲਿਆ ਪਲਾਣਾ, ਖੋਤੀ ਉਹੋ ਜਿਹੀ
  51. ਲਾਹੌਰ ਦੇ ਸ਼ੌਂਕੀ, ਤੇ ਬੋਝੇ ਵਿੱਚ ਗਾਜਰਾਂ
  52. ਲਾਗੀਆਂ ਨੇ ਤਾਂ ਲਾਗ ਲੈਣਾ ਭਾਵੇਂ ਜਾਂਦੀ ਰੰਡੀ ਹੋ ਜਾਵੇ
  53. ਲਾਡ ਲਡਾਏ, ਤੇ ਪੁੱਤ ਵੰਜਾਇ
  54. ਲਾਦੂ ਢੱਗੇ ਦੀਆਂ ਛੜਾਂ ਹਰ ਕੋਈ ਖਾ ਲੈਂਦਾ ਹੈ, ਫੰਡਰ ਦੀਆਂ ਕੋਈ ਨਹੀਂ ਖਾਂਦਾ
  55. ਲਾਲ ਤਾਂ ਗੋਦੜੀ ਵਿੱਚ ਵੀ ਲੁਕੇ ਨਹੀਂ ਰਹਿੰਦੇ
  56. ਲਾਲਚ ਬੁਰੀ ਬਲਾ
  57. ਲਾਵੇ ਗਿੱਟੇ, ਜਿਹੜਾ ਖੜਾ ਹੀ ਪਿੱਟੇ
  58. ਲਿੱਸਾ ਟੱਟੂ, ਸਾਂਝਰੇ ਸਵਾਰੀ
  59. ਲਿਖੇ ਮੂਸਾ, ਪੜੇ ਖ਼ੁਦਾ
  60. ਲੀਹੋ-ਲੀਹੀ ਗੱਡੀ ਚੱਲੇ,ਕੁਲੀਹੇ ਚੱਲਣ ਕਪੂਤ
  61. ਲੀਰਾਂ ਦੀ ਖੁੱਦੋ।... ਜਾਂ ਲੀਰਾਂ ਦਾ ਲਾਟੂ।... ਜਾਂ ਲੀਰਾਂ ਦਾ ਬੁੱਧੂ।... ਹੋਰ ਵੀ ਕਈ ਕੁਝ ਹੈ, ਜੋ ਇੱਥੇ ਦੱਸਿਆ ਨਹੀਂ ਜਾਂ ਸਕਦਾ।
  62. ਲੁਹਾਰ ਜਾਨਣ, ਜਾਂ ਅੰਗਿਆਰ ਜਾਨਣ।
  63. ਲੁਹਾਰ ਦੀ ਸੰਨੀ ਕਦੇ ਪਾਣੀ ਵਿੱਚ ਕਦੇ ਅੱਗ
  64. ਲੁੱਚਾ, ਸਭ ਤੋਂ ਉੱਚਾ
  65. ਲੁੱਧੜਾਂ ਦੇ ਘਰ ਬੇਹਾ।
  66. ਲੂਣ ਹਰਾਮੀ ਗੁਨਾਹਗਾਰ, ਮੰਦੇ ਕੋ ਮੰਦਾ
  67. ਲੂਣ ਨਾ ਹਲਦ, ਤੇ ਖਾਣਗੇ ਬਲਦ
  68. ਲੂਣ ਪਾਣੀ ਖਾਹ, ਤੇ ਨੱਕ ਦੀ ਸੇਧੇ ਜਾਹ
  69. ਲੇਖ ਜਾਣਗੇ ਨਾਲ਼ੇ, ਤੁਰ ਜਾ ਬਰਮਾ ਨੂੰ
  70. ਲੇਖਾ ਜੌਂ ਦਾ, ਤੇ ਦਾਨ ਸੌ ਦਾ।
  71. ਲੇਖਾ ਮਾਵਾਂ-ਧੀਆਂ ਦਾ, ਤੇ ਟਕਾ ਲੇਖ ਬਖ਼ਸ਼ੀਸ਼
  72. ਲੇਖਾ ਰੱਬ ਮੰਗੇਸੀਆ, ਬੈਠੂ ਕੱਢ ਵਹੀ
  73. ਲੇਲੇ ਦੀ ਬਗਿਆੜ ਨਾਲ ਯਾਰੀ।
  74. ਲੈਣ ਦਾ ਸ਼ਾਹ ਦੇਣ ਦਾ ਦੀਵਾਲੀਆ।
  75. ਲੈਣ ਵਿਆਜੀ, ਦੇਣ ਉਧਾਰੇ, ਉਹਨਾਂ ਦੇ ਘਰ ਰਹਿਣ ਕਵਾਰੇ
  76. ਲੈਣਾ ਇੱਕ ਨਾ ਦੇਣੇ ਦੋ
  77. ਲੈਣਾ ਨਾ ਦੇਣਾ, ਅਖੇ ਵਜਾ ਦਾਦਾ ਵਜਾ
  78. ਲੈਣਾ ਨਾ ਦੇਣਾ, ਵੇ ਦੇਹ ਮੇਰੀ ਧੇਲੀ
  79. ਲੋਹੜੀ, ਮਾਘੀ , ਭੁੱਗਾ, ਬਾਈ, ਤਾਈ, ਫਿਰ ਰਾਹੋ ਰਾਹੀ
  80. ਲੋਕ ਚੱਲੇ ਵਿਸਾਖੀ ਤੇ ਭੋਲਾ ਰਹੂ ਘਰ ਦੀ ਰਾਖੀ
  81. ਲੋਕਾ ਅਗਾਂਹ, ਪੁੱਤਰਾ ਪਿਛਾਂਹ
  82. ਲੋਕਾਂ ਦਾ ਪੱਜ ਅਤੇ ਆਵਦਾ ਰੱਜ
  83. ਲੋਕਾਂ ਦੀ ਰਾਤ... ਤੇ ਉੱਲੂਆਂ ਦੀ ਪ੍ਰਭਾਤ...
  84. ਲੋਕਾਂ ਦੇ ਮੈਂ ਵੱਛੇ ਚਾਰਾਂ, ਮੇਰਾ ਕੌਣ ਚਾਰੇ
  85. ਲੋਕਾਂ ਨੂੰ ਦੇਵੇ ਬ੍ਰਹਮ ਗਿਆਨ, ਆਪ ਪੱਥਰ ਪ੍ਰਾਣ
  86. ਲੋਕਾਂ ਨੂੰ ਲੋਕਾਂ ਨਾਲ, ਗਗੜੀ ਨੂੰ ਜੋਕਾਂ ਨਾਲ
  87. ਲੋਭੀ ਜੀਅੜਾ ਥਿਰ ਨਾ ਰਹੇ, ਚਾਰੇ ਕੁੰਡਾਂ ਭਾਲੇ
  88. ਲੋੜ ਦਾ ਮੁੱਲ ਨਹੀਂ।
  89. ਲੋੜ ਵੇਲੇ ਗਧੇ ਨੂੰ ਵੀ ਬਾਪੂ
  90. ਲੋੜੀਂਦਾ ਗੁੜ ਢਿੱਲਾ

‘ਵ’ ਅੱਖਰ ਵਾਲੇ ਅਖਾਣ

  1. ਵੱਸਦਿਆਂ ਦੇ ਵਾਸ, ਉੱਜੜ ਗਿਆਂ ਦੇ ਖੋਲ਼ੇ
  2. ਵੱਸੀਏ ਸ਼ਹਿਰ, ਭਾਵੇਂ ਹੋ ਜਾਏ ਕਹਿਰ
  3. ਵੱਸੇ ਪੋਹ, ਕੇਹਾ ਇਹ, ਤੇ ਕੇਹਾ ਉਹ
  4. ਵਹਿਣ ਪਏ ਦਰਿਆ ਨਹੀਂ ਮੁੜਦੇ।
  5. ਵਕਤੋਂ ਖੁੰਝੀ ਡੂੰਮਣੀ, ਤੇ ਦਰ-ਦਰ ਧੱਕੇ
  6. ਵੱਗ ਢੋਈ ਮਿਲੇ ਨਾ, ਤੇ ਬੜ੍ਹਕੇ ਮੇਰਾ
  7. ਵਗਦਾ ਪਾਣੀ, ਪਾਕ-ਪਵਿੱਤਰ
  8. ਵਗਦਿਆਂ ਸਰਾਂ ਚੋਂ ਕੁਝ ਨਾ ਕੁਝ ਲੱਭ ਹੀ ਪੈਂਦਾ ਹੈ
  9. ਵੱਗਦੀ ਤਲਵਾਰੋਂ, ਤੇ ਮਿਲਦੇ ਉਧਾਰੋਂ, ਜਿਹੜਾ ਬਚ ਗਿਆ, ਸੋ ਬਚ ਗਿਆ
  10. ਵਗਦੇ ਦਰਿਆਵਾਂ ਵਿੱਚ, ਭਾਂਡੇ ਆਪੇ ਹੀ ਭਰੇ ਜਾਂਦੇ ਨੇ।
  11. ਵਜੀਦਾ ਕੌਣ ਕਹੇ ਸਾਹਿਬ ਨੂੰ ਆਖੇ, ਇੰਝ ਨਹੀਂ ਤੇ ਇੰਝ ਕਰ
  12. ਵੱਟੇ-ਸੱਟੇ ਦੀ ਕੜਮਾਈ, ਗੰਜੀ ਗਈ, ਗਲੇਲੋ ਆਈ
  13. ਵੰਡ ਖਾਏ ਖੰਡ ਖਾਏ, ਇਕੱਲਾ ਖਾਏ ਗੰਦ ਖਾਏ
  14. ਵੰਡ ਖਾਏ, ਖੰਡ ਖਾਏ, ਅੱਡ ਖਾਏ, ਹੱਡ ਖਾਏ
  15. ਵੱਡਾ ਢੇਰ ਗਾਹਕ ਨੂੰ ਢਾਏ, ਛੋਟਾ ਢੇਰ ਵਪਾਰੀ ਨੂੰ
  16. ਵੱਡਿਆਂ ਘਰਾਂ ਦਾ ਘੱਟਾ ਵੀ ਸੋਨੇ ਦੇ ਭਾਵ ਵਿਕੇ।
  17. ਵੱਡਿਆਂ ਘਰਾਂ ਦੀਆਂ ਵੱਡੀਆਂ ਮਿਰਚਾਂ
  18. ਵੱਡਿਆਂ ਘਰਾਂ ਦੇ ਵੱਡੇ ਹੀ ਦਰ
  19. ਵੱਡਿਆਂ ਦੀਆਂ ਵੱਡੀਆਂ ਗੱਲਾਂ
  20. ਵੱਡਿਆਂ ਨੂੰ ਦੁਖਾਇਆ ਤੇ ਕੀ ਫ਼ਲ ਪਾਇਆ
  21. ਵੱਡੀ ਮੱਛੀ ਹੀ ਛੋਟੀਆਂ ਨੂੰ ਖਾਂਦੀ
  22. ਵੱਡੇ ਭਾਂਡੇ ਦੀ ਘਰੋੜੀ ਨੀ ਮਾਨ
  23. ਵੱਡੇ ਭਾਂਡੇ ਦੀ ਤਾਂ ਥੰਦਿਆਈ ਨਹੀਂ ਮਾਨ
  24. ਵਣਜ ਕਰੇਂਦੇ ਬਾਣੀਏ, ਹੋਰ ਕਰੇਂਦੇ ਰੀਸ
  25. ਵਧੀ ਨੂੰ ਸੌ ਢੋਅ ਮੇਲੇ।
  26. ਵਪਾਰ ਦਾ ਘਾਟਾ, ਵਪਾਰ ਹੀ ਪੂਰਾ ਕਰਦਾ ਹੈ
  27. ਵਰ ਵੇਖ ਕੇ ਦੀਜੈ, ਘਰ ਵੇਖ ਕੇ ਨਾ ਦੀਜੈ।
  28. ਵਰ੍ਹਿਆ ਚੇਤ, ਨਾ ਘਰ ਨਾ ਖੇਤ
  29. ਵੜੀਆਂ ਖਾ-ਖਾ ਸੜੀਆਂ, ਚੰਦਰੇ ਜੀਅੜੇ ਨੂੰ
  30. ਵਾ ਪੁਰੇ ਦੀ ਵੱਗੇ, ਤੇ ਚੂਹੜਾ ਛੱਜ ਕਰੇਂਦਾ ਅੱਗੇ
  31. ਵਾ ਵਗੂ ਬੋਹਲ ਵਗਾ ਕੇ, ਅੱਗ ਬਲੂ, ਰੋਟੀ ਪਕਾ ਕੇ, ਤੀਵੀਂ ਸਮਝੂ ਬੰਦੇ ਦਾ ਸਿਰ ਖਾਕੇ, ਸਾਰੀ ਉਮਰ ਗਵਾ ਕੇ
  32. ਵਾਹ ਕਰਮਾਂ ਦੇ ਬਲੀਆ, ਰਿੱਧੀ ਖੀਰ ਤੇ ਬਣ ਗਿਆ ਦਲੀਆ
  33. ਵਾਹੀ, ਢੱਗਿਆਂ ਦੀ
  34. ਵਾਹੀ, ਪਾਤਸ਼ਾਹੀ, ਨਾ ਉੱਗੇ ਤਾਂ ਗਲ਼ ਦੀ ਫਾਹੀ
  35. ਵਾਹੁੰਦਿਆਂ ਦੇ ਖੇਤ, ਤੇ ਮਿਲਦਿਆਂ ਦੇ ਸਾਕ
  36. ਵਾਟਾਂਵਾਲੀ ਵੱਸ ਕੇ, ਲੰਗੋਟਾ ਰੱਖੋ ਕੱਸ ਕੇ, ਖਾਣ-ਪੀਣ ਨੂੰ ਸਹਿਜ-ਵਹਿਜ, ਤੇ ਕੰਮ ਕਰੋ ਹੱਸ ਕੇ। ਜਸਬੀਰ ਵਾਟਾਂਵਾਲੀਆ
  37. ਵਾਦੜੀਆਂ, ਸਜਾਦੜੀਆਂ, ਨਿਭਣ ਸਿਰਾਂ ਦੇ ਨਾਲ
  38. ਵਾਰ ਖਾਲੀ ਨਹੀਂ ਜਾਂਦਾ ਕਦੇ ਫੌੜ੍ਹੇ ਦਾ....
  39. ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ
  40. ਵਾਰਿਸ ਸ਼ਾਹ ਲੁਕਾਈਏ ਖਲਕ ਕੋਲੋਂ, ਭਾਵੇਂ ਆਪਣਾ ਹੀ ਗੁੜ ਖਾਈਏ ਜੀ
  41. ਵਾਲ਼ ਨਾ ਵਿੰਗਾ ਹੋਵਸੀ, ਭਾਵੇਂ ਸਭ ਜੱਗ ਵੈਰੀ ਹੋਏ
  42. ਵਾਲ ਨਾਲ ਪਹਾੜ ਬੰਨ੍ਹਿਆ।
  43. ਵਾੜ ਬੁਲਾਈ ਕਿੱਲਾ ਠਹਿ-ਠਹਿ
  44. ਵਿਆਹ ਹੋਇਆ ਮਾਨ੍ਹੇ ਦਾ, ਤੇ ਲੂਣ ਲੱਗਿਆ ਆਨੇ ਦਾ
  45. ਵਿਆਹ ਜੋਗੇ, ਤੇ ਅੜਾਟ ਭੋਗੇ
  46. ਵਿਆਹ ਤੇ ਗਾਹ, ਭਿੱਜੇ ਕਿਸੇ ਕੰਮ ਦੇ ਨਹੀਂ
  47. ਵਿਆਹ ਨਾਈਆਂ, ਤੇ ਛਿੰਝ ਭਰਜਾਈਆਂ
  48. ਵਿਆਹ ਨੈਣਾਂ ਨੂੰ, ਤੇ ਗਿੱਧਾ ਮਿਲਵੈਣਾ ਨੂੰ...
  49. ਵਿਆਹ ਵਿੱਚ ਬੀਅ ਦਾ ਲੇਖਾ
  50. ਵਿਆਜ ਵਧੇ, ਤੇ ਗਹਿਣਾ ਘਸੇ, ਖਸਮਾਂ ਨੂੰ ਖਾਣੀਏ ਘਰ ਕਿੱਦਾਂ ਵਸੇ ?
  51. ਵਿਹਲਾ ਮਨ, ਸ਼ੈਤਾਨ ਦਾ ਘਰ
  52. ਵਿਹਲਾ, ਸੱਚ ਵਿਹਾਜਣ ਆਇਆ
  53. ਵਿਹੜੇ ਆਈ ਜੰਨ, ਬਿਨੋ ਕੁੜੀ ਦੇ ਕੰਨ
  54. ਵਿਹੜੇ ਬੈਠੀ ਰੰਨ, ਵੇਹੜਾ ਕਰੇ ਧੰਨ ਧੰਨ, ਵਿਹੜੇ ਬੈਠੀ ਮਾਂ ਵਿਹੜਾ ਕਰੇ ਭਾਂ-ਭਾਂ
  55. ਵਿਗੜੀ ਵਿਗਾੜੇ, ਤੇ ਬਣੀ ਸਵਾਰੇ
  56. ਵਿੰਗਾ ਤੱਕਲਾ ਜੁੱਤੀ ਨਾਲ ਹੀ ਸਿੱਧਾ ਹੁੰਦਾ ਹੈ
  57. ਵਿੱਚ ਸ਼ਰੀਕੇ ਵੱਸੀਏ, ਅੰਦਰ ਰੋਈਏ, ਤੇ ਬਾਹਰ ਹੱਸੀਏ
  58. ਵਿੜੀ ਸਿੜ੍ਹੀ, ਸੀਰ ਸਿਆਪਾ, ਖਾਹ ਥੋੜ੍ਹੀ ਪਰ ਰਹਿ ਇਕਲਾਪਾ
  59. ਵੀਰਵਾਰ ਦੀ ਝੜੀ, ਨਾ ਕੋਠਾ ਨਾ ਕੜੀ
  60. ਵੇ ਕਰਮਾਂ ਦਿਆ ਬਲੀਆ, ਰਿਧੀ ਖੀਰ ਤੇ ਬਣ ਗਿਆ ਦਲੀਆ
  61. ਵੇਹਲੀ ਘੁਮਿਆਰੀ ਕੀ ਕਰੇ ? ਏਧਰਲੇ ਭਾਂਡੇ ਓਧਰ ਧਰੇ
  62. ਵੇਹਲੀ ਜੱਟੀ ਉੱਨ ਵੇਲੇ, ਉੱਨ ਨਹੀਂ ਤਾਂ ਘਸੁੰਨ ਵੇਲੇ
  63. ਵੇਹਲੀ ਰੰਨ ਉੰਨ ਵੇਲੇ, ਉੰਨ ਨਹੀਂ ਤਾਂ ਘਸੁੰਨ ਵੇਲੇ
  64. ਵੇਹਲੀ ਰੰਨ ਪ੍ਰਾਹੁਣੇ ਜੋਗੀ
  65. ਵੇਹਲੇ ਨਾਲੋਂ ਵਗਾਰ ਚੰਗੀ
  66. ਵੇਲ ਹੋਊ ਤਾਂ ਤੂੰਬਾ ਲੱਗੂ
  67. ਵੇਲ਼ਾ-ਵਕਤ ਵਿਹਾਣਿਆਂ, ਫਿਰ ਪਿੱਛੋਂ ਕੀ ਪਛਤਾਣਿਆਂ?
  68. ਵੇਲੇ ਸਿਰ ਲਾਇਆ ਇੱਕ ਤੋਪਾ, ਨੌਂ ਤੋਪਿਆਂ ਨੂੰ ਬਚਾਉਂਦਾ।
  69. ਵੇਲੇ ਦੀ ਨਮਾਜ਼, ਤੇ ਕੁਵੇਲੇ ਦੀਆਂ ਟੱਕਰਾਂ
  70. ਵੇਲੇ ਦੇ ਰਾਗ, ਤੇ ਕਵੇਲ਼ ਦਾ ਰੌਲ਼ਾ
  71. ਵੇਲ਼ੇ-ਵੇਲ਼ੇ ਦਾ ਰਾਗ, ਤੇ ਵੇਲ਼ੇ-ਵੇਲ਼ੇ ਦਾ ਮੰਗਲ।
  72. ਵੈਹੜਕਾ ਖੂਹ ਡਿੱਗਆ, ਨੱਥ ਵੀ ਪਾ ਹੀ ਦਿਓ
  73. ਚਾਹ ਥੱਲੇ ਦੀ, ਲੜਾਈ ਹੱਲੇ ਦੀ, ਤੇ ਭਾਨ ਗੱਲੇ ਦੀ
  74. ਜਾਂ ਦੜਪ ਵਾਲੀ ਵਸੋਂ, ਜਾਂ ਬੇਟ ਵਾਲੀ।
  75. ਬਾਰੀਂ ਬਰਸੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ

BEST AND BIGGEST COLLECTIONS OF AKHAAN-BY JASBIR WATTAWALI


ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਕ ਤੋਂ ਘ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ


ਨੋਟ - ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ  ਲਈ ਕੀਤਾ ਗਿਆ ਹੈ।  ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ। 


ਜਸਬੀਰ ਵਾਟਾਂਵਾਲੀਆ

ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ https://jasbirwattanwalia.blogspot.com ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।

ਜਸਬੀਰ ਵਾਟਾਂਵਾਲੀਆ

"Dear Readers,

I am pleased to present this comprehensive collection of Punjabi proverbs, carefully curated and available on (https://jasbirwattanwalia.blogspot.com) This repository is the culmination of 15 years of diligent research and intellectual endeavor.

Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn from reputable Akhan-kosh universities to further enrich this collection.

I am committed to continually expanding and refining this collection. Please forgive any errors or omissions that may have occurred during its compilation.

Thank you for exploring this treasure trove of Punjabi wisdom.

Sincerely,
Jasbir Wattanwalia"

Post a Comment

Previous Post Next Post

About Me

Search Poetry

Followers