ਚੱਲ ਜ਼ਿੰਦਗੀ ਨੂੰ...ਜ਼ਿੰਦਗੀ ਦੇ ਨਜ਼ਰੀਏ ਤੋਂ ਦੇਖੀਏ
Chall Zindgi nu, Zindgi De Nazriye Ton Dekhiye
ਰਹੱਸ, ਸ਼ਕਤੀ, ਅਤੇ ਜੀਵਨ
ਚੱਲ ! ਜ਼ਿੰਦਗੀ ਨੂੰ...ਜ਼ਿੰਦਗੀ ਦੇ ਨਜ਼ਰੀਏ ਤੋਂ ਦੇਖੀਏ
ਚੱਲ ! ਜੀਵਨ ਨੂੰ... ਜੀਵਨ ਦੇ ਨਜ਼ਰੀਏ ਤੋਂ ਜੀਵੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਜਿਉਂ ਨਹੀਂ ਸਕੇ
... ਆਪਣਾ ਜੀਵਨ
ਚੱਲ ! ਜੀਵਨ ਨੂੰ... ਜੀਵਨ ਦੇ ਨਜ਼ਰੀਏ ਤੋਂ ਜੀਵੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਜਿਉਂ ਨਹੀਂ ਸਕੇ
... ਆਪਣਾ ਜੀਵਨ
ਚੱਲ ! ਨਵੇਂ-ਨਵੇਂ ਪ੍ਰਤੀਕ, ਬਿੰਬ ਅਤੇ ਦ੍ਰਿਸ਼ ਸਿਰਜੀਏ
ਚੱਲ ! ਸਿਤਾਰਿਆਂ ਤੇ ਸੂਰਜਾਂ ਦੇ ਰਹੱਸ ਨੂੰ ਸਮਝੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਨੂੰ ਐਵੇਂ ਹੀ
... ਚੰਦ ਨੂੰ ਮਹਿਬੂਬ ਮੰਨਦਿਆਂ
ਚੱਲ ! ਦੇਵਤੇ ਅਤੇ ਦੈਂਤਾਂ ਦੇ ਇਤਿਹਾਸ 'ਤੇ ਪੋਚਾ ਫੇਰੀਏ
ਚੱਲ ! ਲਾਈਏ ਛਾਨਣਾ, ਮਨਘੜਤ ਮਿਥਿਹਾਸਕ ਪਾਤਰਾਂ ਨੂੰ
ਬੜਾ ਚਿਰ ਹੋ ਗਿਆ ਹੈ, ਆਪਾਂ ਬੰਦੇ ਨੂੰ ਬੰਦਾ ਨਹੀਂ
... ਦੇਵਤਾ ਜਾਂ ਦੈਂਤ ਹੀ ਸਮਝਿਆ ਹੈ
ਚੱਲ ! ਅੰਦਰੂਨੀ ਅਤੇ ਬਾਹਰੀ, ਸ਼ਕਤੀ ਦੇ ਰਹੱਸ ਨੂੰ ਸਮਝੀਏ
ਚੱਲ ! ਫਿਰ ਪਰਖੀਏ ਆਪਣੀਆਂ ਦੋਹਾਂ ਬਾਹਾਂ ਦੇ ਜ਼ੋਰ ਨੂੰ
ਬੜਾ ਹੀ ਚਿਰ ਹੋ ਗਿਆ ਹੈ, ਆਪਣੇ ਸਾਹਮਣੇ ਹੀ
... ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਿਆਂ
ਚੱਲ ! ਜ਼ਿੰਦਗੀ ਨੂੰ...ਜ਼ਿੰਦਗੀ ਦੇ ਨਜ਼ਰੀਏ ਤੋਂ ਦੇਖੀਏ
ਚੱਲ ! ਜੀਵਨ ਨੂੰ...ਜੀਵਨ ਦੇ ਨਜ਼ਰੀਏ ਤੋਂ ਜੀਵੀਏ
ਬੜਾ ਚਿਰ ਹੋ ਗਿਆ ਹੈ, ਆਪਾਂ ਜਿਉਂ ਨਹੀਂ ਸਕੇ
... ਆਪਣਾ ਜੀਵਨ
Post a Comment