PUNJABI AKHAAN : BEST AND BIGGEST COLLECTIONS, PART-2

 

ਪੰਜਾਬੀ ਅਖਾਣ-ਮੁਹਾਵਰੇ

PUNJABI AKHAAN AND PROVERBS, BEST AND BIGGEST COLLECTIONS-2

BEST AND BIGGEST COLLECTIONS OF AKHAAN-BY JASBIR WATTAWALI

ਕ ਤੋਂ ਘ ਅੱਖਰ ਵਾਲੇ ਅਖਾਣ-ਮੁਹਾਵਰੇ

  1. ਏ ਕਹਾਂ ਕਪੂਰ ਚਰਾਏ।
  2. ਕਸਾਈਆਂ ਕੋਲ ਬੱਕਰੀਆਂ।
  3. ਕਹਾਂ ਰਾਜਾ ਭੋਜ, ਕਹਾਂ ਗੰਗੂ ਤੇਲੀ
  4. ਕਹਿਣਾ ਸੈਲ ਤੇ ਕਰਨ ਔਖੇਰਾ।
  5. ਕਹਿਣਾ ਜੀ, ਤੇ ਲੈਣਾ ਕੀ ?
  6. ਕਹਿਣੀ ਕਰਨੀ ਕੱਖ ਦੀ, ਤੇ ਗੱਲ ਲੱਖ-ਲੱਖ ਦੀ।
  7. ਕਹੀ, ਕੁਹਾੜਾ ਟੁੱਕੀਐ, ਟੁੱਕੀ ਗਈ ਹੈ ਚੀੜ, ਛੱਜ, ਹਜ਼ਾਰਾਂ, ਹਿੱਲਿਆ, ਹਿੱਲ ਗਿਆ ਕਸ਼ਮੀਰ।
  8. ਕੱਕਾ, ਕੈਰਾ, ਨੂੰਹ ਭਰਾ, ਤੇ ਨਾ ਛਾਤੀ ਤੇ ਵਾਲ, ਚਾਰੇ ਖੋਟੇ ਜੇ ਮਿਲਣ, ਦੂਰੋਂ ਗੰਢ ਸੰਭਾਲ
  9. ਕੱਖ ਹੱਲਿਆ ਤੇ ਚੋਰ ਚੱਲਿਆ... ਜਾਂ ਘੁੱਗੂ ਵੱਜਿਆ ਤੇ ਚੋਰ ਭੱਜਿਆ ਜਸਬੀਰ ਵਾਟਾਂਵਾਲੀਆ
  10. ਕੱਖਾਂ ਤੋਂ ਲੱਖ, ਤੇ ਲੱਖਾਂ ਤੋਂ ਕੱਖ।
  11. ਕੱਖਾਂ ਦੀ ਕੁੱਲੀ, ਤੇ ਪਰਨਾਲਾ ਚਾਂਦੀ ਦਾ
  12. ਕੱਖਾਂ ਦੀ ਕੁੱਲੀ, ਤੇ ਹਾਥੀ ਦੰਦ ਦਾ ਪਰਨਾਲਾ
  13. ਕੱਖਾਂ ਦੀ ਬੇੜੀ, ਤੇ ਬਾਂਦਰ ਮਲਾਹ
  14. ਕੱਖੋਂ ਹੌਲੇ, ਤੇ ਪਾਣੀਓਂ ਪਤਲੇ।
  15. ਕੱਚੇ ਹੁੰਦੇ ਪਚਾਦੜੇ, ਸਾੜ ਗਵਾਈ ਤੂੜੀ
  16. ਕੱਚੇ ਤੰਦ ਦਾ ਧਾਗਾ, ਨਾ ਟੁੱਟਦਿਆਂ ਚਿਰ ਲੱਗੇ ਨਾ ਗੰਢਦਿਆਂ।
  17. ਕੱਚੇ ਦਾ ਕੱਚ, ਕਦੇ ਨਾ ਹੋਵੇ ਸੱਚ। ਜਾਂ
  18. ਕੱਚੇ ਦੀ ਗੱਲ ਕੱਚੀ, ਕਦੇ ਨਾ ਹੁੰਦੀ ਸੱਚੀ।
  19. ਕੱਛ ' ਛੁਰੀ, ਮੂੰਹ ' ਰਾਮ ਰਾਮ
  20. ਕੱਛ ਵਿੱਚ ਡਾਂਗ, ਨਾ ਗਰੀਬ ਦਾਸ
  21. ਕੱਜਲ ਦੀ ਕੋਠੀ, ਸਦਾ ਹੀ ਖੋਟੀ
  22. ਕੱਟੇ ਦਾ ਬਲ਼ਦ ਭਣਵੱਈਆ
  23. ਕੱਟੇ ਨੂੰ ਮਣ ਦੁੱਧ ਦਾ ਕੀ ਭਾਅ ?                                           
  24. ਕੱਟੇ, ਕਦੀ ਨਾ ਚੁੰਘਣ ਵੱਟੇ।
  25. ਕੰਡਾ ਕਢਵਾਉਣ ਆਈ, ਤੇ ਘੰਡੀ ਭੰਨਵਾ ਬੈਠੀ।
  26. ਕੰਡਾ, ਕੰਡੇ ਨਾਲ ਹੀ ਨਿਕਲਦਾ
  27. ਕਣਕ, ਕਮਾਦੀ ਸੰਘਣੀ, ਵਿੱਥੋ-ਵਿੱਥ ਕਪਾਹ, ਕੰਬਲ ਦਾ ਝੁੰਬ ਮਾਰ ਕੇ, ਛੋਲਿਆਂ ਵਿੱਚ ਦੀ ਜਾਹ।
  28. ਕਣਕ, ਕਮਾਦੀ ਮੇਹਣਾ, ਜੇਕਰ ਰਹਿਣ ਵਿਸਾਖ।
  29. ਕਣਕ ਘਟੇਂਦਿਆਂ, ਗੁੜ ਘਟੇ, ਮੰਦੀ ਪਵੇ ਕਪਾਹ
  30. ਕਣਕ ਕਾਂਗਿਆਰੀ
  31. ਕਣਕ ਡਿੱਗੇ ਕੰਬਖਤ ਦੀ, ਝੋਨਾ ਡਿੱਗੇ ਬਖਤਾਵਰਾਂ ਦਾ।
  32. ਕਣਕ ਤਾਂ ਤੇਰੀ ਵੱਡ ਚੱਲੇ, ਤੇ ਭਰੀਆਂ ਚੱਲੇ ਢੋਅ, ਮਾਂ ਤੇਰੀ ਨੂੰ ਲੈ ਚੱਲੇ ਕਰਕੇ ਗੈਸ ਦੀ ਲੋਅ
  33. ਕਣਕ ਨਾਲ ਘੁਣ ਵੀ ਪਿਸ ਜਾਂਦਾ ਹੈ
  34. ਕਣਕ ਪੁਰਾਣੀ, ਘਿਓ ਨਵਾਂ, ਘਰ ਸਤਵੰਤੀ ਨਾਰ, ਘੋੜਾ ਹੋਵੇ ਚੜ੍ਹਨ ਨੂੰ, ਚਾਰੇ ਸੁੱਖ ਸੰਸਾਰ
  35. ਕਣਕ ਫਿੱਟੇ ਤਾਂ ਗੰਡੇਲ, ਆਦਮੀ ਫਿਟੇ ਤਾਂ ਜਾਂਞੀ
  36. ਕਣਕ, ਕਮਾਦੀ, ਛੱਲੀਆਂ, ਹੋਰ ਜੋ ਖੇਤੀ ਕੁੱਲ, ਰੂੜੀ ਬਾਝ ਨਾ ਹੁੰਦੀਆਂ, ਇਹ ਨਾ ਜਾਵੀਂ ਭੁੱਲ
  37. ਕੱਤਦਿਆਂ ਵੀ ਖਾਣਾ, ਤੇ ਵੱਤਦਿਆਂ ਵੀ ਖਾਣਾ।
  38. ਕਦ ਬਾਬਾ ਮਰੇ, ਕਦ ਬੈਲ ਵੰਡੀਏ
  39. ਕਦੇ ਤਾਂ ਕੁੱਤੇ ਦੇ ਵੀ ਦਿਨ ਫਿਰ ਜਾਂਦੇ ਨੇ
  40. ਕਦੇ ਤੋਲਾ, ਕਦੇ ਮਾਸਾ, ਭੈਣੇ ਉਹਦਾ ਕੀ ਭਰਵਾਸਾ।
  41. ਕਦੇ ਦਾਦੇ ਦੀਆਂ, ਕਦੇ ਪੋਤੇ ਦੀਆਂ।
  42. ਕਦੋਂ ਜੰਮੀ, ਤੇ ਕਦੋਂ ਸੁਰਗ ਨੂੰ ਚਲੀ
  43. ਕੰਧ ਉਹਲੇ, ਕੰਧਾਰ ਓਹਲੇ
  44. ਕੰਧ ਖਾਧੀ ਆਲ਼ਿਆ, ਤੇ ਘਰ ਖਾਧਾ ਸਾਲ਼ਿਆਂ
  45. ਕੰਧੀ ਉੱਤੇ ਰੁੱਖੜਾ, ਕਿਚਰ ਕੁ ਬੰਨ੍ਹੇ ਧੀਰ
  46. ਕੰਨ ਕਪਾਹ, ਤੇ ਬਿਗੜੀ ਲਾ
  47. ਕੰਨਾਂ ਦਾ ਕੱਚਾ, ਕਦੇ ਨਾ ਹੁੰਦਾ ਸੁੱਚਾ
  48. ਕਪਟੀ ਦਾ ਬੋਲਿਆ ਤੇ ਕੁਸੱਤੀ ਦਾ ਤੋਲਿਆ, ਕਦੇ ਨਾ ਹੁੰਦਾ ਪੂਰਾ
  49. ਕੱਪੜੇ ਸਬੂਣੀ, ਤੇ ਦਾਲ ਅਲੂਣੀ।
  50. ਕਪਾਹ ਦੀ ਫੁੱਟੀ, ਜਿੱਥੇ ਧਰੀ ਉੱਥੇ ਲੁੱਟੀ।
  51. ਕਬਹੂ ਜੀਅੜਾ ਊਭਿ ਚੜ੍ਹਤ ਹੈ, ਕਬਹੂ ਜਾਇ ਪਟਿਆਲੇ
  52. ਕਬਰ ਲੱਤਾਂ, ਜਵਾਨੀ ਵਾਲੇ ਚੋਚਲੇ
  53. ਕਬਰਾਂ ਵਿੱਚ, ਬਰਾਬਰ ਸਾਰੇ।
  54. ਕੰਮ ਆਪਣਾ, ਸੋਭਾ ਜੱਗ ਦੀ
  55. ਕੰਮ ਸਕੀਮ ਦਾ, ਤੇ ਨਸ਼ਾ ਅਫੀਮ ਦਾ
  56. ਕੰਮ ਕਾਜ ਡੱਕਾ ਨਹੀਂ, ਤੇ ਰੋਟੀਆਂ ਦੇ ਵੈਰੀ
  57. ਕੰਮ ਦਾ ਨਾ ਕਾਜ ਦਾ, ਤੇ ਦੁਸ਼ਮਣ ਅਨਾਜ ਦਾ
  58. ਕੰਮ ਬਹੁਤੇ, ਵੇਲ਼ਾ ਥੋੜਾ।
  59. ਕੰਮ ਵਿੱਚ ਘੜੰਮ।
  60. ਕਮਲ ਦਾ ਫੁੱਲ, ਚਿੱਕੜ ਵਿੱਚ
  61. ਕਮਲਿਆ ਅੱਗ ਨਾ ਲਾ ਦੇਈਂ, ਕਹਿੰਦਾ ਹੁਣ ਤਾਂ ਲਾਊਂਗਾ, ਵਾਹਵਾ ਯਾਦ ਕਰਵਾਤਾ
  62. ਕਮਲਿਆਂ ਦਾ ਰਾਮ ਸਿਆਣਾ
  63. ਕਮਲਿਆਂ ਦੇ ਸਿਰ ਤੇ ਸਿੰਙ
  64. ਕਮਲੀ ਸਹੁਰੇ ਗਈ ਵੀ ਗਈ, ਨਾ ਗਈ ਵੀ ਗਈ
  65. ਕਮਾਊ ਆਵੇ ਡਰਦਾ, ਤੇ ਗਵਾਊ ਆਵੇ ਲੜਦਾ
  66. ਕੰਮੀਂ ਚੱਲਿਆ ਕਾਰ, ਉਹਨੂੰ ਅੱਗੇ ਵੀ ਵਗਾਰ
  67. ਕਮੀਨਿਆਂ ਦੀ ਯਾਰੀ, ਤੇ ਠੂੰਹਿਆਂ ਦੇ ਡੰਗ।
  68. ਕਰ ਨਾ ਕਰ, ਪਰ ਬੰਨੇ ਤਾਂ ਖੜ੍ਹ
  69. ਕਰ ਪਰਾਈਆਂ, ਤੇ ਆਉਣ ਜਾਈਆਂ
  70. ਕਰ ਬੁਰਾ, ਹੋ ਬੁਰਾ, ਅੰਤ ਬੁਰੇ ਦਾ ਬੁਰਾ।
  71. ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।
  72. ਕਰ ਮਜ਼ਦੂਰੀ, ਤੇ ਖਾਹ ਚੂਰੀ
  73. ਕਰ ਲਓ ਘਿਓ ਨੂੰ ਭਾਂਡਾ
  74. ਕਰਜਿਓਂ ਛੁੱਟੇ, ਗੰਗਾ ਨਹਾਏ।
  75. ਕਰਤਾ ਕਾਰਜ ਕੀਤਾ ਲੋੜੈ, ਸੈਂਆ ਸਬੱਬ ਨੂੰ ਪਲ ਵਿੱਚ ਜੋੜੇ।
  76. ਕਰਨਗੇ ਸੋ ਭਰਨਗੇ।
  77. ਕਰਨੀ ਹੈ ਪ੍ਰਵਾਨ, ਕਿਆ ਹਿੰਦੂ ਕਿਆ ਮੁਸਲਮਾਨ।
  78. ਕਰਨੀ ਭਲੀ ਉਪਦੇਸ਼ ਤੋਂ, ਜੇਕਰ ਵੇਖੇ ਕੋਇ
  79. ਕਰਮ ਬਲੀ ਤਾਂ ਸਭ ਫਲਣ, ਭੀਖ, ਵਣਜ, ਵਪਾਰ
  80. ਕਰਮਾਂ ਦਾ ਲਿਖਿਆ ਕੌਣ ਮਿਟਾਵੇ।
  81. ਕਰਮਾਂ ਵਾਲੀ ਨੂੰਹ, ਤੇ ਕੰਧ ਵੱਲ ਮੂੰਹ
  82. ਕਰਾਮਾਤ ਨਾਲੋਂ ਮੁਲਾਕਾਤ ਚੰਗੀ।
  83. ਕਰੇ ਕੋਈ ਤੇ ਭਰੇ ਕੋਈ
  84. ਕਲਰ ਖੇਤ ਨਾ ਖੇਤੀ ਹੋਵੇ, ਰਾਈਂ, ਪਠਾਣ ਨਾ ਹੋਤਾ, ਦੱਭ ਦਾ ਕਾਨਾ ਕਮਾਦ ਨਾ ਹੋਸੀ, ਚਾਹੇ ਇੱਖ ਵਿੱਚ ਰਹੇ ਖੜੋਤਾ।ਜਸਬੀਰ ਵਾਟਾਂਵਾਲੀਆ
  85. ਕਲਰ ਖੇਤ ਨਾ ਜੰਮਦੇ, ਭਾਵੇਂ ਮੀਂਹ ਪੈਣ ਹਰ ਰੋਜ਼।ਜਸਬੀਰ ਵਾਟਾਂਵਾਲੀਆ
  86. ਕੱਲਰ ਦਾ ਕੀ ਖੇਤ, ਤੇ ਕਪਟੀ ਦਾ ਕੀ ਹੇਤ।
  87. ਕੱਲਰ ਦੀ ਕੀ ਖੇਤੀ, ਤੇ ਕੁਪੱਤੀ ਦਾ ਕੀ ਹੇਤ।
  88. ਕਲ਼ੇ ਦਾ ਮੂੰਹ ਕਾਲ਼ਾ
  89. ਕੱਲ੍ਹ ਜੰਮ੍ਹੀਂ ਗਿਦੜੀ, ਤੇ ਅੱਜ ਹੋਇਆ ਵਿਆਹ
  90. ਕੱਲ੍ਹ ਦੀ ਫਕੀਰੀ, ਤੇ ਦੁਪਹਿਰੇ ਧੂਣੀ।
  91. ਕੱਲ੍ਹ ਦੀ ਭੂਤਨੀ, ਤੇ ਸਿਵਿਆਂ ਅੱਧ
  92. ਕੱਲ੍ਹ ਨਾਮ ਕਾਲ਼ ਦਾ।
  93. ਕੱਲ੍ਹ ਮੋਏ, ਕੱਲ੍ਹ ਦੱਬ ਗਏ
  94. ਕਵਾਰੀਆਂ ਖਾਣ ਰੋਟੀਆਂ, ਵਿਆਹੀਆਂ ਖਾਣ ਬੋਟੀਆਂ
  95. ਕਾਂ ਹੰਸਾਂ ਦੀ ਬੋਲੀ ਸਿੱਖੇ, ਆਪਣੀਆਂ ਆਇਆ ਗਵਾ।
  96. ਕਾਂ ਤਾਂ ਟੁੱਕ 'ਤੇ ਹੀ ਬੋਲਦੇ ਨੇ
  97. ਕਾਂ ਦੀ ਚੁੰਝ ਵਿੱਚ ਅੰਗੂਰ, ਤੇ ਲੰਗੂਰ ਦੀ ਗੋਦੀ 'ਚ ਹੂਰ।
  98. ਕਾਂ, ਕਰਾੜ, ਕੱਤੇ ਦਾ, ਵਸਾਹ ਨਾ ਖਾਈਏ ਸੁੱਤੇ ਦਾ
  99. ਕਾਉਣੀ ਨੂੰ ਕਾਊਂ ਪਿਆਰਾ, ਰਾਉਣੀ ਰਾਊਂ ਪਿਆਰਾ
  100. ਕਾਹਦੇ ਸ਼ਿਕਵੇ ਹੋਰਾਂ ਨਾਲ, ਕੁੱਤੀਆਂ ਰਲੀਆਂ ਚੋਰਾਂ ਨਾਲ
  101. ਕਾਹਲੀ ਦੀ ਘਾਣੀ, ਅੱਧਾ ਤੇਲ ਤੇ ਅੱਧਾ ਪਾਣੀ
  102. ਕਾਗ ਬਿਠਾਇਆ ਪੜ੍ਹਨੇ ਕੋ, ਪੜ੍ਹ ਗਿਆ ਚਾਰੇ ਵੇਦ, ਫਾਰਸੀ ਬੋਲੀ ਅਜੇ ਨਾ ਪੜ੍ਹਿਆ, ਰਿਹਾ ਢੇਡ ਦਾ ਢੇਡ
  103. ਕਾਗਜਾਂ ਦੇ ਘੋੜੇ, ਕਦੋਂ ਤੱਕ ਦੌੜੇ
  104. ਕਾਠ ਦੀ ਹਾਂਡੀ ਗਈ, ਕੁੱਤੇ ਦੀ ਜਾਤ ਪਛਾਣੀ ਗਈ
  105. ਕਾਠ ਦੀ ਹਾਂਡੀ, ਇੱਕੋ ਵਾਰ ਚੜ੍ਹਦੀ ਹੈ
  106. ਕਾਠ ਦੀ ਬਿੱਲੀ ਬਣਾਈ, ਹੁਣ ਮਿਆਊਂ ਕੌਣ ਕਰੇ
  107. ਕਾਣਾਂ ਕਣਾਵੇ, ਤੇ ਲੰਙਾ ਲੰਙਾਵੇ।
  108. ਕਾਣੀ ਨੂੰ ਕਾਣ ਪਿਆਰਾ, ਤੇ ਰਾਣੀ ਨੂੰ ਰਾਣ ਪਿਆਰਾ
  109. ਕਾਣੇ ਦੀ ਇਕ ਰਗ ਵੱਧ
  110. ਕਾਣੇ ਨੂੰ ਕਾਣਾ ਆਖੀਏ, ਤੇ ਕਾਣਾ ਕਰਦਾ ਵੱਟ, ਉਹਨੂੰ ਕੋਲ ਬਹਾ ਕੇ ਪੁੱਛੀਏ, ਤੇਰੀ ਕਿੱਦਾਂ ਬਹਿ ਗਈ ਅੱਖ
  111. ਕਾਬਲ ਦੇ ਜੰਮਿਆ ਨਿੱਤ ਮੁਹਿੰਮਾ
  112. ਕਾਮਿਆਂ ਦੇ ਆਖੇ, ਢੱਗੇ ਨਹੀਂ ਮਰਦੇ।
  113. ਕਾਮੇ ਲੜਨ ਬਖਤਵਰਾਂ ਦੇ, ਤੇ ਬਲ਼ਦ ਲੜਨ ਕੰਬਖਤਾਂ ਦੇ।
  114. ਕਾਲ਼ ਦੇ ਹੱਥ ਕਮਾਨ, ਕੀ ਬੱਚੇ, ਬੁੱਢੇ, ਜਵਾਨ?
  115. ਕਾਲਾ ਅੱਖਰ, ਭੈਂਸ ਬਰਾਬਰ
  116. ਕਾਲ਼ਾ ਬਾਹਮਣ, ਚਿੱਟਾ ਚੂਹੜਾ ਦੋਹਾਂ ਕੋਲੋਂ ਭਲਾ ਨਾ ਹੋਵੇ।
  117. ਕਾਲਾ ਮੂੰਹ ਨੀਲੇ ਪੈਰ
  118. ਕਾਲ਼ੀ ਘਟਾ ਡਰਾਵਣੀ, ਤੇ ਚਿੱਟੀ ਮੀਹ ਵਰਸਾਵਣੀ।
  119. ਕਾਲ਼ੇ ਕਰਮਾਂ ਵਾਲ਼ੇ, ਗੋਰੇ ਗੂੰਹ ਦੇ ਬੋਰੇ।
  120. ਕਾਲੇ ਕਾਂ ਨਾ ਹੁੰਦੇ ਬੱਗੇ, ਭਾਵੇਂ ਨੌ ਮਣ ਸਾਬਣ ਲੱਗੇ
  121. ਕਾਲੋਂ ਬੱਧੀ ਨਾ ਮੰਗੇ, ਪਰ ਬਾਲੋਂ ਬੱਧੀ ਮੰਗੇ
  122. ਕਾਵਾਂ ਕੋਲੇ ਢੋਲ ਵਜਾਉਣਾ, ਭੂਤਾਂ ਕੋਲ ਮੰਗਣਾ
  123. ਕਾਂਵਾਂ ਟੋਲੀ ਇੱਕੋ ਬੋਲੀ
  124. ਕਾਵਾਂ ਦੇ ਬੱਚੇ ਟਾਹਲੀਆਂ ਤੇ ਰਹਿਣ
  125. ਕਾਵਾਂ ਰੌਲ਼ੀ, ਮੂਰਖ ਸੰਗੇ।
  126. ਕਿਆ ਪਿੱਦੀ, ਕਿਆ ਪਿੱਦੀ ਸ਼ੋਰਬਾ
  127. ਕਿਸਮਤ ਨਾਲ ਵਲੱਲੀ ਝਗੜੇ
  128. ਕਿਸਮਤ ਮਿਹਰਬਾਨ ਤਾਂ ਖੋਤਾ ਭਲਵਾਨ
  129. ਕਿਸੇ ਦਾ ਟੱਬਰ ਵੱਡਾ, ਕਿਸੇ ਦਾ ਬੱਬਰ ਵੱਡਾ
  130. ਕਿਸੇ ਦੀ ਕਬਰ ਥੋੜ੍ਹਾ ਪਿਆ ਜਾਂਦਾ
  131. ਕਿਸੇ ਦੇ ਅੰਬ, ਤੇ ਕਿਸੇ ਦੀਆਂ ਅੰਬੀਆਂ
  132. ਕਿਸੇ ਦੇ ਹੱਥ ਚੱਲਣ ਤੇ ਕਿਸੇ ਦੀ ਜੀਭ ਚੱਲੇ
  133. ਕਿਸੇ ਨੂੰ ਮਾਂਹ ਬਾਦੀ, ਤੇ ਕਿਸੇ ਨੂੰ ਸਵਾਦੀ
  134. ਕਿੰਗ ਕੋਈ ਹੱਥਿਆਰ ਨਹੀਂ, ਕੰਬੋਅ ਕਿਸੇ ਦਾ ਯਾਰ ਨਹੀਂ
  135. ਕਿਤੋਂ ਦੀ ਲੀਰ, ਕਿਤੋਂ ਦਾ ਪਰਾਂਦਾ, ਜੂੜਾ ਮੇਰਾ ਮੜ੍ਹ ਮੜ੍ਹਾਂਦਾ
  136. ਕਿੱਥੇ ਚੱਲਿਆਂ ਲੌਂਗੋਵਾਲ, ਅਖੇ ਮੈਂ ਵੀ ਚੱਲੂੰ ਤੇਰੇ ਨਾਲ
  137. ਕਿੱਥੇ ਰਾਮ ਰਾਮ, ਕਿੱਥੇ ਟੈਂ ਟੈਂ
  138. ਕਿੱਥੋਂ ਆਇਆ ਅਪਰਾਧੀ, ਜੀਨ੍ਹੇ ਸਾਉਣ ਖੀਰ ਨਾ ਖਾਧੀ, ਕਿੱਥੋਂ ਖਾਵਾਂ ਪਾਪਣੇਂ, ਜਦ ਘਰ ਨਾ ਹੋਈ ਆਪਣੇ
  139. ਕਿੱਧਰ ਗਏ ਰਾਗ ਰਤਨ, ਕਿੱਧਰ ਗਈਆਂ ਜੱਕੜੀਆਂ, ਤਿੰਨੇ ਚੀਜ਼ਾਂ ਚੇਤੇ ਰਹੀਆਂ, ਲੂਣ, ਤੇਲ, ਤੇ ਲੱਕੜੀਆਂ
  140. ਕੀ ਸਾਂਢੂ ਦੀ ਦੋਸਤੀ, ਕੀ ਗਾਂਡੂ ਦਾ ਸਾਥ
  141. ਕੀਤੀਆਂ ਲੱਧੀ ਦੀਆਂ, ਪੇਸ਼ ਦੁੱਲੇ ਦੇ ਆਈਆਂ
  142. ਕੀੜੀ ਦੇ ਘਰ ਨਾਰਾਇਣ
  143. ਕੀੜੀ ਨੂੰ ਠੂਠਾ ਹੀ ਦਰਿਆ
  144. ਕੀੜੀ, ਮੱਖੀ, ਇਸਤਰੀ, ਤਿੰਨੇ ਜਾਤ-ਕੁਜਾਤ
  145. ਕੁਆਰਾ ਰੁੱਸੇ ਤਾਂ ਰੰਨ ਲੋੜੇ, ਵਿਆਹਿਆ ਰੁੱਸੇ ਤਾਂ ਵੱਖਰੇਵਾਂ
  146. ਕੁੱਕੜ ਅਤੇ ਬੱਕਰੀ, ਤੀਜਾ ਗੱਡੀਵਾਨ, ਤਿੰਨੇ ਮੀਂਹ ਨਾ ਮੰਗਦੇ, ਭਾਵੇਂ ਉਜੜ ਜਾਏ ਜਹਾਨ
  147. ਕੁੱਕੜ ਖੇਹ ਉਡਾਈ, ਆਪਣੇ ਸਿਰ ਪਾਈ
  148. ਕੁੱਕੜ ਨੇ ਪੈਰ ਮਿੱਧਿਆ, ਅਖੇ ਅੱਜ ਮੈਂ ਠੀਕ ਨਹੀਂ
  149. ਕੁੱਕੜ ਬਾਂਗ ਨਹੀਂ ਦੇਵੇਗਾ ਤਾਂ ਕੀ ਦਿਨ ਨਹੀਂ ਚੜ੍ਹੇਗਾ।
  150. ਕੁੱਕੜ, ਕਾਂ, ਕੰਬੋਜ, ਕਬੀਲਾ ਪਾਲਦੇ, ਜੱਟ, ਝੋਟਾ, ਸੰਸਾਰ ਕਬੀਲਾ ਗਾਲ਼ਦੇ
  151. ਕੁੱਕੜ, ਕਾਂ, ਕਰਾੜ, ਕਬੀਲਾ ਪਾਲ਼ਦੇ ਜੱਟ, ਮੈਂਹਾਂ, ਸੰਸਾਰ, ਕਬੀਲਾ ਗਾਲ਼ਦੇ
  152. ਕੁੱਕੜ, ਕੁੱਤਾ, ਕੋਹਲੀ, ਤਿੰਨੇ ਜਾਤ-ਕੁਜਾਤ ਉਹ ਭੌਂਕੇ ਉਹ ਭਿੜ ਮਰੇ ਉਹ ਬੋਲੇ ਪ੍ਰਭਾਤ।
  153. ਕੁੱਕੜਾਂ ਵਾਲੀ ਲੜਾਈ।
  154. ਕੁੱਕੜੀ ਦੀ ਬਾਂਗ, ਕਦੇ ਰਵਾਂ ਨਹੀਂ ਹੁੰਦੀ
  155. ਕੁਕੜੀ ਨਾਈ ਦੀ, ਮੁਕੱਦਮ ਨੰਬਰਦਾਰ।
  156. ਕੁਛ ਅੰਨ ਦੇ, ਕੁਛ ਧੰਨ ਦੇ, ਕੁਛ ਪਹਾੜਾਂ ਵਾਲੀ ਮਾਈ ਦਾ, ਕੁਛ ਢੋਲ ਢਮੱਕਾ ਸਰਵਰ ਦਾ, ਬਾਕੀ ਹਿੜਬਸ ਬਾਬੇ ਨਾਨਕ ਦਾ।
  157. ਕੁੱਛੜ ਕੁੜੀ, ਸ਼ਹਿਰ ਢੰਡੋਰਾ
  158. ਕੁੱਛੜ ਚੁੱਕਿਆ, ਭੁੰਜੇ ਪਵੇ।
  159. ਕੁਝ ਸੋਨਾ ਖੋਟਾ, ਕੁਝ ਸੁਨਿਆਰਾ ਖੋਟਾ
  160. ਕੁਝ ਹਾਲੀਂ ਢਿੱਲਾ, ਕੁਝ ਜੋਤਰੇ ਢਿੱਲੇ।
  161. ਕੁਝ ਗੁੜ ਢਿੱਲਾ, ਕੁਝ ਬਾਣੀਆਂ ਢਿੱਲਾ
  162. ਕੁਝ ਦੁਧੋਂ, ਕੁਝ ਦਹੀਓਂ, ਕੁਝ ਤੁਧੋਂ, ਕੁਝ ਮਹੀਓਂ
  163. ਕੁਝ ਬਤਾਊਂਂ ਤੱਤੇ, ਕੁਝ ਲਾਲਾ ਜੀ ਤੱਤੇ।
  164. ਕੁੱਟੀ ਚਿੜੀ, ਕਪੂਰੀ ਨਾਂ।
  165. ਕੁੱਤਾ ਸੋ, ਜੋ ਕੁੱਤਾ ਪਾਲੇ, ਕੁੱਤਾ ਦੋਹਤਾ ਘਰ ਨਾ ਨਿਹਾਲੇ।
  166. ਕੁੱਤਾ ਭੌਂਕਦਾ ਚੰਗਾ, ਬਾਣੀਆਂ ਬੋਲਦਾ ਚੰਗਾ
  167. ਕੁੱਤਾ ਭੌਂਕਦਾ, ਚੰਦਰਮਾ ਨੂੰ ਥੋੜ੍ਹੀ ਫੜ੍ਹ ਲੈਂਦਾ
  168. ਕੁੱਤਾ ਭੌਂਕੇ ਚੰਦ ਨੂੰ ਕੀ?
  169. ਕੁੱਤਾ ਰਾਜ ਬਹਾਲਿਆ, ਮੁੜ ਚੱਕੀ ਚੱਟੇ
  170. ਕੁੱਤਾ ਵੀ ਖਾਧਾ ਤੇ ਢਿੱਡ ਵੀ ਨਾ ਭਰਿਆ।
  171. ਕੁੱਤੀ ਗੋਲਾਂ ਖਾਣ ਗਈ, ਅੱਗੋਂ ਹਵਾ ਨਾ ਵਗੀ, ਪਿੱਛੋਂ ਰੋਟੀ ਵਾਲਾ ਖੁੰਝ ਗਿਆ।
  172. ਕੁੱਤੇ ਸੰਦੀ ਪੂਛਲੀ, ਕਦੇ ਨਾ ਸਿੱਧੀ ਹੋਏ।
  173. ਕੁੱਤੇ ਖਾਣ ਜਲੇਬੀਆਂ ਤੇ ਪ੍ਰੋਹਿਤ ਭੁੱਖੇ।
  174. ਕੁੱਤੇ ਚੰਦਨ ਲਾਇਆ, ਭੀ ਸੋ ਕੁੱਤਾ।
  175. ਕੁੱਤੇ ਦੀ ਪੂਛ 12 ਵਰ੍ਹੇ ਵੰਝਲੀ ਪਾ ਰੱਖੀ, ਫਿਰ ਵੀ ਡਿੰਗੀ ਦੀ ਡਿੰਗੀ
  176. ਕੁੱਤੇ ਦੇ ਮੂੰਹ ਹੱਡੀ, ਨਾ ਖਾਧੀ ਤੇ ਨਾ ਛੱਡੀ।ਜਸਬੀਰ ਵਾਟਾਂਵਾਲੀਆ
  177. ਕੁੱਤੇ ਦੇ ਲੱਕਿਆਂ, ਦਰਿਆ ਪਲੀਤ ਨਹੀਂ ਹੁੰਦਾ।
  178. ਕੁੱਤੇ ਨੂੰ ਖੀਰ ਨਹੀਂ ਪਚਦੀ
  179. ਕੁਦਰਤ ਤੇਰੀ ਕਾਦਰਾ, ਬੀਜੀ ਕਣਕ ਤੇ ਉੱਗਿਆ ਬਾਜਰਾ
  180. ਕੁੱਪੀ ਦੇ ਵਿੱਚ, ਖੜਕੇ ਰੋੜ।
  181. ਕੁੱਬੇ ਨੂੰ ਲੱਤ ਵੱਜੀ, ਉਹਦਾ ਕੁੱਬ ਨਿਕਲ ਗਿਆ
  182. ਕੁੱਬੇ ਬੂਟੇ  ਤੇ ਹਰ ਕੋਈ ਚੜ ਜਾਂਦਾ
  183. ਕੁੜ-ਕੁੜ ਕਿਤੇ, ਤੇ ਆਂਡਾ ਕਿਤੇ
  184. ਕੁੜਮ ਕੁਪੱਤੇ ਹੋਈਏ, ਪਰ ਗਵਾਂਢ ਕੁਪੱਤੇ ਨਾ ਹੋਈਏ
  185. ਕੁੜਮ ਵਿਗੁੱਤਾ ਚੰਗਾ, ਤੇ ਗੁਆਂਢ ਵਿਗੁੱਤਾ ਮੰਦਾ
  186. ਕੁੜਮਾਈ ਦਾ ਸਵਾਦ ਵਿਆਹ ਤੱਕ, ਤੇ ਵਿਆਹ ਦਾ ਸਵਾਦ ਉਮਰਾਂ ਤੱਕ
  187. ਕੁੜਮੋਂ-ਕੁੜਮੀਂ ਰਲ਼ੇ , ਵਿਚੋਲੇ ਦੇਖਣ ਖਲੇ
  188. ਕੁੜਮੋਂ-ਕੁੜਮੀਂ ਵਰਤਣਗੇ, ਵਿਚੋਲੇ ਬੈਠੇ ਤਰਸਣਗੇ
  189. ਕੁੜੀ ਜੰਮੀ, ਹੱਡ ਛੁੱਟੇ
  190. ਕੁੜੀ ਪੇਕੇ ਤੇ ਜਵਾਈ ਮੱਥਾ ਟੇਕੇ, ਕੁੜੀ ਸਹੁਰੇ ਤੇ ਜਵਾਈ ਨਾ ਬਹੁੜੇ
  191. ਕੁੜੀ ਪੇਟ, ਕਣਕ ਖੇਤ,  ਲੈ ਜਵਾਈਆ ਮੰਡੇ ਖਾਹ
  192. ਕੁੜੀ ਭਾਵੇ ਤਾਂ ਹਰ ਕੋਈ ਆਵੇ, ਮੁੰਡਾ ਭਾਵੇ ਤਾਂ ਕੋਈ ਨਾ ਆਵੇ
  193. ਕੁੜੀਆਂ, ਚਿੜੀਆਂ, ਬੱਕਰੀਆਂ, ਤਿੰਨੇ ਚੀਜ਼ਾਂ ਅੱਥਰੀਆਂ
  194. ਕੂੰਜੀਂ ਕਣਕਾਂ ਮੇਹਣਾ, ਜੇਕਰ ਰਹਿਣ ਵੈਸਾਖ
  195. ਕੂੜ ਫਕੀਰੀਓਂ, ਚੋਰੀ ਚੰਗੀ
  196. ਕੂੜ, ਸੱਚ, ਜਿਉਂ ਵਟ ਘੜੋਟਾ।
  197. ਕੇਸਰ ਦੀ ਕਿਆਰੀ, ਵਿੱਚ ਕਸੁੰਬੇ ਦਾ ਬੂਟਾ।
  198. ਕੇਰਾਂ ਜਿਹੜਾ ਪਾਣੀ ਵੱਗ ਗਿਆ, ਉਹ ਨਹੀਂ ਮੁੜਦਾ
  199. ਕੋਇਲਾਂ ਤਾਂ ਕਦੇ-ਕਦੇ ਕੂਕਦੀਆਂ ਨੇ, ਕਾਵਾਂ  ਤਾਂ ਰੋਜ਼ ਹੀ ਰੌਲਾ ਪਾਉਣਾ ਹੁੰਦਾਜਸਬੀਰ ਵਾਟਾਂਵਾਲੀਆ
  200. ਕੋਈ ਅੰਨ ਖਾਵੇ, ਕੋਈ ਛੱਜ ਵਜਾਵੇ
  201. ਕੋਈ ਸੂਈ ਜੋਗਾ, ਤੇ ਕੋਈ ਸਿਲਾਈ ਜੋਗਾ
  202. ਕੋਈ ਹਰਿਆ ਬੂਟ ਰਹਿਓ ਰੀ।
  203. ਕੋਈ ਹਾਲ ਮਸਤ, ਕੋਈ ਚਾਲ ਮਸਤ, ਕੋਈ ਖਾ ਕੇ ਰੋਟੀ ਦਾਲ਼ ਮਸਤ
  204. ਕੋਈ ਖੋਤੀ ਵਾਹ ਕੇ ਖਾਵੇ, ਤੇ ਕੋਈ ਪੋਥੀ ਵਾਹ ਕੇ ਖਾਵੇ।
  205. ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ਼ ਪਤਾਸੇ ਪੀਵੇ
  206. ਕੋਈ ਮਾਵਾਂ ਨੂੰ ਰੋਂਦਾ, ਤੇ ਕੋਈ ਮਾਸੀਆਂ ਨੂੰ
  207. ਕੋਈ ਲਾਵੇ ਲੱਗੀ ਲਾਣੇ, ਕੋਈ ਲਾਵੇ ਮਨ ਦੇ ਭਾਣੇ
  208. ਕੋਸੇ ਜੀਣ, ਅਸੀਸੇ ਮਰਨ
  209. ਕੋਹ ਨਾ ਚਲੀ ਤੇ ਬਾਬਾ ਧਿਆਈ।
  210. ਕੋਹੜੀ ਦੇ ਭਾਂਡੇ ਦੀ ਖੀਰ, ਜਿੱਥੇ ਅੱਗ ਦਾ ਨਾ ਸੀਰ
  211. ਕੋਹੜੀਆ ਟੱਬਰਾ, ਮੇਰੀ ਹਿੱਕ 'ਤੇ ਬੇਰ ਪਿਆ, ਮੇਰੇ ਮੂੰਹ ' ਨਹੀਂ ਪਾ ਸਕਦੇ
  212. ਕੋਹਾਂ ਪਰ੍ਹੇ ਦਰਿਆ, ਸੁੱਥਣ ਮੋਢੇ ਤੇ
  213. ਕੋਟ ਖਾਣੇ, ਕਿੰਗਰੇ ਸੰਭਾਲਣੇ।ਜਸਬੀਰ ਵਾਟਾਂਵਾਲੀਆ
  214. ਕੋਠਾ ਉਸਰਿਆ, ਤਰਖਾਣ ਵਿਸਰਿਆ
  215. ਕੋਠਿਓਂ ਡਿੱਗੀ, ਤੇ ਵੇਹੜੇ ਨਾਲ ਰੁੱਸੀ
  216. ਕੋਠੇ ਚਾੜ੍ਹ ,ਪੌੜੀ ਖਿੱਚਣੀ।
  217. ਕੋਠੇ ਤੇ ਚੜ੍ਹ ਬੋਕਦੀ, ਰੰਨ ਸਾਰੇ ਲੋਕ ਦੀ
  218. ਕੋਠੇ ਵਾਲਾ ਰੋਵੇ, ਤੇ ਛੱਪਰ ਵਾਲਾ ਸੋਵੇ
  219. ਕੋਰੜ ਮੋਠ ਨਾ ਰਿੱਝਦੇ, ਲੱਖ ਅਗਨੀ ਡਾਹੇ। ਜਸਬੀਰ ਵਾਟਾਂਵਾਲੀਆ
  220. ਕੋਲ ਖੜ੍ਹਾ ਭਾਵੇ ਨਾ, ਤੇ ਕੁੱਛੜ ਚੜ੍ਹੇ ਬਲੱਜ
  221. ਕੋਲ਼ਿਆਂ ਦੀ ਦਲਾਲੀ ਵਿੱਚ ਮੂੰਹ ਕਾਲ਼ਾ
  222. ਕੌਡੀ ਨਾ ਹੋਵੇ ਪਾਸ, ਤਾਂ ਮੇਲਾ ਦਿਸੇ ਉਦਾਸ।
  223. ਕੌਡੀ ਲੱਭੀ ਦੇਂਵਦੇ, ਬੁਝਕੇ ਲੈਣ ਲਕੋ।
  224. ਕੌਡੀ-ਕੌਡੀ ਜੋੜ ਕੇ, ਬਣਦਾ, ਬਣਦਿਆਂ ਲੱਖ।
  225. ਕੌਣ ਕਹੇ ਰਾਣੀਏ, ਅੱਗਾ ਢੱਕ
  226. ਕੌਣ ਕਿਸੇ ਦੇ ਆਵੇ-ਜਾਵੇ, ਦਾਣਾ-ਪਾਣੀ ਖਿੱਚੇ।
  227. ਕੌੜਾ ਬੋਲੇ, ਬੇੜੀ ਡੋਲੇ।

‘ਖ’ ਅੱਖਰ ਵਾਲੇ ਅਖਾਣ ਮੁਹਾਵਰੇ

  1. ਖਸਮ ਕਰ ਵਿਗੁੱਤੀ, ਨਾ ਸਿਰ ਪਰਾਂਦਾ ਨਾ ਪੈਰ ਜੁੱਤੀ
  2. ਖਸਮ ਕੀਤਾ ਫੱਤਾ, ਉਹੀ ਚੱਕੀ ਤੇ ਉਹੀ ਹੱਥਾ
  3. ਖਸਮ ਦਾ ਕੁੱਤਾ, ਸਿਰ੍ਹਾਣੇ ਸੁੱਤਾ
  4. ਖਸਮ ਦੀਆਂ ਸਵਾਰੀਆਂ, ਕਦੇ ਨਾ ਦਿੰਦੀਆਂ ਵਾਰੀਆਂ।
  5. ਖਸਮ ਨਾ ਪੁਛੈ ਬਾਤੜੀ, ਫਿੱਟ ਸੁਹਾਗਣ ਨਾਰ।
  6. ਖਸਮ ਭਾਣਾ, ਖਰਾ ਸਿਆਣਾ।
  7. ਖੱਖੇ, ਤੱਤੇ, ਰਾਰਿਓਂ, ਪੱਤ ਰੱਖੇ ਕਰਤਾਰ, ਸੂਈ ਹੋ ਕੇ ਸਿੰਜਰੇ, ਬਣ ਜਾਏ ਤਲਵਾਰ।
  8. ਖਜੂਰ 'ਤੇ ਚੜ੍ਹੇ ਨੂੰ, ਦੋ-ਦੋ ਦੀਹਦੇ ਨੇ
  9. ਖਜੂਰਾਂ ਦੀ ਸੀਰਨੀ, ਬਣੇ-ਬਣਾਏ ਗਿਰਾਹ
  10. ਖੱਟਣ ਗਏ ਖਟਾਊ, ਘਰ ਕੀ ਖੱਟ ਲਿਆਏ ਸ਼ੁਕਰ ਕਰੋ ਸਿਰ ਮੁਨੀਓਂ, ਘਰ ਜਿਉਂਦੇ ਤਾਂ ਆਏ।
  11. ਖੱਟਣ ਗਿਆ ਨਖੱਟੂ, ਘੋੜੇ ਵੇਚ ਲਿਆਇਆ ਟੱਟੂ
  12. ਖੱਟਰ, ਮਟਰ, ਹਰਿਆਲ, ਭਾਂਡਾ ਭੰਨ ਦੀ ਸਿਰਾਂ ਦੇ ਨਾਲ।
  13. ਖੱਟਾ ਖਾਵੇ ਮਿੱਠੇ ਨੂੰ
  14. ਖੱਟੂ ਆਵੇ ਡਰਦਾ, ਨਖੱਟੂ ਆਵੇ ਲੜਦਾ
  15. ਖੱਟੂ ਗਿਆ ਖੱਟਣ ਨੂੰ, ਨਿਖੱਟੂ ਗਿਆ ਪੱਟਣ
  16. ਖੰਡ, ਘਿਓ, ਮੈਦਾ, ਤੇਰਾ, ਜਲ, ਫੂਕ, ਬਸੰਤਰ ਮੇਰਾ
  17. ਖੱਡ, ਵੱਢ, ਤੇ ਗੱਡ ਭਰੇ ਹੀ ਸੋਭਦੇ ਨੇ।
  18. ਖੰਡ-ਖੰਡ ਆਖਿਆ, ਮੂੰਹ ਨਹੀਂ ਮਿੱਠਾ ਹੁੰਦਾ
  19. ਖੰਡਾ, ਘੋੜਾ, ਇਸਤਰੀ, ਤਿੰਨੇ ਜਾਤ ਕੁਜਾਤ।
  20. ਖੱਤਰੀ ਸਿਣੀ ਹੈ ਤੇ ਜੱਟ ਵਾਣ।
  21. ਖੱਤਰੀ ਸੋ ਜੋ ਕਰਮਾ ਕਾ ਸੂਰ।
  22. ਖੱਤਰੀ ਦਾ ਫੋੜਾ, ਤੇ ਸੁਦਾਗਰ ਦਾ ਘੋੜਾ, ਹੱਥ ਫੇਰਿਆ ਵਧਣ
  23. ਖੱਤਰੀ, ਖੰਡ ਵਲੇਟਿਆ ਮੌਹਰਾ
  24. ਖ਼ਰਬੂਜੇ ਨੂੰ ਦੇਖ ਕੇ ਖ਼ਰਬੂਜਾ ਰੰਗ ਫੜਦਾ
  25. ਖਰੀ ਅਸਾਮੀ, ਚੋਖਾ ਮਾਲ।
  26. ਖਰੀ ਮਜ਼ਦੂਰੀ, ਚੰਗਾ ਕੰਮ
  27. ਖਰੇ ਨਾਲ ਖੋਟਾ, ਦਰਗਾਹ ਹੁਣ ਟੋਟਾ।
  28. ਖਲ਼ ਤੇ ਗੁੜ ਇੱਕੋ ਭਾ।
  29. ਖਲ਼ ਨਾ ਖਾਵੇ, ਤੇ ਭੜੂਆ ਕੋਹਲੂ ਚੱਟਣ ਜਾਵੇ
  30. ਖਵਾਓ ਜਵਾਈਆਂ ਵਾਂਗ, ਕੰਮ ਲਓ ਕਸਾਈਆਂ ਵਾਂਗ
  31. ਖ਼ਵਾਜੇ ਦਾ ਗਵਾਹ ਡੱਡੂ
  32. ਖੜੀ ਮਾਲੀ, ਖਰੀ ਸੁਖਾਲੀ।
  33. ਖੜੇ ਦਾ ਖਾਲਸਾ
  34. ਖੜ੍ਹੇ ਪਾਣੀ ਹੀ ਤਰੱਕਦੇ ਨੇ
  35. ਖੜ੍ਹੇ ਪਿੰਡੋਂ ਆਉਣਾ।
  36. ਖਾ ਕੇ ਪਛਤਾਵੇ, ਨਹਾ ਕੇ ਨਾ ਪਛਤਾਵੇ
  37. ਖਾ ਗਈ ਲੁਕਾਈ, ਤੇ ਸਿਰ ਬੰਦੀ ਦੇ ਆਈ।
  38. ਖਾ ਗਏ ਘਰ ਵਾਲ਼ੇ, ਨਾ ਪ੍ਰਾਹੁਣੇ ਦਾ
  39. ਖਾਊ, ਸੋ ਕਮਾਉ।
  40. ਖਾਓ-ਪੀਓ ਆਪਣਾ, ਤੇ ਜਸ ਗਾਓ ਹਮਾਰਾ।
  41. ਖਾਓ-ਪੀਓ ਰੱਜ ਕੇ, ਕੰਮ ਕਰੋ ਭੱਜ ਕੇ
  42. ਖਾਈ ਭਲੀ, ਤੇ ਜਾਈ ਨਾ ਭਲੀ।
  43. ਖਾਈਂ ਭਾਈਆਂ ਦੇ ਕੇ, ਤੇ ਸੌਵੀਂ ਭਰਾਈਆਂ ਦੇ ਕੇ
  44. ਖਾਈਏ ਕਣਕ, ਭਾਵੇਂ ਹੋਵੇ ਜ਼ਹਿਰ
  45. ਖਾਈਏ ਮਨ ਭਾਉਂਦਾ ਤੇ ਪਹਿਨੀਏ ਜੱਗ ਭਾਉਂਦਾ।
  46. ਖਾਈਏ ਰੱਜ ਕੇ, ਕੰਮ ਕਰੀਏ ਭੱਜ ਕੇ।
  47. ਖਾਏ ਔਂਤਰਿਆਂ ਦਾ ਮਾਲ, ਅਗਲੇ ਨੂੰ ਵੀ ਗਾਲ਼
  48. ਖਾਣ ਦਾ ਹੀ ਖਵਾਉਣ।
  49. ਖਾਣ-ਪੀਣ ਨੂੰ ਗੱਲਾ, ਤੇ ਮਾਰ ਖਾਣ ਨੂੰ 'ਕੱਲਾ
  50. ਖਾਣ-ਪੀਣ ਨੂੰ ਚੰਗੀ ਭਲੀ ਰਾਮ ਜਪਣ ਨੂੰ ਡੋਰੀ
  51. ਖਾਣ-ਪੀਣ ਨੂੰ ਚੰਗੀ ਭਲੀ, ਤੇ ਕੰਮ ਕਰਨ ਨੂੰ ਬੀਬੀ ਰਲ਼ੀ।ਜਸਬੀਰ ਵਾਟਾਂਵਾਲੀਆ
  52. ਖਾਣ-ਪੀਣ ਨੂੰ ਨੌਂ-ਨੌਂ ਮੰਨੀਆਂ, ਤੇ ਕੰਮ ਕਰਨ ਨੂੰ ਬਾਂਹਾਂ ਭੰਨੀਆਂ
  53. ਖਾਣ-ਪੀਣ ਨੂੰ ਬਾਹਮਣੀ, ਤੇ ਜੁੱਤੀਆਂ ਖਾਏ ਪੁਰਬਾਣੀ
  54. ਖਾਣ-ਪੀਣ ਨੂੰ ਬਾਂਦਰੀ, ਤੇ ਡੰਡੇ ਖਾਣ ਨੂੰ ਰਿੱਛ
  55. ਖਾਣ-ਪੀਣ ਨੂੰ ਬਾਂਦਰੀ, ਤੇ ਧੌਣ ਭਨਾਉਣ ਨੂੰ ਕੱਟਾ
  56. ਖਾਣ-ਪੀਣ ਨੂੰ ਬਾਂਦਰੀ, ਤੇ ਡੰਡੇ ਖਾਣ ਨੂੰ ਰਿੱਛ
  57. ਖਾਣ-ਪੀਣ ਨੂੰ ਭੋਜਕੀ ਤੇ ਦੁੱਖ ਸਹਿਣ ਨੂੰ ਦੋਜਕੀ।
  58. ਖਾਣਾ ਹਲਵਾਈਆਂ ਦੇ, ਤੇ ਭੌਂਕਣਾ ਕਸਾਈਆਂ ਦੇ
  59. ਖਾਣਾ ਖਾਧਾ, ਤੇ ਪੱਤਲ ਪਾਟੀ
  60. ਖਾਣਾ ਛਾਣ, ਤੇ ਫੂਸੀਆਂ ਮੈਦੇ ਦੀਆਂ
  61. ਖਾਣਾ, ਪੀਣਾ, ਹੱਗਣਾ, ਫਿਰ ਉਸੇ ਧੰਦੇ ਲੱਗਣਾ
  62. ਖਾਣਾ-ਪੀਣਾ ਆਪਣਾ, ਸਿਰਫ਼ ਸਲਾਮਾਂਲੇਕਮ।
  63. ਖਾਣੇ ਛੋਲੇ, ਤੇ ਡਕਾਰ ਬਦਾਮਾਂ ਦੇ
  64. ਖਾਂਦਿਆਂ ਤਾਂ ਖੂਹ ਵੀ ਮੁੱਕ ਜਾਂਦੇ ਨੇ
  65. ਖਾਂਦੇ ਨੂੰ ਖਾਣ ਨਹੀਂ ਦੇਣਾ, ਤੇ ਲੈਂਦੇ ਨੂੰ ਲੈਣ ਨਹੀਂ ਦੇਣਾ
  66. ਖਾਧਾ-ਪੀਤਾ ਲਾਹ, ਸੁਥਰਿਆ ਦਮ ਦਾ ਕੀ ਵਸਾਹ
  67. ਖਾਧਾ-ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ
  68. ਖਾਧੀ ਤਾਂ ਕਣਕ, ਨਹੀਂ ਤਾ ਕੂੜਾ
  69. ਖਾਧੇ ਉਪਰ ਖਾਣਾ, ਲਾਹਣਤੀਆਂ ਦਾ ਕੰਮ
  70. ਖਾਧੇ ਦਾ ਕੀ ਖਾਣ
  71. ਖਾਨਾ ਦੇ ਖਾਨ ਪ੍ਰਾਹੁਣੇ, ਰੋਜ ਹੀ ਜਾਣੇ, ਰੋਜ ਹੀ ਆਉਣੇ।
  72. ਖਾਲੀ ਸੰਖ, ਵਜਾਵੇ ਮੋਤੀ
  73. ਖਾਲੀ ਖੜਕਦਾ, ਤੇ ਭਰਿਆ ਛਲਕਦਾਜਸਬੀਰ ਵਾਟਾਂਵਾਲੀਆ
  74. ਖਾਲੀ ਘੜਾ, ਵੱਧ ਟਣਕੇ
  75. ਖਾਲੀ ਬਾਣੀਆਂ ਕੀ ਕਰੇ, ਏਧਰਲਾ ਸੌਦਾ ਓਧਰ ਧਰੇ।
  76. ਖਾਲੀ ਮੂੰਹ ਨਾਲੋਂ, ਹੋਲਾਂ ਹੀ ਚੰਗੀਆਂ
  77. ਖਾਵੇ ਚੰਗਾ-ਚੋਸਾ, ਉਹਦਾ ਕੀ ਭਰੋਸਾਜਸਬੀਰ ਵਾਟਾਂਵਾਲੀਆ
  78. ਖਾਵੇ ਤਾਂ ਅੰਨਾ, ਉਗਲੱਛੇ ਤਾਂ ਕੋਹੜੀ
  79. ਖਾਵੇ ਬੱਕਰੀ ਵਾਂਗ, ਸੁੱਕੇ ਲੱਕੜੀ ਵਾਂਗ
  80. ਖਾਵੇ ਮਾਸ, ਹੋਵੇ ਨਾਸ।
  81. ਖਾਵੇ-ਪੀਵੇ ਹੋਵੇ ਮੋਟਾ, ਅੰਤ ਅਖਾਵੇ ਦਾਦੇ ਦਾ ਪੋਤਾ।
  82. ਖਿਆਲੀ ਪਲਾਓ ਨਾਲ ਭੁੱਖ ਨਹੀਂ ਮਿੱਟਦੀ।
  83. ਖੀਸਾ ਖਾਲੀ ਤੇ ਰੱਬ ਵਾਲੀ।
  84. ਖੀਰ ਕਲੰਦਰਾਂ, ਤੇ ਹੁੱਝਾਂ ਬਾਂਦਰਾਂ
  85. ਖੁਸਰਿਆਂ ਦੇ ਘਰ ਮੁੰਡਾ ਜੰਮਿਆ, ਚੁੰਮ-ਚੁੰਮ ਕੇ ਮਾਰਿਆ
  86. ਖੁੱਸੇ ਨਾ ਖੁਸਾਵੇ, ਲੰਡੂ ਉੱਘਰ-ਉੱਘਰ ਆਵੇ
  87. ਖੁੱਡ ਚੋਂ ਨਿਕਲੇ ਢੱਕ-ਮਕੌੜੇ, ਆਪੋ-ਆਪਣੇ ਰਾਹੀਂ ਦੌੜੇ
  88. ਖੁਦਾ ਦੀ ਖੁਦਾਈ ਇੱਕ ਪਾਸੇ, ਤੇ ਰੰਨ ਦਾ ਭਾਈ ਇੱਕ ਪਾਸੇ
  89. ਖੁਧਿਆ ਵੰਤ ਨਾ ਜਾਣਹੀ, ਲਾਜ, ਕੁਲਾਜ ਕਬੋਲ
  90. ਖੁੱਲ੍ਹਾ ਬੋਲਣ, ਬੜਾ ਵਿਕਾਰ।
  91. ਖੂਹ ਖਾਰਾ, ਜਮੀਨ ਦਾ ਉਜਾੜਾ।
  92. ਖੂਹ ਗਿੜਦਿਆਂ ਦੇ, ਰਾਹ ਵਗਦਿਆਂ ਦੇ ਤੇ ਸਾਕ ਮਿਲਦਿਆਂ ਦੇ।
  93. ਖੂਹ 'ਚ ਡਿੱਗਾ ਵੈਕੜਕਾ ਕਹਿੰਦੇ ਖੱਸੀ ਹੀ ਕਰ ਦਿਓ।
  94. ਖੂਹ 'ਚ ਡਿੱਗੀ ਇੱਟ, ਸੁੱਕੀ ਨਹੀਂ ਮੁੜਦੀ।
  95. ਖੂਹ ਤਾਂ ਨਹੀਂ ਖਲੋ ਜਾਣਗੇ।
  96. ਖੂਹ ਦੀ ਮਿੱਟੀ, ਖੂਹ ਚ।
  97. ਖੂਹ ਪਿਆ ਬਾਲ, ਨਾ ਮਿਹਣਾ ਨਾ ਗਾਲ਼।
  98. ਖੂਹ ਪੁੱਟਦੇ ਨੂੰ ਖਾਤਾ ਤਿਆਰ
  99. ਖੂਹ ਵਿੱਚ ਚਾਲੀਆਂ, ਹਿੱਸਾ ਜੁੱਤੀਆਂ ਅੱਧ।
  100. ਖੂਹ ਵਿੱਚ ਡਿੱਗੀ ਇੱਟ ਸੁੱਕੀ ਨਹੀਂ ਮੁੜਦੀ
  101. ਖੇਡਾਂ ਤੇ ਮਾਵਾਂ ਮੁੱਕਣ 'ਤੇ ਹੀ ਚੇਤੇ ਆਉਂਦੀਆਂ ਨੇ
  102. ਖੇਤ ਜੱਟਾਂ ਦਾ ਤੇ ਆਕੜ ਚੂਹੜਿਆਂ ਦੀ
  103. ਖੇਤੀ ਉਹਦੀ, ਜੀਹਦੇ ਘਰ ਦੇ ਕਾਮੇ।
  104. ਖੇਤੀ ਜੱਟ ਦੀ, ਤੇ ਬਾਜ਼ੀ ਨੱਟ ਦੀ।
  105. ਖੇਤੀ ਜਿਨ੍ਹਾਂ ਦੀ ਉੱਜੜੇ, ਖਲਵਾੜੇ ਖਾਲੀ ਰਹਿਣ।
  106. ਖੇਤੀ, ਖਸਮਾਂ ਸੇਤੀ
  107. ਖੋਹਣ ਨਾ ਖੁਸੇ, ਤੇ ਦੰਦੀਕੜਾ ਵੱਟੇ।
  108. ਖੋਜੀ ਉਪਜੇ, ਤੇ ਵਾਦੀ ਬਿਨਸੈ।
  109. ਖੋਟਾ ਸ਼ਰੀਕ, ਮਿੱਤ ਨਾ ਬਣਦਾ।
  110. ਖੋਟੇ ਦਿਲ ਨਾਲ ਭਲਾ ਕਮਾਵੇ, ਉਹ ਅਹਿਸਾਨ ਵੀ ਬਿਰਥਾ ਜਾਵੇ।
  111. ਖੋਟੇ ਵਣਜ ਨੂੰ ਵਣਜਿਆ, ਮਨੁ-ਤਨੁ ਖੋਟਾ ਹੋਇ।
  112. ਖੋਤੀ ਨੂੰ 12 ਕੋਹ, ਅਤੇ ਘੁਮਿਆਰ ਨੂੰ 18 ਕੋਹ
  113. ਖੋਤੇ ਚੜ੍ਹੀ, ਪਰ ਕੁੜਮਾਂ ਦੇ ਮੁਹੱਲੇ ਤਾਂ ਨਹੀਂ ਗਈ
  114. ਖੋਤੇ ਚੜ੍ਹੀ, ਲੱਤਾਂ ਲਮਕਦੀਆਂ
  115. ਖੋਤੇ ਦੀ ਸਵਾਰੀ, ਤੇ ਖਲ੍ਹੀਆਂ ਦਾ ਮੁਕਟ।
  116. ਖੋਤੇ ਦੀ ਮੌਜ, ਟੀਟਣੇ
  117. ਖੋਤੇ ਦੇ ਪੜਛੰਡਿਓ, ਤੇ ਪੁਲਿਸ ਦੇ ਡੰਡਿਓਂ, ਬਚ ਕੇ ਰਹੀਏਜਸਬੀਰ ਵਾਟਾਂਵਾਲੀਆ
  118. ਖੋਤੇ ਨੂੰ ਘਿਓ ਦਿਓ, ਕਹਿੰਦਾ ਮੇਰੇ ਕੰਨ ਕਿਉਂ ਪੁੱਟਦੇ ਆਂ ?

‘ਗ’ ਅੱਖਰ ਵਾਲੇ ਅਖਾਣ

  1. ਗਊ ਜੇ ਮਾਣਕ ਨਿਗਲਿਆ, ਪੇਟ ਪਾੜ ਨਾ ਮਾਰੇ।
  2. ਗਏ ਸਰਾਧ, ਆਏ ਨਰਾਤੇ, ਬਾਹਮਣ ਬਹਿ ਗਏ ਚੁੱਪ ਚੁਪਾਤੇ
  3. ਗਏ ਵਿਚਾਰੇ ਰੋਜ਼ੜੇ, ਰਹਿ ਗਏ ਨੌਂ ਤੇ ਵੀਹ
  4. ਗਹਿਣੇ ਦਾ ਸ਼ਾਹ ਕਾਹਦਾ, ਵੱਟੇ ਦੀ ਕੁੜਮਾਈ ਕਾਹਦੀ
  5. ਗੰਗਾ ਗਈਆਂ ਹੱਡੀਆਂ, ਮੁੜ ਨਹੀਂ ਆਉਂਦੀਆਂ
  6. ਗੰਗਾ ਗਏ, ਗੰਗਾ ਰਾਮ, ਜਮਨਾ ਗਏ, ਜਮਨਾ ਦਾਸ
  7. ਗੰਗਾ ਮੇਰਾ ਸ਼ਾਹ ਕੁੜੇ, ਮੈਂ ਨਿਤ ਕਰਾਂ ਕੜਾਹ ਕੁੜੇ, ਜਦ ਗੰਗੇ ਕੱਢੀ ਵਹੀ ਮੈਂ ਉੱਧਲ਼-ਪੁੱਦਲ਼ ਗਈਜਸਬੀਰ ਵਾਟਾਂਵਾਲੀਆ
  8. ਗੰਜਾ, ਕਾਣਾ, ਕਰਕਰਾ, ਛਾਤੀ ਵਾਲ ਨਾ ਹੋ, ਨੀਵੀ ਥਾਂ ਬਹਾਲ ਕੇ ਗਿਣੀਏ ਪੂਰਾ ਸੌ।
  9. ਗੰਜੀ ਗਈ ਪੇਕੇ, ਲੈ ਆਈ ਜੂੰਆਂ
  10. ਗੰਜੇ ਨੂੰ ਰੱਬ ਨਹੁੰ ਨਾ ਦੇਵੇ।
  11. ਗੱਡਾ ਰਲ਼ੇ ਨਾ ਗੱਡਿਆਂ ਨਾਲ, ਨੂੰਹ ਸੱਸ ਦੀ ਇੱਕੋ ਚਾਲ
  12. ਗੱਡੀ ਚੱਲੇ ਰਾਹਾਂ 'ਤੇ ...ਤੇ ਬੰਦਾ ਚੱਲੇ ਸਾਹਾਂ ਤੇਜਸਬੀਰ ਵਾਟਾਂਵਾਲੀਆ
  13. ਗੱਡੇ ਗਾਹ, ਤੇ ਗੱਡੀਰੇ ਰਾਹ।
  14. ਗੱਡੇ ਨੂੰ ਵੇਖ ਕੇ ਪੈਰ ਭਾਰੇ
  15. ਗੰਢ ਦਾ ਪੂਰਾ ਅਕਲ ਦਾ ਊਰਾ।
  16. ਗੰਢ ਪ੍ਰੀਤੀ, ਮਿੱਠੇ ਬੋਲ।
  17. ਗਤ ਕਰਾੜੇ ਦੇ, ਹੇਠ ਜੱਟੀ ਆਵੇ ਜਾਵੇ
  18. ਗੰਦੀ ਉਂਗਲੀ ਵੱਢਣੀ ਚੰਗੀ
  19. ਗੰਦੇ ਪਾਣੀ ਦੀ ਗਵਾਹੀ ਡੱਡੂ ਦੇ ਸਕਦਾ
  20. ਗੱਦੋਂ ਖੜੀ, ਗੁਆਰੇ ਦੀ ਰਾਖੀ।
  21. ਗੱਦੋਂ ਛੋੜ ਤਬੇਲੇ ਬੱਧੀ, ਘਾਹ ਪਈ ਢੋਹਵੇ ਘੋੜੀ।
  22. ਗੱਦੋਂ ਤੋਂ ਬੋਹਲ ਲੁਟਾਇਆ।
  23. ਗੱਦੋਂ ਦੀ ਅੱਖ ਤੇ ਪਾਉਲਾ
  24. ਗਧਿਆਂ ਦੇ ਗਲ਼ ਹੀਰੇ।
  25. ਗਧਿਆਂ ਨੂੰ ਗੁਲਕੰਦ।
  26. ਗਧੇ ਘੋੜੇ ਦਾ ਇੱਕੋ ਮੁੱਲ
  27. ਗਧੇ ਦਾ ਪੈਖਣ ਲਦੀਣ ਵੇਲੇ ਹੀ ਲਾਈਏ।
  28. ਗਧੇ ਦੇ ਸਿਰ ਤੋਂ ਸਿੰਗ।
  29. ਗਧੇ ਨੂੰ ਸੋਟਾ, ਇਰਾਕੀ ਨੂੰ ਜੋਟਾ
  30. ਗਧੇ ਨੂੰ ਖਵਾਇਆ ਨਾ ਪਾਪ ਨਾ ਪੁੰਨ
  31. ਗੰਨਾ ਤੇ ਗੰਗਾਲ ਹੈ ਪਰ ਛਿੱਲਾਂ ਨਾਲੋਂ ਨਾਲ ਹੈ।
  32. ਗੰਨਿਆਂ ਵਾਲੇ ਨਿਕਲ ਜਾਂਦੇ ਨੇ, ਤੇ ਛਿੱਲੜਾਂ ਵਾਲੇ ਫਸ ਜਾਂਦੇ
  33. ਗੱਪ ਗਰੀਬ ਦਾ ਪੜਦਾ
  34. ਗਰਜ ਅੰਨ੍ਹੀ, ਹਿਰਸ ਕਾਣੀਜਸਬੀਰ ਵਾਟਾਂਵਾਲੀਆ
  35. ਗਰੀਬ ਦਾ ਖਰਾ ਰੁਪਈਆ ਵੀ 12 ਆਨੇ ਦਾ।
  36. ਗਰੀਬ ਦਾ ਰਾਖਾ ਰੱਬ।
  37. ਗਰੀਬ ਦੀ ਆਹ, ਤੇ ਲੋਹਾ ਭਸਮ ਹੋ ਜਾ।
  38. ਗਰੀਬ ਦੀ ਜਵਾਨੀ, ਤੇ ਪੋਹ ਦੀ ਚਾਨਣੀ ਐਵੇਂ ਹੀ ਜਾਣ।
  39. ਗਰੀਬ ਨੂੰ ਰੱਬ ਦੀ ਮਾਰ।
  40. ਗਰੀਬਾਂ ਦਾ ਰੱਬ ਮਰ ਤਾਂ ਨਹੀਂ ਗਿਆ।
  41. ਗਰੀਬਾਂ ਨੂੰ, ਕੁੱਕੜ ਹੀ ਕੜ੍ਹੀ।
  42. ਗਰੀਬਾਂ ਨੂੰ, ਖੰਡ ਦਾ ਕੜਾਹ ਹੀ ਚੰਗਾ, ਨਾ ਲੰਘੂ ਤਾਂ ਘਿਓ ਦੇ ਘੁੱਟ ਨਾਲ ਲੰਘਾ ਲਵਾਂਗੇ।
  43. ਗਰੀਬਾਂ ਰੱਖੇ ਰੋਜੜੇ, ਦਿਨ ਵੱਡੇ ਹੋਏ
  44. ਗਰੀਬੀ, ਬੜੀ ਬੀਬੀ।
  45. ਗੱਲ ਹੋਈ ਪੁਰਾਣੀ, ਤੇ ਬੀਬੀ ਹੋਈ ਸਿਆਣੀ
  46. ਗੱਲ ਕਹਿੰਦੀ ਤੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢਵਾਉਨੀਂ ਆਂ
  47. ਗੱਲ ਕਰਾਂ ਵੱਲ ਨਾਲ, ਨੱਕ ਵੱਢਾਂ ਗਲ ਨਾਲ
  48. ਗਲ਼ ਗਲ਼ਾਵਾਂ ਤੇ ਪਈਆਂ ਬੁਲਾਵਾਂ।
  49. ਗੱਲ ਜ਼ੁਬਾਨੋਂ, ਤੇ ਤਲਵਾਰ ਮਿਆਨੋਂਕੱਢਣ ਲੱਗੇ 100 ਵਾਰ ਸੋਚੀਏ
  50. ਗਲ਼ ਪਿਆ ਢੋਲ ਵਜਾਉਣਾ ਹੀ ਪੈਂਦਾ
  51. ਗੱਲ ਲਾਵਾਂ ਗਿੱਟੇ, ਕੋਈ ਰੋਵੇ ਕੋਈ ਪਿੱਟੇ
  52. ਗਲਤੀ ਦਾ ਮੰਨਣਾ, ਚੰਨਣਾਂ ਵੇ ਚੰਨਣਾ
  53. ਗੱਲਾਂ ਦਾ ਖੱਟਿਆ ਖਾਵੇ ਬੰਤੂ, ਕੰਮ ਨੂੰ ਹੱਥ ਨਾ ਲਾਵੇ ਬੰਤੂ। ਸਬੀਰ ਵਾਟਾਂਵਾਲੀਆ
  54. ਗੱਲਾਂ ਦਾ ਗਲਾਦੜੀ, ਤੇ ਬੁੱਸੀ ਦਾ ਸੁਆਦੜੀ। ਜਸਬੀਰ ਵਾਟਾਂਵਾਲੀਆ
  55. ਗੱਲਾਂ ਦੀ ਗਾਲੜੀ, ਤੇ ਚਾਮਲ ਪਾਏ ਚਮਾਲੜੀ। ਜਸਬੀਰ ਵਾਟਾਂਵਾਲੀਆ
  56. ਗੱਲਾਂ ਦੀ ਪ੍ਰਧਾਨ, ਚਲਾਕੋ ਬਾਹਮਣੀ। 
  57. ਗੱਲਾਂ ਦੇ ਗਲਾਦੜ ਤੇ ਟਕਿਆਂ ਦੇ ਮਣ।
  58. ਗੱਲਾਂ ਦੇ ਗਲੈਣ ਤੇ ਪੁੰਝੇ ਨਾ ਪੈਣ। ਜਸਬੀਰ ਵਾਟਾਂਵਾਲੀਆ
  59. ਗੱਲਾਂ ਦੇ ਗਲੋਟ ਤੇ ਬਾਬੇ ਦੀ ਓਟ। ਜਸਬੀਰ ਵਾਟਾਂਵਾਲੀਆ
  60. ਗੱਲੀਂ ਜੋਗੁ ਨ ਹੋਈ।
  61. ਗੱਲੀਂ-ਬਾਤੀ ਮੈਂ ਵੱਡੀ, ਕਰਤੂਤੀਂ ਵੱਡੀ, ਜਿਠਾਣੀ
  62. ਗੱਲੋਂ ਹਿਚਕਿਚਾਵੇ, ਪਰ ਲੜਨੋਂ ਨਾ ਸ਼ਰਮਾਵੇ
  63. ਗੱਲੋਂ ਗਲੈਣ, ਤੇ ਅੱਗੋਂ ਅਗੈਣ
  64. ਗੱਲੋ-ਗੱਲੀ ਵਾਟ ਨਬੇੜਾਂ।
  65. ਗੜਿਆਂ ਨੇ ਖੇਤ ਮਾਰ ਕੇ, ਆਪ ਕਿਹੜੀ ਮਾਂ ਕੋਲ ਜਾਣਾ?
  66. ਗਾਂ ਚੋਈ ਕੁੱਜੜੇ, ਨਾ ਵੱਸੇ ਨਾ ਉਜੜੇ
  67. ਗਾਉਣਾ ਜੋਟੀ ਦਾ, ਤੇ ਚੋਣਾ ਝੋਟੀ ਦਾ
  68. ਗਾਈਂ, ਵੱਛਿਆਂ ਤਾਈਂ
  69. ਗਿਆ ਊਠ, ਇੱਜੜ ਰਲ਼ੇ
  70. ਗਿਆਨੀ ਸੋਹੇ ਗਿਆਨ ਕਰ, ਮੂਰਖ ਸੋਹਿ ਚੁੱਪ ਕਰ
  71. ਗਿੱਝੀ-ਗਿੱਝੀ ਲੂੰਬੜੀ, ਤੇ ਪੱਦਾਂ ਦਾ ਸਵਾਦ
  72. ਗਿਣਵੀਆਂ ਹੱਡੀਆਂ, ਤੇ ਮਿਣਵਾਂ ਸ਼ੋਰਵਾ
  73. ਗਿੱਦੜ ਦਾਖ ਨਾ ਅੱਪੜੇ, ਆਖੇ ਥੂਹ ਕੌੜੀ
  74. ਗੁਜ਼ਰ ਗੋਰਸ ਵੇਚਕੇ, ਖਲ਼, ਸੂੜੀ ਖੱਟੇ।
  75. ਗੁੱਜਰ ਦੇ ਵੱਡੇ ਭਰਾ ਨਾ ਹੋਈਏ, ਤੇ ਕਰਾੜ ਦੇ ਛੋਟੇ।
  76. ਗੁਜਰਾਤ ਮਸ਼ਕਰੀ ਤੇ ਦੌਲਾ ਸ਼ਾਹ ਫਕੀਰ।
  77. ਗੁਜ਼ਾਰੇ ਵਾਲੇ ਪਿੰਡਾਂ ਦਾ, ਗੁਹਾਰਿਆਂ ਤੋਂ ਪਤਾ ਲੱਗ ਜਾਂਦਾ
  78. ਗੁੰਡੀ ਰੰਨ, ਕਪੱਤਾ ਗੁਆਂਡ ਨਾ ਮਰੇ ਨਾ ਮਗਰੋਂ ਲੱਥੇ।
  79. ਗੁਪਤ ਖੇਡ, ਨਾਥਾਂ ਦੇ ਚੇਲੇ
  80. ਗੁਰ-ਗੁਰ ਵਿੱਦਿਆ, ਸਿਰ-ਸਿਰ ਮੱਤ
  81. ਗੁਰੂ ਜਿੰਨਾ ਕਾ ਅੰਧਲਾ, ਚੇਲੇ ਨਾਹੀ ਠਾਓ।
  82. ਗੁਰੂ ਜਿਨ੍ਹਾਂ ਦੇ ਟਪਣੇ, ਚੇਲੇ ਜਾਣ ਛੜੱਪ
  83. ਗੁਰੂ ਬਿਨਾਂ ਗਤ ਨਹੀਂ, ਤੇ ਸ਼ਾਹ ਬਿਨਾ ਪੱਤ ਨਹੀਂ
  84. ਗੁਲਾਬਾਂ ਨਾਲ ਕੰਡੇ ਵੀ ਹੁੰਦੇ
  85. ਗੁਲਾਮਾਂ ਦੀ ਦੋਸਤੀ ਕੱਖਾਂ ਦੇ ਭਾਅ।
  86. ਗੁੱਲੀ, ਕੁੱਲੀ, ਜੁੱਲੀ, ਸਾਰੀ ਖ਼ਲਕਤ ਭੁੱਲੀ।
  87. ਗੁੜ ਹੋਊ ਤਾਂ ਮੱਖੀਆਂ ਆਉਣਗੀਆਂ
  88. ਗੁੜ ਗਿੱਝੀ ਰੰਨ ਵਿਗੋਏ, ਛੱਲੀ, ਪੂਣੀ, ਹੱਟੀ ਢੋਏ
  89. ਗੁੜ ਭਾਵੇਂ ਆਪਣਾ ਹੀ ਹੋਵੇ, ਪਰ ਖਾਈਏ ਸ਼ਰੀਕੇ ਤਾਂ ਚੋਰੀ
  90. ਗੁੜੀਂ ਮੂੰਹ ਮਿੱਠੇ, ਤੇ ਨਿੰਮੀਂ ਕੌੜੇ।
  91. ਗੂੰਹ ਖਾਧਾ ਲੱਸੀ ਪੀਤੀ, ਤੇ ਵਾੜ ਰਹੀ ਅਣ-ਕੀਤੀ
  92. ਗੂੰਹ ਖਾਧਿਆਂ ਕਾਲ਼ ਹੀ ਨਿਕਲਦਾ।
  93. ਗੂੰਹ ਨਹੀਂ, ਨਾਨੀ ਦਾ ਹੱਗਿਆ
  94. ਗੂੰਗੀ ਪੇਕੇ ਗਈ, ਨਾ ਗਈ, ਇੱਕੋ ਗੱਲ।
  95. ਗੂੰਗੇ ਊਠ ਦਾ ਕੀ ਭਰੋਸਾ, ਕਦੋਂ ਚੱਕ ਮਾਰ ਲਵੇ
  96. ਗੂੰਗੇ ਹੱਥ ਸੁਨੇਹਾ, ਘੱਲ ਭਾਵੇਂ ਨਾ ਘੱਲ।
  97. ਗੂੰਗੇ ਦੀਆਂ ਰਮਜ਼ਾਂ ਜਾਂ ਗੂੰਗਾ ਜਾਣੇ ਜਾਂ ਗੂੰਗੇ ਦੀ ਮਾਂ।
  98. ਗੋਸ਼ਤ ਸੜਿਆ ਵੀ ਦਾਲ ਨਾਲ ਚੰਗਾ
  99. ਗੋਡਾ ਚਾਇਆ, ਤੇ ਸਿੱਖ ਮਿਟਾਇਆ।
  100. ਗੋਦੀ ਬਾਲ, ਢੰਡੋਰਾ ਜਗ।
  101. ਗੋਰਾ ਸਲਾਹੀਏ, ਕਿ ਬੱਗਾ, ਅਖੇ ਹਰਦੂ ਲਾਹਣਤ
  102. ਗੋਰੀ ਦਾ ਮਾਸ, ਚੂੰਡੀਆਂ ਜੋਗਾ
  103. ਗੋਲਾ ਥੀਣਾ, ਤੇ ਅੱਧਾ ਜੀਣਾ
  104. ਗੋਲ਼ੀ ਅੰਦਰ, ਤੇ ਦਮ ਬਾਹਰ
  105. ਗੋਲੀ ਕੀਹਦੀ? ਤੇ ਗਹਿਣੇ ਕੀਹਦੇ?
  106. ਗੋਲ਼ੀ ਨਾਲੋਂ, ਬੋਲੀ ਬੁਰੀ
  107. ਗੋਲੇ ਬਣ-ਬਣ ਕਮਾਈਏ, ਤੇ ਵਿਹਲੇ ਹੋ-ਹੋ ਖਾਈਏ
  108. ਗੌਂ ਕੱਢ ਘੁਮਿਆਰੀਏ, ਤੇ ਥੱਥੂਆ ਮੂਧਾ ਮਾਰੀਏ
  109. ਗੌਂ ਨਿਕਲਿਆ, ਅੱਖਾਂ ਬਦਲੀਆਂ।
  110. ਗੌਂ ਭੁਨਾਵੇ ਜੌਂ

‘ਘ’ ਅੱਖਰ ਵਾਲੇ ਅਖਾਣ

  1. ਘੱਗਰੀ ਦਾ ਸਾਕ ਅੱਗੇ, ਤੇ ਪੱਗੜੀ ਦਾ ਸਾਕ ਪਿੱਛੇ।
  2. ਘੰਟ ਬਣਾਇਆ ਚੂਹਿਆਂ, ਗਲ਼ ਪਾਵੇ ਕਿਹੜਾ?
  3. ਘਨਿਆਰ ਹੋਵੇ ਤਾਂ ਘਾਹ ਹੋਵੇ, ਜਿਸ ਵੱਲ ਪਿੰਡ ਹੋਵੇ ਉਸ ਵੱਲ ਰਾਹ ਹੋਵੇ।
  4. ਘਰ ਚੋਂ ਸੜਿਆ ਵਣ ਗਿਆ, ਤੇ ਵਣਾਂ ਨੂੰ ਅੱਗੋਂ ਅੱਗ
  5. ਘਰ ਆਇਆ ਅੰਮਾਂ ਜਾਇਆ, ਬਾਹਰ ਫਿਰੇ ਸੋ ਲੋਕ ਪਰਾਇਆ
  6. ਘਰ ਆਏ ਪ੍ਰਾਹੁਣੇ, ਤੇ ਬੀਬੀ ਗਈ ਗੜੌਂਦੇ ਖਾਣ।
  7. ਘਰ ਆਪਣਾ ਰੱਖੀਏ, ਤੇ ਚੋਰ ਨਾ ਕਿਸੇ ਨੂੰ ਦੱਸੀਏ
  8.  ਘਰ ਸਹੇ ਸੋ ਦਾਨ, ਸਰੀਰ ਸਹੇ, ਸੋ ਇਸ਼ਨਾਨ
  9. ਘਰ ਸਭ ਤੋਂ ਉੱਤਮ, ਭਾਵੇਂ ਪੂਰਬ ਭਾਵੇਂ ਪੱਛਮ।
  10. ਘਰ ਸਾਹ, ਤਾਂ ਬਾਹਰ ਵੀ ਸ਼ਾਹ।
  11. ਘਰ ਹੋਵੇ ਵੱਸਣ ਨੂੰ, ਤੇ ਮਰਦ ਹੋਵੇ ਹੱਸਣ ਨੂੰ।
  12. ਘਰ ਕਲਾ ਕਲੰਦਰ ਵੱਸੇ, ਤੇ ਘੜਿਓਂ ਪਾਣੀ ਨੱਸੇ
  13. ਘਰ ਕੁਝ ਖਾਣ ਨੂੰ ਨਹੀਂ, ਤੇ ਮਾਂ ਪਰੀਹਣੀ
  14. ਘਰ ਕੋਠਾ ਤੇ ਮਾਲ ਊਠਾ, ਪੁੱਤਰ ਜੇਠਾ, ਤੇ ਫ਼ਲ ਪੇਠਾ।
  15. ਘਰ ਖੱਫ਼ਣ ਨਹੀਂ, ਤੇ ਰੀਝਾਂ ਮਰਨ ਦੀਆਂ
  16. ਘਰ ਖੀਰ ਤਾਂ ਬਾਹਰ ਵੀ ਖੀਰਾਂ।
  17. ਘਰ ਚੂਹੇ ਨਹੀਂ ਮੰਨਦੇ, ਤੇ ਬਾਹਰ ਖੜਪੈਂਚ
  18. ਘਰ ਦਾ ਕੰਮ ਤੇ ਟੁੱਟ ਮੋਈ ਰੰਨ।
  19. ਘਰ ਦਾ ਜਾਣ ਤੇ ਜੱਗ ਦੀ ਸੋਭਾ।
  20. ਘਰ ਦਾ ਜਾਣ, ਜੱਗ ਦੀ ਮਸ਼ਕਰੀ
  21. ਘਰ ਦਾ ਜੋਗੀ ਜੋਗੜਾ, ਬਾਹਰ ਦਾ ਜੋਗੀ ਸਿੱਧ
  22. ਘਰ ਦਾ ਦੀਵਾ ਬਾਲ ਕੇ ਹੀ ਮਸੀਤਾਂ ਵਿੱਚ ਚਾਨਣ ਹੁੰਦਾ
  23. ਘਰ ਦਾ ਨਹੀਂ ਖਾਣਕਾ, ਤੇ ਕੁੱਤੇ ਦਾ ਨਾਂ ਮਾਣਕਾ।
  24. ਘਰ ਦਾ ਭੇਤੀ ਲੰਕਾ ਢਾਹੇ।
  25. ਘਰ ਦੀ ਅੱਧੀ ਬਾਹਰ ਦੀ ਸਾਰੀ।
  26. ਘਰ ਦੀ ਖੰਡ ਕਿਰਕਰੀ, ਤੇ ਬਾਹਰ ਦਾ ਗੁੜ ਮਿੱਠਾ
  27. ਘਰ ਦੀ ਮੁਰਗੀ ਦਾਲ ਬਰਾਬਰ
  28. ਘਰ ਦੁੱਧ ਤਾਂ ਬਾਹਰ ਦਹੀਂ, ਜੇ ਘਰ ਨਹੀਂ , ਤਾਂ ਬਾਹਰ ਵੀ ਨਹੀਂ।
  29. ਘਰ ਦੇ ਪੀਰਾਂ ਨੂੰ ਤੇਲ ਦੇ ਮਰੂੰਡੇ।
  30. ਘਰ ਦੇ ਮਾਹਣੂ ਭੁੱਖੇ ਮਰਦੇ, ਬਾਹਰ ਸਦਕੇ ਵੰਡੀਏ।
  31. ਘਰ ਫਕੀਰੀ, ਤੇ ਦੁੱਖ ਅਮੀਰੀ
  32. ਘਰ ਫੂਕ ਤਮਾਸ਼ਾ ਵੇਖਣਾ
  33. ਘਰ ਬੁੜੀਆਂ ਦੇ , ਨਾਂ ਮਰਦਾਂ ਦੇ
  34. ਘਰ ਮੱਢਲ਼ ਦੀ ਰੋਟੀ, ਤੇ ਬਾਹਰ ਲੰਮੀ ਧੋਤੀ।
  35. ਘਰ ਵੱਲ ਢੂਆ, ਤੇ ਉਜਾੜ ਵੱਲ ਬੂਹਾ
  36. ਘਰ ਵਾਜਾ, ਤੇ ਬਾਹਰ ਰਾਜਾ।
  37. ਘਰ ਵਾਲਿਓ ਨਿਕਲੋ, ਬਾਹਰ ਵਾਲੇ ਆਏ
  38. ਘਰ ਵਾਲਿਆਂ ਦੀ ਸਲਾਹ ਨਹੀਂ, ਤੇ ਪਰਾਹੁਣੇ ਕਹਿੰਦੇ ਦੋ-ਦੋ ਬਹਿ ਜਾਓ
  39. ਘਰ ਵਿੱਚ ਸਿਆਣਾ ਤੇ ਬਾਹਰ ਇਆਣਾ।
  40. ਘਰ ਵੀਹ, ਤੇ ਕੁੱਤੇ ਦੀ ਤੀਹ
  41. ਘਰਦਾ ਢੋਲ, ਘਰ ਦੀ ਦਾਦੀ, ਵਜਾ ਦਾਦੀ ਵਜਾ
  42. ਘਰ-ਬਾਹਰ ਤੇਰਾ, ਪਰ ਕੋਠੀ ਨੂੰ ਹੱਥ ਨਾ ਲਾਈਂ
  43. ਘਰੇ ਆਟਾ ਨਹੀਂ, ਕਿਸੇ ਗੱਲ ਦਾ ਘਾਟਾ ਨਹੀਂ
  44. ਘਰੇ ਨਬੇੜਾ ਸਭ ਤੋਂ ਚੰਗੇਰਾ।
  45. ਘਰੇ ਲੜਾਕੀ, ਬਾਹਰ ਸੰਗਾਊ, ਮੇਲੋ ਮੇਰਾ ਨਾਂ
  46. ਘਰੋਂ ਖਾ ਕੇ ਕੋਈ ਨਹੀਂ ਮੱਤ ਦਿੰਦਾ
  47. ਘਰੋਂ ਜਾਈਏ ਖਾ ਕੇ, ਤਾਂ ਅੱਗੋਂ ਮਿਲਣ ਪਕਾ ਕੇ।
  48. ਘਰੋਂ ਭੁੱਖੇ ਨੰਗੇ ਤੇ ਮੀਆਂ ਮੁਹੱਲੇਦਾਰ।
  49. ਘਰੋਂ-ਘਰ ਗਵਾਓ, ਤੇ ਬਾਹਰੋਂ ਭੜੂਆ ਅਖਵਾਓ
  50. ਘੜਿਆ-ਘੜਾਇਆ, ਆਖ ਸੁਣਾਇਆ
  51. ਘੜੀ ਦਾ ਖੁੰਝਿਆ ਕੋਹਾਂ ਤੇ ਜਾ ਪੈਂਦਾ
  52. ਘੜੇ ਵੱਟੇ ਦਾ ਨਿਆ ਕੌਣ ਕਰਵਾਵੇ ?
  53. ਘਾਹ ਫੁੱਲੇ ਤੇ ਮੀਂਹ ਭੁੱਲੇ।
  54. ਘਿਉ ਡੁੱਲਿਆ ਥਾਲੀ, ਨਾ ਮੇਹਣਾ ਨਾ ਗਾਲੀ
  55. ਘਿਉ ਵਿੱਚ ਰੰਬਾ, ਬੜਾ ਅਚੰਭਾ
  56. ਘਿਓ ਬਣਾਵੇ ਸੇਵੀਆਂ, ਵੱਡੀ ਭਾਬੀ ਦਾ ਨਾਂ
  57. ਘਿਓ ਮੱਲਾਂ ਨੂੰ, ਤੇ ਸ਼ਰਾਬ ਗੱਲਾਂ ਨੂੰ
  58. ਘੁੱਗੀ ਕੀ ਜਾਣੇ, ਸਤਿਗੁਰ ਦੀਆਂ ਬਾਤਾਂ
  59. ਘੁੱਗੀ ਯਾਰਨੀ, ਤੇ ਕਾਂ ਬਦਨਾਮ
  60. ਘੁੰਡ ਵੇਖ ਕੇ ਹੁੱਬਿਆ, ਮੂੰਹ ਵੇਖ ਕੇ ਡੁੱਬਿਆ
  61. ਘੁਮਿਆਰੀ ਆਪਣਾ ਭਾਂਡਾ ਹੀ ਸਲਾਹੁੰਦੀ ਹੈ।  
  62. ਘੋਗਾ ਪੰਸਾਰੀ, ਤੇ ਚੋਗਾ ਹਲਵਾਈ, ਇਹਨਾਂ ਦੋਹਾਂ ਦੇ ਵੱਸ ਨਾ ਪਾਈਂ।
  63. ਘੋੜਾ ਘਾਹ ਨਾਲ ਯਾਰੀ ਲਾਊ ਤਾਂ ਖਾਊ ਕੀ?
  64. ਘੋੜਾ ਫਿਰੇ ਗਰਾਂ-ਗਰਾਂ, ਜੀਹਦਾ ਘੋੜਾ ਉਹਦਾ ਨਾਂ।
  65. ਘੋੜਿਆਂ ਦੇ ਦਲੱਤੇ, ਵੀ ਘੋੜੇ ਹੀ ਸਹਿ ਸਕਦੇ ਨੇ
  66. ਘੋੜੇ ਹਮੇਸ਼ਾ ਆਵਦੀ ਸ਼ਰਮ ਹੀ ਨੂੰ ਦੌੜਦੇ ਨੇ
  67. ਘੋੜੇ ਠਾਨੀਂ, ਮਰਦ ਮੁਕਾਮੀ, ਦੂਣਾ ਮੁੱਲ ਪਵਾਉਂਦੇ, ਫੇਰ ਇਹਨਾਂ ਦੀ ਕੀਮਤ ਘੱਟਦੀ, ਜਦ ਵਿਕਣ ਬਜ਼ਾਰੀਂ ਜਾਂਦੇ
  68. ਘੋੜੇ ਦੀ ਪਛਾੜੀ ਤੇ ਬਲਦ ਦੀ ਅਗਾੜੀ ਕਦੇ ਨਾ ਲੰਘੀਏ


ੳ ਤੋਂ ਹ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਚ ਤੋਂ ਝ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਟ ਤੋਂ ਢ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਤ ਤੋਂ ਨ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਪ ਤੋਂ ਮ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਯ ਤੋਂ ਵ ਅੱਖਰ ਤੱਕ ਅਖਾਣ ਇਸ ਲਿੰਕ ’ਤੇ ਕਲਿਕ ਕਰਕੇ ਪੜ੍ਹੋ

ਅਖਾਣਾ ਬਾਰੇ ਵਿਸਥਾਰ ਜਾਣਕਾਰੀ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ

ਨੋਟ - ਕੁਝ ਅਖਾਣ ਮੁਹਾਵਰਿਆਂ ਵਿਚ ਜਾਤ-ਪਾਤ ਦਾ ਪ੍ਰਗਟਾਵਾ ਕੀਤਾ ਗਿਆ ਹੈ। ਜਾਤ-ਪਾਤ ਦਾ ਇਹ ਪਗਟਾਵਾ ਪੰਜਾਬੀ ਲੋਕ ਧਾਰਾ ਦੇ ਪਿਛੋਕੜ ਨੂੰ ਦਰਸਾਉਣ ਅਤੇ ਪੁਰਾਣੇ ਸਮੇ ਦੇ ਲੋਕਾਂ ਦੀ ਮਾਨਸਿਕਤਾ ਸਮਝਣ  ਲਈ ਕੀਤਾ ਗਿਆ ਹੈ।  ਅਸੀਂਂ ਕਿਸੇ ਤਰ੍ਹਾਂ ਦੀ ਜਾਤ-ਪਾਤ ਹਾਮੀ ਨਹੀਂ ਹਾਂ ਅਤੇ ਨਾ ਹੀ ਇਹ ਪ੍ਰਗਟਾਵਾ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਕੀਤਾ ਹੈ। 

ਜਸਬੀਰ ਵਾਟਾਂਵਾਲੀਆ

ਦੋਸਤੋ ਪੰਜਾਬੀ ਅਖਾਣਾਂ ਦੀ ਇਹ ਕੁਲੈਕਸ਼ਨ, ਜੋ ਤੁਸੀਂ https://jasbirwattanwalia.blogspot.com ਉੱਤੇ ਪੜ੍ਹ ਰਹੇ ਹੋ, ਇਸ ਨੂੰ ਤਿਆਰ ਕਰਨ ਵਿੱਚ ਕਾਫੀ ਲੰਬੀ ਮਿਹਨਤ ਲੱਗੀ ਹੈ। ਮੈਂ ਕਰੀਬ ਪਿਛਲੇ 15 ਸਾਲਾਂ ਤੋਂ ਇਹ ਅਖਾਣ ਇਕੱਠੇ ਕਰ ਰਿਹਾ ਸੀ। ਜਦੋਂ ਵੀ ਕੋਈ ਬਜ਼ੁਰਗ ਅਖਾਣ ਬੋਲਦਾ ਸੀ ਤਾਂ ਮੈਂ ਚੁੱਪ-ਚੁਪੀਤੇ ਨੋਟ ਕਰ ਲੈਂਦਾ ਸੀ। ਇਹਨਾਂ ਵਿੱਚੋਂ ਬਹੁਤ ਸਾਰੇ ਅਖਾਣ ਸਾਡੇ ਮਾਤਾ ਜੀ, ਸਾਡੇ ਭੂਆ ਜੀ, ਸਾਡੀਆਂ ਚਾਚੀਆਂ, ਮਾਸੀਆਂ, ਤਾਈਆਂ ਮਾਮੀਆਂ, ਆਂਡਣਾ-ਗੁਆਂਢਣਾ ਅਤੇ ਮਰਦ ਬਜ਼ੁਰਗਾਂ ਦੇ ਮੂੰਹੋਂ ਮੈਂ ਸੁਣੇ ਹਨ। ਇਸ ਤੋਂ ਇਲਾਵਾ ਕਾਫੀ ਸਾਰੇ ਅਖਾਣ ਯੂਨੀਵਰਸਿਟੀਆਂ ਦੇ ਵੱਖ-ਵੱਖ ਕੋਸ਼ਾਂ ਤੋਂ ਵੀ ਇਸ ਕਲੈਕਸ਼ਨ ਵਿੱਚ ਸ਼ਾਮਲ ਕੀਤੇ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਇਸ ਕਲੈਕਸ਼ਨ ਨੂੰ ਦਿਨ ਪ੍ਰਤੀ ਦਿਨ ਹੋਰ ਵਧਾਇਆ ਜਾਵੇ। ਇਸ ਕਲੈਕਸ਼ਨ ਦੌਰਾਨ ਅੱਖਰ ਵਾਧਾ ਘਾਟਾ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦਾ ਜਾਚਕ ਹਾਂ।

ਜਸਬੀਰ ਵਾਟਾਂਵਾਲੀਆ

"Dear Readers,

I am pleased to present this comprehensive collection of Punjabi Akhan and proverbs, carefully curated and available on (https://jasbirwattanwalia.blogspot.com) This repository is the culmination of 15 years of diligent research and intellectual endeavor.

Throughout my journey, I have had the privilege of collecting these Akhan and proverbs from esteemed family members, neighbors, and community elders. Whenever an elder shared a proverb, I would meticulously note it down. Additionally, I have drawn from reputable Akhan-kosh universities to further enrich this collection.

I am committed to continually expanding and refining this collection. Please forgive any errors or omissions that may have occurred during its compilation.

Thank you for exploring this treasure trove of Punjabi wisdom.

Sincerely,
Jasbir Wattanwalia"

Post a Comment

Previous Post Next Post

About Me

Search Poetry

Followers