ਪੰਜਾਬੀ ਅਖਾਣ-ਮੁਹਾਵਰੇ
BEST AND BIGGEST COLLECTIONS OF AKHAAN-BY JASBIR WATTAWALIA
ਪੰਜਾਬੀ ਅਖਾਣ ੳ ਤੋਂ ਹ ਅੱਖਰ ਤੱਕ
- ਉਈ ਦੀ, ਤੂਈ ਬਣਾਉਣੀ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗੱਲ ਨੂੰ ਵਧਾ ਚੜ੍ਹਾ ਕੇ ਦੱਸਣਦਾ ਜਾਂ ਰਾਈ ਦਾ ਪਹਾੜ ਬਣਾਉਂਦਾ ਹੋਵੇ।
- ਉਸਤਾਦ ਉਚੱਕਾ, ਚੇਲੇ ਚੌੜ ਚੁਪੱਟ। -ਇਸ ਅਖਾਣ ਦੇ ਅਰਥ ਅਨੁਸਾਰ ਮਾੜੇ ਕੰਮਾਂ ਨੂੰ ਇਕ ਤੋਂ ਵੱਧ ਦੂਜਾ ਕਰੇ। 😃
- ਉਸਤਾਦਾਂ ਦਾ ਚੰਡਿਆ, ਤੇ ਰੱਬੋਂ ਗੰਢਿਆ, ਸਦਾ ਸਿਆਣਾ। -ਇਸ ਅਖਾਣ ਦੇ ਅਰਥ ਅਨੁਸਾਰ ਉਸਤਾਦਾਂ ਕੋਲੋਂ ਖਾਧੀ ਮਾਰ ਅਤੇ ਰੱਬ ਦੀ ਮਿਹਰ ਦਾ ਕੋਈ ਮੁਕਾਬਲਾ ਨਹੀਂ। ਜਸਬੀਰ ਵਾਟਾਂਵਾਲੀਆ
- ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਹਰ ਥਾਂ ਮੂਹਰੇ ਰਹੇ।
- ਉਹ ਕੀ ਦੇਵੇ ਸਾਧੋ ? ਜੀਹਨੇ ਪਿੰਨ ਗਲੋਲੇ ਖਾਧੋ। -ਅੱਤ ਦੇ ਕੰਜੂਸ ਲਈ, ਭਾਵ ਕਿ ਜਿਹੜਾ ਆਪ ਖੋਤੇ ਦੀ ਲਿੱਧ ਦੇ ਲੱਡੂ ਖਾਂਦਾ ਉਹ ਦੂਜੇ ਨੂੰ ਕੀ ਦੇ ਸਕਦਾ ਹੈ। 😃
- ਉਹ ਜਨਾਨੀ ਕੀ ਜੀਹਨੇ ਖੱਟਾ ਨਾ ਖਾਧਾ, ਉਹ ਬੰਦਾ ਕੀ ਜੀਹਨੇ ਕੁਸੈਲਾ ਨਾ ਖਾਧਾ। -ਅਰਥ ਸਪੱਸ਼ਟ ਹੈ।ਜਸਬੀਰ ਵਾਟਾਂਵਾਲੀਆ
- ਉਹ ਨਾ ਭੁੱਲਾ ਜਾਣੀਏਂ, ਜੋ ਸ਼ਾਮੀਂ ਆਵੇ ਘਰ। -ਅਰਥ ਸਪੱਸ਼ਟ ਹੈ।
- ਉਹ ਨਾਲ਼ ਨਾ ਖੜ੍ਹੇ, ਉਹ ਘੋੜੀ ’ਤੇ ਚੜ੍ਹੇ। -ਇਕ ਜਾਣੇ ਭੋਰਾ ਵੀ ਪਸੰਦ ਨਾ ਕਰੇ ਦੂਜਾ ਉੱਤੇ ਚੜ੍ਹ-ਚੜ੍ਹ ਬੈਠੇ। 😃
- ਉਹ ਫਿਰੇ ਨੱਥ ਕਢਾਉਣ ਨੂੰ, ਤੇ ਉਹ ਫਿਰੇ ਨੱਕ ਵਢਾਉਣ ਨੂੰ। -ਜਦੋਂ ਦੂਜਾ ਇਕ ਦੇ ਉਲਟ ਹੋਵੇ ਪਰ ਉਹ ਉਸ ਉਮੀਦਾਂ ਅਤੇ ਸੁਪਨੇ ਰੱਖੇ।
- ਉਹ ਮੱਖੀਆਂ ਹੋਰ ਹੀ ਹੁੰਦੀਆਂ, ਜਿਨਾਂ ਦਾ ਹੱਗਿਆ ਲੋਕ ਖਾਂਦੇ ਨੇ। -ਕਿਸੇ ਨੂੰ ਦੁਰਕਾਰਨ ਲਈ।
- ਉਹ ਮਾਂ ਮਰ ਗਈ, ਜਿਹੜੀ ਘਿਓ ਨਾਲ ਟੁੱਕ ਦਿੰਦੀ ਸੀ। -ਕਿਸੇ ਦਿੱਤਾ ਚਿਤਾਰਨ ਲਈ।
- ਉਹ ਵੇਲਾ ਨਾ ਭਾਲ਼ , ਟੁੱਕਰ ਖਾਂਦੇ ਖਾਂਦੀ ਕੱਸੇ ਨਾਲ। -ਪਹਿਲਾਂ ਵਾਲੀਆਂ ਮੌਜਾਂ ਨਹੀਂ ਲੱਭਣੀਆਂ।
- ਉਹਦੇ ਨਾਲ ਸ਼ਰੀਕਾ ਕਾਹਦਾ, ਰੱਬ ਜੀ ਦੀਆਂ ਮੰਨੈ। -ਭਲੇਮਾਣਸ ਅਤੇ ਫਕੀਰ ਲੋਕਾਂ ਲਈ।
- ਉਹੀ ਤੱਤੜੀ, ਉਹੀ ਰਾਗ। -ਮੁੜ-ਮੁੜ ਉਹੀ ਗੱਲਾਂ ਕਰਨੀਆਂ।
- ਉਹੀ ਤੁਣਤੁਣੀ, ਉਹੀਓ ਰਾਗ। -ਮੁੜ-ਮੁੜ ਉਹੀ ਗੱਲਾਂ ਕਰਨੀਆਂ। 😊
- ਉਹੀ ਨਾਰ ਸੁਲੱਖਣੀ, ਜੀਹਨੇ ਪਹਿਲਾਂ ਜਾਈ ਲਛਮੀ। -ਅਰਥ ਸਪੱਸ਼ਟ ਹੈ।
- ਉਹੀ ਫੱਬੇ, ਜਿਹੜਾ ਕਲਾਉਂਦਾ ਚੱਬੇ। -ਕੰਮਕਾਰ ਕਰਦਿਆਂ ਹੱਸ-ਖੇਡ ਅਤੇ ਖਾ-ਪੀ ਲੈਣਾ ਹੀ ਚੰਗਾ।
- ਉਹੀ ਬੁੱਢੀ ਖੋਤੀ, ਉਹੀ ਰਾਮ ਦਿਆਲ। -ਹਾਲਤ ਨਾ ਸੁਧਰਨਾ।
- ਉਹੀ ਭੋਂ ਰਾਣੀ, ਜਿਹਦੇ ਸਿਰ 'ਤੇ ਪਾਣੀ। -ਜਿਸ ਜ਼ਮੀਨ ਨੂੰ ਪਾਣੀ ਲੱਗਦਾ ਹੋਵੇ ਉਸਦੀ ਮਹਿਮਾ।
- ਉਹੀ ਰਾਣੀ, ਜੋ ਖਸਮਾਂ ਭਾਣੀ। -ਮਾਲਕ ਨੂੰ ਚੰਗਾ ਜਾਂ ਵਾਲਾ ਮਨੁੱਖ ਹੀ ਮੌਜ ਕਰਦਾ ਹੈ।
- ਉਹੀਓ ਮਿੱਠਾ, ਜੋ ਬੁੱਲ੍ਹਾਂ ਨਾ ਡਿੱਠਾ। -ਜੋ ਨਹੀਂ ਹਾਸਲ ਹੋਇਆ ਉਸ ਵਿਚ ਹੀ ਰਸ ਪ੍ਰਤੀਤ ਹੁੰਦਾ ਹੈ ਅਤੇ ਉਹੀ ਚੰਗਾ ਲੱਗਦਾ ਹੈ। 😊
- ਉਹੋ ਵਸੇ ਹੋਰ ਨਾਲ, ਝੁੱਗਾ ਵੜ ਗਿਆ ਗੋਰ ਨਾਲ। -ਬੇਵਫਾਈ ਕਰਕੇ ਘਰ ਉਜਾੜਨ ਵਾਲਿਆਂ ਵਾਸਤੇ।
- ਉਂਗਲ ਵੱਢੀ ਲਹੂ ਵਗਾਇਆ, ਸਾਡਾ ਸਾਥੀ ਹੋਰ ਵੀ ਆਇਆ। -ਜਦੋਂ ਕਮੀਨਿਆਂ ਨਾਲ ਹੋਰ ਕਮੀਨੇ ਰਲ਼ ਜਾਣ। 😃
- ਉਂਗਲ-ਉਂਗਲ ਵੇਰਵਾ, ਪੋਟਾ-ਪੋਟਾ ਵਿੱਥ। -ਨੇੜੇ ਅਤੇ ਦੂਰ ਦੇ ਸਾਕ-ਸਬੰਧੀਆਂ ਬਾਰੇ।
- ਉਂਗਲੀ ਫੜਾਈ, ਬਾਂਹ ਫੜੀ। -ਨਾਜਾਇਜ਼ ਫਾਇਦਾ ਚੁੱਕਣ ਵਾਲੇ ਲਈ।
- ਉਂਗਲੀ ਫੜ੍ਹ, ਪਹੁੰਚਾ ਫੜਾ। -ਨਾਜਾਇਜ਼ ਫਾਇਦਾ ਚੁੱਕਣ ਵਾਲੇ ਲਈ। 😊
- ਉੱਘਰੀ ਸੋ ਪਈ, ਪਈ ਸੋ ਸਹੀ। -ਅਚਨਚੇਤ ਮੁਸੀਬਤ ਪੈਣਾ ਅਤੇ ਉਸਨੂੰ ਸਹਿਣਾ।
- ਉੱਚਰ ਜੀਵੇ, ਜਿੱਚਰ ਮਟਕਾਵੇ। -ਅਰਥ ਸਪੱਸ਼ਟ ਹੈ।
- ਉੱਚਰ ਪੁੱਤਰ ਪਿਓ ਦਾ, ਜਿੱਚਰ ਮੂੰਹ ਨਹੀਂ ਡਿੱਠਾ ਪਰਾਈ ਧੀਓ ਦਾ। ਵਿਆਹ ਤੋਂ ਬਾਅਦ ਪਿਓ-ਪੁੱਤ ਦੇ ਰਿਸ਼ਤੇ ਵਿਚ ਆਏ ਬਦਲਾਅ ਦੀ ਜਿੰਮੇਵਾਰ ਵਹੁਟੀ ਲਈ। 😊
- ਉੱਚਾ ਪਿੰਡ ਭਲਾ, ਨੀਵੇਂ ਖੇਤ ਭਲੇ। -ਅਰਥ ਸਪੱਸ਼ਟ ਹੈ।
- ਉੱਚੀ ਦੁਕਾਨ, ਫਿੱਕਾ ਪਕਵਾਨ। -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ।
- ਉੱਚੀ ਮਾੜੀ 'ਤੇ ਇੱਟ ਨਾ ਧਰੀਏ, ਧੀ ਨਾ ਦੇਈਏ ਦੂਰ, ਇੱਟ ਡਿਗੂ ਤਾਂ ਸੱਟ ਲੱਗੂਗੀ, ਧੀ ਮਰੂਗੀ ਝੂਰ। ਧੀਆਂ ਨੂੰ ਦੂਰ ਵਿਹਾਉਣ ਦੇ ਦੁੱਖ ਅਤੇ ਹੋਰ ਸਿਆਣਪ ਬਾਰੇ।
- ਉੱਜੜ ਖੇੜਾ, ਤੇ ਨਾਂ ਨਬੇੜਾ। -ਜਦੋਂ ਕਿਸੇ ਵਿਅਕਤੀ ਦਾ ਅਸਲ ਘਟੀਆ ਰੂਪ ਸਾਹਮਣੇ ਆਵੇ।
- ਉੱਜੜੀਆਂ ਖੱਡਾਂ ਵਿੱਚ ਹੱਥ ਮਾਰਨੇ। -ਅਰਥ ਸਪੱਸ਼ਟ ਹੈ।
- ਉੱਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ। ਘਰ ਵਿਚ ਜੇਠ ਦੇ ਨਾਲ ਜਿਸਮਾਨੀ ਸਬੰਧ ਰੱਖਣ ਵਾਲੀਆਂ ਔਰਤਾਂ ਵਾਸਤੇ। 😃
- ਉੱਜੜੀਆਂ ਮਸੀਤਾਂ ਦਾ ਗਾਲ੍ਹੜ ਇਮਾਮ। -ਗੁਣਵਾਨ ਲੋਕਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਮੂਰਖਾਂ ਦੀ ਚੌਧਰ ਬਾਰੇ। 😃
- ਉੱਜੜੇ ਬਾਗਾਂ ਦਾ, ਗਾਲ੍ਹੜ ਪਟਵਾਰੀ। -ਗੁਣਵਾਨ ਲੋਕਾਂ ਦੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ਮੂਰਖਾਂ ਦੀ ਚੌਧਰ ਬਾਰੇ।
- ਉੱਜੜੇ ਪਿੰਡੀਂ, ਭੜੋਲਾ ਈ ਮਹਿਲ। -ਉਹੀ ਅਰਥ। 😊
- ਉੱਠ ਨੀ ਲੋਹੀਏ ਬੱਕਰੀਏ, ਤੇਰਾ ਸਾਥ ਗਿਆ ਏ ਦੂਰ। -ਆਲਸੀ ਬੰਦੇ ਲਈ ਤਾਹਨਾ ਅਤੇ ਹੱਲਾਸ਼ੇਰੀ।
- ਉੱਠ ਨੂੰਹੇ ਤੂੰ ਥੱਕੀ, ਛੱਡ ਚਰਖਾ ਤੇ ਫੜ੍ਹ ਲੈ ਚੱਕੀ। -ਨੂੰਹ ਸੱਸ ਦੀ ਨੋਕ-ਝੋਕ ਅਤੇ ਹਾਸੇ ਠੱਠੇ। 😃
- ਉੱਠਿਆ ਤਾਂ ਉੱਠ, ਨਹੀਂ ਤਾਂ ਰੇਤੇ ਦੀ ਮੁੱਠ। - ਸਰੀਰ ਦੇ ਕੰਮ ਕਰਦਿਆਂ ਸਹੀ ਰਹਿੰਦਾ।
- ਉਠੋ ਮੁਰਦਿਓ, ਖਾਓ ਖੀਰ। -ਆਲਸੀ ਬੰਦੇ ਲਈ ਤਾਹਨਾ। 😃
- ਉੱਡ ਗਈ ਦਾਤ, ਰਹੀ ਕਮਜਾਤ। -ਬਹੁਤ ਕੁਝ ਕੰਮ ਦਾ ਗਵਾ ਲੈਣਾ ਅਤੇ ਨਿਕੰਮਾ ਬਾਕੀ ਰਹਿ ਜਾਣਾ।
- ਉੱਡ ਭੰਬੀਰੀ , ਸਾਵਣ ਆਇਆ। -ਬੰਦੇ ਲਈ ਤਾਹਨਾ ਅਤੇ ਹੱਲਾਸ਼ੇਰੀ।
- ਉੱਡਦੀਆਂ ਨਾ ਵੇਖ, ਫਸੀਆਂ ਵੇਖ। -ਅਸਲੀਅਤ ਨੂੰ ਗਹੁ ਨਾਲ ਵੇਖਣ ਦੀ ਤਾਕੀਦ ਕਰਨੀ।
- ਉਡੀਕ ਨਾਲ਼ੋਂ, ਕਾਲ਼ ਚੰਗਾ। -ਉਡੀਕਦੇ ਉਡੀਕਦੇ ਥੱਕ ਜਾਣਾ ਅਤੇ ਮੌਤ ਮੰਗਣੀ।
- ਉੱਤਮ ਖੇਤੀ, ਮੱਧਮ ਵਪਾਰ, ਨਖਿੱਧ ਚਾਕਰੀ, ਭੀਖ ਨਗਾਰ। -ਅਰਥ ਸਪੱਸ਼ਟ ਹੈ।
- ਉਤਾਵਲਾ, ਸੋ ਬਾਵਲਾ। -ਉਤਾਵਲਾ ਹੋਣ ਤੋਂ ਰੋਕਣ ਲਈ।
- ਉੱਤੋਂ ਆਲ਼ੇ-ਭੋਲ਼ੇ ਤੇ ਵਿੱਚੋਂ ਬੰਬ ਦੇ ਗੋਲ਼ੇ। -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ।
- ਉੱਤੋਂ ਬਗਲੇ ਭਗਤ, ਵਿੱਚੋਂ ਕਾਲੇ ਕਾਂ। -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ। 😃
- ਉੱਤੋਂ ਬੀਬੀਆਂ ਦਹਾੜੀਆਂ ਪਰ ਵਿੱਚੋਂ ਕਾਲੇ ਕਾਂ। -ਨਾਂ ਵੱਡਾ ਦਰਸ਼ਨ ਛੋਟੇ। ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ। 😊
- ਉਥੇ ਜਾਈਂ ਭਲਿਆ, ਜਿੱਥੇ ਪਿਓ-ਦਾਦਾ ਚੱਲਿਆ। -ਪਿਓ ਦਾਦੇ ਵਾਲੀ ਚੰਗੀ ਲੀਹ ਤੇ ਚੱਲਣ ਦੀ ਤਾਕੀਦ।
- ਉੱਦਮ ਅੱਗੇ ਲਛਮੀ, ਤੇ ਪੱਖੇ ਅੱਗੇ ਪੌਣ। -ਹਿੰਮਤੀ ਅਤੇ ਮਿਹਨਤੀ ਬੰਦਾ ਧੰਨ ਕਮਾ ਹੀ ਲੈਂਦਾ ਹੈ।
- ਉੱਦਲ਼ ਗਈਆਂ ਛੋਹਰੀਆਂ, ਕੋਈ ਨਾ ਦੇਵੇ ਦਾਜ। -ਸਮਾਜਿਕ ਨਿਯਮਾਂ ਦੇ ਉਲਟ ਵਿਚਰਨ ਵਾਲਿਆਂ ਲਈ ਨਸੀਹਤ।
- ਉਧਾਰ ਦਏ, ਦੋਵੇਂ ਗਏ। -ਉਦਾਰ ਦੇਣ ਨਾਲ ਗਾਹਕ ਵੀ ਜਾਂਦਾ ਹੈ ਅਤੇ ਮੂਲ ਰਕਮ ਵੀ।
- ਉਧਾਰ ਦਿੱਤਾ, ਤੇ ਗਾਹਕ ਪਸਿੱਤਾ। -ਉਦਾਰ ਦੇਣ ਨਾਲ ਗਾਹਕ ਵੀ ਜਾਂਦਾ ਹੈ ਅਤੇ ਮੂਲ ਰਕਮ ਵੀ।
- ਉਧਾਰ ਦੇਣਾ, ਲੜਾਈ ਮੁੱਲ ਲੈਣੀ। -ਉਦਾਰ ਦੇਣ ਨਾਲ ਝਗੜਾ ਪੈਂਦਾ ਹੈ।
- ਉੱਨ ਲਵਾਹੀ, ਤੇ ਭੇਡਾਂ ਮੱਕੇ। ਨੁਕਸਾਨ ਕਰਵਾ ਕੇ ਦੂਰ ਚਲੇ ਜਾਣਾ। 😃ਜਸਬੀਰ ਵਾਟਾਂਵਾਲੀਆ
- ਉਰਾਰ ਨਾ ਪਾਰ ਤੇ ਲਟਕੇ ਵਿਚਕਾਰ। -ਕੋਈ ਇਕ ਸਟੈਂਡ ਨਾ ਲੈਣਾ।
- ਉਲ਼ਝੇ ਤੰਦਾਂ ਦੀ ਤਾਣੀ, ਜੀਹਨੇ ਖੋਲ੍ਹੀ ਉਸੇ ਨੇ ਜਾਣੀ। -ਅਰਥ ਸਪੱਸ਼ਟ ਹੈ। ਜਸਬੀਰ ਵਾਟਾਂਵਾਲੀਆ
- ਉਲਟਾ ਚੋਰ, ਕੋਤਵਾਲ ਕੋ ਡਾਂਟੇ। -ਗੁਨਾਹਗਾਰ ਹੋਣ ਦੇ ਬਾਵਜੂਦ ਕੋਈ ਸਿਰ ਚੜ੍ਹੇ।
- ਉਲਟੀ ਗੰਗ, ਪਿਹੋਵੇ ਵਗੇ। -ਗੁਨਾਹਗਾਰ ਹੋਣ ਦੇ ਬਾਵਜੂਦ ਕੋਈ ਸਿਰ ਚੜ੍ਹੇ।
- ਉਲਟੀ ਵਾੜ, ਖੇਤ ਨੂੰ ਖਾਏ। -ਅਰਥ ਸਪੱਸ਼ਟ ਹੈ।
- ਉਲਾਰੇ ਬਾਂਹ ਸੁਲੱਖਣੀ, ਤੇ ਵਿੱਚੋਂ ਪਈ ਸੱਖਣੀ। -ਦਿਖਾਵਾ ਹੋਰ ਅਤੇ ਅਸਲੀਅਤ ਕੁਝ ਹੋਰ।
- ਊਠ 40, ਬੋਤਾ 45। -ਅਲਹਦੀ ਗੱਲ ਕਰਨ ਵਾਲੇ ਲਈ।
- ਊਠ ਅੜ੍ਹਾਂਦੇ ਹੀ ਲੱਦੀਦੇ ਨੇ। -ਰੋਦਿਆਂ-ਚੀਕਦਿਆਂ ਕੰਮ ਆਉਣ ਵਾਲਿਆਂ ਲਈ।
- ਊਠ ਖਾਲੀ ਵੀ ਅੜ੍ਹਾਏ, ਅਤੇ ਲੱਦਿਆ ਵੀ। -ਅਰਥ ਸਪੱਸ਼ਟ ਹੈ। 😃
- ਊਠ ਕਣਕੋਂ ਜੇ ਮੁੜੇ, ਵੱਤ ਜਵਾਰ ਨੂੰ ਖਾਏ। -ਕਿਸੇ ਦੇ ਅੜੀਅਲ ਸੁਭਾਅ ਨੂੰ ਪ੍ਰਗਟਾਉਣ ਲਈ।
- ਊਠ ਚੰਗਾ ਮਾਲ, ਖੱਟੇ ਸੋਨਾ, ਤੇ ਖਾਏ ਜਾਲ। -ਊਠ ਰੱਖਣ ਦੇ ਲਾਭ।
- ਊਠ ਦਾ ਪੱਦ, ਨਾ ਧਰਤੀ ਨਾ ਅਸਮਾਨ। -ਕੋਈ ਇਕ ਸਟੈਂਡ ਨਾ ਲੈਣ ਵਾਲੇ ਵਾਸਤੇ। 😃
- ਊਠ ਦਾ ਮੂੰਹ ਕੀ ਜਾਣੀਏ, ਉਹ ਕਿੱਧਰ ਉੱਠੇ। -ਬੇਭਰੋਸਗੀ ਅਤੇ ਅਸਪੱਸ਼ਟ ਸਥਿਤੀਆਂ ਨੂੰ ਪ੍ਰਗਟਾਉਣ ਲਈ।
- ਊਠ ਦੇ ਪੱਦ ਉੱਚੇ ਜਾਣ। -ਵੱਡੀਆਂ ਗੱਪਾਂ ਮਾਰਨ ਵਾਲਿਆਂ ਲਈ। 😃
- ਊਠ ਦੇ ਮੂੰਹ ਜੀਰਾ। -ਬਹੁਤੀ ਚੀਜ਼ ਦੇ ਸਾਹਮਣੇ ਨਾ ਮਾਤਰ ਚੀਜ਼ ਨੂੰ ਦੱਸਣ ਬਾਰੇ।
- ਊਠ ਨਾ ਕੁੱਦੇ, ਪਰ ਬੋਰੇ ਕੁੱਦਣ। -ਜਦੋਂ ਅਸਲ ਵਿਅਕਤੀ ਚੁੱਪ ਹੋਵੇ ਪਰ ਦੂਜਾ ਜਿਆਦਾ ਟੱਪੇ। 😃
- ਊਠ ਨਾ ਪੁੱਦਿਆ, ਜੇ ਪੁੱਦਿਆ ਤਾਂ ਫੁੱਸ। -ਫੜ੍ਹ ਮਾਰਨ ਵਾਲਿਆਂ ਲਈ।
- ਊਠ ਬੁੱਢਾ ਹੋ ਜਾਂਦਾ ਪਰ ਮੂਤਣ ਦਾ ਚੱਜ ਨਹੀਂ ਆਉਂਦਾ। -ਲਗਤਾਰ ਮੂਰਖਤਾਈਆਂ ਕਰਨ ਵਾਲੇ ਵਾਸਤੇ। 😃
- ਊਠ ਬੋਲੇਗਾ ਤਾਂ ਲਾਣੇ ਦੀ ਬੋਅ ਆਵੇਗੀ। -ਆਪਣੇ ਹਿੱਤ ਨੂੰ ਮੋਹਰੇ ਰੱਖਣ ਵਾਲਿਆਂ ਲਈ।
- ਊਠ ਲੇਡਾ ਕਰਨ ਲੱਗਾ ਸੋਚਦਾ, ਪਰ ਤੂੰ ਗੱਲ ਕਰਨ ਲੱਗਾ ਨਹੀਂ ਸੋਚਦਾ। -ਅਰਥ ਸਪੱਸ਼ਟ ਹੈ। 😃
- ਊਠਾਂ ’ਤੇ ਚੜ੍ਹ ਨਾ ਹੋਵੇ, ਤੇ ਬੋਰੀਆਂ ’ਤੇ ਕੁੱਦੇ। ਮਾੜੇ ਤੇ ਜ਼ੋਰ ਅਜਮਾਈ ਕਰਨ ਵਾਲੇ ਵਾਸਤੇ।
- ਊਠਾਂ ਲਈ ਛੱਪਰ ਕੌਣ ਬਣਾਵੇ। -ਵੱਸੋਂ ਬਾਹਰੀਆਂ ਸਥਿਤੀਆਂ ਨੂੰ ਪ੍ਰਗਟਾਉਣ ਲਈ। 😊
- ਊਠਾਂ ਵਾਲਿਆਂ ਨਾਲ ਯਾਰੀਆਂ ਲਾਕੇ , ਦਰਵਾਜ਼ੇ ਛੋਟੇ ਨਹੀਂ ਰੱਖੀਦੇ। -ਅਰਥ ਸਪੱਸ਼ਟ ਹੈ।
- ਊਠਾਂ ਵਾਲੇ ਸਦਾ ਦਵਾਲੇ, ਮਹੀਆਂ ਵਾਲੇ ਅੱਧੇ, ਭੇਡਾਂ ਵਾਲੇ ਸਦਾ-ਸੁਖਾਲੇ, ਜਿੰਨ੍ਹਾ ਖੂਬ ਰੁਪਈਏ ਲੱਧੇ। -ਭੇਡਾਂ ਅਤੇ ਮੱਝਾਂ ਰੱਖਣ ਦੇ ਲਾਭ ਅਤੇ ਊਠ ਰੱਖਣ ਦੇ ਘਾਟੇ ਬਾਰੇ।
- ਊਠਾਂ ਵਿੱਚੋਂ ਭੇਡਾਂ ਪਛਾਨਣੀਆਂ। ਅਣਹੋਈਆਂ ਗੱਲਾਂ ਕਰਨ ਬਾਰੇ। 😃
- ਊਠਾ! ਲਹਾਈ ਭਲੀ ਕਿ ਚੜ੍ਹਾਈ, ਅਖੇ ਹਰਦੁ ਲਾਹਣਤ। - ਜਦੋਂ ਦੋ ਪਾਸੀਂ ਸਮੱਸਿਆਵਾਂ ਹੋਣ।
- ਊਣਾ ਭਾਂਡਾ ਖੜ-ਖੜ ਬੋਲੇ, ਭਰਿਆ ਕਦੇ ਨਾ ਡੋਲੇ। -ਅਰਥ ਸਪੱਸ਼ਟ ਹੈ।
- ਓਸ ਪੇਕੇ ਕੀ ਜਾਣਾ, ਜਿੱਥੇ ਸਿਰ ਨਾ ਪਾਣੀ ਪਾਣਾ। - ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਖਾਸ ਸਬੰਧੀਆਂ ਕੋਲੋਂ ਕੋਈ ਆਸ ਨਾ ਹੋਵੇ।
- ਓਹੀਓ ਕੁੜੀ ਸਚੱਜੀ, ਜੀਹਦੀ ਕੱਛ ਹੇਠ ਸੋਟਾ। -ਇਸ ਅਖਾਣ ਦੇ ਅਰਥ ਅਨੁਸਾਰ ਡੰਡੇ ਮੂਹਰੇ ਬਾਂਦਰ ਨੱਚੇ, ਛਿੱਤਰ ਵਾਲੇ ਕੋਲ਼ੋ ਸਾਰੇ ਜਰਕਦੇ ਹਨ। 😃
- ਓਡਾਂ ਦੀ ਗੱਦੋਂ ਦਾ ਕੀ ਪਤਾ, ਕਿਹੜੇ ਪਿੰਡ ਜਾ ਕੇ ਸੂਣਾ ? -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬੇਭਰੋਸਗੀ ਅਤੇ ਅਸਪੱਸ਼ਟ ਸਥਿਤੀਆਂ ਨੂੰ ਪ੍ਰਗਟਾਉਣ ਲਈ ਗੱਲ ਕਰੇ। 😃
- ਓਨੇ ਦੀ ਕੁੱਤੀ ਨਹੀਂ, ਜਿੰਨੇ ਦਾ ਆਟਾ ਖਾ ਗਈ। -ਜਦੋਂ ਨਕਾਰਾ ਬੰਦਾ ਜਾਂ ਚੀਜ਼ ਵੀ ਵੱਡਾ ਨੁਕਸਾਨ ਕਰ ਦੇਵੇ। 😃
- ਉਲਾਰੀ, ਤੇ ਮਾਰੀ, ਇਕ ਬਰਾਬਰ।- ਇਹ ਅਖਾਣ ਕਿਸੇ ’ਤੇ ਹੱਥ ਚੁੱਕਣ ਦੇ ਸਬੰਧ ਵਿਚ ਬੋਲਿਆ ਜਾਂਦਾ ਹੈ। ਇਸ ਤਰਾਂ ਦਾ ਇਕ ਹੋਰ ਅਖਾਣ ਹੈ। ਜੇ ਚੱਕ ਲਈ, ਤਾਂ ਵੱਜ ਗਈ, ਜੇ ਵੱਜ ਗਈ, ਤਾਂ ਸਹਿ ਲਈ।
ਅ ਅੱਖਰ ਵਾਲੇ ਆਖਾਣ
- ਅਸਮਾਨ ਜਿੱਡੇ ਖਲਵਾਰਿਆਂ ਨੂੰ ਲਾਉਣ ਲਈ, ਰੱਬ ਜਿੱਡੀ ਬਾਂਹ ਚਾਹੀਦੀ ਐ। -ਇਸ ਅਖਾਣ ਦੇ ਅਰਥ ਅਨੁਸਾਰ ਵੱਡੇ ਕੰਮ ਕਰਨ ਲਈ ਵੱਡੇ ਜਿਗਰੇ ਅਤੇ ਪਾਵਰ ਦੀ ਲੋੜ ਹੁੰਦੀ ਹੈ। 😮
- ਅਸਮਾਨੀ ਟਾਕੀਆਂ ਲਾਹਵੇ ਵੀ ਅਤੇ ਲਾਵੇ ਵੀ। ਤੇਜ-ਤਰਾਰ ਅਤੇ ਵਧੇਰੇ ਗੱਲਾਂ ਕਰਨ ਵਾਲੇ ਵਿਆਕਤੀ ਲਈ।
- ਅਸਮਾਨੋਂ ਡਿੱਗੀ, ਭੂੰ ਭੜਿੱਚੀ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਵੱਡੇ ਯਤਨ ਕਰਨ ਤੋਂ ਬਾਅਦ ਵੀ ਬਦਹਾਲ ਰਹੇ ਅਤੇ ਉਪਰੋਂ ਹੇਠਾਂ ਆ ਡਿੱਗੇ। 😮
- ਅਸਮਾਨੋਂ ਡਿੱਗੇ, ਖਜੂਰ ’ਤੇ ਅਟਕੇ। ਉਹੀ
- ਅਸ਼ਰਫੀਆਂ ਦੀ ਲੁੱਟ, ਤੇ ਕੋਲਿਆਂ 'ਤੇ ਮੋਹਰਾਂ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਘਟੀਆ ਚੀਜਾਂ ਨੂੰ ਸੰਭਾਲ ਸੰਭਾਲ ਰੱਖੇ ਅਤੇ ਵਧੀਆ ਦੀ ਪਰਵਾਹ ਨਾ ਕਰੇ। 😮
- ਅਸਾਮੀ ਕੰਜਰ, ਤੇ ਭੋਂਏ ਬੰਜਰ, ਘਾਟਾ ਹੀ ਘਾਟਾ। -ਇਹ ਅਖਾਣ ਦੇ ਅਰਥ ਅਨੁਸਾਰ ਘਟੀਆ ਗਾਹਕ ਅਤੇ ਮਾੜੀ ਜ਼ਮੀਨ ਤੁਹਾਨੂੰ ਡਬੋ ਦਿੰਦੇ ਹਨ। 😊
- ਅੱਸੀ ਸੀਆਂ ਗਾਜਰਾਂ, ਸੌ ਸੀਆਂ ਕਮਾਦ, 60 ਸੀਆਂ ਲਾ ਕੇ , ਦੇਖ ਕਣਕ ਦਾ ਝਾੜ। -ਇਹ ਅਖਾਣ ਦੇ ਅਰਥ ਅਨੁਸਾਰ ਘਟੀਆ ਗਾਹਕ ਅਤੇ ਮਾੜੀ ਜ਼ਮੀਨ ਤੁਹਾਨੂੰ ਡਬੋ ਦਿੰਦੇ ਹਨ। 😊
- ਅਸੀਂ ਪਾੜਿਆ, ਤੁਸੀਂ ਸੀਓਂ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕੋਈ ਜਦੋਂ ਲਗਾਤਾਰ ਨੁਕਸਾਨ ਕਰੇ ਅਤੇ ਕੋਈ ਉਹਦੀ ਭਰਪਾਈ ਕਰਦਾ ਰਹੇ। 😃
- ਅੱਸੂ ਜਿੱਤੇ, ਅੱਸੂ ਹਾਰੇ। -ਇਸ ਅਖਾਣ ਦੇ ਅਰਥ ਅਨੁਸਾਰ ਅੱਸੂ ਵਿਚ ਮੀਂਹ ਪੈਣ ਦੇ ਫਾਇਦੇ ਅਤੇ ਨੁਕਸਾਨ ਦੀ ਗੱਲ ਕੀਤੀ ਗਈ ਹੈ।
- ਅੱਸੂ ਮਾਹ ਨਿਰਾਲਾ, ਦਿਨੇ ਧੁੱਪ ਤੇ ਰਾਤੀਂ ਪਾਲ਼ਾ। -ਇਸ ਅਖਾਣ ਦੇ ਅਰਥ ਅਨੁਸਾਰ ਅੱਸੂ ਮਹੀਨੇ ਵਿਚ ਦਿਨ-ਰਾਤ ਦੇ ਤਾਪਮਾਨ ਵਿਚ ਆਉਂਦੀ ਵੱਡੀ ਤਬਦੀਲੀ ਦੀ ਗੱਲ ਕੀਤੀ ਗਈ ਹੈ।
- ਅਹਿ ਕਰ ਕਰੇ, ਸੋ ਅਹਿ ਕਰ ਪਾਏ। -ਇਸ ਅਖਾਣ ਦੇ ਅਰਥ ਅਨੁਸਾਰ ਅੱਸੂ ਮਹੀਨੇ ਵਿਚ ਦਿਨ-ਰਾਤ ਦੇ ਤਾਪਮਾਨ ਵਿਚ ਆਉਂਦੀ ਵੱਡੀ ਤਬਦੀਲੀ ਦੀ ਗੱਲ ਕੀਤੀ ਗਈ ਹੈ।
- ਅਹਿਮਕ ਕੱਟੇ, ਖ਼ੁਦ ਦੇ ਪੈਰ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੂਰਖ ਆਪਣੀਆਂ ਗਲਤੀਆਂ ਕਾਰਨ ਆਪਣਾ ਨੁਕਸਾਨ ਖੁਦ ਹੀ ਕਰੇ।
- ਅਹਿਮਕ ਭੋਲਾ ਆਖੀਏ, ਹਰ ਗੱਲ ਅਪੁੱਠੀ। - ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੂਰਖ ਹਰ ਵੇਲੇ ਗਲਤੀਆਂ ਕਰੇ।
- ਅਹਿਰਨ ਲਵਾਂ ਲਕੋ, ਤੇ ਮੈਂ ਸੂਈਆਂ ਦਾ ਦਾਨੀ। -ਬਹੁਤ ਵੱਡੇ ਘਪਲੇ ਕਰਨੇ ਅਤੇ ਛੋਟੀ ਗੱਲ ’ਤੇ ਇਮਾਨਦਾਰੀ ਵਰਤਣੀ। (ਅਹਿਰਨ - ਜਿਸ ਤੇ ਰੱਖ ਕੇ ਲੋਹਾ ਕੁੱਟਿਆ ਜਾਂਦਾ) 😃
- ਅਹੀ-ਤਹੀ ਤੇ, ਕਰਾਂ ਆਵਦੇ ਜਹੀ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਨਿੱਤ ਦੀ ਲੜਾਈ ਜਾਂ ਬੁਰੇ ਕੰਮ ਦਾ ਆਦੀ ਹੋਵੇ ਅਤੇ ਦੂਜਿਆਂ ਨੂੰ ਵੀ ਆਪਣੇ ਵਰਗਾ ਬਣਾ ਲਵੇ।
- ਅੱਕ ਬੀਜੈ, ਅੰਬ ਲੋੜੇ। -ਇਸ ਅਖਾਣ ਦੇ ਅਰਥ ਅਨੁਸਾਰ ਜਿਹੋ ਜਹੇ ਕਰਮ ਕਰੋਗੇ ਉਹੋ ਜਿਹਾ ਫ਼ਲ ਮਿਲੇਗਾ।
- ਅਕਬਰਜ਼ਾਦਾ ਪੇਟ ਪਿਆ, ਫੂਲਾਂਜ਼ਾਦੀ ਲੇਟ ਗਈ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਪਰੇਸ਼ਾਨੀ ਹੋਣ ਤੋਂ ਪਹਿਲਾਂ ਹੀ ਖੇਖਣ ਸ਼ੁਰੂ ਕਰ ਦੇਵੇ।
- ਅਕਲ ਦਾ ਅੰਨ੍ਹਾ ਪਰ ਗੰਢੋਂ ਪੂਰਾ। - ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮੱਤ ਦਾ ਮੋਟਾ ਹੋਵੇ ਪਰ ਆਪਣਾ ਹਿੱਤ ਮੂਹਰੇ ਰੱਖਣਾ ਖੂਬ ਜਾਣਦਾ ਹੋਵੇ।
- ਅਕਲ ਦਾ ਦੀਵਾ ਕਿੰਝ ਬਲ਼ੇ , ਜਾ ਬਿਰਹੋਂ ਹਨੇਰੀ ਝੁੱਲੀ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਬਿਰਹੋ ਵਿਚ ਗ੍ਰੱਸਿਆ ਵਿਅਕਤੀ ਮੂਰਖਮਤੀਆਂ ਕਰੇ।
- ਅਕਲਾਂ ਬਾਝੋਂ ਖੂਹ ਖਾਲੀ। ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਕਮ ਅਕਲ ਹੋਣ ਕਰਕੇ ਬਣਿਆ ਬਣਾਇਆ ਕੰਮ ਵਿਗਾੜ ਲਵੇ।
- ਅੱਕੀਂ-ਪਲਾਹੀਂ ਹੱਥ ਮਾਰਨੇ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਐਵੇਂ ਏਧਰ-ਓਧਰ ਹੱਥ ਮਾਰਦਾ ਜਾਂ ਭਾਲਦਾ ਫਿਰੇ।
- ਅੱਕੈ ਕੇਰੀ ਖੱਖੜੀ, ਕੋਈ ਅੰਬ ਨਾ ਆਖੇ। -ਇਸ ਅਖਾਣ ਦੇ ਅਰਥ ਅਨੁਸਾਰ ਅੱਕ ਦੀ ਖੱਖੜੀ ਨੂੰ ਅੰਬ ਨਹੀਂ ਕਿਹਾ ਜਾ ਸਕਦਾ ਭਾਵ ਚੰਗੀ ਚੀਜ ਦਾ ਮਾੜੀ ਨਾਲ ਕੋਈ ਮੁਕਾਬਲਾ ਨਹੀਂ।
- ਅੱਖ ਓਹਲੇ, ਪਹਾੜ ਓਹਲੇ। - ਇਸ ਅਖਾਣ ਦੇ ਅਰਥ ਅਨੁਸਾਰ ਜੋ ਅੱਖਾਂ ਤੋਂ ਪਰੇ ਹੈ ਉਸ ਨੂੰ ਨਹੀਂ ਦੇਖਿਆ ਜਾ ਸਕਦਾ ਅਤੇ ਉੱਥੇ ਕੁਝ ਵੀ ਹੋ ਸਕਦਾ ਹੈ।
- ਅੱਖ ਅੱਡੀ ਰਹਿ ਗਈ, ਕੱਜਲ ਨੂੰ ਇੱਲ ਲੈ ਗਈ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀਆਂ ਪੱਕੀਆਂ ਆਸਾਂ ਅਤੇ ਉਮੀਦਾ ਟੁੱਟ ਜਾਣ। 😮
- ਅੱਖਰ ਜੋ ਲੇਖੀਂ ਲਿਖੇ, ਨਾ ਮੁੜਦੇ ਹਰਗਿਜ। -ਇਸ ਅਖਾਣ ਦੇ ਅਰਥ ਅਨੁਸਾਰ ਕਿਸਮਤ ਅਤੇ ਹੋਣੀ ਅਟੱਲ ਹੈ ਜੋ ਵਾਪਰਨਾ ਹੈ ਵਾਪਰ ਕੇ ਰਹਿੰਦਾ ਹੈ।
- ਅੱਖਾਂ ਗਈਆਂ ਜਹਾਨ ਗਿਆ, ਕੰਨ ਗਏ ਤਾਂ ਰਾਗ ਗਿਆ, ਦੰਦਾਂ ਬਾਝੋਂ ਸਵਾਦ ਕੀ ਲੈਣਾ ? ਮਾਪੇ ਗਏ ਵੈਰਾਗ ਗਿਆ। -ਇਸ ਅਖਾਣ ਦੇ ਵਿਚ ਇਹ ਦੱਸਿਆ ਗਿਆ ਹੈ ਕਿ ਸਰੀਰ ਦੀਆਂ ਮੁੱਖ ਇੰਦਰੀਆਂ ਅੱਖਾਂ, ਕੰਨ, ਅਤੇ ਦੰਦਾਂ ਬਿਨਾ ਸਾਰੇ ਰਸ ਬੇਰੱਸੇ ਹੋ ਜਾਂਦੇ ਹਨ ਅਤੇ ਮਾਪਿਆਂ ਦੇ ਮਰਨ ਤੋਂ ਬਾਅਦ ਵੈਰਾਗ ਦਾ ਵੀ ਕੋਈ ਅਰਥ ਨਹੀਂ ਰਹਿ ਜਾਂਦਾ।
- ਅੱਖਾਂ ਨਾ ਪੁੱਛ, ਵਹੁਟੀ ਹੀਰੇ ਵਰਗੀ ਐ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਜਦੋਂ ਕੋਈ ਅਸਲ ਖਰਾਬ ਚੀਜ ਤੋਂ ਧਿਆਨ ਹਟਾ ਕੇ ਨਕਾਰੀ ਚੀਜ ਦਾ ਗੁਣਗਾਨ ਕਰੇ।
- ਅੱਖਾਂ ਮੀਟਿਆਂ, ਹਨੇਰਾ। - ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਦੱਸਣਾ ਹੋਵੇ ਕਿ ਬੇਧਿਆਨੀ ਵਿਚ ਹੀ ਨੁਕਸਾਨ ਹੁੰਦਾ ਹੈ।
- ਅੱਖੀਂ ਸੁਖ, ਕਲੇਜੇ ਠੰਡ। -ਇਸ ਅਖਾਣ ਦੇ ਅਰਥ ਅਨੁਸਾਰ ਚੰਗਾ ਦੇਖਦਿਆਂ ਹੀ ਸਕੂਨ ਮਿਲ ਜਾਂਦਾ ਹੈ।
- ਅੱਖੀਂ ਘੱਟਾ, ਮੂੰਹ ਵਿੱਚ ਗੱਟਾ। - ਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਹਰ ਪਾਸਿਓਂ ਧੋਖਾ ਅਤੇ ਨਿਰਾਸ਼ਾ ਮਿਲੇ।
- ਅੱਖੀਂ ਡਿੱਠਾ ਘਿਓ ਭਲਾ, ਖਾਧਾ ਭਲਾ ਨਾ ਤੇਲ। -ਇਸ ਅਖਾਣ ਵਿਚ ਘਿਉ ਖਾਣ ਦੀ ਮਹਿਮਾ ਅਤੇ ਤੇਲ ਖਾਣ ਦਾ ਨੁਕਸਾਨ ਦੱਸਿਆ ਗਿਆ ਹੈ। 😊
- ਅਖੀਂ ਦੇਖ ਕੇ ਮਹੁਰਾ ਨਹੀਂ ਖਾਦਾ ਜਾਂਦਾ। - ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਬੁਰੀ ਅਸਲੀਅਤ ਜਾਣ ਲੈਣ ਤੋਂ ਬਾਅਦ ਉਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ।
- ਅੱਖੀਂ ਨਾ ਪਾਣੀ, ਤੇ ਕਲ਼ੇਜੇ ਡੌਂਅ ਜਾਣੀ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਐਵੇਂ ਝੂਠਾ ਪਿਆਰ ਜਤਾਵੇ ਜਾਂ ਝੂਠਾ ਦਰਦ ਵੰਡਾਵੇ।
- ਅੱਖੀਂ ਵੇਖ ਕੇ, ਮੱਖੀ ਨਹੀਂ ਨਿਗਲੀ ਜਾਂਦੀ। -ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਬੁਰੀ ਅਸਲੀਅਤ ਜਾਣ ਲੈਣ ਤੋਂ ਬਾਅਦ ਉਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ।
- ਅੱਖੀਓਂ ਦੂਰ, ਦਿਲੋਂ ਦੂਰ। -ਇਸ ਅਖਾਣ ਦੇ ਅਰਥ ਅਨੁਸਾਰ ਜੋ ਅੱਖਾਂ ਤੋਂ ਪਰੇ ਹੈ ਉਸ ਨਾਲ ਦਿਲ ਸਬੰਧ ਵੀ ਫਿੱਕੇ ਪੈ ਜਾਂਦੇ ਹਨ। 😊
- ਅਖੇ ਅੰਨ ਦਾ ਭਾਅ ਕੀਹਨੇ ਵਧਾਇਆ, ਜਿਹੜੇ ਰਾਤੀਂ ਭੁੱਖੇ ਸੁੱਤੇ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਜਬੂਰ ਅਤੇ ਲਾਚਾਰ ਵਿਅਕਤੀ ਨੂੰ ਕਿਸੇ ਅਣਹੋਈ ਘਟਨਾ ਦਾ ਜਿੰਮੇਵਾਰ ਦੱਸੇ, ਜੋ ਉਹ ਕਰ ਹੀ ਨਹੀਂ ਸਕਦਾ।
- ਅਖੇ ਸ਼ੇਰਾਂ ਕੀ ਖਾਣਾ ਮਾਸ। -ਇਸ ਅਖਾਣ ਦੇ ਅਰਥ ਅਨੁਸਾਰ ਕੁਝ ਅਟੱਲ ਸੱਚਾਈਆਂ ਹੁੰਦੀਆਂ ਹਨ ਜੋ ਬਦਲਦੀਆਂ ਨਹੀਂ, ਹਰ ਕੋਈ ਉਸ ਦੇ ਕੁਦਰਤੀ ਸਭਾਅ ਅਨੁਸਾਰ ਹੀ ਰਹਿੰਦਾ ਅਤੇ ਜਿਉਂਦਾ ਹੈ।
- ਅਖੇ ਕੱਚੀ ਤਾਂ ਖੁਰਦੀ ਨਹੀਂ ਪਰ ਪੱਕੀ ਖੁਰਦੀ ਏ। -ਉਲਟ ਜਾਂ ਅਣਹੋਈ ਗੱਲ ਕਰਨੀ।
- ਅਖੇ ਗੂੰਹ ਨਹੀਂ ਨਾਨੀ ਦਾ ਹੱਗਿਆ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਗੱਲ ਨੂੰ ਗੰਧਾਲਣ ਦੀ ਕੋਸ਼ਿਸ਼ ਕਰੇ।
- ਅਖੇ ਗੋਤ ਕੀ ਅਰਲੇ, ਮਰਦਿਆਂ ਦੇ ਤਰਲੇ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣ ਹੋਵੇ ਮਜਬੂਰ ਅਤੇ ਲਤਾੜਿਆ ਮਨੁੱਖ ਅਨੇਕਾਂ ਤਰ੍ਹਾਂ ਤਰਲੇ ਮਾਰਦਾ ਹੈ। 😊
- ਅਖੇ ਤੇਰੇ ਹਲ਼ ਦੀ ਹਲ਼ਾਂ ਵਿੰਗੀ ਜਾਂਦੀ ਏ, ਕਹਿੰਦਾ ਜਾ ਤੂੰ ਆਪਣੀ ਮਾਂ ਦਾ ਮਰਨਾ ਕੀਤਾ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੇ ਸਹੀ ਗੱਲ ਨੂੰ ਗੰਧਾਲਣ ਦੀ ਕੋਸ਼ਿਸ਼ ਕੀਤੀ ਹੋਵੇ।
- ਅਖੇ ਤੇਰੇ ਪੀਠੇ ਦਾ ਕੀ ਛਾਨਣਾ, ਸੁਦਾ ਈ ਸੂੜ੍ਹਾ। -ਇਹ ਅਖਾਣ ਵਿਅੰਗ ਵਜੋਂ ਜਾਂ ਹਾਸੇ ਠੱਠੇ ਵਿਚ ਬੋਲਿਆ ਜਾਂਦਾ ਹੈ।
- ਅਖੇ ਦੱਦਾ ਨਹੀਂ ਪੜ੍ਹਿਆ, ਲੱਲ੍ਹਾ ਪੜ੍ਹਿਆ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਅਹਿਸਾਸ ਕਰਵਾਉਣਾ ਹੋਵੇ ਕਿ ਉਹ ਮੂਲ ਮਸਲੇ ਨੂੰ ਵੀ ਨਹੀਂ ਸਮਝ ਰਿਹਾ ਪਰ ਗੱਲਾਂ ਸਭ ਕੁਝ ਜਾਨਣ ਦੀਆਂ ਕਰ ਰਿਹਾ ਹੈ। 😮
- ਅਖੇ ਫੁੱਲਾਂ ਦਾ ਚੋਰ ਕੌਣ? ਭੌਰਾ! -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਨੁਕਸਾਨ ਹਮੇਸ਼ਾਂ ਭੇਤੀ ਬੰਦਾ ਹੀ ਕਰਦਾ ਹੈ।
- ਅਖੇ ਮਰਿਆ ਨਹੀਂ, ਆਕੜਿਆ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੇ ਸਹੀ ਗੱਲ ਨੂੰ ਗੰਧਾਲਣ ਦੀ ਕੋਸ਼ਿਸ਼ ਕੀਤੀ ਹੋਵੇ।
- ਅਖੇ ਰੋਨਾ ਕਿਉਂ ਹੈ? ਕਹਿੰਦਾ ਨਹੀਂ ਮੂੰਹ ਹੀ ਇਹੋ ਜਿਹਾ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਉਸਦੇ ਪੱਕੇ ਅਗੁਣ ਅਤੇ ਸ਼ਕਲ ਦੋਵੇ ਚਿਤਾਰਨੇ ਹੋਣ। 😮
- ਅਖੇ, ਤੇਰੇ ਨਹੀਂ ਵੱਸਣਾ, ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿੱਲਦੀ ਐ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਮੂਲੀ ਜਿਹਾ ਬਹਾਨਾ ਬਣਾ ਕੇ ਲੜਨ ਜਾਂ ਛੱਡ ਕੇ ਜਾਣ ਦੀ ਗੱਲ ਕਰ ਰਿਹਾ ਹੋਵੇ।
- ਅੱਖੋਂ ਓਹਲੇ, ਘੱਤ ਭੜੋਲੇ। -ਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਕੋਈ ਕੰਮ ਤੁਹਾਡੀ ਨਿਗਰਾਨੀ ਵਿਚ ਨਹੀਂ ਹੁੰਦਾ ਤਾਂ ਉਸ ਵਿਚ ਵੱਡੀਆਂ ਧਾਂਦਲੀਆਂ ਹੋ ਜਾਂਦੀਆਂ ਹਨ।
- ਅੱਖੋਂ ਅੰਨ੍ਹੀ , ਮਮੀਰੇ ਦਾ ਸੁਰਮਾ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਔਕਾਤ ਤੋਂ ਵੱਧ ਟਸ਼ਨ ਜਾਂ ਫੈਸ਼ਨ ਕਰੇ। (ਜੋਗੀਆਂ ਮੁਤਾਬਕ ਮਮੀਰਾ ਇੱਲ੍ਹ ਦੇ ਆਲ੍ਹਣੇ ਵਿਚ ਪਾਇਆ ਜਾਂਦਾ ਹੈ ਅਤੇ ਤੇਜ਼ ਨਿਗ੍ਹਾ ਲਈ ਬਹੁਤ ਵੱਡੀ ਦਵਾਈ ਹੈ) । 😊
- ਅੱਖੋਂ ਅੰਨ੍ਹੀ, ਤੇ ਨਾਂ ਨੂਰ ਕੌਰ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦਾ ਕਿਰਦਾਰ ਕੁਝ ਹੋਰ ਹੋਵੇ ਅਤੇ ਦਿਖਾਵਾ ਕੁਝ ਹੋਰ ਕਰੇ।
- ਅੱਖੋਂ ਦਿਸੇ ਨਾ, ਤੇ ਨਾ ਚਿਰਾਗੋ। -ਉਹੀ ਅਰਥ।
- ਅੱਖੋਂ ਦਿਸੇ ਨਾ, ਤੇ ਨਾਂ ਨੂਰ ਭਰੀ। -ਉਹੀ ਅਰਥ।
- ਅੱਗ ਸੇਕ, ਤਮਾਸ਼ਾ ਵੇਖ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਲੜਾਈ ਨਾਲ ਉਸ ਨੂੰ ਕੋਈ ਫਰਕ ਨਾ ਪੈਂਦਾ ਹੋਵੇ ਅਤੇ ਲੜਾਈ ਦੇਖ ਕੇ ਉਹ ਅੰਦਰੋਂ ਖੁਸ਼ ਹੋਵੇ।
- ਅੱਗ ਖਾਹ, ਭਾਵੇਂ ਅੰਗਿਆਰ ਹੱਗ , ਸਾਨੂੰ ਕੀ? -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੇ ਕੰਮਾਂ ਨਾਲ ਦੂਜੇ ਵਿਅਕਤੀ ਨੂੰ ਕੋਈ ਫਰਕ ਨਾ ਪੈਂਦਾ ਹੋਵੇ। 😮
- ਅੱਗ ਜਾਣੇ ਜਾਂ ਲੋਹਾਰ ਜਾਣੇ, ਫੂਕਣ ਵਾਲੇ ਦੀ ਜਾਣੇ ਬੁਲਾ। - ਇਸ ਅਖਾਣ ਦੇ ਅਰਥ ਅਨੁਸਾਰ ਕਿਸੇ ਦੀ ਮੁਸੀਬਤ ਜਾਂ ਤਕਲੀਫ਼ ਦਾ ਅਹਿਸਾਸ ਸਿਰਫ ਉਸ ਨੂੰ ਹੀ ਹੁੰਦਾ ਹੈ, ਜੋ ਉਸ ਵਿਚ ਫਸਿਆ ਹੋਵੇ।
- ਅੱਗ ਦਾ ਡਰਿਆ ਟਟਹਿਣਿਆਂ ਤੋਂ ਵੀ ਡਰਦਾ। -ਇਸ ਅਖਾਣ ਦੇ ਅਰਥ ਅਨੁਸਾਰ ਜਦੋਂ ਕਿਸੇ ਦਾ ਵੱਡਾ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੂੰ ਨਿੱਕੀ ਗੱਲ ਉੱਤੇ ਵੀ ਨੁਕਸਾਨ ਹੋਣ ਦਾ ਡਰ ਬਣਿਆ ਰਹਿੰਦਾ ਹੈ।
- ਅੱਗ ਨੂੰ ਬੁਝਾਇਆ ਜਾਂਦਾ ਪਰ ਬਸੰਤਰ ਦੀ ਪੂਜਾ ਕੀਤੀ ਜਾਂਦੀ ਐ। -ਇਸ ਅਖਾਣ ਦੇ ਵਿਚ ਦੁਨੀਆ ਦੇ ਦੋਗਲੇ ਚਿਹਰੇ ਦੀ ਗੱਲ ਕੀਤੀ ਗਈ ਹੈ।
- ਅੱਗ ਪਾਣੀ ਦਾ ਮੇਲ ਨਹੀਂ। -ਇਸ ਅਖਾਣ ਦੇ ਅਰਥ ਅਨੁਸਾਰ ਉਲਟ ਸਭਾਅ ਦੇ ਲੋਕਾਂ ਦਾ ਕਦੇ ਮੇਲ ਨਹੀਂ ਹੁੰਦਾ।
- ਅੱਗ ਬਲ਼ੇ, ਤਾਂ ਧੂੰਆਂ ਨਿਕਲਦੈ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੋਈ ਘਟਨਾ ਵਾਪਰੇ ਬਗੈਰ ਐਵੇਂ ਰੌਲ਼ਾ ਨਹੀਂ ਪੈਂਦਾ। 😊
- ਅੱਗ ਬਿਨਾ ਧੂੰ ਨਹੀਂ, ਤੇ ਪੱਦ ਬਿਨਾਂ ਬੂ ਨਹੀਂ। ਉਹੀ ਅਰਥ।
- ਅੱਗ ਲੱਗਿਆਂ, ਮੀਂਹ ਕਿੱਥੋਂ? -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੁਸੀਬਤ ਕੁਝ ਵੀ ਕੰਮ ਨਹੀਂ ਆਉਂਦਾ।
- ਅੱਗ ਲੱਗੀ ਤੋਂ, ਮਸ਼ਕਾਂ ਦਾ ਭਾਅ ਨਹੀਂ ਪੁੱਛੀਦਾ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੁਸੀਬਤ ਕਿਸੇ ਵੀ ਕੀਮਤ ’ਤੇ ਟਾਲ਼ ਲੈਣੀ ਚੰਗੀ ਹੈ। (ਮਸ਼ਕ ਪਾਣੀ ਭਰ ਕੇ ਲਿਜਾਣ ਵਾਲੀ ਚਮੜੇ ਦਾ ਝੋਲ਼ੀ ਜਾਂ ਕੈਰੀ ਬੈਗ)।
- ਅੱਗ ਲੱਗੀ, ਕੁੱਤੇ ਨਿਆਈਂ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਦੀ ਲੜਾਈ ਤੋਂ ਬਾਅਦ ਦੂਜਾ ਵਿਅਕਤੀ ਲੜਦਿਆਂ ਨੂੰ ਛੱਡ ਕੇ ਪਾਸੇ ਚਲਾ ਜਾਵੇ।
- ਅੱਗ ਲਾਈ ਕੁੱਤਾ ਰੂੜੀ 'ਤੇ। -ਇਹ ਅਖਾਣ ਵਿਅੰਗ ਵਜੋਂ ਬੋਲਿਆ ਜਾਂਦਾ ਹੈ ਜਦੋਂ ਕਿਸੇ ਨੂੰ ਲੜਾ ਕੇ ਕੋਈ ਆਪ ਪਾਸੇ ਹੋ ਜਾਵੇ। 😮
- ਅੱਗ ਲੈਣ ਆਈ, ਘਰ ਵਾਲੀ ਬਣ ਬੈਠੀ। -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਕੋਈ ਮਦਦ ਮੰਗਣ ਆਇਆ ਵਿਅਕਤੀ ਅਗਲੇ ਕਿਸੇ ਸਾਧਨ ਜਾਂ ਵਿਅਕਤੀ ਉੱਤੇ ਹੀ ਮਲ ਮਾਰ ਕੇ ਬੈਠ ਜਾਵੇ।
- ਅੱਗ-ਅੱਗ ਆਖਿਆਂ ਮੂੰਹ ਨਹੀਂ ਸੜਦਾ। -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਸਰਸਰੀ ਗੱਲਬਾਤ ਕਰਨ ਨਾਲ ਕੋਈ ਨੁਕਸਾਨ ਨਹੀਂ ਹੁੰਦਾ।
- ਅਗਲਿਆਂ ਦੇ ਰਾਹ, ਪਿਛਲਿਆਂ ਦੇ ਪੈਂਤੜੇ। -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਮੂਹਰੇ ਲੱਗਣ ਵਾਲੇ ਬੰਦੇ ਹੀ ਟੀਚਾ ਹਾਸਲ ਕਰਨ ਦੇ ਅਸਲ ਹੀਰੋ ਹੁੰਦੇ ਬਲਕਿ ਮਗਰ ਲੱਗੇ ਹੋਏ ਬੰਦੇ ਤਾਂ ਲੱਤਾਂ ਹੀ ਖਿੱਚਦੇ ਹਨ। 😊
- ਅਗਲੇ ਨਹੀਂ ਭਾਉਂਦੇ, ਇਹ ਹੋਰ ਢਿੱਡ ਕੱਢੀ ਆਉਂਦੇ। - ਇਕ ਪ੍ਰਹੁਣੇ ਅਜੇ ਘਰ ਬੈਠੇ ਹੋਣ ਉੱਤੋਂ ਹੋਰ ਆ ਜਾਣ। 😮
- ਅੱਗਾ ਤੇਰਾ, ਤੇ ਪਿੱਛਾ ਮੇਰਾ। -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੁਝ ਲੋਕ ਔਕੜਾਂ ਭਰੇ ਕਾਰਜ ਨੂੰ ਕਰਨ ਲਈ ਦੂਜਿਆਂ ਨੂੰ ਮੂਹਰੇ ਲਾ ਆਪ ਚਲਾਕੀ ਨਾਲ ਹੋ ਜਾਂਦੇ ਹਨ।
- ਅੱਗਾ ਦੌੜ ਤੇ ਪਿੱਛਾ ਚੌੜ। -ਇਹ ਅਖਾਣ ਓਦੋਂ ਬੋਲਿਆ ਜਾਂਦਾ ਹੈ ਜਦੋਂ ਦੱਸਣਾ ਹੋਵੇ ਕਿ ਕੰਮ ਦਾ ਫਾਲਤੂ ਖਿਲਾਰਾ ਕੰਮ ਨੇਪਰੇ ਚਾੜ੍ਹਨ ਵਿਚ ਦਿੱਕਤਾਂ ਖੜੀਆਂ ਕਰ ਸਕਦਾ ਹੈ।
- ਅਗਾਈ, ਸੌ ਸਵਾਈ। -ਇਸ ਅਖਾਣ ਦੇ ਅਰਥ ਅਨੁਸਾਰ ਅਗੇਤੇ ਕੀਤੇ ਕੰਮ ਦੇ ਸਫਲ ਹੋਣ ਦੀ ਵਧੇਰੇ ਉਮੀਦ। 😮
- ਅੱਗੀਂ ਪਾਲ਼ਾ ਕੀ ਕਰੇ? ਸੂਰਜ ਕੇਹੀ ਰਾਤ। -ਇਸ ਅਖਾਣ ਦੇ ਅਰਥ ਅਨੁਸਾਰ ਵੱਡੀਆਂ ਤਾਕਤਾਂ ਦਾ ਛੋਟੀਆਂ ਮੋਟੀਆਂ ਤਾਕਤਾਂ ਕੁਝ ਨਹੀਂ ਵਿਗਾੜ ਸਕਦੀਆਂ।
- ਅੱਗੇ ਸੱਪ ਤੇ, ਪਿੱਛੇ ਸ਼ੀਂਹ। - ਹਰ ਪਾਸੇ ਖ਼ਤਰਾ। 😊
- ਅੱਗੇ ਸੁੱਖ ਤੇ ਪਿੱਛੇ ਸੁੱਖ, ਸਾਹੁਰੇ ਗਈ ਨੂੰ ਕਾਹਦਾ ਦੁੱਖ। -ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਇਹ ਦੱਸਣਾ ਹੋਵੇ ਕਿ ਹਰ ਪਾਸਿ੍ਓਂ ਸੁੱਖੀ ਮਨੁੱਖ ਨੂੰ ਦੂਜਿਆਂ ਦੇ ਦੁੱਖ ਦਾ ਕੋਈ ਪਤਾ ਨਹੀਂ ਹੁੰਦਾ।
- ਅੱਗੇ ਚੂਹਾ ਮਾਨ ਨਹੀਂ, ਤੇ ਪਿੱਛੇ ਬੰਨ੍ਹਿਆ ਛੱਜ। -ਜਦੋਂ ਕਿਸੇ ਹੰਕਾਰੀ ਅਤੇ ਮੂੜ ਮਨੁੱਖ ਕੋਈ ਹੋਰ ਵੱਡੀ ਪਦਵੀ ਮਿਲ ਜਾਂਦੀ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
- ਅੱਗੇ ਨਹੀਂ ਸੀ ਉੱਜੜੀ, ਹੁਣ ਦੀਨਾ ਰਾਖਾ। -ਜਦੋਂ ਕੋਈ ਬੁਰਾ ਬੰਦਾ ਕਿਸੇ ਦੇ ਧੰਨ-ਮਾਲ ਜਾਂ ਘਰ-ਬਾਹਰ ਦਾ ਰੱਖਵਾਲਾ ਬਣ ਜਾਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
- ਅੱਗੇ ਨਾਲੋਂ ਪਿੱਛਾ ਭਲਾ, ਖਸਮ ਭਲਾ ਅਧੂਰਾ। -ਅਰਥ ਬਾਕੀ ਹੈ।
- ਅੱਗੇ ਪਏ ਨੂੰ ਤਾਂ, ਸ਼ੀਂਹ ਵੀ ਨਹੀਂ ਖਾਂਦਾ। -ਜਦੋਂ ਕੋਈ ਪੂਰੀ ਤਰ੍ਹਾਂ ਹੱਥ ਖੜ੍ਹੇ ਕਰ ਦੇਵੇ ਭਾਵ ਸਮਰਪਣ ਕਰ ਦੇਵੇ ਪਰ ਸਾਹਮਣੇ ਵਾਲਾ ਫਿਰ ਵੀ ਰੋਹਬ ਦਿਖਾਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
- ਅੱਗੇ ਬੀਬੀ ਟਪਣੀ, ਪਿੱਛੇ ਢੋਲਾਂ ਦੀ ਗੜਗੱਜ। -ਜਦੋਂ ਕੋਈ ਵੱਡਾ ਫੁਕਰਾ ਜਾਂ ਪਾਡਾ ਬੰਦਾ ਹੋਵੇ ਅਤੇ ਉਹਦੇ ਨਾਲ ਉਹਨੂੰ ਹਵਾ ਦੇਣ ਵਾਲੇ ਕੁਝ ਹੋਰ ਫੁਕਰੇ ਰਲ਼ੇ ਹੋਏ ਹੋਣ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
- ਅਗੇਤਾ ਝਾੜ, ਪਿਛੇਤੀ ਸੱਥਰ। -ਇਸ ਅਖਾਣ ਦੇ ਅਰਥ ਅਨੁਸਾਰ ਅਗੇਤੀ ਖੇਤੀ ਜਾਂ ਕਿਸੇ ਕੰਮ ਦੇ ਸਫਲ ਹੋਣ ਦੀ ਵਧੇਰੇ ਉਮੀਦ ਜਦਕਿ ਪਿਛੇਤੀ ਫਸਲ ਜਾਂ ਕੰਮ ਫਾਇਦੇ ਦੀ ਬਜਾਏ ਨੁਕਸਾਨ ਕਰਦਾ ਹੈ।
- ਅੱਗੋਂ ਸਿੰਗ ਤੇ ਪਿੱਛੋਂ ਦੁਲੱਤੇ। -ਜਦੋਂ ਕਿਸੇ ਹਰ ਪਾਸਿਓਂ ਮਾਰ ਪਵੇ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ।
- ਅੱਗੋਂ ਪਿੱਛੋਂ ਚੰਗੀ, ਤੇ ਦਿਨ-ਦਿਹਾੜੇ ਮੰਦੀ। -ਅਰਥ ਸਪਸ਼ਟ ਹਨ। 😊
- ਅੱਗੋਂ ਮਿਲੀ ਨਾ ਤੇ, ਪਿੱਛੋਂ ਕੁੱਤਾ ਲੈ ਗਿਆ। -ਜਦੋਂ ਕੋਈ ਲਾਲਚ ਵੱਸ ਹੋ ਕੇ ਆਪਣੇ ਹੱਥ ਵਾਲੀ ਵਸਤੂ ਵੀ ਗਵਾ ਬੈਠੇ ਤਾਂ ਤਾਂ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😃
- ਅੱਜ ਇੱਥੇ, ਕੱਲ੍ਹ ਉੱਥੇ, ਹੇਰਾ-ਫੇਰੀ ਕਿਸੇ ਨਾ ਲੇਖੇ। -ਭਾਵ ਹੇਰਾਫੇਰੀ ਨਾਲ ਪੂਰੀਆਂ ਨਹੀਂ ਪੈਂਦੀਆਂ ਇਕ ਨਾ ਇਕ ਦਿਨ ਹੇਰਾਫੇਰੀ ਕਰਨ ਵਾਲਾ ਮਾਰਿਆ ਜਾਂਦਾ ਹੈ।
- ਅੱਜ ਕਿੱਧਰੋਂ ਮੀਂਹ ਪਿਆ? ਕਿੱਧਰੋਂ ਇਹ ਰੱਬ ਤੁੱਠਾ? -ਜਦੋਂ ਕਿਸੇ ਮਿੱਤਰ-ਪਿਆਰੇ ਸਤਿਕਾਰਤ ਸ਼ਖ਼ਸੀਅਤ ਦੇ ਆਉਣ ਦੀ ਖੁਸ਼ੀ ਪ੍ਰਗਟ ਕਰਨੀ ਹੋਵੇ। 😮
- ਅੱਜ ਕੋਈ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ, ਖਾਓ-ਪੀਓ ਮੌਜ ਉਡਾਓ, ਸਭ ਚੀਜ਼ਾਂ ਨੂੰ ਬੰਨੇ ਲਾਓ। -ਕਿਸੇ ਦੀ ਗੈਰਹਾਜ਼ਰੀ ਵਿਚ ਮਿਲੀ ਖੁੱਲ੍ਹ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ। ਜਾਂ
- ਅੱਜ ਕੋਈ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ । 😃
- ਅੱਜ ਖਾਹ, ਭਲਕੇ ਖੁਦਾ। -ਭਾਵ ਅੱਜ ਖਾ ਪੀ ਲੈ ਕੱਲ੍ਹ ਦਾ ਬੰਦੋਬਸਤ ਆਪੇ ਪਰਮਾਤਮਾ ਕਰੂ।
- ਅੱਜ ਦਿਨ ਮਿੱਠਾ, ਕੱਲ ਕੀਹਨੇ ਡਿੱਠਾ। -
- ਅੱਜ ਦੀ ਕਰਨੀ, ਕੱਲ੍ਹ ਦਾ ਪਛਤਾਵਾ। -ਬੁਰੇ ਕਰਮਾਂ ਕਾਰਨ ਆਖਰ ਸਭ ਨੂੰ ਪਛਤਾਉਣਾ ਪੈਂਦਾ ਹੈ।
- ਅੱਜ ਮਰੀ, ਦੂਜਾ ਦਿਨ ਭਲਕੇ। -ਭਾਵ ਬੀਤ ਗਏ ਵੇਲੇ ਜਾਂ ਦੁੱਖ ਨੂੰ ਸਾਰੇ ਭੁੱਲ ਹੀ ਜਾਂਦੇ ਨੇ।
- ਅੱਜ ਮੇਰੀ, ਕੱਲ੍ਹ ਤੇਰੀ, ਵੇਖੋ ਲੋਕੋ ਹੇਰਾ ਫੇਰੀ। -ਬੁਰੇ ਕਰਮਾਂ ਕਾਰਨ ਆਖਰ ਸਭ ਨੂੰ ਪਛਤਾਉਣਾ ਪੈਂਦਾ ਹੈ ਅਤੇ ਸਭ ਦੀ ਵਾਰੀ ਆਉਂਦੀ। 😊
- ਅੱਜ ਮੋਏ, ਕੱਲ੍ਹ ਚੌਥਾ। -ਭਾਵ ਬੀਤ ਗਏ ਮਨੁੱਖਾਂ ਜਾਂ ਦੁੱਖਾਂ ਨੂੰ ਸਾਰੇ ਭੁੱਲ ਹੀ ਜਾਂਦੇ ਨੇ।
- ਅੱਜ ਵੀ ਮਰਨਾ, ਕੱਲ੍ਹ ਵੀ ਮਰਨਾ, ਇਸ ਮਰਨੇ ਤੋਂ ਫਿਰ ਕੀ ਡਰਨਾ। -ਜਦੋਂ ਇਹ ਦੱਸਣਾ ਹੋਵੇ ਕਿ ਮੌਤ ਤਾਂ ਹੀ ਜਾਣੀ ਫਿਰ ਡਰਨ ਦੀ ਲੋੜ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😮
- ਅਜ਼ਮਾਏ ਦਾ, ਅਜਮਾਉਣਾ ਕੀ? -ਅਰਥ ਸਪਸ਼ਟ ਹੈ।
- ਅਜੇ ਤਾਂ ਗੋਹੜੇ ਵਿੱਚੋਂ ਪੂਣੀ ਵੀ ਨਹੀਂ ਕੱਤੀ। -ਜਦੋਂ ਇਹ ਦੱਸਣਾ ਹੋਵੇ ਕਿ ਅਜੇ ਕੰਮ ਜਾਂ ਜੀਵਨ ਦੀ ਸ਼ੁਰੂਆਤ ਹੀ ਹੋਈ ਸੀ ਪਰ ਆਹ ਕੀ ਭਾਣਾ ਵਾਪਰ ਗਿਆ।
- ਅਜੇ ਦਿੱਲੀ ਦੂਰ ਹੈ। -ਜਦੋਂ ਇਹ ਦੱਸਣਾ ਹੋਵੇ ਕਿ ਮੰਜਿਲ ਸੌਖੀ ਨਹੀਂ ਹੈ ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ। 😊
- ਅਜੇ ਵੀ ਡੁੱਲਿਆ ਬੇਰਾਂ ਦਾ ਕੁਝ ਨਹੀਂ ਵਿਗੜਿਆ। -ਜਦੋਂ ਇਹ ਦੱਸਣਾ ਹੋਵੇ ਕਿ ਅਜੇ ਵੀ ਮੌਕਾ ਲੰਘਿਆ ਨਹੀਂ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅਜੋ, ਗਈ, ਧਜੋ ਗਈ, ਗੱਲਾਂ ਤੋਂ ਨਾ ਗਈ। -ਜਦੋਂ ਕੋਈ ਸਭ ਕੁਝ ਗਵਾ ਕੇ ਵੀ ਫੜ੍ਹਾਂ ਮਾਰਨੋਂ ਨਾ ਹਟੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅਟਕੱਲਪੱਚੂ, ਚੌੜ-ਚੁਪੱਟ। -ਭਾਵ ਤੁੱਕੇ ਜਾਂ ਅਟਕਲਪੱਚੂ ਨਾਲ ਕੰਮ ਨਹੀਂ ਬਣਦਾ ਖਰਾਬ ਹੀ ਹੁੰਦਾ ਹੈ। 😮
- ਅਟਕਿਆ, ਸੋ ਭਟਕਿਆ। -ਅਟਕ ਜਾਣ ਦਾ ਨੁਕਸਾਨ ਅਤੇ ਚੱਲਦੇ ਜਾਂ ਕਿਰਿਆਸ਼ੀਲ ਰਹਿਣ ਦੀ ਮਹਿਮਾ ਦੱਸਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਅੱਟੀ ਨਾ ਵੱਟੀ, ਤੇ ਬੁੜ-ਬੁੜ ਵਾਧੂ ਦੀ। -ਜਦੋਂ ਕੋਈ ਬਿਨਾ ਕੁਝ ਕੀਤਿਆਂ ਧੌਂਸ ਦਿਖਾਵੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੱਠ ਪੁੱਤ, 18 ਪੋਤੇ, ਬਾਬਾ ਫਿਰ ਵੀ ਘਾਹ ਖੋਤੇ। -ਬੁੱਢੀ ਉਮਰ ਵਿਚ ਜਿਆਦਾ ਕੰਮ ਕਰਨ ਵਾਲੇ ਨੂੰ ਚੋਭ ਲਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਅੱਠ ਵਾਰ, ਨੌਂ ਮੇਲੇ, ਬਾਬਾ ਕੰਮ ਕਰੂ ਕਿਹੜੇ ਵੇਲੇ? ਐਵੇਂ ਘੁੰਮਣ ਵਾਲੇ ਅਤੇ ਫਿਰਤੂ ਬੰਦੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੱਠੀਂ ਰੂੰ, ਤੇਰ੍ਹੀਂ ਕਪਾਹ। - ਅਸਾਵੇਂ ਵਿਹਾਰ ਜਾਂ ਵਰਤਾਰੇ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😮
- ਅੱਡ ਭੈਣੇਂ ਅੱਡ, ਸੁਖਾਲੇ ਰਹਿਣ ਹੱਡ। -ਇਕੱਲੇ ਜਾਂ ਅੱਡ ਰਹਿਣ ਦਾ ਗੁਣਗਾਨ ਕਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਅਣ ਮੰਗੇ ਮੋਤੀ ਮਿਲਣ, ਮੰਗਿਆ ਮਿਲੇ ਨਾ ਭੀਖ। -ਜਦੋਂ ਬਿਨਾਂ ਮੰਗਿਆਂ ਬਹੁਤ ਕੁਝ ਮਿਲਣ ਦੀ ਮਹਿਮਾ ਦੱਸਣੀ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅਣਹੋਂਦਾ ਆਪ ਗਿਣਾਇੰਦਾ, ਉਹ ਵਡ ਅਣਜਾਣਾ। -ਬਿਨਾਂ ਗੁਣਾਂ ਤੋ ਫੜਾਂ ਮਾਰਨ ਵਾਲੇ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਅਣਗਿੱਝੇ ਨੂੰ ਗਿਝਾਈਏ ਨਾ, ਤੇ ਸੋਟਾ ਮਾਰ ਹਟਾਈਏ ਨਾ। -ਅਰਥ ਸਪੱਸ਼ਟ ਹੈ।
- ਅਣਜਾਣ ਦਾ ਖੇਡਣਾ, ਖੇਡ ਦਾ ਸੱਤਿਆਨਾਸ। -ਅਰਥ ਸਪੱਸ਼ਟ ਹੈ। 😮
- ਅਣਜਾਣਾ ਵੈਦ, ਜਾਨ ਦਾ ਖੌਅ। -ਅਰਥ ਸਪੱਸ਼ਟ ਹੈ।
- ਅਣੀਆ-ਮਣੀਆ, ਤੇ ਢਾਈ ਜਣੀਆਂ। -ਜਦੋਂ ਕਿਸੇ ਥੋੜੇ ਜਾਂ ਛੋਟੇ ਇਕੱਠ ’ਤੇ ਵਿਅੰਗ ਕਰਨਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੱਤ ਖੁਦਾ ਦਾ ਵੈਰ। -ਕਿਸੇ ਦੀਆਂ ਵਧੀਕੀਆਂ ਜਾਂ ਧੱਕੇਸ਼ਾਹੀਆਂ ਨੂੰ ਚਿਤਾਰਨ ਲਈ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਦਰ ਪੈਣ ਕੜੱਲਾਂ, ਬਾਹਰ ਬੰਸੀ ਵਾਲੇ ਨਾਲ ਗੱਲਾਂ। -ਫੋਕਾ ਦਿਖਾਵਾ ਕਰਨ ਵਾਲੇ ਲਈ ਵਿਅੰਗ।
- ਅੰਦਰ ਵੜੀ ਨੂੰ ਚੂਹੇ, ਤੇ ਬਾਹਰ ਨਿਕਲੀ ਨੂੰ ਕਾਂ। -ਭਾਵ ਔਰਤ ਨਾ ਘਰ ਸੁਰੱਖਿਅਤ ਹੈ ਨਾ ਬਾਹਰ।
- ਅੱਧ ਗੱਭਰੇ, ਤੇ ਅੱਧ ਟਬਰੇ।
- ਅੰਧ ਨਗਰੀ, ਬੇਦਾਦ ਰਾਜਾ। -ਬੇਨਿਯਮੀ ਅਤੇ ਬੇਨਿਆਈਂ ਨੂੰ ਦਰਸਾਉਣ ਲਈ ਇਹ ਅਖਾਣ ਬੋਲਿਆ ਜਾਂਦਾ ਹੈ। 😮
- ਅੱਧ ਪਾਈਆ ਆਟਾ, ਚਬਾਰੇ ਰਸੋਈ। -ਫੋਕਾ ਦਿਖਾਵਾ ਕਰਨ ਵਾਲੇ ਲਈ ਵਿਅੰਗ।
- ਅੰਧਾ ਸੋਈ, ਜੋ ਅੰਧ ਕਮਾਵੈ। - ਅਸਲ ਅੰਨ੍ਹਾ ਬੁਰੇ ਕੰਮ ਕਰਨ ਵਾਲਾ।
- ਅੱਧਾ ਤਿੱਤਰ ਤੇ ਅੱਧਾ ਬਟੇਰ। - ਅਸ਼ੁਧਤਾ ਜਾਂ ਰਲੇਵਾਂ ਦਰਸਾਉਣ ਲਈ ਵਿਅੰਗ।
- ਅੰਧਾ ਰਾਜਾ, ਬੇਦਾਦ ਨਗਰੀ। -ਮਾੜੇ ਆਗੂ ਜਾਂ ਪ੍ਰਬੰਧਕ ਨੂੰ ਬਾਰੇ ਦੱਸਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੱਧੀ ਖਾਂਦੀ, ਸਾਰੀ ਨੂੰ ਧਾਵੇ, ਅੱਧੀ ਨਾ ਰਹੇ ਤੇ ਸਾਰੀ ਵੀ ਜਾਵੇ। - ਇਹ ਅਖਾਣ ਉਦੋਂ ਬੋਲਿਆ ਜਾਂਦਾ ਹੈ ਜਦੋਂ ਕਈ ਬਹੁਤੇ ਲਾਲਚ ਦੇ ਚੱਕਰ ਵਿਚ ਆਪਣਾ ਪਹਿਲਾਂ ਚਲਦਾ ਕੰਮ ਵੀ ਖਰਾਬ ਕਰ ਲਵੇ।
- ਅੱਧੀ ਮੀਆਂ ਮਨੱਵਰ, ਅੱਧੀ ਸਾਰਾ ਟੱਬਰ। -ਜਦੋਂ ਬੰਦਾ ਕਈ ਬੰਦਿਆਂ ਦੇ ਬਰਾਬਰ ਖਰਚਾ ਕਰਵਾ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੰਨ੍ਹਾ ਕੀ ਜਾਣੇ ਬਸੰਤ ਬਹਾਰ। -ਬੇਸਮਝ ਦੀ ਬੇਸਮਝੀ ਨੂੰ ਦਰਸਾਉਣ ਮੌਕੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨਾ ਵਿਆਜ ਸ਼ਾਹ ਨੂੰ ਮਾਰੇ, ਰੰਨ ਨੂੰ ਮਾਰੇ ਹਾਂਸੀ, ਆਲਸ-ਨੀਂਦ ਕਿਸਾਨ ਨੂੰ ਮਾਰੇ, ਚੋਰ ਨੂੰ ਮਾਰੇ ਖਾਂਸੀ। - ਅਰਥ ਸਪੱਸ਼ਟ।
- ਅਨਾੜੀ ਦਾ ਸੌਦਾ, ਖ਼ਤਾ ਤੇ ਖ਼ਤਾ। -ਅਣਜਾਣ ਬੰਦਾ ਹਰ ਥਾਂ ਗਲਤੀਆਂ ਕਰਦਾ ਹੈ।
- ਅੰਨੀ ਪੁੱਛੇ ਕਾਣੀ ਤੋਂ , ਨੀ ਸੂਤ ਵਟਾ ਲੈ ਤਾਣੀ ਤੋਂ। -ਜਦੋਂ ਕੋਈ ਥੋਥਾ ਬੰਦਾ ਚੰਗੇ ਬੰਦਿਆਂ ਦੀ ਅਗਵਾਈ ਕਰਨ ਦੀ ਗੱਲ ਕਰੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੇ ਅੱਗੇ ਰੋ, ਤੇ ਆਪਣੇ ਦੀਦੇ ਖੋਹ। - ਬੇਸਮਝ ਨੂੰ ਸਮਝਾਉਣ ਜਾਂ ਦੁੱਖ ਦੱਸਣ ਦਾ ਕੋਈ ਫਾਇਦਾ ਨਹੀਂ। 😮
- ਅੰਨੋਂ ਕਰੇ ਕੁਵੰਨ, ਕਪਾਹੋਂ ਵੱਤੀਆਂ। -ਜਦੋਂ ਕੋਈ ਬਣਿਆ ਕੰਮ ਵੀ ਵਿਗਾੜ ਦੇਵੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਾ ਅਤੇ ਬਾਲਕਾ, ਬਾਂਦਰ, ਕਦੇ ਨਾ ਟਿਕ ਕੇ ਬਹਿੰਦੇ, ਚੀਜ਼ਾਂ ਹੀ ਟੋਂਹਦੇ ਰਹਿੰਦੇ। ਅਰਥ ਸਪੱਸ਼ਟ ਹੈ।
- ਅੰਨ੍ਹਾ ਸ਼ੌਕੀਨ ਗਾਰੇ ’ਚ ਲੱਤਾਂ। -ਜਦੋਂ ਕੋਈ ਬੇਢੰਗਾ ਫੈਸ਼ਨ ਕਰੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਾ ਹਾਥੀ, ਲਸ਼ਕਰ ਦਾ ਉਜਾੜਾ। -ਜਦੋਂ ਕੋਈ ਮੋਹਰੀ ਜਾਂ ਹੰਕਾਰੀ ਬੰਦਾ ਆਪਣਿਆਂ ਦਾ ਹੀ ਨੁਕਸਾਨ ਕਰੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਾਂ ਕੀ ਭਾਲੇ ? ਦੋ ਅੱਖਾਂ। -ਜਦੋਂ ਥੁੜੇ ਹੋਏ ਬੰਦੇ ਨੂੰ ਉਹਦੀ ਮਰਜੀ ਦੀ ਚੀਜ਼ ਮਿਲੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਾਂ ਕੁੱਕੜ ਖੁੱਡੇ ਦਾ ਮੋਹਰੀ। -ਜਦੋਂ ਮਾੜਾ ਆਗੂ ਧੜੇ ਜਾਂ ਪਰਿਵਾਰ ਦੀ ਕਮਾਂਡ ਸੰਭਾਲ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੰਨ੍ਹਾਂ ਜੁਲਾਹਾ, ਮਾਂ ਨੂੰ ਮਸ਼ਕਰੀਆਂ। -ਜਦੋਂ ਆਪਣੇ ਤੋਂ ਵੱਡੀਆਂ ਹਸਤੀਆਂ ਦਾ ਮਜ਼ਾਕ ਉਡਾ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ। 😮
- ਅੰਨ੍ਹਾ ਨਾਈ, ਕਾਠ ਦਾ ਉਸਤਰਾ। -ਜਦੋਂ ਕੋਈ ਅਣਜਾਣ ਬੇਢੰਗੇ ਔਜਾਰਾਂ ਜਾਂ ਗ਼ਲਤ ਤਰੀਕਿਆਂ ਨਾਲ਼ ਕੰਮ ਕਰ ਰਿਹਾ ਹੋਵੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਾ ਵੱਟੇ ਰੱਸੀ, ਪਿੱਛੋਂ ਵੱਛਾ ਖਾਵੇ। -ਜਦੋਂ ਕੋਈ ਅਣਜਾਣ ਬੰਦਾ ਕੀਤਾ ਕੱਤਰਿਆ ਕੰਮ ਖ਼ਰਾਬ ਕਰ ਲਵੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਾਂ ਵੰਡੇ ਸੀਰਨੀ, ਮੁੜ-ਮੁੜ ਘਰਦਿਆਂ ਨੂੰ। -ਜਦੋਂ ਕਈ ਆਪਣੇ ਧੜੇ ਜਾਂ ਸਿਰਫ ਪਰਿਵਾਰ ਦਾ ਹੀ ਸੋਚੇ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹਿਆਂ 'ਚ, ਕਾਣਾ ਰਾਜਾ। -ਜਦੋਂ ਪ੍ਰਮੁੱਖ ਅਤੇ ਸਿਆਣੇ ਲੋਕਾਂ ਦੀ ਗੈਰ ਮੌਜੂਦਗੀ ਵਿਚ ਕੋਈ ਨਿਕੰਮਾ ਬੰਦਾ ਚੌਧਰੀ ਬਣ ਜਾਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਕੁਕੜੀ, ਤੇ ਖਸ ਖਸ ਦਾ ਚੋਗਾ। -ਜਦੋਂ ਕੋਈ ਵਿਤ ਤੋਂ ਵਧੇਰੇ ਪੰਗਾ ਲਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੰਨ੍ਹੀ ਕੁੱਤੀ ਜਲੇਬੀਆਂ ਦੀ ਰਾਖੀ। -ਜਦੋਂ ਕਿਸੇ ਘਟੀਆ ਬੰਦੇ ਨੂੰ ਖਾਸ ਜਿੰਮੇਵਾਰੀ ਮਿਲ ਜਾਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਕੁੱਤੀ, ਛੋਹਲ਼ੇ ਕਤੂਰੇ। -ਜਦੋਂ ਕਿਸੇ ਨਿਕੰਮੇ ਬੰਦੇ ਦੀ ਔਲਾਦ ਉਸ ਤੋਂ ਵੀ ਚਾਰ ਰੱਤੀਆਂ ਵੱਧ ਨਿਕਲੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਜਵਾਨੀ, ਤੇ ਲਿੱਦ ਦੇ ਫੱਕੇ। -ਜਵਾਨੀ ਦੀਆਂ ਬੇਪਵਾਹੀਆਂ ਨੂੰ ਦਰਸਾਉਣ ਲਈ ਅਕਸਰ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਦੇਵੀ ਨੱਕ ਵੱਡੇ ਪੁਜਾਰੀ। -ਜਦੋਂ ਨਿਕੰਮੇ ਆਗੂਆਂ ਦੇ ਪਿਛਲੱਗ ਉਨ੍ਹਾਂ ਤੋਂ ਵੀ ਨਿਕੰਮੇ ਹੋਣ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੰਨ੍ਹੀ ਨਾਲ ਅੰਨ੍ਹਾ ਰਲ਼ਿਆ, ਦੋਹਾਂ ਦਾ ਝੁੱਗਾ ਗਲ਼ਿਆ। -ਜਦੋਂ ਦੋਵੇਂ ਜਾਣੇ ਜਾਂ ਦੋਵੇਂ ਧਿਰਾਂ ਇਕ ਤੋਂ ਵੱਧ ਨਕਾਰਾ ਜਾਂ ਨਿਕੰਮੇ ਹੋਣ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਨੂੰ ਬੋਲ਼ਾ ਧੁੱਸੇ। -ਜਦੋਂ ਇਕ ਮੂਰਖ ਦੂਜੇ ਮੂਰਖ ਨਾਲ ਉਲ਼ਝ ਰਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਨੈਣ ਦਾ ਵੰਜ ਨਹੇਰਨਾ। -ਜਦੋਂ ਕੋਈ ਅਣਜਾਣ ਬੰਦਾ ਗਲਤ ਢੰਗ ਤਰੀਕਿਆਂ ਨਾਲ ਕੰਮ ਕਰ ਰਿਹਾ ਹੋਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😮
- ਅੰਨ੍ਹੀ ਪੀਹਵੇ, ਤੇ ਕੁੱਤੀ ਚੱਟੇ। -ਜਦੋਂ ਮੂਰਖ ਆਗੂ ਕਾਰਨ ਹਰ ਕਿਸੇ ਦਾ ਦਾਅ ਲੱਗ ਰਿਹਾ ਹੋਵੇ।
- ਅੰਨ੍ਹੀ ਮਾਂ ਪੁੱਤਾਂ ਦਾ ਮੂੰਹ ਨਾ ਵੇਖੇ। -ਜਦੋਂ ਮੋਹ ਵਿਚ ਡੁੱਬ ਕੇ ਕੋਈ ਕਿਸੇ ਦੇ ਅਗੁਣ ਦੇਖਣੇ ਛੱਡ ਦੇਵੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ।
- ਅੰਨ੍ਹੀ ਰੂਹ ਤੇ ਭੈੜੇ ਫਰਿਸ਼ਤੇ। -ਬੁਰੇ ਨੂੰ ਬੁਰਾ ਟੱਕਰਦਾ ਹੈ।
- ਅੰਨ੍ਹੇ ਅੱਗੇ ਰੋਣਾ, ਅੱਖੀਆਂ ਦਾ ਖੌਅ। -ਜਦੋਂ ਬੇਪਰਵਾਹ ਅਤੇ ਬੇਦਰਦ ਬੰਦਾ ਦੁੱਖ ਨਾ ਸਮਝੇ ਉਦੋਂ ਇਹ ਅਖਾਣ ਬੋਲਿਆ ਜਾਂਦਾ ਹੈ। 😃
- ਅੰਨ੍ਹੇ ਕੁੱਤੇ ਹਿਰਨਾਂ ਦੀ ਸ਼ਿਕਾਰੀ।
- ਅੰਨ੍ਹੇ ਦਾ ਜੱਫਾ ਬੁਰਾ, ਰੋਈਏ ਖੜੱਪਾ ਬੁਰਾ।
- ਅੰਨ੍ਹੇ ਦੀ ਜ਼ੋਰੂ ਦਾ, ਰੱਬ ਰਾਖਾ।
- ਅੰਨ੍ਹੇ ਦੀ ਰੀਝ ਗੁਲੇਲ ’ਤੇ।
- ਅੰਨ੍ਹੇ ਨੂੰ ਮਾਂ ਮਸੀਤੀ ਸੁੱਟੇ।
- ਅਫੀਮ ਮੰਗੇ ਰਿਉੜੀਆਂ, ਤੇ ਪੋਸਤ ਮੰਗੇ ਗੰਨੇ, ਭੰਗ ਵਿਚਾਰੀ ਆਲੀ ਭੋਲੀ ਜੋ ਆਵੇ ਸੋ ਬੰਨੇ।
- ਅੰਬ ਵੱਢ, ਮੈਂ ਅੱਕਾਂ ਨੂੰ ਵਾੜ ਕਰਾਂ।
- ਅੰਬਰੋਂ ਡਿੱਗਿਆ, ਧਰਤੀ ਨੇ ਪਛਾਣਿਆ।
- ਅੰਬਰੋਂ ਡਿੱਗੀ, ਧਰਤ ਪੜੁੱਛੀ।
- ਅੰਬਾਂ ਦੀ ਭੁੱਖ, ਅੰਬਾਕੜੀਆਂ ਨਾਲ ਨਹੀਂ ਲੱਥਦੀ।
- ਅੰਮਾਂ ਦੀਆਂ ਬੇਲਣਾ, ਜੁਲਾਹੀਆਂ ਅਤੇ ਤੇਲਣਾਂ।
- ਅੰਮਾਂ ਨੀ ਅੰਮਾਂ, ਮੈਂ ਕਿਹੜੇ ਵੇਲੇ ਨਿਕੰਮਾ।
- ਅਮੀਰ ਦੀ ਮਰ ਗਈ ਕੁੱਤੀ, ਉਹਦੀ ਹਰ ਕਿਸੇ ਬਾਤ ਪੁੱਛੀ, ਗਰੀਬ ਦੀ ਮਰ ਗਈ ਮਾਂ ਉਹਦਾ ਕਿਸੇ ਨਾਲ ਲਿਆ ਨਾਂ।
- ਅਮੀਰ ਦੇ ਸਾਲ਼ੇ ਬਹੁਤ, ਪਰ ਗ਼ਰੀਬ ਦਾ ਭਣਵੱਈਆ ਕੋਈ ਨਹੀਂ।
- ਅਮੀਰਾਂ ਵੱਲ ਅਗਾੜੀ ਤੇ ਗਰੀਬਾਂ ਵੱਲ ਪਛਾੜੀ।
- ਅਲ ਖ਼ਮੋਸ਼ੀ, ਨੀਮ ਰਜ਼ਾ।
- ਅਲ਼ਕ ਵੈਹੜਕਾ ਪੰਜਾਲੀ ਦਾ ਖੌਅ।
- ਅਲਫੋਂ-ਬੇ, ਨਾ ਜਾਣਦਾ ਨਾਂ ਇਲਮ ਦੀਨ।
- ਅੱਲਾ ਅੱਲਾ, ਖ਼ੈਰ ਸੱਲਾ।
- ਅਵਸਰ ਲੰਘਿਆ, ਹੱਥ ਨਾ ਆਵੇ।
- ਅਵਲ ਖ਼ੇਸ਼ਾਂ ਬਾਅਦ ਦਰਵੇਸ਼ਾਂ।
- ਅੜਬ ਕੁੱਕੜ, ਖੁੱਡੇ ਦਾ ਖੌਅ।
- ਅੜਾਏ ਨੇ ਜਣੀ, ਪੜਾਹੇ ਨੂੰ ਡੰਡ।
- ਅੜੀ ਮੜੀ, ਤੇ ਭੇਸ਼ਾਂ ਦੀ ਗੱਲ਼ ਮੜ੍ਹੀ।
- ਅੜੇ ਸੋ ਝੜੇ।
- ਆ ਬਲਾਏ, ਗਲ਼ ਲੱਗੀਏ।
- ਆ ਭਾਈ ਧੰਨਿਆ, ਪਰਾਏ ਭਾਗੀਂ ਜੰਮਿਆ।
- ਆ ਭੈਣ ਮਿੱਠੀਏ, ਨੀਂ ਚਿਰਾਂ ਪਿੱਛੋਂ ਡਿੱਠੀਏ।
- ਆ ਭੈਣੇ ਪਿਆਰ ਕਰਾਂ, ਤੇਰੇ ਪੈਰਾਂ ਹੇਠ ਅੰਗਿਆਰ ਧਰਾਂ।
- ਆਓ, ਬੈਠੋ, ਪੀਓ ਪਾਣੀ, ਇਹ ਤਿੰਨੋ ਨਾ ਮੁੱਲ ਨੂੰ ਆਣੀਂ।
- ਆਇਆ ਆਪ, ਚੜ੍ਹਾਇਆ ਤਾਪ।
- ਆਇਆ ਸਾਵਣ ਮਾਹ, ਕਿ ਰੀਂਡੇ ਗਲ਼ ਗਏ, ਕੋਈ ਨਾ ਬਣਿਆ ਮਿੱਤ, ਕਿ ਵੇਲ਼ੇ ਛਲ ਗਏ।
- ਆਇਆ ਸਿਆਲ ਮੋਏ ਕੰਗਾਲ, ਆਇਆ ਹੁਨਾਲ ਮੋਏ ਕੰਗਾਲ।
- ਆਇਆ ਸਿਆਲ਼ ਮੋਏ ਗਰੀਬ, ਆਇਆ ਹਾੜ ਮੋਏ ਗ਼ਰੀਬ।
- ਆਇਆ ਕੰਮ ਥੁੜੇ ਨਾ, ਤੇ ਪਿੱਛੇ ਜੋਗਾ ਜੁੜੇ ਨਾ।
- ਆਇਆ ਰਾਮ, ਗਿਆ ਰਾਮ।
- ਆਈ ਸ਼ਿਵਰਾਤ, ਜਿੱਡਾ ਦਿਨ, ਓਡੀ ਰਾਤ।
- ਆਈ ਤੇ ਆਏ ਨੂੰ, ਸੌ ਰਸਤੇ।
- ਆਈ ਬਸੰਤ ਪਾਲ਼ਾ ਉੜੰਤ।
- ਆਈ ਬਹੂ ਤੇ ਆਇਆ ਕੰਮ, ਗਈ ਬਹੂ ਤੇ ਗਿਆ ਕੰਮ।
- ਆਈ ਮਾਈ ਮੱਸਿਆ, ਜਿਸ ਖਾਣਾ ਪਾਣੀ ਕੱਸਿਆ।
- ਆਈ ਮੌਜ ਫਕੀਰ ਨੂੰ, ਲਾਈ ਕੁੱਲੀ ਨੂੰ ਅੱਗ।
- ਆਈ ਰਮਜ਼ਾਨ, ਭੱਜਿਆ ਸ਼ੈਤਾਨ।
- ਆਈਆਂ, ਗਲ਼ ਲਾਈਆਂ।
- ਆਏ ਨੇ ਨਿਹੰਗ, ਬੂਹੇ ਖੋਲਦੇ ਨਿਸ਼ੰਗ।
- ਆਏ ਭਾਬੋ ਦੇ ਸੱਕੇ, ਘਰ ਖੀਰ ਤੇ ਪੂੜੇ ਪੱਕੇ, ਆਇਆ ਭਾਈਏ ਦਾ ਕੋਈ, ਭਾਬੋ ਸੁੱਜ ਭੜੋਲਾ ਹੋਈ।
- ਆਸਾਂ ਪਰਬਤ ਜੇਡੀਆਂ, ਮੌਤ ਤਣਾਵਾਂ ਹੇਠ।
- ਆਹ ਮਾਈ ਹਰ ਕੇ ਲੇਖੇ, ਨਹੀਂ ਕਰੀ, ਕੋਈ ਕਰਕੇ ਵੇਖੇ।
- ਆਹ ਮੂੰਹ ਤੇ ਮਸਰਾਂ ਦੀ ਦਾਲ਼।
- ਆਹ ਵੀਰ, ਖਾਹ ਖੀਰ, ਤੇ ਹੋ ਜਾ ਤੀਰ।
- ਆਹਰੋਂ ਵਿਗੜਿਆ ਵੀ ਗਿਆ, ਤੇ ਵਿਹਾਰੋਂ ਵਿਗੜਿਆ ਵੀ ਗਿਆ।
- ਆਕੜ ਚੂਹੜੇ ਦੀ, ਤੇ ਲੇਸ ਲਸੂੜੇ ਦੀ।
- ਆਖਣ ਕਮਲੇ, ਸੁਣਨ ਬਾਵਰੇ।
- ਆਖਾ ਮੋੜਨਾ ਨਹੀਂ, ਤੇ ਡੱਕਾ ਤੋੜਨਾ ਨਹੀਂ।
- ਆਖਿਆ ਸਿਆਣੇ ਦਾ, ਤੇ ਖਾਧਾ ਔਲੇ ਦਾ।
- ਆਂਗਲਾ, ਤੜਾਂਗਲਾ, ਪਰਾਈ ਭਿੱਟ ਕੋਈ ਨਾ।
- ਆਗਿਆਕਾਰੀ ਬਾਲੜੇ ਤੇ ਮਿੱਠ-ਬੋਲੜੀ ਨਾਰ, ਧੰਨ ਪੱਲੇ, ਸੰਤੋਖ ਮਨ, ਚਾਰ ਸੁਰਗ ਸੰਸਾਰ।
- ਆਗੂ ਔਝੜ ਲੈ ਪਵੇ, ਕਿਸ ਕਰ ਕਰੇ ਪੁਕਾਰ।
- ਆਟੇ ਦੇ ਦੀਵੇ ਦਾ ਕੀ ਹੈ ? ਜਿੱਧਰ ਮਰਜ਼ੀ ਮੂੰਹ ਬਣਾ ਦਿਓ।
- ਆਂਡੇ ਭੰਨੇ ਘੁੱਗੀ, ਤੇ ਕਾਂ ਬਦਨਾਮ।
- ਆਤਕਾਂ ਦੇ ਆਤਕ ਜੇਹੇ ਮਾਪੇ, ਤੇਹੇ ਜਾਤਕ।
- ਆਤਮਾ ਰੱਜੇ, ਪਰਮਾਤਮਾ ਰੱਜੇ।
- ਆਥਣ ਨੂੰ ਚਿਲ-ਕੋਰਿਆ, ਅਣਹੋਂਦਾ ਬੱਦਲ ਘੋਰਿਆ।
- ਆਦਮੀ ਅੰਨ ਦਾ ਕੀੜਾ।
- ਆਦਮੀ ਆਦਮੀ ਅੰਤਰ, ਕੋਈ ਹੀਰਾ, ਕੋਈ ਕੰਕਰ।
- ਆਂਦਰਾਂ ਭੁੱਖੀਆਂ, ਮੁੱਛਾਂ ਤੇ ਚੌਲ਼।
- ਆਦਿ ਨਾ ਕੰਘੀ ਵਾਹੀ, ਸਿਰ ਲੀਖੀਂ ਜੜਿਆ।
- ਆਦਿ ਬੁਰਾ ਤਾਂ ਅੰਤ ਬੁਰਾ , ਆਦਿ ਭਲਾ ਤਾਂ ਅੰਤ ਭਲਾ।
- ਆਨੇ ਦੀ ਘੋੜੀ, ਪਾਈਆ ਦਾਣਾ।
- ਆਪ ਓਏ ਹਾਂਜੀ ਮਾਮਲੇ, ਆਪੇ ਪਾਏ ਹੱਡ।
- ਆਪ ਸਿਰੋਂ ਨੰਗੀ, ਚੋਲੀ ਕੀਹਨੂੰ ਦੇਵੇ ਮੰਗੀ।
- ਆਪ ਕਰੀਏ ਸੋ ਕੰਮ, ਜਾ ਪੱਲੇ ਹੋਵੇ ਦੰਮ।
- ਆਪ ਕਰੀਰ ਨਾ ਮੌਲਿਆ, ਤੇ ਦੇਵੇ ਦੋਸ਼ ਬਸੰਤ।
- ਆਪ ਕਿਸੇ ਜਿਹੀ ਨਾ, ਤੇ ਗੱਲ ਕਰਨੋਂ ਰਹੀ ਨਾ।
- ਆਪ ਕੁਚੱਜੀ, ਵੇਹੜੇ ਨੂੰ ਦੋਸ਼।
- ਆਪ ਕੁਪੱਤੀ, ਤੇ ਵਿਹੜਾ ਦਾਦੇ ਮਗਾਹੁਣਾ।
- ਆਪ ਗਏ ਵਿਸਾਖੀ, ਸਾਨੂੰ ਛੱਡ ਗਏ ਘਰ ਦੀ ਰਾਖੀ।
- ਆਪ ਤਾਂ ਡੁੱਬੇ, ਨਾਲ ਪਰਭਾ ਵੀ ਡੋਬੇ।
- ਆਪ ਦੀਆ ਸੋ ਦੁੱਧ ਬਰਾਬਰ, ਮੰਗ ਲਿਆ ਸਭ ਪਾਣੀ।
- ਆਪ ਨਾ ਵੰਞੀ ਸਹੁਰੇ, ਤੇ ਲੋਕਾਂ ਮੱਤਾਂ ਦੇ।
- ਆਪ ਬੀਚਾਰੇ, ਸੋ ਗਿਆਨੀ।
- ਆਪ ਬੀਬੀ ਕੋਕਾ, ਤੇ ਮਿਹਣੇ ਦੇਵੇ ਲੋਕਾਂ।
- ਆਪ ਮਰੀਏ ਨਾ ਤੇ ਸਵਰਗ ਜਾਈਏ ਨਾ।
- ਆਪ ਮਰੇ ਜਗ ਪਰਲੋ।
- ਆਪ ਮੀਆਂ ਮੰਗਤੇ, ਤੇ ਬਾਹਰ ਖੜ੍ਹੇ ਦਰਵੇਸ਼।
- ਆਪ ਲਗੇਂਦਿਆਂ ਲੰਘਣ, ਤੇ ਯਾਰ ਪਰੌਂਠੇ ਮੰਗਣ।
- ਆਪ ਵਲੱਲੀ, ਵਿਹੜਾ ਡਿੰਗਾ।
- ਆਪ ਵਿਹਾਜੇ ਮਾਮਲੇ, ਆਪੇ ਸਿਰ ਵਿੱਚ ਪਾਏ।
- ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ।
- ਆਪਣ ਹੱਥੀਂ ਬੀਜਿਆ, ਆਪੇ ਹੀ ਹੁਣ ਵੱਢ।
- ਆਪਣਾ ਆਪ ਦਿਸਾਵੇ ਨਾ, ਤੇ ਲੋਕ ਪਸੰਦ ਆਵੇ ਨਾ।
- ਆਪਣਾ ਆਪ ਦਿਖਾਵੇ ਨਾ, ਤੇ ਲੋਕ ਪਸੰਦ ਆਵੇ ਨਾ।
- ਆਪਣਾ ਆਪ ਬਗੋਇਆ, ਤੇ ਆਪੇ ਖੱਜਲ ਹੋਇਆ।
- ਆਪਣਾ ਆਪਣਾ, ਪਰਾਇਆ ਪਰਾਇਆ।
- ਆਪਣਾ ਹਾਥ, ਜਗਨਨਾਥ।
- ਆਪਣਾ ਕੰਮ ਕੀਤਾ, ਤੇ ਭੈਣ ਮਰਾਵੇ ਜੀਤਾ।
- ਆਪਣਾ ਖੂਨ ਹਮੇਸ਼ਾ ਮਾਰ ਕਰਦਾ।
- ਆਪਣਾ ਖੂਨ ਬੋਲਣੋਂ ਨਹੀਂ ਰਹਿੰਦਾ।
- ਆਪਣਾ ਗੌਂ ਤੇ ਗਧੇ ਨੂੰ ਪਿਓ।
- ਆਪਣਾ ਘਰ, ਜੋ ਚਾਹੇ ਸੋ ਕਰ।
- ਆਪਣਾ ਘਰ, ਭਾਵੇਂ ਹੱਗ ਹੱਗ ਭਰ,
- ਆਪਣਾ ਠੋਸਾ ਆਪ ਭਰੋਸਾ।
- ਆਪਣਾ ਦਹੀਂ ਸਭ ਤੋਂ ਮਿੱਠਾ।
- ਆਪਣਾ ਨਾ ਭਰੇ ਤੇ ਕੁੜਮਾਂ ਨੂੰ ਕੀ ਧਰੇ।
- ਆਪਣਾ ਨੀਂਗਰ, ਪਰਾਇਆ ਢੀਂਗਰ।
- ਆਪਣਾ ਮਕਾਨ, ਕੋਟ ਸਮਾਨ।
- ਆਪਣਾ ਮਾਰੂ ਤਾਂ ਛਾਵੇਂ ਸੁੱਟੂ।
- ਆਪਣਾ ਰੱਖੇ, ਪਰਾਇਆ ਚੱਖੇ।
- ਆਪਣਾ ਰੱਖੇ, ਪਰਾਇਆ ਤੱਕੇ, ਉਹਨੂੰ ਮਿਲਣ ਦਰਗਾਹ ਤੋਂ ਧੱਕੇ।
- ਆਪਣਾ ਲੈਣਾ ਲੈ ਲਈਏ, ਅਗਲੇ ਦਾ ਰੱਖੀਏ ਦੱਬ।
- ਆਪਣਿਆਂ ਦੇ ਗਿੱਟੇ ਭੰਨਾ, ਪੈਰ ਪਰਾਏ ਚੁੰਮਾ।
- ਆਪਣੀ ਅਕਲ, ਪਰਾਇਆ ਧੰਨ, ਹਮੇਸ਼ਾ ਵੱਧ ਜਾਪੇ।
- ਆਪਣੀ ਅੱਖ, ਪਰਾਇਆ ਡੇਲਾ।
- ਆਪਣੀ ਹੱਟੀ ਦਾ, ਹਰ ਕੋਈ ਹੋਕਾ ਦਿੰਦਾ ਏ।
- ਆਪਣੀ ਕਰਨੀ ਆਪੇ ਭਰਨੀ।
- ਆਪਣੀ ਛਾਹ (ਲੱਸੀ) ਨੂੰ ਕੋਈ ਖੱਟੀ ਨਹੀਂ ਕਹਿੰਦਾ।
- ਆਪਣੀ ਜਨਾਨੀ ਬੁੱਕਲ ਦਾ ਲੱਡੂ।
- ਆਪਣੀ ਨੀਂਦ ਸਾਉਣਾ ਆਪਣੀ ਨੀਂਦ ਜਾਗਣਾ।
- ਆਪਣੀ ਪਈ, ਪਰਾਈ ਵਿਸਰੀ
- ਆਪਣੀ ਬੇੜੀ ਆਪਣਾ ਵੰਞ।
- ਆਪਣੀ ਭਾਵੇਂ ਮੱਝ ਮਰ ਜਾਏ, ਸ਼ਰੀਕਾਂ ਦੀ ਕੰਧ ਜਰੂਰ ਸੁੱਟਣੀ।
- ਆਪਣੀ ਮਾਂ ਮਾਰੂ ਵੀ, ਤੇ ਸ਼ਿੰਗਾਰੂ ਵੀ।
- ਆਪਣੀਆਂ ਜੁੱਤੀਆਂ, ਆਪਣਾ ਸਿਰ ।
- ਆਪਣੀਆਂ ਨਾ ਦੱਸੀਏ, ਪਰਾਈਆਂ ਕਰ ਹੱਸੀਏ।
- ਆਪਣੀਆਂ ਮੈਂ ਕੁੱਜੇ ਪਾਵਾਂ, ਬੈਠ ਪਰਾਈਆਂ ਫੋਲਾ।
- ਆਪਣੇ ਔਗੁਣ ਵੀ ਗੁਣ।
- ਆਪਣੇ ਕੱਖੀਂ, ਆਪੇ ਅੱਗ।
- ਆਪਣੇ ਕੋਲ਼ੇ ਤੇ ਅਗਲੇ ਦੀ ਸਵਾਹ।
- ਆਪਣੇ ਖਰੀਂਢ ਤਾਂ ਬਾਂਦਰ ਵੀ ਨਹੀਂ ਖੁਰਕਦਾ।
- ਆਪਣੇ ਘਰ ਹਰ ਕੋਈ ਬਾਦਸ਼ਾਹ।
- ਆਪਣੇ ਘਰ ਕੋਈ ਛੱਜ ਵਾਜਾਵੇ ਕੋਈ ਛਾਨਣੀ।
- ਆਪਣੇ ਘਰ ਨੂੰ ਸਾਰੇ ਸਿਆਣੇ।
- ਆਪਣੇ ਘਰ ਲੱਗੀ ਅੱਗ, ਦੂਜੇ ਦੇ ਘਰ ਬਸੰਤਰ।
- ਆਪਣੇ ਡਫ਼ਲੀ, ਆਪਣਾ ਰਾਗ।
- ਆਪਣੇ ਦੇਸ਼ ਦਾ ਕੰਡਾ, ਤੇ ਪਰਾਏ ਦੇਸ਼ ਦਾ ਫੁੱਲ ਇਕ ਬਰਾਬਰ।
- ਆਪਣੇ ਦੇਸ਼ ਦਾ ਪਾਣੀਂ ਤੇ ਪਰਾਏ ਦੇਸ਼ ਦਾ ਦੁੱਧ ਇਕ ਬਰਾਬਰ।
- ਆਪਣੇ ਨੈਣ ਮੈਨੂੰ ਦੇ, ਤੂੰ ਮਟਕਾਉਂਦੀ ਫਿਰ।
- ਆਪਣੇ ਪਕਾਈ, ਤੇ ਸਾਡੇ ਨਾ ਆਈਂ।
- ਆਪਣੇ ਮਨ ਤੋਂ ਜਾਣੀਏ, ਦੂਜੇ ਮਨ ਕੀ ਬਾਤ।
- ਆਪਣੇ ਮਨ ਭਾਵੇ ਤਾਂ ਡੇਹਲਾ ਵੀ ਸੁਪਾਰੀ।
- ਆਪੇ ਆਪਣਾ ਸਿਰ ਨਹੀਂ ਗੁੰਦਿਆ ਜਾਂਦਾ।
- ਆਪੇ ਫਾਥੜੀਏ, ਤੈਨੂੰ ਕੌਣ ਛੁਡਾਵੇ।
- ਆਪੇ ਬੀਬੀ ਬੁੱਢ ਸੁਹਾਗਣ, ਆਪੇ ਮੱਥਾ ਟੇਕਦੀ।
- ਆਪੇ ਮਾਰੇ, ਆਪ ਜੀਵਾਏ।
- ਆਪੇ ਮੈਂ ਰੱਜੀ ਪੁੱਜੀ, ਆਪੇ ਮੇਰੇ ਬੱਚੇ ਜੀਣ।
- ਆਪੇ ਰੰਨਾ ਮਹੁਰਾ ਦੇਵਣ, ਆਪੇ ਕਰਨ ਸਿਆਪੇ।
- ਆਪੋ ਆਪਣੀ ਬੰਸਰੀ ਤੇ ਆਪੋ ਆਪਣੇ ਰਾਗ।
- ਆਬ ਆਬ ਕਰ ਮੋਇਆ ਬੱਚਾ, ਫ਼ਾਰਸੀਆਂ ਘਰ ਗਾਲੇ।
- ਆਵਦੀ ਗਲ਼ੀ ਵਿੱਚ ਕੁੱਤਾ ਵੀ ਸ਼ੇਰ।
- ਆਵਦੀ ਡੱਡ ਹੀ ਗੜੈਂ ਕਰਦੀ ਆ।
- ਆਵਦੀ ਮੱਝ ਦਾ ਦੁੱਧ ਭਾਵੇਂ ਬਾਰ੍ਹੀਂ ਕੋਹੀਂ ਜਾ ਕੇ ਪੀ ਲੈ।
- ਆਵਦੀ ਲੋਈ ਕੋਈ ਨਹੀਂ ਛੱਡਦਾ।
- ਆਵੇ ਨਿੱਛ ਅਤੇ ਡਕਾਰ, ਫਿਰ ਵੈਦਾਂ ਦੇ ਪੌਲਾ ਮਾਰ।
- ਆਵੇ ਲੋਲੀ, ਜਾਵੇ ਲੋਲੀ, ਲੋਲੀ ਦੇ ਗਲ਼ ਉਹੀ ਚੋਲੀ।
- ਐਸੇ ਨੂੰ ਤੈਸਾ ਮਿਲੇ, ਜਿਉਂ ਬਾਮਣ ਨੂੰ ਨਾਈ।
- ਐਸੋ ਰਾਜ ਨਾ ਕਿਤੇ ਕਾਜ, ਜਿਤ ਨਹ ਤ੍ਰਿਪਤਾਏ।
- ਐਨੇ ਮਿੱਠੇ ਵੀ ਨਾ ਹੋਵੋ ਕਿ ਅਗਲਾ ਖਾ ਹੀ ਜਾਵੇ, ਐਨੇ ਕੌੜੇ ਵੀ ਹੋਵੋ ਕਿ ਅਗਲਾ ਥੁੱਕ ਹੀ ਦੇਵੇ।
- ਐਵੇਂ ਮਣ, ਧਿਗਾਣੇ ਧੜ੍ਹੀ।
- ਔਂਤਰਾ-ਨਖੱਤਾ, ਨਾ ਮੂਲੀ ਨਾ ਪੱਤਾ।
- ਔਂਤਰਿਆਂ ਦੀ ਵਹਿੜ, ਕਦੇ ਪਿੰਡ ਕਦੇ ਸ਼ਹਿਰ।
- ਔਂਤਰੇ ਖੱਟਣ ਤੇ ਖੁਸਰੇ ਖਾਣ।
‘ੲ’ ਅੱਖਰ ਵਾਲੇ ਅਖਾਣ
- ਇਸ ਕੰਨ ਪਾਈ, ਤੇ ਉਸ ਕੰਨੋ ਕੱਢੀ।
- ਇਸ਼ਕ ਤੰਦੂਰ, ਹੰਡਾਂ ਦਾ ਬਾਲਣ।
- ਇਸ਼ਕ ਪਰਹੇਜ਼ ਨਾ ਰਹਿੰਦੇ ਇਕੱਠੇ।
- ਇਹ ਅਸਾਡਾ ਜੀਆ, ਨਾ ਧੁੱਪ ਸਹੇ, ਨਾ ਸੀਆ।
- ਇਹ ਜੱਗ ਮਿੱਠਾ, ਅਗਲਾ ਕੀਹਨੇ ਡਿੱਠਾ।
- ਇਹ ਜਾਣੇ, ਉਹ ਜਾਣੇ, ਤੂੰ ਬੀਬੀ ਭੁੰਨ ਦਾਣੇ।
- ਇਹ ਤਾਂ ਘਮਿਆਰ ਦੇ ਚੱਕ 'ਤੇ ਮਿੱਟੀ ਹੈ, ਉਹ ਭਾਵੇਂ ਘੜਾ ਬਣਾਵੇ, ਭਾਵੇਂ ਦੀਵਾ।
- ਇਹ ਤਾਂ ਬੂਰ ਦੇ ਲੱਡੂ ਐ, ਜਿਹੜਾ ਖਾਵੇ ਉਹ ਵੀ ਪਛਤਾਵੇ ਜਿਹੜਾ ਨਾ ਖਾਵੇ ਉਹ ਵੀ ਪਛਤਾਵੇ।
- ਇੱਕ ਅੰਨ੍ਹਾ ਉੱਪਰੋਂ ਕੰਧਾਂ ਤੇ ਭੱਜੇ।
- ਇੱਕ ਆਇਆ ਫਤਿਆਬਾਦੋਂ, ਦੂਜੇ ਨੇ ਗਵਾਈ ਅਗਲੇ ਸਵਾਦੋਂ।
- ਇੱਕ ਆਂਡਾ ਉਹ ਵੀ ਗੰਦਾ।
- ਇੱਕ ਇਕੱਲਾ, ਦੂਜਾ ਭਲਾ, ਤੀਜਾ ਰਲਿਆ ਕੰਮ ਗਲਿਆ।
- ਇੱਕ ਸ਼ਾਹ ਦਾ ਦੇਣਾ ਚੰਗਾ, ਧਿਰ-ਧਿਰ ਦਾ ਦੇਣਾ ਮੰਦਾ।
- ਇੱਕ ਹੱਥ ਦੇਣਾ, ਦੂਜੇ ਹੱਥ ਲੈਣਾ।
- ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ।
- ਇੱਕ ਹੋਈ ਕੁੜੀ, ਉੱਤੋਂ ਪੁੱਛਣ ਵਾਲਿਆਂ ਨੇ ਮਾਰ ਲਿਆ।
- ਇੱਕ ਹੋਵੇ ਕਮਲਾ, ਸਮਝਾਵੇ ਵੇਹੜਾ, ਜੇ ਵੇਹੜਾ ਹੋਵੇ ਕਮਲਾ ਸਮਝਾਵੇ ਕਿਹੜਾ।
- ਇੱਕ ਕਮਲੀ, ਉਤੋਂ ਪੈ ਸਿਵਿਆ ਦੇ ਰਾਹ ਗਈ।
- ਇਕ ਕਰੇਲਾ ਕੌੜਾ ਉਤੋਂ ਅੱਧ ਰਿੱਜਿਆ।
- ਇੱਕ ਕਰੇਲਾ, ਉੱਤੋਂ ਨਿਮ ਚੜ੍ਹ ਗਿਆ।
- ਇੱਕ ਗੋਦੜੀ ਵਿੱਚ ਦੋ ਫਕੀਰ ਸਮਾ ਸਕਦੇ ਆ ਪਰ ਇੱਕ ਰਾਜ ਵਿੱਚ ਦੋ ਰਾਜੇ ਨਹੀਂ ਸਮਾ ਸਕਦੇ।
- ਇੱਕ ਘਰ ਤਾਂ ਡਾਇਣ ਵੀ ਛੱਡ ਦਿੰਦੀ ਆ।
- ਇੱਕ ਚੁੱਪ, ਸੌ ਸੁੱਖ।
- ਇਕ ਜੰਮੇ, ਇੱਕ ਨਿਜ ਜੰਮੇ।
- ਇੱਕ ਜਾੜ ਖਾਵੇ, ਤੇ ਦੂਜੀ ਪਛਤਾਵੇ।
- ਇੱਕ ਝਾਕੇ, ਇੱਕ ਉਆਂਕੇ, ਇਕ ਚੜ੍ਹਿਆ ਹੋਇਆ ਢਾਕੇ,ਇੱਕ ਰੁੜਿਆ ਆਵੇ,ਅਖੇ ਇੱਕ ਬਾਪੂ-ਬਾਪੂ ਆਖੇ।
- ਇੱਕ ਟੋਨਿਕ, ਦੋ ਦਵਾਈ, ਤੀਜਾ ਸ਼ਰਾਬ, ਤੇ ਚੌਥਾ ਖਰਾਬ। ਜਸਬੀਰ ਵਾਟਾਂਵਾਲੀਆ
- ਇੱਕ ਤਵੇ ਦੀ ਰੋਟੀ, ਕੀ ਵੱਡੀ, ਤੇ ਕੀ ਛੋਟੀ।
- ਇੱਕ ਤੀਰ ਨਾਲ ਦੋ ਸ਼ਿਕਾਰ।
- ਇੱਕ ਦਮੜੀ ਪੱਲੇ, ਅਸੀਂ ਹਾਰ ਖਰੀਦਣ ਚੱਲੇ ।
- ਇੱਕ ਦਰ ਬੰਦ, ਸੌ ਦਰ ਖੁੱਲੇ।
- ਇੱਕ ਧੇਲਾ ਤੇ 100 ਸੇਲਾ।
- ਇੱਕ ਨਿਆਣਾ 100 ਸਿਆਣਾ।
- ਇੱਕ ਨਿੰਬੂ , ਪਿੰਡ ਨੂੰ ਤ੍ਰੇਹ।
- ਇੱਕ ਨੂੰ ਕੀ ਰੋਨੀ ਏਂ, ਸਾਰਾ ਆਵਾ ਹੀ ਊਤਿਆ ਪਿਆ ਹੈ।
- ਇੱਕ ਨੂੰ ਨਾ ਆਵੇ ਦਿੱਤਿਆਂ, ਇੱਕ ਅੰਦਰੋਂ ਆਵੇ ਮੱਤ।
- ਇੱਕ ਨੂੰ ਪਾਣੀ, ਇਕ ਨੂੰ ਪਿੱਛ।
- ਇਕ ਨੂਰ ਆਦਮੀ, ਸੌ ਨੂਰ ਕੱਪੜਾ, ਹਜ਼ਾਰ ਰੂਪ ਗਹਿਣਾ, ਤੇ ਲੱਖ ਰੂਪ ਨਖ਼ਰਾ।
- ਇੱਕ ਪਰਹੇਜ਼ 900 ਹਕੀਮ।
- ਇੱਕ ਪਾਪੀ ਵੀ ਬੇੜੀ ਡੋਬ ਦਿੰਦਾ।
- ਇੱਕ ਪੁੱਤ ਵਾਲੀ ਅੰਨ੍ਹੀ, ਦੋਹਾਂ ਵਾਲੀ ਕਾਣੀ।
- ਇੱਕ ਬੀਬੀ ਰੱਜ ਕਮਲੋ, ਉਤੋਂ ਸੁੱਤੀ ਉੱਠੀ।
- ਇੱਕ ਬੋਟੀ, 100 ਕੁੱਤੇ।
- ਇੱਕ ਮੱਛੀ ਸਾਰੇ ਤਲਾਅ ਨੂੰ ਗੰਦਾ ਕਰ ਦਿੰਦੀ ਹੈ।
- ਇੱਕ ਮੱਝ ਲਿਬੜੀ, ਸਾਰੀਆਂ ਨੂੰ ਲਬੇੜ ਦਿੰਦੀ ਐ।
- ਇੱਕ ਮੇਲੇ ਵਿੱਚ ਦੋ ਸ਼ੇਰ ਔਖੇ ਸਕਣ ਸਮਾ।
- ਇੱਕ ਲਾਲੀਆ ਲੋਹਾਰ, ਦੂਜਾ ਲੱਖੋ ਅਵਤਾਰ।
- ਇੱਕ ਵੇ ਜੱਟਾ, ਦੋ ਵੇ ਜੱਟਾ, ਤੀਜੀ ਵਾਰੀ ਪਵੇ ਘੱਟਾ।
- ਇਕਨਾਂ ਨੂੰ ਮੱਤ ਖੁਦਾਈਓਂ ਆਵੇ ਇਕਨਾਂ ਨੂੰ ਆਵੇ ਦਿੱਤਿਆਂ।
- ਇਕੱਲ, ਸੌ ਝੱਲ।
- ਇਕੱਲਾ ਆਦਮੀ ਬਹਿਸ਼ਤ ਵਿੱਚ ਵੀ ਉਦਾਸ ਹੋ ਜਾਂਦਾ ਹੈ
- ਇਕੱਲਾ ਇਕ, ਤੇ ਦੋ ਗਿਆਰਾਂ।
- ਇਕੱਲਾ ਖਾਵੇ ਰਿਉੜੀਆਂ, ਤਾਂ ਉਹ ਵੀ ਕੌੜੀਆਂ, ਰਲ ਖਾਵੇ ਮਿੱਟੀ ਤਾਂ ਉਹ ਵੀ ਖੰਡ ਮਿੱਠੀ।
- ਇਕੱਲੀ ਜਾਨ, ਸੌ ਸਿਆਪੇ।
- ਇਕੱਲੀ ਤਾਂ ਲੱਕੜ ਵੀ ਨਹੀਂ ਬਲ਼ਦੀ।
- ਇਕੱਲੇ-ਦੁਕੱਲੇ ਦਾ ਰੱਬ ਰਾਖਾ।
- ਇਕਾਂਤ ਵਾਸਾ, ਨਾ ਝਗੜਾ ਨਾ ਝਾਂਸਾ।
- ਇੱਕੋ ਹੱਟੀ, ਉਹ ਵੀ ਕੁਪੱਤੀ ,
- ਇੱਕੋ ਖੁਰਲੀ ਦੇ ਪੱਠੇ ਵੀ ਸਵਾਦ ਨਹੀਂ ਲੱਗਦੇ।
- ਇੱਕੋ ਤਾਂਗ ਉਗਾਵੇ, ਸੌ ਲੱਜਾਂ ਪਾਵੇ।
- ਇਕੋ ਤਾਰਾ ਉਗਵੈ, ਸਭ ਲੱਜਾ ਧੋਇ।
- ਇੱਟ ਦੀ ਦੇਣੀ, ਤੇ ਪੱਥਰ ਦੀ ਲੈਣੀ।
- ਇੱਥੇ ਇੱਕ ਬੰਦੇ ਨਾਲ 50 ਬਾਂਦਰ ਜੰਮਦੇ ਨੇ।ਜਸਬੀਰ ਵਾਟਾਂਵਾਲੀਆ
- ਇੱਥੇ ਘਾੜ ਘੜੀਂਦੇ ਹੋਰ, ਬਨੀਂਦੇ ਸਾਧ, ਛੁੱਟੀਂਦੇ ਚੋਰ।
- ਇੱਥੇ ਤੰਦ ਨਹੀਂ, ਤਾਣੀ ਉਲਝੀ ਹੋਈ ਐ।
- ਇੰਨਾ ਘਰਾਟਾਂ 'ਤੇ ਇਹੋ ਜਿਹਾ ਈ ਪਿਸਣਾ ਏ।
- ਇੰਨੇ ਕੌੜੇ ਵੀ ਨਾ ਹੋਵੋ, ਕਿ ਅਗਲਾ ਥੁੱਕ ਹੀ ਦੇਵੇ।
- ਇੱਲ ਦਾ ਨਣਦੋਈਆ ਕਾਂ।
- ਇੱਲਾਂ ਕਿਨ ਪਰਣਾਈਆਂ, ਕਿਨ ਪਿੰਜਰੇ ਘੱਤੇ ਕਾਂ।
- ਇੱਲਾਂ ਦੇ ਆਲ੍ਹਣੇ ਚੋਂ ਮਾਸ ਨਹੀਂ ਲੱਭਦਾ।
- ਇਲਾਜ ਨਾਲੋਂ ਪਰਹੇਜ਼ ਚੰਗਾ।
- ਈਦ ਪਿੱਛੋਂ, ਕੀ ਤੰਬਾ ਫੂਕਣਾ?
‘ਸ’ ਅੱਖਰ ਵਾਲੇ ਅਖਾਣ
- ਸੱਸ ਅਜੇ ਡਿਉੜੀ ਨਹੀਂ ਲੰਘੀ, ਤੇ ਨੂੰਹ ਨੈਣ ਮਟਕਾਏ।
- ਸੱਸ ਤੋਂ ਚੋਰੀ ਆਈ ਹਾਂ ਜਵਾਂ ਤੋਂ ਕਣਕਾਂ ਵਟਾ ਦੇ।
- ਸੱਸ ਨਹੀਂ ਸੰਗ ਨਹੀਂ, ਸਾਹੁਰਾ ਨਹੀਂ ਘੁੰਡ ਨਹੀਂ।
- ਸੱਸ ਨਾ ਨਣਾਨ, ਤੇ ਅੰਮਾ ਆਪੇ ਪ੍ਰਧਾਨ।
- ਸੱਸ ਪਈ-ਪਈ, ਮੂਲੋ ਹੀ ਗਈ।
- ਸਹਿਕ-ਸਹਿਕ ਕੇ ਚੰਨ ਚੜ੍ਹਿਆ, ਉਹ ਵੀ ਡਿੰਗਾ-ਫੜਿੰਗਾ।
- ਸਹਿਕਦੀ ਸੁੱਤੀ ਤੇ ਭੌਂਕਦੀ ਉੱਠੀ।
- ਸਹਿਜ ਪੱਕੇ ਸੋ ਮਿੱਠਾ ਹੋਇ।
- ਸ਼ਹਿਰ ਦੀ ਕਰਾੜੀ, ਮੂੰਹ ਢਕਿਆ ਤੇ ਬੁੰ*** ਅਗਾੜੀ।
- ਸ਼ਹਿਰਾਂ ਦੇ ਵਿੱਚ ਵੱਸਣ ਦੇਵਤੇ, ਪਿੰਡੀ ਵੱਸਣ ਮਨੁੱਖ, ਵੱਸਣ ਉਜਾੜਾਂ ਵਿਚ ਭੂਤਨੇ ਜਿੱਥੇ ਕੋਈ ਨਾ ਸੁਣਦਾ ਦੁੱਖ।
- ਸਹੁੰ ਦਈਏ ਜੀਅ ਦੀ, ਨਾ ਪੁੱਤ ਦੀ, ਨਾ ਧੀ ਦੀ।
- ਸਹੁ ਵੇ ਜੀਆ ਆਪਣਾ ਕੀਆ।
- ਸਹੁਰਾ ਨਾ ਸਾਲਾ, ਮੈਂ ਆਪੇ ਘਰ ਵਾਲਾ।
- ਸਹੁਰਾ ਨੂੰਹ ਨਾਲ ਗੱਲ ਨਾ ਕਰੇ, ਨੂੰਹ ਰੰਨ ਭੌਂਕ-ਭੌਂਕ ਮਰੇ।
- ਸਹੁਰਾ ਮੂੰਹ ਨਾ ਧਰੇ, ਤੇ ਨੂੰਹ ਹੱਗ-ਹੱਗ ਭਰੇ।
- ਸਹੁਰਾ ਮੇਰਾ ਬੱਧਾ, ਨੂੰਹ ਦਾ ਦਾਅ ਲੱਗਾ।
- ਸਹੁਰਾ ਵੈਦ, ਕਰੁੱਧੀ ਰੁੱਝੀ।
- ਸਹੁਰਿਆ ਤੇਰਾ ਨਾਂ ਤਾਂ ਆਉਂਦਾ, ਪਰ ਲੈਣਾ ਨਹੀਂ।
- ਸਕਤੇ ਦਾ ਸਤੀ ਵੀਹੀਂ ਸੌ।
- ਸਕਤੇ ਦੀ ਸਕਤੀ ਤੇ ਮਾੜੇ ਦੀ ਕੁਵਕਤੀ।
- ਸ਼ੱਕਰ ਖੋਰੇ ਨੂੰ ਰੱਬ ਸ਼ੱਕਰ ਦੇ ਹੀ ਦਿੰਦਾ।
- ਸ਼ਕਲ ਚੁੜੇਲਾਂ, ਖੇਖਣਪਰੀਆਂ।
- ਸ਼ਕਲ ਮੋਮਨਾ, ਕਰਤੂਤ ਕਾਫ਼ਰਾਂ।
- ਸਖੀ ਸੁਮ ਲੇਖਾ ਬਰਾਬਰ।
- ਸਖ਼ੀ ਦਾ ਬੇੜਾ ਪਾਰ।
- ਸਖੀ ਨਾਲੋਂ ਸੂਮ ਭਲੀ, ਜਿੜੀ ਤੁਰਤ ਦੇਵੇ ਜਵਾਬ।
- ਸੰਗ ਤਾਰੇ, ਕੁਸੰਗ ਡੋਬੇ।
- ਸੰਗਲਾਂ ਦੇ ਜਿੰਨ, ਜੱਫੀਆਂ ਨਾਲ ਕਾਬੂ ਨਹੀਂ ਆਉਂਦੇ।
- ਸੰਗਿ ਨਾ ਕੋਈ ਭਈਆ ਬੇਬਾ।
- ਸੰਘੋਂ ਹੇਠਾਂ ਹੋਆ, ਕਿਆ ਗੁੜ ਕਿਆ ਗੋਹਾ।
- ਸੰਘੋਂ ਲੱਥਾ , ਕੀ ਲੱਡੂ ? ਤੇ ਕੀ ਮੱਠਾ?
- ਸੱਚ ਆਖਿਆਂ ਅੱਧੀ ਲੜਾਈ।
- ਸੱਚ ਆਖਿਆ ਭਾਂਬੜ ਮੱਚੇ।
- ਸੱਚ ਕਹੇ, ਪਰੇਡੇ ਰਹੇ।
- ਸੱਚ ਕਮਾਵੇ ਸੋਈ ਕਾਜੀ।
- ਸੱਚ ਚੰਦਰਮਾ, ਕੂੜ ਅੰਧਾਰਾ।
- ਸੱਚ ਦਾਤਾ, ਕੂੜ ਮੰਗਤਾ।
- ਸੱਚ ਦੀ ਸਦਾ ਜੈ, ਝੂਠ ਦੀ ਖੈ ਖੈ।
- ਸੱਚ ਨਹੀਂ ਕਹਿਣਾ, ਤੇ ਵਹੀਆਂ ਲੈ ਲੈ ਡਹਿਣਾ।
- ਸੱਚ ਨੂੰ ਕੀ ਆਂਚ?
- ਸੱਚ ਮਿਰਚਾਂ, ਝੂਠ ਮਿਸ਼ਰੀ।
- ਸੱਚਾਈ ਸੌ ਪੜਦੇ ਪਾੜਕੇ ਵੀ ਜ਼ਾਹਰ।
- ਸੱਚੀਆਂ ਸੁਣਾਓ ਤਾਂ ਅੰਮਾਂ ਬੋਦੀਆਂ ਪੱਟੇ।
- ਸੱਚੀਆਂ ਕਹਿ ਤੇ ਖੁਸ਼ ਰਹਿ।
- ਸਚੁ ਨਾਮ, ਸਾਈਂ ਦਾ।
- ਸੱਚੇ ਮਾਰਗ ਚਲਦਿਆਂ, ਉਸਤਤ ਕਰੇ ਜਹਾਨ।
- ਸੱਜਣ ਆਏ ਅੱਧੀ ਰਾਤ, ਦਿਲ ਸਰ੍ਹਾਂਦੀ ਵਾਟੋ-ਵਾਟ।
- ਸੱਜਣ ਛੋੜੀਐ ਰੰਗ ਸਿਉਂ ਬਹੁਰ ਵੀ ਆਵੇ ਕੰਮ।
- ਸੱਜਣ ਤਾਂ ਅੱਖਾਂ ਵਿੱਚ ਵੀ ਸਮਾ ਜਾਂਦੇ ਨੇ ਪਰ ਵੈਰੀ ਵਿਹੜੇ ਵਿੱਚ ਵੀ ਨਹੀਂ ਸਮਾਉਂਦੇ।
- ਸੱਜਣ ਭਲੇ, ਸੁਵੇਲੜੇ ਆਏ।
- ਸੰਜਮ ਕਰਕੇ ਖਾਹ, ਨੱਕ ਦੀ ਸੇਧੇ ਜਾ, ਫਿਰ ਕੀਹਦੀ ਪਰਵਾਹ।
- ਸੱਜਰੀ ਨਾ ਬੇਹੀ, ਤੇ ਹਮੇਸ਼ ਇੱਕੋ ਜੇਹੀ।
- ਸੱਜਾ ਧੋਵੇ ਖੱਬੇ ਨੂੰ, ਤੇ ਖੱਬਾ ਸੱਜੇ ਨੂੰ।
- ਸੱਠਾਂ 'ਚ ਛੇਆਂ ਦੀ ਨਹੀਂ ਚੱਲਦੀ।
- ਸੱਠੀ ਪੱਕੇ ਸੱਠੀਂ ਦਿਨੀਂ, ਜੇ ਪਾਣੀ ਮਿਲੇ ਅੱਠੀਂ ਦਿਨੀਂ।
- ਸੰਢੇ ਅੱਗੇ ਬੰਸਰੀ।
- ਸਤ ਡਿੱਗਿਆ, ਜਹਾਨ ਡਿੱਗਿਆ।
- ਸੱਤ ਪੱਤਣਾਂ ਦਾ ਤਾਰੂ।
- ਸੱਤ ਪੀੜੀਆਂ, ਦੋਹਤਾ ਵੈਰੀ।
- ਸੱਤ ਰੋਟੀਆਂ ਕੁੱਜਾ ਲੱਸੀ ਦਾ, ਅਜੇ ਮੇਰਾ ਪੁੱਤ ਠੀਕ ਨਹੀਂ।
- ਸੱਤਰ ਹੋਵੇ ਚਾਨਣੀ, ਦਿਨ ਵਰਗੀ ਨਹੀਂ ਰੀਸ।
- ਸਤੀ ਦੇ, ਸੰਤੋਖੀ ਖਾਏ।
- ਸੰਤੋਖ ਦਾ ਸੁੱਖ ਸਭ ਤੋਂ ਵੱਡਾ।
- ਸੰਤੋਖੀ ਸਦਾ ਸੁਖੀ।
- ਸਦਾਂ ਤਾ ਖੂਹ ਵੀ ਲਵੇਰੇ ਨਹੀਂ ਰਹਿੰਦੇ।
- ਸਦਾਂ ਨਾ ਬਾਗ਼ੀਂ ਬੁਲ-ਬੁਲ ਬੋਲੇ, ਸਦਾ ਨਾ ਮੌਜ ਬਹਾਰਾਂ।
- ਸਦਾ ਭਵਾਨੀ, ਚੱਪੇ ਜਿੰਨੀ।
- ਸੱਦਿਆ ਪੈਂਚ, ਅਣਸੱਧਿਆ ਭੜੂਆ।
- ਸੱਦੀ ਨਾ ਬੁਲਾਈ, ਤੇ ਮੁੰਡੇ ਦੀ ਭੂਆ ਆਈ।
- ਸੱਦੀ ਨਾ ਬੁਲਾਈ, ਤੇ ਮੈਂ ਲਾੜੇ ਦੀ ਤਾਈ।
- ਸੱਦੇ ਬਿਨਾਂ ਜਾਈਏ ਨਾ, ਤੇ ਪਰੀਠੇ ਬਿਨਾ ਖਾਈਏ ਨਾ।
- ਸੱਪ ਕੁੰਜ ਛੱਡੇ ਪਰ ਬਿਖ ਨਾ ਛੱਡੇ।
- ਸੱਪ ਤੇ ਚੋਰ ਦਾ ਭੈਅ ਹੀ ਬੁਰਾ।
- ਸੱਪ ਦਾ ਖਾਧਾ ਬਚੇ, ਨਜ਼ਰਾਂ ਦਾ ਖਾਧਾ ਨਾ ਬਚੇ।
- ਸੱਪ ਦੇ ਸਾਹਮਣੇ, ਦੀਵਾ ਨਹੀਂ ਬਲ਼ਦਾ।
- ਸੱਪ ਦੇ ਬੱਚੇ, ਸਪੋਲੀਏ।
- ਸੱਪ ਦੇ ਮੂੰਹ ਚ ਕੋਹੜ ਕਿਰਲੀ, ਖਾਵੇ ਤਾਂ ਕੋਹੜੀ, ਛੱਡੇ ਤਾਂ ਕਲੰਕੀ।
- ਸੱਪ ਨੂੰ ਸੱਪ ਲੜੇ, ਤੇ ਜ਼ਹਿਰ ਕਿਹਨੂੰ ਚੜ੍ਹੇ।
- ਸੱਪ ਵੀ ਮਰ ਜਾਏ, ਤੇ ਲਾਠੀ ਵੀ ਨਾ ਟੁੱਟੇ।
- ਸੱਪ, ਸ਼ੀਂਹ, ਫਕੀਰ, ਦਾ ਦੇਸ ਕੇਹਾ।
- ਸੱਪ, ਸੁਨਿਆਰਾ, ਸ਼ਾਹਣੀ ਨਾਲੇ ਸਭਰਵਾਲ, ਭਾਵੇਂ ਕੁਠਾਲੀਓਂ ਕੱਢ ਧਰੋ, ਕਦੇ ਨਾ ਹੋਵਣ ਸਾਲੁ।
- ਸੱਪਾਂ ਦਾ ਡੰਗਿਆ ਸੇਹਲੀਆਂ ਤੋਂ ਵੀ ਡਰੇ।
- ਸੱਪਾਂ ਦੇ ਪੁੱਤ ਮਿੱਤ ਨਾ ਬਣਦੇ, ਭਾਵੇਂ ਚੁੱਲੀਆਂ ਦੁੱਧ ਪਿਆਈਏ।
- ਸੱਪਾਂ ਦੇ ਪੁੱਤਰ ਕਦੇ ਨਾ ਹੁੰਦੇ ਮਿੱਤਰ।
- ਸੱਪੀਂ ਦੁੱਧ ਪਿਆਈਏ, ਕਦੇ ਨਾ ਹੁੰਦੇ ਮਿੱਤ।
- ਸਬਜ਼-ਭਾਜੀ ਤੇ ਸੁੱਕੀ ਮੜ੍, ਵਾਹ ਸ਼ਾਦੀ ਦਾ ਖਾਣਾ।
- ਸਬਰ ਨਣਾਨਾਂ ਨੂੰ, ਮੈਂ ਹਾਰ ਕੇ ਚੱਕੀ ਨੂੰ ਹੱਥ ਲਾਇਆ।
- ਸਭ ਚਲਦਿਆਂ ਦੇ ਯਾਰ।
- ਸਭ ਦੁਨੀਆ, ਆਵਣ ਜਾਣੀਆਂ। ਜਾਂ ਸਭਨਾ ਸਹੁਰੇ ਵੰਝਣਾ, ਸਭ ਮੁਕਲਾਵਣਹਾਰ।
- ਸਭ ਭੇਡਾਂ ਮੂੰਹ ਕਾਲ਼ੀਆਂ।
- ਸਭਨਾਂ ਦਾ ਸਿਰ ਗੁੰਦਿਆ, ਗੰਜੀ ਗੁਰੜਾਵੇ।
- ਸਭਰਾਈਏ ਨੀ ਸਭਰਾਈਏ, ਵੇਲਾ ਬੀਤ ਗਏ ਤੋਂ ਆਈਏ।
- ਸਭੇ ਖੇਡਾਂ ਖੇਡੀਆਂ, ਘੜਮਿਲ ਵੀ ਖੇਡਣ ਦੇ।
- ਸਭੈ ਸਾਂਝੀ ਵਾਲ ਸਦਾਇਨਿ।
- ਸਮਝ ਲਈ ਗੱਲ, ਸਦਾ ਸੁਖੱਲ।
- ਸ਼ਮਲਾ ਦੇਖ ਮੈਂ ਡੁੱਲ੍ਹੀ, ਨਾ ਕੁੱਲੀ, ਨਾ ਗੁੱਲੀ।
- ਸਮੁੰਦਰ ਪੀ ਕੇ ਵੀ ਬੁੱਲ੍ਹ ਸੁੱਕੇ।
- ਸਰਕਾਰ ਨਿਰਾ ਅੰਧਕਾਰ, ਸਾਧੂ ਕੂੜਾ, ਚੋਰ ਸਚਿਆਰ।
- ਸਰਕਾਰੋਂ ਤੇਲ ਮਿਲਿਆ, ਜੁੱਤੀ ਚ ਪਵਾ ਲਓ।
- ਸਰਫਾ ਕਰਕੇ ਸੁੱਤੀ, ਤੇ ਆਟਾ ਲੈ ਗਈ ਕੁੱਤੀ।
- ਸਰਬ ਰੋਗ ਕਾ ਅਉਖਦੁ ਨਾਮੁ।
- ਸ਼ਰਾਬ, ਖਾਨਾ ਖਰਾਬ
- ਸ਼ਰਾਬੀ ਕਰੇ ਖਰਾਬੀ।
- ਸ਼ਰੀਕ ਉਜੜਿਆ ਵੇਹੜਾ ਮੋਕਲਾ।
- ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਨ ਹੁੰਦਾ।
- ਸ਼ਰੀਕ ਤਾਂ ਮਿੱਟੀ ਦਾ ਨਹੀਂ ਮਾਨ।
- ਸ਼ਰੀਕ ਬਸ ਸਿਹਰੇ ਬੰਨ ਕੇ ਨਹੀਂ ਢੁੱਕਦਾ, ਬਾਕੀ ਕਸਰ ਨਹੀਂ ਛੱਡਦਾ।
- ਸ਼ਰੀਕ ਲਾਵੇ ਲੀਕ, ਪੁੱਜੇ ਜਿੱਥੋਂ ਤੀਕ।
- ਸ਼ਰੀਕੇ ਦਾ ਦਾਣਾ, ਸਿਰ ਦੁਖਦੇ ਵੀ ਖਾਣਾ।
- ਸ਼ਰ੍ਹਾ ਅੱਗੇ ਕਾਹਦੀ ਸ਼ਰਮ।
- ਸਰ੍ਹਾਣੇ ਸੌਵੀਂਏ ਜਾਂ ਪਵਾਂਦੀ, ਲੱਕ ਤਾਂ ਵਿਚਾਲੇ ਹੀ ਆਉਣਾ।
- ਸਲਾਹ ਤਾਂ ਕੰਧ ਕੋਲੋਂ ਵੀ ਲੈ ਲੈਣੀ ਚਾਹੀਦੀ ਹੈ।
- ਸਲਾਹੀਦਾ ਗੁੜ ਦੰਦੀ ਲੱਗਾ।
- ਸਲਾਹੀਦੀ ਖਿਚੜੀ ਦੰਦਾਂ ਨੂੰ ਲੱਗੇ।
- ਸਲਾਹੀਦੀ-ਸਲਾਹੀਦੀ, ਖੀਰ ਖੱਟੀ।
- ਸਵਾਦਾਂ ਦੀ ਪੱਟੀ ਸਰਹੰਦ, ਬੱਸੀਆਂ ਦੇ ਹੋ ਗਏ ਨੇ ਕੋਲ਼ੇ।
- ਸਵਾਲ ਜਵੀਂ, ਜਵਾਬ ਛੋਲੇ।
- ਸਵੇਲੇ ਸਵੇਂ ਹਨੇਰੇ ਜਾਗੇ, ਸੁਖ-ਸੰਪਤ ਔਰ ਸਭ ਕੁਝ ਆਗੇ।
- ਸੜੇ ਘਰ ਦੇ ਕੋਲ਼ੇ ਹੀ ਸਹੀ।
- ਸੌ ਸੂਆ, ਇਕ ਤੂਆ।
- ਸਾਉਣ ਸੁੱਤੀ, ਖਰੀ ਵਿਗੁਤੀ।
- ਸਾਉਣ ਦਾ ਘਾਹ ਵੱਧਦਿਆਂ ਅਤੇ ਪੁੱਤਾਂ ਦੇ ਜਵਾਨ ਹੁੰਦੇ ਕਿਹੜਾ ਸਮਾਂ ਲੱਗਦਾ।
- ਸਾਉਣ ਦੇ ਅੰਨ੍ਹੇ ਨੂੰ ਸਾਰਾ ਕੁਝ ਹਰਾ ਹੀ ਦਿਸਦਾ ਏ।
- ਸਾਉਣ ਭਾਦੋਂ ਦੇ ਮਰੋੜੇ ਜੱਟ ਵੀ ਸਾਧ ਕਰ ਦਿੰਦੇ ਨੇ।
- ਸਾਉਣ ਮਹੀਨੇ ਪੁਰਾ, ਉਹ ਵੀ ਬੁਰਾ, ਬੁੱਢੀ ਮੱਝ ਤੇ ਖੁੰਡਾ ਛੁਰਾ, ਉਹ ਵੀ ਬੁਰਾ।
- ਸਾਈ ਘੜੀ ਸੁਲਖਣੀ, ਸ਼ਹੁ ਨਾਲ ਵਿਆਹੇ।
- ਸਾਈਂ ਦਿੱਤੀਆਂ ਗਾਜਰਾਂ, ਵਿੱਚੇ ਰੰਬਾ ਰੱਖ।
- ਸਾਈਆਂ ਕਿਤੇ, ਤੇ ਵਧਾਈਆਂ ਕਿਤੇ।
- ਸਾਈਆਂ ਬਾਝੋਂ ਮਾਲ ਦੁਹੇਲਾ, ਬਾਤ ਨਾ ਪੁੱਛਦਾ ਕੋਈ।
- ਸਾਈਆਂ ਮਿਲਣ ਨਾ ਰੁੱਖੀਆਂ, ਤੇ ਕੁੱਤੇ ਖਾਣ ਘਿਓ।ਜਸਬੀਰ ਵਾਟਾਂਵਾਲੀਆ
- ਸ਼ਾਹਾਂ ਨਾਲ ਬਰਾਬਰੀ, ਸਿਰ ਸਿਰ ਚੋਟਾਂ ਖਾਏ।
- ਸ਼ਾਹੂਕਾਰਾਂ ਨਾਲ ਦੋਸਤੀ, ਸਿਰ ਲਾਹਣਤ ਦੀ ਪੱਗ, ਜੀ ਕਹਿਣਾ, ਓਏ ਕਹਾਉਣਾ ਧਰ-ਧਰ ਦੇਣੀ ਅੱਗ।
- ਸਾਹੇ ਕੀ ਬੱਧੀ, ਬਣ ਗਈ ਲੱਧਾ?
- ਸਾਕ ਸੋਨਾ ਤੇ ਪ੍ਰੀਤ ਪਿੱਤਲ।
- ਸਾਕ ਨਾ ਜਾਣੀਐ ਮਾੜਾ, ਮੀਹ ਨਾ ਜਾਣੀਐ ਗਾੜਾ।
- ਸਾਖ ਬਣੀ, ਪ੍ਰਤੀਤ ਜੰਮੀ।
- ਸਾਚ ਬਿਨਾ, ਸੂਚਾ ਕੋ ਨਾਹੀ।
- ਸਾਂਝਾ ਬਾਬਾ, ਪਿੱਟੇ ਕੌਣ।
- ਸਾਂਝੀ ਹਾਂਡੀ, ਚੁਰਾਹੇ ਭੱਜੇ।
- ਸਾਂਝੀ ਦੇਗ, ਕੁੱਤਿਆਂ ਦਾ ਖੌ।
- ਸਾਂਝੀ ਮੱਝ, ਕਸਾਈਆਂ ਜੋਗੀ।
- ਸਾਂਝੇ ਬਾਬੇ ਨੂੰ ਕੌਣ ਪਿੱਟੇ।
- ਸਾਡਾ ਬੰਨਾ, ਦਿਨੇ ਸੁਜਾਖਾ ਰਾਤੀਂ ਅੰਨ੍ਹਾ, ਸਾਡੀ ਫਾਤੋ, ਦਿਨੇ ਨਾ ਰਾਤੋ।
- ਸਾਡਾ ਮੀਆਂ ਘਰ ਨਹੀਂ, ਸਾਨੂੰ ਕਿਸੇ ਦਾ ਡਰ ਨਹੀਂ।
- ਸਾਡੀ ਜਾਨ ਤੇ ਬਣੀ ਤੁਹਾਡਾ ਮਖੌਲ।
- ਸਾਡੀ ਬਿੱਲੀ ਸਾਨੂੰ ਮਿਆਊਂ।
- ਸਾਡੀ ਮੌਤ, ਉਹਨਾਂ ਦਾ ਹਾਸਾ।
- ਸਾਡੀ ਵਾਰੀ ਆਈ, ਪਤੀਲਾ ਖੜਕੇ।
- ਸਾਡੇ ਆਓਗੇ ਤਾਂ ਕੀ ਲਿਆਓਗੇ ? ਜਾਓਗੇ ਤਾਂ ਕੀ ਦੇਖੇ ਜਾਓਗੇ?
- ਸਾਡੇ ਖੂਹ ਦਾ ਮੀਂਹ, ਸਾਡੇ 'ਤੇ ਵੱਸੇ।
- ਸਾਢ ਸਤੌੜ, ਤੇ ਹਾਥੀ ਦਾ ਪੌੜ।
- ਸਾਥੋਂ ਗਈਏ ਗੋਰੀਏ, ਹੋਰ ਪਰੇਰੇ ਜਾ।
- ਸਾਧ ਚਲਦੇ ਭਲੇ, ਨਗਰੀ ਵੱਸਦੀ ਭਲੀ।
- ਸਾਧ ਦੀ ਭੂਰੀ 'ਤੇ ਹੀ ਇਕੱਠ ਐ।
- ਸਾਧ ਭਲੇ ਅਣਨਾਧਿਆ।
- ਸਾਧਾਂ ਦੇ ਤਵੀਤਾਂ ’ਤੇ ਮੁੰਡੇ।
- ਸਾਧੂ ਬੋਲੇ ਸਹਜ ਸੁਭਾਅ, ਸਾਧ ਕਾ ਬੋਲਿਆ ਬਿਰਥਾ ਨਾ ਜਾ।
- ਸਾਨ੍ਹਾਂ ਦਾ ਲੜਨਾ ਤੇ ਬੂਟਿਆਂ ਦਾ ਖਾਉ।
- ਸਾਨ੍ਹਾਂ ਦੇ ਭੇੜ ਵਿੱਚ ਬੂਝੇ ਰਗੜੇ ਜਾਂਦੇ ਆ।
- ਸਾਨ੍ਹੀ ਸੇਤੀ ਕੀਜੀਏ, ਨਾਤੇ, ਵੈਰ, ਪ੍ਰੀਤ।
- ਸ਼ਾਮ ਮੌਖੇ ਦਾ, ਤੇ ਭਾਗ ਮੁੰਡੇ ਤੇ ਬਾਪੂ ਨੂੰ।
- ਸਾਰਾਹ ਦੀ ਰੁੱਤ, ਨਾ ਛਾਂ ਭਾਵੇ ਨਾ ਧੁੱਪ।
- ਸਾਰੀ ਉਮਰ ਕੁਵਾਰੀ ਰਹੀ, ਮੜ੍ਹੀਆਂ ਜਾਂਦੀ ਉਧਲ਼ ਗਈ।
- ਸਾਰੀ ਕੀਤੀ ਕੱਤਰੀ, ਮਿਲ ਗਈ ਮਿੱਟੀ ਵਿੱਚ।
- ਸਾਰੀ ਜਾਂਦੀ ਦੇਖ ਕੇ ਅੱਧੀ ਦਈਏ ਲੁਟਾ।
- ਸਾਰੀ ਰਾਤ ਭੰਨੀ, ਤੇ ਕੁੜੀ ਜੰਮੀ ਅੰਨ੍ਹੀ।
- ਸਾਰੀ ਰਾਤ ਰੋਂਦੀ ਰਹੀ, ਮਰਿਆ ਕੋਈ ਵੀ ਨਾ।
- ਸਾਰੀ ਰਾਮਾਇਣ ਸੁਣਾ ਦਿੱਤੀ, ਸਵੇਰੇ ਉੱਠ ਕੇ ਪੁੱਛਦਾ , ਸੀਤਾ ਰਾਮ ਦੀ ਕੀ ਲੱਗਦੀ ਸੀ?
- ਸਾਰੇ ਇੱਕੋ ਸੱਚੇ ਦੇ ਭਾਂਡੇ।
- ਸਾਲਣਾ, ਘਰ ਗਾਲਣਾ।
- ਸਾਵਣ ਦਾ ਸੌ, ਭਾਦਰੋਂ ਦਾ ਇਕ, ਜਿਹੜਾ ਲਾਹ ਦੇਵੇ ਸਿੱਕ।
- ਸਾਵਣ ਬਰਸੇ, ਰੋਜ਼-ਰੋਜ਼, ਭਾਦਰੋਂ ਦੇ ਦਿਨ ਚਾਰ ਅੱਸੂ ਮੰਗੇ ਮੇਘਲਾ, ਮੂਰਖ ਜੱਟ ਗਵਾਰ।
- ਸਾਵਣ ਮੱਝਾਂ ਉਹਦੀਆਂ, ਜਿਹੜਾ ਹਾੜੀਂ ਕੱਢੇ।
- ਸਾਵਣ ਵਹਾਏ, ਕੱਤਕ ਗਹਾਏ, ਔਰ ਪੋਹ ਪਿਲਾਏ, ਘਾਟਾ ਮੂਲ ਨ ਖਾਇ।
- ਸਾਵਣ ਵਣ ਹਰਿਆਵਲੇ, ਸੁੱਕੇ ਜਵਾਹਾਂ।
- ਸਿਆਹੀ ਗਈ, ਸਫੇਦੀ ਆਈ।
- ਸਿਆਣੇ ਦਾ ਕਿਹਾ ਅਤੇ ਆਲੇ ਦਾ ਖਾਧਾ, ਬਾਅਦ ਵਿੱਚ ਪਤਾ ਚੱਲਦਾ।
- ਸਿਆਣੇ ਨਾਲ ਭੀਖ ਵੀ ਚੰਗੀ, ਨਿਆਣੇ ਨਾਲ ਰਾਜ ਵੀ ਮਾੜਾ।
- ਸਿਆਣੇ ਨੂੰ ਇਸ਼ਾਰਾ, ਮੂਰਖ ਨੂੰ ਫਿਟਕਾਰਾਂ।
- ਸਿਆਣੇ ਨੂੰ ਸੈਨਤ, ਮੂਰਖ ਨੂੰ ਸੋਟਾ।
- ਸਿਆਲ ਸਵੇਰੇ, ਹਾੜ ਦੁਪਹਿਰੇ, ਸਾਉਣ 'ਚ ਮੀਂਹ ਵਰਸੰਦੇ, ਤਿੰਨੇ ਹੱਗਣ ਮੰਦੇ।
- ਸਿਆਲ਼ ਦਾ ਕੋਰਾ, ਰੂੜੀ ਦਾ ਬੋਰਾ।
- ਸਿਆਲ ਦਾ ਨਹਾਉਣਾ, ਤੇ ਗਰਮੀ ਦਾ ਸੌਣਾ, ਦੋਵੇਂ ਹੀ ਔਖੇ। ਜਸਬੀਰ ਵਾਟਾਂਵਾਲੀਆ
- ਸਿਕਾਰ ਸਹੇ ਦਾ, ਤਿਆਰੀ ਸ਼ੇਰ ਦੀ।
- ਸ਼ਿਕਾਰ ਨਿਕਲਿਆ ਤੇ ਕੁੱਤੀ ਨੂੰ ਝਾੜਾ ਆ ਗਿਆ।
- ਸਿੰਗਾਂ ਨਾਲ ਦੋਸਤੀ, ਪੂਛ ਨਾਲ ਵੈਰ।
- ਸਿੰਘ ਦੀ ਸਿੰਘਣੀ, ਪੁੱਤ ਦੀ ਮਾਂ, ਰੁੱਖਾ ਕਾਹਨੂੰ ਖਾਂ, ਤੁਰਦੀ ਕਾਹਨੂੰ ਜਾਂ।
- ਸਿਦਕ ਦੇ ਬੇੜੇ ਪਾਰ।
- ਸਿਦਕ ਮਾਹੀ ਦੇ ਪੱਲੇ ਆਪੇ ਆਉਣਗੇ ਚਰਕੇ।
- ਸਿੱਧੀ ਉਂਗਲ ਨਾਲ,ਘਿਓ ਨਹੀਂ ਨਿਕਲਦਾ।
- ਸਿਰ ਸਲਾਮਤ ਜੁੱਤੀਆਂ ਦਾ ਕੀ ਘਾਟਾ।
- ਸਿਰ ਜਾਵੇ ਪਰ ਸਿਦਕ ਨਾ ਜਾਵੇ।
- ਸਿਰ ਜਾਵੇ ਪਰ ਸਿਰੜ ਨਾ ਜਾਵੇ।
- ਸਿਰ ਦੁਖੀਏ, ਮੱਥਾ ਫੋੜੀਏ, ਨੀ ਤੇਰੀ ਚੁੰਝ ਨਰੋਈ, ਤੇਰੀ ਬਾਤ ਨਾ ਪੁੱਛੇ ਕੋਈ।
- ਸਿਰ ਨਾਧਾ ਕੰਘੀ ਵਾਹੀ, ਪਰ ਲੈਣ ਕੋਈ ਨਾ ਆਈ।
- ਸਿਰ ਪਈ ਕੰਮ ਆਵੇ ਜਿਹੜਾ, ਉਹੋ ਮਿੱਤਰ ਨਿਸ਼ੰਗ।
- ਸਿਰ ਮਨਾ ਕੇ, ਭੱਦਰਾਂ ਪੁੱਛਣੀਆਂ।
- ਸਿਰ ਮਨਾਉਂਦਿਆਂ ਗੜੇ ਪੈਣੇ।
- ਸਿਰ ਵੱਡੇ ਸਰਦਾਰਾਂ ਦੇ ਤੇ ਪੈਰ ਵੱਡੇ ਗਵਾਰਾਂ ਦੇ।
- ਸਿਰ ਵੱਡੇ ਸਰਦਾਰਾਂ ਦੇ ਪੈਰ ਵੱਡੇ ਗਵਾਰਾਂ ਦੇ।
- ਸਿਰੋਂ ਗੰਜੀ, ਕੰਗੀਆਂ ਦੋ ਜੋੜੇ।
- ਸਿਰੋਂ ਗੰਜੀ, ਤੇ ਭੱਖੜੇ 'ਤੇ ਕਲਾ ਬਾਜ਼ੀਆਂ।
- ਸਿਰੋਂ ਪੈਰੋਂ ਨੰਗੇ ਆਂ ਪਰ ਸਾਰਿਆਂ ਤੋਂ ਚੰਗੇ ਆਂ।
- ਸਿਲੇਹਾਰ ਦੀ ਸਿਲੇਹਾਰ ਵੈਰੀ।
- ਸ਼ੀਸ਼ਾ ਡਿੱਗਿਆ ਤੇ ਗਿਆ, ਅਮਲੀ ਭਿੱਜਿਆ ਤੇ ਗਿਆ, ਫੁਲਕਾ ਸੜਿਆ ਤੇ ਗਿਆ, ਆਸ਼ਿਕ ਫੜ੍ਹਿਆ ਤੇ ਗਿਆ।
- ਸੀਖ ਨਾ ਦੀਜੈ ਬਾਂਦਰਾਂ, ਜੋ ਬਿਜੜੇ ਘਰ ਖਾਏ।
- ਸੀਨੇ-ਬਸੀਨੇ ਰੱਖਣ ਤੇ ਸਵਾਦ ਚੱਖਣ।
- ਸੁੱਕਾ ਢੀਂਗਰ ਆਂਡੇ ਦੇਵੇ।
- ਸੁੱਕੇ ਉੱਤੇ ਮਿਲ ਮਾਹੀਆ।
- ਸੁੱਕੇ ਖੂਹਾਂ ਚੋਂ ਟਿੰਡਾਂ ਵੀ ਸੁੱਕੀਆਂ ਹੀ ਮੁੜਦੀਆਂ ਨੇ। ਜਸਬੀਰ ਵਾਟਾਂਵਾਲੀਆ
- ਸੁੱਖ ਲਈਆਂ ਪੰਜ ਮੱਸਿਆ, ਪਹਿਲੀ ਮੱਸਿਆ ਕੰਨਾਂ ਨੂੰ ਹੱਥ ਲਾਵੇ।
- ਸੁੱਖਾਂ ਦਾ ਪੂਲਾ ਨਹੀਂ, ਤੇ ਦੁੱਖਾਂ ਦੇ ਖਲਵਾੜ੍ਹ।
- ਸੁਖੀ ਸੌਣ ਸ਼ੇਖ਼, ਜਿਨਾਂ ਦੇ ਟੱਟੂ ਦਾ ਮੇਖ।
- ਸੁੱਚੇ ਮੋਤੀਆਂ ਨੂੰ ਮੁਲੰਮੇ ਦੀ ਕੀ ਲੋੜ।
- ਸੁਣ ਨੀਂ ਮਾਸੀ ਕਾਣੀਏ ਹੱਥ ਲੱਗਣ ਤਾਂ ਜਾਣੀਏ।
- ਸੁਣ ਰਾਣੀ, ਅੱਗ ਬੁਝਾਵੇ ਤੱਤਾ ਪਾਣੀ।
- ਸੁੱਤਾ ਮੋਇਆ ਇੱਕ ਬਰਾਬਰ।
- ਸੁੱਤਿਆਂ ਖਾਣ ਨਾ ਖੇਤ ਨੂੰ ਚਿੜੀਆਂ, ਜਾਗਦਿਆਂ ਤੋਂ ਠੁੰਗਣ।
- ਸੁੱਤਿਆਂ ਦੇ ਕੱਟੇ, ਤੇ ਜਾਗਦਿਆਂ ਦੀਆਂ ਕੱਟੀਆਂ।
- ਸੁੱਤੀ ਉਠਾਂ ਦੇ, ਬਨੇਰੇ ਬੋਲਣ ਕਾਂ।
- ਸੁੰਨਾ ਘਰ ਤੇ ਚੋਰਾਂ ਦਾ ਰਾਜ।
- ਸੁਨਿਆਰ ਦੀ ਠੱਕ ਠੱਕ, ਤੇ ਲੋਹਾਰ ਦੀ ਇੱਕੋ ਸੱਟ।
- ਸੁਨਿਆਰਾ ਸਿੱਖ ਨਹੀਂ ਤੇਰੇ ਉੜੀ ਪ੍ਰਸ਼ਾਦ ਨਹੀਂ।
- ਸੁਨਿਆਰਾ ਹੋਵੇ ਪਾਰ ਤਾਂ ਗੰਢ ਸੰਭਾਲੀਏ ਉਤਾਰ
- ਸੁਨਿਆਰਾ ਤਾਂ ਆਪਣੀ ਮਾਂ ਦੇ ਗਹਿਣਿਆਂ ਵਿੱਚੋਂ ਵੀ ਸੋਨਾ ਟੁੱਕ ਲੈਂਦਾ।
- ਸੁਨਿਆਰੇ ਦਾ ਕੂੜਾ ਵੀ ਮੁੱਲ ਵਿਕਦਾ ਹੈ।
- ਸੁਨਿਆਰੇ ਦੇ ਲਾਰੇ ਵਿਆਹੇ ਵੀ ਕੁਆਰੇ।
- ਸੁੰਨੇ ਬਾਗਾਂ ਦਾ ਗਾਲ੍ਹੜ ਪਟਵਾਰੀ।
- ਸੁੰਨੇ ਬਾਗਾਂ ਵਿੱਚ ਅਰਿੰਡ ਪ੍ਰਧਾਨ।
- ਸੁੰਨੇ ਮਹਿਲ ਡਰਾਵਣੇ ਬਰਕਤ ਮਰਦਾਂ ਨਾਲ।
- ਸੁਪਨੇ ਆਇਆ ਭਾਵੇ ਨਾ, ਤੇ ਕੁੱਛੜ ਚੜ੍ਹੇ ਬਲੱਜ।
- ਸੁਰਮਾ ਪਾਉਣਾ ਸੌਖਾ ਪਰ ਮਟਕਾਉਣਾ ਔਖਾ।
- ਸੁਰਮਾ ਪਾਉਣਾ ਸੌਖਾ, ਪਰ ਮਟਕਾਉਣਾ ਔਖਾ।
- ਸੁਰਮਾ ਪਾਇਆ ਜੋਤ, ਨੂੰ ਖਲਕਤ ਮਰ ਗਈ ਸੋਚ ਨੂੰ।
- ਸੂਈ ਦੇ ਨੱਕੇ ਵਿੱਚੋਂ ਊਠਾਂ ਦੀ ਕਤਾਰ ਲੰਘ ਸਕਦੀ ਹੈ ਪਰ ਅਮੀਰ ਸਵਰਗ ਨਹੀਂ ਵੜ ਸਕਦਾ।
- ਸੂਏ ਖੋਤੀ, ਕਿੱਲ੍ਹੇ ਘੁਮਿਆਰ।
- ਸੂੰਦੀ ਤਾਂ ਮੱਝ ਐ ਪਰ ਤਿੰਗਦਾ ਕੱਟਾ।
- ਸੂੰਮਾ ਦੀ ਖੱਟੀ, ਕੁੱਤੇ ਜਾਣ ਮਲੱਕ।
- ਸੂਰਜ ਜੋਤੀ, ਨਾ ਲੁਕੇ ਲਕਾਈ।
- ਸੂਰਜ ਦੇ ਸਾਹਮਣੇ ਦੀਵੇ ਦਾ ਕੀ ਮੁੱਲ।
- ਸੂਰਾਂ ਨੂੰ ਪੋਨੇ ਤੇ ਬਾਂਦਰਾਂ ਨੂੰ ਬਣਾਤਾਂ।
- ਸੂਲਾਂ ਜੰਮਦੀਆਂ ਦੇ ਮੂੰਹ ਤਿੱਖੇ।
- ਸੇਹਲੀਆਂ ਦੇ ਸੱਪ।
- ਸ਼ੇਖ ਚਿਲੀ ਦੀਆਂ ਗੱਲਾਂ, ਤੇ ਕੁੱਤੇ ਬਹਿਣ ਮਹੱਲਾਂ।
- ਸ਼ੇਖੀ ਦਾ ਮੂੰਹ ਕਾਲ਼ਾ।
- ਸੇਜ ਬਗਾਨੀ ਸੁੱਤਾ, ਖਰਾ ਵੀ ਵਿਗੁਤਾ।
- ਸ਼ੇਰ ਦੀ ਮੁੱਛ ਨੂੰ ਹੱਥ ਕੌਣ ਪਾਵੇ?
- ਸ਼ੇਰ ਪੁੱਤਰ ਇੱਕ ਭਲਾ, 100 ਗਿੱਦੜ ਕਿਸ ਕੰਮ।
- ਸ਼ੇਰਨੀ ਦਾ ਦੁੱਧ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ ਹੈ।
- ਸ਼ੇਰਾਂ ਦੀਆਂ ਬੈਠਕਾਂ, ਤੇ ਗਿੱਦੜ ਕਰਨ ਕਲੋਲ।
- ਸ਼ੇਰਾਂ ਦੇ ਮੂੰਹ ਸਦਾ ਹੀ ਧੋਤੇ।
- ਸ਼ੇਰਾਂ ਦੇ ਮੂੰਹ ਸਦਾ ਹੀ ਧੋਤੇ।
- ਸ਼ੇਰਾਂ ਦੇ ਮੂੰਹੋਂ ਮਾਸ ਦੀ ਆਸ।
- ਸੈਹੇ ਤੋਂ ਨਹੀਂ ਡਰਦੀ, ਪੈਹੇ ਤੋਂ ਡਰਦੀ।
- ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ।
- ਸੋ ਮੂਆ, ਜੋ ਮੰਗਣ ਜਾ, ਹਰਦੂਲਾਣਤ ਓਸ ਦੇ ਜੋ ਹੋਇਆਂ ਮੁੱਕਰ ਜਾ।
- ਸੋਈ ਸਾਊ, ਜੋ ਚੁੱਪ।
- ਸੋਈ ਸ਼ਾਹ, ਜਿਨਾਂ ਦਾ ਨਹੀਂ ਹੋਇਆ ਵਿਆਹ।
- ਸੋਈ ਗਾਵਣ ਸੋਹਲੜੇ, ਵਿਆਹ ਜਿਨਾਂ ਦੇ ਘਰ।
- ਸੋਈ ਫੱਬੇ, ਜਿਹੜੀ ਛੜਦੀ ਚੱਬੇ।
- ਸੋਹਣਾ ਤੱਕ ਕੇ ਭੁੱਲੀ, ਤੇ ਚੌਥਾ ਲੰਘਣ ਚੁੱਲ੍ਹੀ।
- ਸੋਗ ਦਿਲ ਦਾ ਰੋਗ, ਖੇੜਾ ਖੁਸ਼ੀਆਂ ਵੇਹੜਾ।
- ਸੋਚ ਕਰੇ, ਸੋ ਸੁਗੜ ਨਰ, ਕਰ ਸੋਚੇ ਸੋ ਮੂੜ।
- ਸੋਟਾ ਮਾਰਿਆ ਪਾਣੀ ਵੱਖ ਨਹੀਂ ਹੁੰਦਾ।
- ਸੋਟਾ ਵੱਡਾ ਇਲਾਜ ਕੁਪੱਤਿਆਂ ਦਾ।
- ਸੋਨਾ ਕਦੇ ਕਢਾਈ ਤੋਂ ਮਹਿੰਗਾ ਨਹੀਂ ਹੁੰਦਾ।
- ਸੋਨੇ ਤੇ ਸੁਹਾਗਾ।
- ਸੋਨੇ ਦੀ ਕਟਾਰੀ, ਜਿੱਥੇ ਲੱਗੀ ਉੱਥੇ ਕਾਰੀ।
- ਸੋਨੇ ਦੀ ਬਰਛੀ ਦੇਖ ਕੇ, ਢਿੱਡ ਥੋੜਾ ਪੜਵਾ ਲੈਣਾ।
- ਸੋਨੇ ਰੁਪਈਆਂ ਲੱਦੀ, ਪਰ ਮੁੜ ਘੁਮਿਆਰਾ ਸੱਦੀ।
- ਸੋਨੇ ਵਿੱਚ ਸੁਗੰਧੀ।
- ਸੋਭਾ ਸਹਿਜ, ਕਸੋਬਾ ਛੇਤੀ।
- ਸੌ ਉਸਤਾਦ ਇਕ ਮਾਂ।
- ਸੌ ਸਿਆਣੇ, ਇੱਕੋ ਮੱਤ।
- ਸੌ ਸੀਆ, ਇੱਕ ਸੁਹਾਗਾ।
- ਸੌ ਹੱਥ ਰੱਸਾ, ਸਿਰੇ ’ਤੇ ਗੰਢ।
- ਸੌ ਦਾਰੂ ਇੱਕ ਘਿਓ, ਸੌ ਚਾਚਾ ਇੱਕ ਪਿਓ।
- ਸੌ ਦਾਰੂ ਇੱਕ ਪਰਹੇਜ਼।
- ਸੌ ਦਾਰੂ ਇੱਕ ਪਰਹੇਜ਼।
- ਸੌ ਪੂਲਾ ਵੱਡਿਆਂ ਵੀ ਉਹੋ ਜਿਹਾ, ਸੌ ਪੂਲਾ ਫੂਕਿਆ ਵੀ ਉਹੋ ਜਿਹਾ।
- ਸੌ ਮਾਰਨੇ, ਇੱਕ ਗਿਣਨਾ।
- ਸੌ ਵਲਾਵਾਂ, ਇੱਕੋ ਗੰਢ।
- ਸੌਕਣ ਅਤੇ ਸੁਹਾਗਣ ਕੇਹੀ, ਕਰ ਦੇ ਸਈਆਂ ਇੱਕੋ ਜੇਹੀ।
- ਸੌਂਕਣ ਸਹੇਲੀ ਨਹੀਂ, ਲੁਬਾਣਾ ਕਿਸੇ ਦਾ ਬੇਲੀ ਨਹੀਂ।
- ਸੌਂਕਣ ਤਾ ਮੱਖਣ ਦੀ ਮਾੜੀ।
- ਸੌਣਾ ਰੂੜੀਆਂ 'ਤੇ, ਸੁਪਨੇ ਸੀਸ ਮਹਿਲਾਂ ਦੇ।
- ਸੌਂਦਾ ਕੋਈ ਨਹੀਂ ਭੁੱਖਾ, ਜਾਗਦੇ ਸਾਰੇ ਭੁੱਖੇ।
- ਸੌਦਾ ਰੋਕਦਾ, ਤੇ ਪਾਣੀ ਓਕਦਾ।
’ਹ’ ਵਰਨ ਵਾਲੇ ਅਖਾਣ
- ਹੱਸ ਤੋਂ ਕੜੀ ਤੇ ਕੜੀਓਔ ਛਾਪ ਹੁਣ ਛਾਪੋਂ ਵੀ ਜਵਾਬ।
- ਹੱਸਦਿਆਂ ਦੇ ਘਰ ਵੱਸਦੇ।
- ਹੰਸਾਂ ਚੁਗਣੇ ਹੀਰੇ ਮੋਤੀ, ਬੱਗ ਖਾਣਗੇ ਮੱਛ।
- ਹੰਸਾਂ ਦੇਖ ਤੁਰੰਦਿਆਂ, ਬੱਗਾ ਆਇਆ ਚਾਉ।
- ਹੰਸਾਂ ਨਾਲ ਟਟੀਹਰੀ ਕਿਉਂ ਪਹੁੰਚੇ ਦੌੜੀ।
- ਹਸਾਏ ਦਾ ਨਹੀਂ ਰਵਾਏ ਦਾ ਨਾਂ।
- ਹੰਸ-ਹੰਸਾਂ, ਬੱਗ-ਬੱਗਾਂ, ਕਾਓਂ-ਕਾਵੀਂ, ਤੇ ਢੱਗੇ-ਢੱਗਾਂ। ਜਸਬੀਰ ਵਾਟਾਂਵਾਲੀਆ
- ਹੱਸੀ ਤੇ ਫਸੀ।
- ਹੱਕ ਪਛਾਣ ਪੂਰਾ, ਤਾਂ ਈਮਾਨ ਪੂਰਾ।
- ਹੰਕਾਰ ਦਾ ਸਿਰ ਨੀਵਾਂ।
- ਹੰਕਾਰਿਆ, ਸੋ ਮਾਰਿਆ।
- ਹਕੀਮ ਦਾ ਯਾਰ ਰੋਗੀ, ਤੇ ਪੰਡਿਤ ਦਾ ਯਾਰ ਸੋਗੀ।
- ਹੱਗਦਿਆਂ ਦੇ ਹੇਠਾਂ ਹੱਥ ਧਰਨੇ।
- ਹੱਛਾ, ਸਭ ਦਾ ਵੱਛਾ।
- ਹੰਝੂ ਇੱਕ ਨਹੀਂ ਤੇ ਕਲੇਜੇ ਬੇਰੇ-ਬੇਰੇ।
- ਹੱਟ ਕਰਾਏ ਦੀ, ਦੰਮ ਵਿਆਜੀ, ਉਸ ਭੈੜੇ ਦੀ ਪੁੱਠੀ ਬਾਜ਼ੀ।
- ਹੱਟੀ ਤੇ ਕਰਾੜ, ਤੇ ਜੰਗਲਾਂ ਚ ਬਗਿਆੜ।
- ਹੱਟੀ ਤੇ ਬਹਿਣ ਨਾ ਦੇਵੇ ਅਖੇ ਮੇਰਾ ਸੌਦਾ ਤੋਲੀਂ।
- ਹੱਡ ਸ਼ਰੀਕ ਹੁੰਦੇ ਨੇ ਕਰਮ ਸ਼ਰੀਕ ਨਹੀਂ ਹੁੰਦੇ।
- ਹੱਡ ਹਰਾਮੀ ਹੁਜਤਾਂ ਢੇਰ
- ਹੱਡੀਂ ਢੇਰ ਜਾਂ ਦਮੀਂ ਢੇਰ।
- ਹੱਥ ਕੰਗਣ ਨੂੰ ਆਰਸੀ ਕੀ ? ਤੇ ਪੜ੍ਹੇ ਲਿਖੇ ਨੂੰ ਫਾਰਸੀ ਕੀ?
- ਹੱਥ ਕਾਰ ਵੱਲ, ਚਿੱਤ ਯਾਰ ਵੱਲ।
- ਹੱਥ ਟੁੱਕ, ਤੇ ਮੂੰਹ ਮੇਹਣਾ।
- ਹੱਥ ਠੂਠਾ, ਮੁਲਕ ਮੋਕਲਾ।
- ਹੱਥ ਨਾ ਪਹੁੰਚੇ ਥੂਹ ਕੌੜੀ।
- ਹੱਥ ਨਾ ਪੱਲੇ ਤੇ ਬਾਜ਼ਾਰ ਖੜੀ ਹੱਲੇ।
- ਹੱਥ ਨੂੰ ਹੱਥ ਪਛਾਣੇ।
- ਹੱਥ ਪੱਲਾ ਸੱਖਣਾ , ਖ਼ੁਦਾ ਪੱਲਾ ਰੱਖਣਾ।
- ਹੱਥ ਪਾਇਆ ਸੀ ਫੁੱਲਾਂ ਕਾਰਨ, ਕੰਡੇ ਹੱਥੀਂ ਆਏ।
- ਹੱਥ ਪੁਰਾਣੇ ਖੌਂਸੜੇ, ਤੇ ਬਾਲਾ ਪਰਤਿਆ ਦੇਸ।
- ਹੱਥ ਵਿੱਚ ਤਸਬੀ, ਮੂੰਹ ਵਿੱਚ ਗਾਲ਼, ਮਾਲਾ ਇੱਥੇ ਰਹਿਸੀ, ਬੋਲ ਚੱਲਣਗੇ ਨਾਲ।
- ਹੱਥਾਂ ਦੀਆਂ ਦਿੱਤੀਆਂ, ਮੂੰਹ ਨਾਲ ਖੋਲ੍ਹਣੀਆਂ।
- ਹੱਥਾਂ ਬਾਝ ਕਰਾਰਿਆਂ, ਵੈਰੀ ਮਿੱਤ ਨਾ ਹੋਣ।
- ਹਥਿਆਰ ਉਹ ਜਿਹੜਾ ਮੌਕੇ 'ਤੇ ਕੰਮ ਆਵੇ।
- ਹੱਥੀਂ ਕੜੇ, ਢਿੱਡ ਭੁੱਖੇ, ਨਾਲ਼ੇ ਸੜੇ।
- ਹੱਥੀ ਦੇਈਏ, ਹੱਥੀ ਲਈਏ, ਹੱਥੀ ਬੰਨੀਏ ਪੱਲੇ, ਐਸਾ ਕੋਈ ਨਾ ਵੇਖਿਆ, ਜੋ ਮੁੜ ਪਿੱਛੇ ਘੱਲੇ।
- ਹੱਥੀ ਲਾਵੇ ਤੇ ਪੈਰੀ ਬੁਝਾਵੇ।
- ਹੱਥੀਂ ਵਣਜ, ਸਨੇਹੀ ਖੇਤੀ, ਕਦੇ ਨਾ ਹੁੰਦੇ ਬੱਤੀਓਂ ਤੇਤੀ।
- ਹੱਥੋਂ ਦੇਵੇ ਨਾ, ਖਾਹ ਬੱਚਾ ਖਾਹ।
- ਹੱਥੋ-ਹੱਥ ਨਿਬੇੜਾ, ਨਾ ਝਗੜਾ ਨਾ ਝੇੜਾ।
- ਹਥੌੜਾ ਤਾਂ ਬਾਹਾਂ ਸਿਰ 'ਤੇ ਹੀ ਚੱਲਦਾ ਏ।
- ਹਨੇਰ ਪਿਆ ਸਰਕਾਰ ਨੂੰ, ਚੋਰ ਬੰਨ੍ਹੇ ਕੋਤਵਾਲ ਨੂੰ।
- ਹਨੇਰੀ ਆਊ ਤੇ ਮੀਂਹ ਦੀ ਵੀ ਆਸ।
- ਹਮ ਨਹੀਂ ਚੰਗਾ, ਬੁਰਾ ਨਹੀਂ ਕੋਇ।
- ਹਮਸਾਏ ਮਾਂ ਪਿਓ ਜਾਏ।
- ਹਮਦਰਦੀ, ਪਿਆਰ ਦੀ ਪਹਿਲੀ ਪੌੜੀ।
- ਹਮਾ ਯਾਰਾ ਦੋਜਖ , ਹਮਾ ਯਾਰਾਂ ਬਹਿਸ਼ਤ।
- ਹਰ ਕੋਈ ਆਪਣਿਆਂ ਨੂੰ ਰੋਂਦਾ।
- ਹਰ ਕੋਈ ਆਪਣੀ ਪੱਟੀ ਪੜਾਉਂਦਾ।
- ਹਰ ਕੋਈ ਚੜਦੇ ਸੂਰਜ ਨੂੰ ਤੱਕਦਾ।
- ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀ।
- ਹਰ ਬੰਦੇ ਲਈ ਆਪਣਾ ਮੁਲਕ ਕਸ਼ਮੀਰ।
- ਹਰ ਮਸਾਲੇ ਵਿੱਚ ਪਿੱਪਲਾਮੂਲ।
- ਹਰਖ ਦਾ ਮਾਰਿਆ, ਨਰਕ ਨੂੰ ਜਾਵੇ।
- ਹਰਾਮ ਦੀ ਕਮਾਈ, ਕਿਸੇ ਨਾ ਪਚਾਈ।ਜਸਬੀਰ ਵਾਟਾਂਵਾਲੀਆ
- ਹਰਿ ਹਰਿ ਪੋਸਤ, ਹਰਿ ਹਰਿ ਦੋਸਤ।
- ਹਰਿ-ਹਰਿ ਗੰਗਾ, ਧਿਗਾਣੇ ਲਿਆ ਪੰਗਾ।
- ਹਲ਼ ਚਲਾਓ ਹਲ਼, ਜਿੰਨਾ ਵਾਹੋ ਓਨਾ ਫ਼ਲ।
- ਹਲ਼ ਨਾ ਪੰਜਾਲੀ, ਅਖੇ ਦੇਹ ਮੇਰੀ ਭਿਆਲੀ।
- ਹਲ਼ ਵਾਹੁੰਦੇ ਚੰਗੇ ਤੇ ਨੌਕਰ ਮੰਦੇ।
- ਹਵੇਲੀ ਮੀਏਂ ਬਾਕਰ ਦੀ, ਵਿੱਚ ਸਲੇਮੋ ਆਕੜ ਦੀ।
- ਹਾਸੇ ਦਾ ਮੜਾਸਾ।
- ਹਾਕਮ ਨੇ ਝਿੜਕਿਆ ਤੇ ਚਿੱਕੜ ਚੋਂ ਤਿਲਕਿਆ, ਕਾਹਦਾ ਗੁੱਸਾ ਭਾਈ।
- ਹਾਜ਼ਰ ਨੂੰ ਕੀ ਹੁਜਤ?
- ਹਾਂਜੀ ਹਾਂਜੀ ਕਹਿਣਾ, ਸਦਾ ਸੁਖੀ ਰਹਿਣਾ।
- ਹਾਂਡੀ ਉਬਲੂ ਆਪਣੇ ਕੰਢੇ ਲੂਸੂ।
- ਹਾਥੀ ਚੱਲਦਾ, ਕੁੱਤੇ ਭੌਂਕਦੇ ਰਹਿੰਦੇ ਆ।
- ਹਾਥੀ ਜਿਉਂਦਾ ਲੱਖ ਦਾ, ਤੇ ਮਰਿਆ ਸਵਾ ਲੱਖ ਦਾ।
- ਹਾਥੀ ਦੇ ਦੰਦ ਖਾਣ ਦੇ ਹੋਰ, ਤੇ ਦਿਖਾਉਣ ਦੇ ਹੋਰ।
- ਹਾਥੀ ਦੇ ਪੈਰ ਵਿੱਚ ਸਾਰਿਆਂ ਦਾ ਪੈਰ।
- ਹਾਥੀ ਫਿਰੇ ਗਿਰਾਂ-ਗਿਰਾਂ, ਜੀਹਦਾ ਹਾਥੀ ਓਹਦਾ ਈ ਨਾਂ।
- ਹਾਥੀ ਲੰਘ ਗਿਆ ਪੂਛ ਰਹਿ ਗਈ।
- ਹਾਰ ਮੰਨੀ, ਝਗੜਾ ਮੁੱਕਿਆ।
- ਹਾਰੀਏ ਨਾ ਹਿੰਮਤ ਵਿਸਾਰੀਏ ਨਾ ਰਾਮ।
- ਹਾਰੇ ਦਾ ਨਿਆਂ, ਰੱਬ ਦੀ ਕਚਹਿਰੀ।
- ਹਾੜ੍ਹ ਨਾ ਵਾਹੀ ਹਾੜ੍ਹੀ, ਫਿੱਟ ਭੜੂਏ ਦੀ ਦਾੜ੍ਹੀ
- ਹਿੱਸਾ ਚੌਥਾ, ਜੁੱਤੀਆਂ ਦਾ ਅੱਧ।
- ਹਿੰਗ ਲੱਗੀ ਨਾ ਫਟਕੜੀ ਤੇ ਰੰਗ ਚੋਖਾ।
- ਹਿੰਮਤ ਅੱਗੇ ਫਤਿਹ ਹੈ, ਬੇਹਿੰਮਤੀ ਹੈ ਹਾਰ। ਜਸਬੀਰ ਵਾਟਾਂਵਾਲੀਆ
- ਹਿੱਲੀ-ਹਿੱਲੀ ਗਿੱਦੜੀ, ਰਵਾਹ ਪਈਆਂ ਫਲੀਆਂ।
- ਹਿੱਲੇ ਨੂੰ ਹਿਲਾਈਏ ਨਾ, ਹਿੱਲੇ ਦਾ ਮਾਣ ਗਵਾਈਏ ਨਾ।
- ਹੀਲ ਨਾ ਦਲੀਲ ਤੇ ਮੈਂ ਤੇਰਾ ਵਕੀਲ।
- ਹੀਲੇ ਰਿਜਕ, ਬਹਾਨੇ ਮੌਤ।
- ਹੁਸਨ ਕਮਾਵੇ, ਦਾਲ੍ਹਦ ਅੰਗਲਾਵੇ।
- ਹੁਸਨ, ਜਵਾਨੀ, ਮਾਪੇ, ਤਿੰਨ ਰੰਗ ਨਹੀਂ ਲੱਭਣੇ।
- ਹੁੱਸੜ ਨਾਲੋਂ, ਭੁੱਸੜ ਚੰਗਾ।
- ਹੁਣ ਕੀ ਮੁੱਲਾਂ ਮਰ ਗਏ, ਜਾਂ ਰੋਜ਼ੇ ਮੁੱਕ ਗਏ ?
- ਹੁਣ ਟਿਡੀਆਂ ਨੂੰ ਵੀ ਥਣ ਲੱਗ ਗਏ।
- ਹੁਣ ਤਾਂ ਬਾਹਰੀਂ ਕੋਹੀਂ ਦੀਵਾ ਜਗਦੈ।
- ਹੁਣੇ ਜੰਮੀ, ਉੱਤੋਂ ਗੜਿਆਂ ਦੀ ਮਾਰ।
- ਹੁੰਦਿਆਂ ਮਾਣ ਨਿਮਾਣਾ।
- ਹੂਰ ਦੀ ਗੋਦੀ ਵਿੱਚ ਲੰਗੂਰ ਜਾਂ ਲੰਗੂਰ ਦੀ ਗੋਦੀ ਵਿੱਚ ਹੂਰ।
- ਹੇਠਾਂ ਜੱਲਾ ਤੇ ਉੱਤੇ ਅੱਲਾ।
- ਹੇਠਾਂ ਨਾ ਉੱਤੇ, ਮੈ ਅੱਧ ਵਿੱਚ ਸੌਨੀਂ ਆ।
- ਹੇਠਾਂ ਮੰਦਰ, ਉੱਤੇ ਮਸੀਤ।
- ਹੇਡੇ ਦੇ ਪੂਰੇ, ਤੇ ਸੇਡੇ ਦੇ ਸੂਰੇ।
- ਹੋਇਆ ਤਾਂ ਈਦ, ਨਹੀਂ ਤਾਂ ਰੋਜ਼ਾ।
- ਹੋਏ ਦਾ ਨਾਂ ਹਿੰਦੂ।
- ਹੋਸ਼ਾ ਸ਼ਾਹ ਨਾ ਕੀਜੀਏ, ਮੁੜ ਪਛਤਾਉਣਾ ਪਏ।
- ਹੋਸ਼ਾ ਕੀ ਸਵਾਰੇ ਇਕ ਵਾਰੀ ਕਰੇ, ਤੇ ਦਸ ਵਾਰੀ ਚਿਤਾਰੇ।
- ਹੋਸ਼ਾ ਕੀ ਸਵਾਰੇ, ਇੱਕ ਵਾਰੀ ਕਰੇ, ਸੌ ਵਾਰੀ ਚਿਤਾਰੇ।
- ਹੋਸ਼ੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ।
- ਹੋਸ਼ੇ ਜੱਟ ਕਟੋਰਾ ਲੱਭਾ, ਪਾਣੀ ਪੀ-ਪੀ ਆਫਰਿਆ।
- ਹੋਛੀ ਰੰਨ ਦੀ ਨੱਥ, ਕਦੀ ਨੱਕ ਤੇ ਕਦੀ ਹੱਥ।
- ਹੋਛੇ ਦੀ ਯਾਰੀ ਪਲ-ਪਲ ਖਵਾਰੀ।
- ਹੋਰਾਂ ਨੂੰ ਹੋਰੀ ਦੀ ਤੇ ਅੰਨੇ ਨੂੰ ਡੰਗੋਰੀ ਦੀ।
- ਹੋਵੇ ਅੰਮਾ ਜਾਇਆ, ਨਦੀਆਂ ਚੀਰ ਮਿਲੇ।
- ਹੋਵੇਗਾ ਰਲ਼ਿਆ, ਆਵੇਗਾ ਚੱਲਿਆ।
- ਹੌਲਾ ਭਾਰ ਤੇ ਸਾਥ ਦੇ ਮੋਹਰੀ।
BEST AND BIGGEST COLLECTIONS OF AKHAAN-BY JASBIR WATTAWALIA
Post a Comment