ਖ਼ਸਮ ਕੀਤਾ ਫੱਤਾ
ਖ਼ਸਮ ਕੀਤਾ ਫੱਤਾ
ਉਹੀ ਚੱਕੀ ਤੇ ਉਹੀ ਹੱਥਾ
ਮੰਡੀਆਂ ਦੇ ਵਿੱਚ ਲੰਘੂ ਦਿਵਾਲੀ
ਲੰਘ ਗਿਆ, ਅੱਸੂ, ਕੱਤਾ
ਉਹੀ ਚੱਕੀ ਤੇ ਉਹੀ ਹੱਥਾ
ਫਸਲਾਂ ਰੁਲਦੀਆਂ, ਤੁਲਦੀਆਂ ਨਾਹੀਂ
ਤੋਲੇ ਬੋਲਣ ਤੱਤਾ
ਉਹੀ ਚੱਕੀ ਤੇ ਉਹੀ ਹੱਥਾ
ਨੇਰ੍ਹ ਗਰਦੀਆਂ, ਹੋਰ ਵੱਧਗੀਆਂ
ਕਾਹਦੀ ਬਦਲੀ ਸੱਤਾ
ਉਹੀ ਚੱਕੀ ਤੇ ਉਹੀ ਹੱਥਾ
ਧਾਤਾ-ਧਾਤਾ, ਚਾਰ-ਚੁਫੇਰੇ
ਹਰ ਥਾਂ ਤੱਤਾ, ਥੱਥਾ,
ਉਹੀ ਚੱਕੀ ਤੇ ਉਹੀ ਹੱਥ
‘ਵਾਟਾਂਵਾਲੀਆ’ ਕੀ ਕਹੀਏ ਹੁਣ ?
ਕੀਹਨਾਂ ਲਾਈਏ ਮੱਥਾ
ਉਹੀ ਚੱਕੀ ਤੇ ਉਹੀ ਹੱਥਾ।
ਜਸਬੀਰ ਵਾਟਾਂਵਾਲੀਆ
Post a Comment