ਬੁੱਢੇ ਦਰਿਆ ਨੂੰ ਗੰਦਾ ਕਰਨ ਵਾਲੇ ਧਿਆਨ ਨਾਲ ਸੁਣ ਲੈਣ!!
ਸੰਤ ਬਲਬੀਰ ਸਿੰਘ ਸੀਚੇਵਾਲ ਦੀਆਂ ਸੇਵਾਵਾਂ ਨੂੰ ਇਤਿਹਾਸ ਹਮੇਸ਼ਾ ਖੜੋ ਕੇ ਅਤੇ ਤਸੱਲੀ ਨਾਲ ਦੇਖੇਗਾ
ਸੰਤ ਬਲਬੀਰ_ਸਿੰਘ ਸੀਚੇਵਾਲ ਦੀਆਂ ਸੇਵਾਵਾਂ ਨੂੰ ਇਤਿਹਾਸ ਹਮੇਸ਼ਾ ਖੜੋ ਕੇ ਅਤੇ ਤਸੱਲੀ ਨਾਲ ਦੇਖੇਗਾ। ਰਾਜਨੀਤਕ ਅਤੇ ਮੌਕਾ ਪ੍ਰਸਤ ਲੋਕ ਉਸਨੂੰ ਕਿਸੇ ਤਰ੍ਹਾਂ ਵੀ ਦੇਖ ਸਕਦੇ ਹਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਜੂਦਾ ਸਮੇਂ ਵਿੱਚ, ਜੋ ਬੁੱਢਾ ਦਰਿਆ ਨੂੰ ਸਾਫ ਕਰਨ ਦਾ ਬੀੜਾ ਚੁੱਕਿਆ ਹੈ ਉਹ ਦਮ-ਖਮ ਹਰ ਕਿਸੇ ਵਿੱਚ ਨਹੀਂ ਹੋ ਸਕਦਾ। ਇਹ ਦਮ-ਖਮ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਉਨਾਂ ਦੇ ਸੇਵਾਦਾਰਾਂ ਵਿੱਚ ਹੀ ਹੋ ਸਕਦਾ ਹੈ, ਕਿਉਂਕਿ ਬੁੱਢੇ ਦਰਿਆ ਨੂੰ ਸਾਫ ਕਰਨਾ ਪਹਾੜ ਨਾਲ ਮੱਥਾ ਲਾਉਣ ਤੋਂ ਵੀ ਔਖਾ ਕਾਰਜ ਹੈ।
ਬੁੱਢਾ ਦਰਿਆ ਨੂੰ ਸਾਫ ਕਰਨਾ ਕਾਲੀ ਵੇਈਂ ਦੀ ਸਫਾਈ ਤੋਂ ਔਖਾ
ਬੁੱਢੇ ਦਰਿਆ ਨੂੰ ਸਾਫ ਕਰਨ ਦਾ ਕਾਰਜ ਕਾਲੀ ਵੇਈ ਨੂੰ ਸਾਫ ਕਰਨ ਤੋਂ ਵੀ ਔਖਾ ਹੈ ਕਿਉਂਕਿ ਕਾਲੀ ਵੇਈਂ ਨਾਲ ਸਿੱਖ ਸੰਗਤ ਦੀ ਅਥਾਹ ਸ਼ਰਧਾ ਜੁੜੀ ਹੋਈ ਸੀ ਅਤੇ ਜਦੋਂ ਵੇਂਈ ਸਾਫ ਕਰਨ ਦੀ ਗੱਲ ਆਈ ਤਾਂ ਇਹ ਸ਼ਰਧਾ ਲੋਕ-ਲਹਿਰ ਦੇ ਵਿੱਚ ਬਦਲ ਗਈ ਜਿਸਨੇ ਕੁਝ ਚਿਰਾਂ ਵਿੱਚ ਹੀ ਵੇਈ ਦੀ ਕਾਇਆ ਪਲਟ ਦਿੱਤੀ। ਇਸ ਦੇ ਨਾਲ-ਨਾਲ ਕਾਲੀ ਵੇਈਂ ਦੇ ਦੁਆਲੇ ਕੋਈ ਲੁਧਿਆਣੇ ਵਰਗਾ ਪ੍ਰਦੂਸ਼ਿਤ ਮਹਾਨਗਰ ਵੀ ਨਹੀਂ ਸੀ ਵਸਿਆ ਹੋਇਆ, ਜਿਸ ਨੂੰ ਰੋਕਣਾ ਨਾਮੁਮਕਿਨ ਹੋਵੇ।
ਬੁੱਢੇ ਦਰਿਆ ਨੂੰ ਸਾਫ ਕਰਨ ਦਾ ਸ਼ਾਨਦਾਰ ਆਗਾਜ਼
ਮੇਰੀ ਨਜ਼ਰੇ ਬੂਟੇ ਦਰਿਆ ਨੂੰ ਸਾਫ ਕਰਨ ਦਾ ਇਹ ਪਹਿਲਾ ਕਦਮ, ਜੋ ਕਹਿ ਲਓ ਕਿ ਸ਼ਾਨਦਾਰ ਆਗਾਜ਼ ਦੇ ਰੂਪ ਵਿੱਚ ਚੁੱਕਿਆ ਗਿਆ ਹੈ ਅਤੇ ਇਸ ਸ਼ਾਨਦਾਰ ਆਗਾਜ਼ ਦੀ ਗੂੰਜ ਹਰ ਕਿਸੇ ਦੇ ਕੰਨਾਂ ਵਿੱਚ ਪਈ ਹੈ। ਇਹ ਗੂੰਜ ਉਹਨਾਂ ਦੇ ਕੰਨਾਂ ਵਿੱਚ ਵੀ ਪਈ ਹੈ, ਜੋ ਬੁੱਢੇ ਦਰਿਆ ਵਿੱਚ ਗੰਦਾ ਪਾਣੀ ਪਾ ਰਹੇ ਹਨ ਅਤੇ ਉਹਨਾਂ ਦੇ ਕੰਨਾਂ ਵਿੱਚ ਵੀ ਪਈ ਹੈ, ਜੋ ਬੁੱਢੇ ਦਰਿਆ ਨੂੰ ਸਾਫ ਅਤੇ ਸਵੱਛ ਦੇਖਣਾ ਲੋਚਦੇ ਹਨ।
ਇਹ ਵੀ ਕਲੀਅਰ ਹੈ ਕਿ ਬੁੱਢਾ ਦਰਿਆ ਅਜੇ ਪੂਰੀ ਤਰ੍ਹਾਂ ਸਾਫ ਨਹੀਂ ਹੋਇਆ। ਕਿਉਂਕਿ ਲੁਧਿਆਣੇ ਦਾ ਬਹੁਤ ਸਾਰਾ ਜ਼ਹਿਰੀਲਾ ਅਤੇ ਗੰਦਾ ਪਾਣੀ ਅਜੇ ਇਸ ਵਿੱਚ ਪੈ ਰਿਹਾ ਹੈ। ਪਰ ਇਹ ਬੁੱਢਾ ਦਰਿਆ ਨੂੰ ਸਾਫ ਕਰਨ ਦਾ ਸ਼ਾਨਦਾਰ ਆਗਾਜ਼ ਹੈ। ਗੱਲ ਮੌਕੇ ਦੀ ਕਰੀਏ ਤਾਂ ਹੁਣ ਲੁਧਿਆਣੇ ਤੋਂ ਪਿੱਛੇ-ਪਿੱਛੇ ਬੁੱਢਾ ਦਰਿਆ ਵਿੱਚ ਪਾਣੀ ਬਿਲਕੁਲ ਸਾਫ ਹੈ, ਅਤੇ ਹੁਣ ਜੋ ਵੀ ਇਸ ਸਾਫ ਪਾਣੀ ਵਿੱਚ ਗੰਦਗੀ ਜਾਂ ਜ਼ਹਿਰੀਲੀ ਵੇਸਟੇਜ ਪਾਵੇਗਾ ਉਸ ਉੱਤੇ ਕਾਰਵਾਈ ਬੜੀ ਆਸਾਨੀ ਨਾਲ ਕੀਤੀ ਜਾ ਸਕੇਗੀ।
ਬੁੱਢੇ ਦਰਿਆ ਨੂੰ ਗੰਦਾ ਕਰਨ ਵਾਲੇ ਧਿਆਨ ਨਾਲ ਸੁਣ ਲੈਣ!!
ਗੰਦ ਅਤੇ ਜ਼ਹਰੀਲੀ ਵੇਸਟ ਪਾਉਣ ਵਾਲੇ ਧਿਆਨ ਨਾਲ ਸੁਣ ਲਵੋ ਬੁੱਢਾ ਦਰਿਆ ਹੁਣ ਗੰਦਾ ਦਰਿਆ ਨਹੀਂ ਹੈ। ਇਹ ਹੁਣ ਇੱਕ ਸਾਫ-ਸੁਥਰਾ ਅਤੇ ਸਵੱਛ ਦਰਿਆ ਹੈ । ਜੇਕਰ ਹੁਣ ਇਸ ਨੂੰ ਕੋਈ ਗੰਦਾ ਕਰੇਗਾ ਤਾਂ ਉਹ ਲੁਧਿਆਣਾ ਦੀ ਇੰਡਸਟਰੀ, ਡੇਅਰੀ ਕੰਪਲੈਕਸ ਅਤੇ ਕਾਰਪੋਰੇਸ਼ਨ ਹੀ ਗੰਦਾ ਕਰੇਗੀ ਅਤੇ 100 ਫੀਸਦੀ ਜਿੰਮੇਵਾਰੀ ਇਹਨਾਂ ਧਿਰਾਂ ਦੀ ਹੀ ਹੋਵੇਗੀ।
ਜਸਬੀਰ ਵਾਟਾਂਵਾਲੀਆ
Post a Comment