ਦੇਖੋ ਵੀਡੀਓ
ਇੱਥੇ ਤੋਲਿਆ ਸੀ ਗੁਰੂ ਨਾਨਕ ਦੇਵ ਜੀ ਨੇ ਤੇਰਾਂ-ਤੇਰਾਂਦੇਖੋ ਜਦੋਂ ਗੁਰੂ ਸਾਹਿਬ ਨੂੰ ਕੋਠੜੀ ਵਿਚ ਬੰਦ ਕਰ ਦਿੱਤਾ
ਇਤਿਹਾਸਿਕ ਗੁਰਦੁਆਰਿਆਂ ਦੀ ਧਰਤੀ ਸੁਲਤਾਨਪੁਰ ਲੋਧੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਿਤ 7 ਗੁਰਦੁਆਰਾ ਸਾਹਿਬ ਹਨ। ਇਹਨਾਂ ਗੁਰਦੁਆਰਿਆਂ ਵਿੱਚੋਂ ਗੁਰਦੁਆਰਾ ਸ੍ਰੀ ਹਟ ਸਾਹਿਬ ਸ਼ਰਧਾਲੂਆਂ ਦੀ ਖਾਸ ਖਿੱਚ ਦਾ ਕੇਂਦਰ ਹੈ। ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਜੀ ਨੇ ਭਾਈਆ ਜੈ ਰਾਮ ਜੀ ਦੇ ਸੱਦੇ ਉਤੇ, ਸੁਲਤਾਨਪੁਰ ਲੋਧੀ ਆ ਕੇ ਨਵਾਬ ਦੌਲਤ ਖਾਂ ਦੇ ਮੋਦੀਖਾਨੇ ਵਿੱਚ ਨੌਕਰੀ ਕਰ ਲਈ ਸੀ। ਇਸ ਨੌਕਰੀ ਦੌਰਾਨ ਗੁਰੂ ਸਾਹਿਬ ਨੇ ਅਜਿਹੇ ਕੌਤਕ ਵਰਤਾਏ ਕਿ ਉਹਨਾਂ ਦੇ ਚਰਚੇ ਦੂਰ-ਦੂਰ ਤੱਕ ਹੋਣ ਲੱਗ ਪਏ। ਮੋਦੀ ਖਾਨੇ ਵਿਚ ਨੌਕਰੀ ਦੌਰਾਨ ਗੁਰੂ ਸਾਹਿਬ ਨੇ ਗਰੀਬਾਂ ਅਤੇ ਲੋੜਵੰਦਾਂ ਨੂੰ ਰਜਵਾਂ ਅਨਾਜ ਮੁਫਤ ਦੇਣਾ ਸ਼ੁਰੂ ਕਰ ਦਿੱਤਾ ਅਤੇ 13-13 ਤੋਲਣਾ ਸ਼ੁਰੂ ਕਰ ਦਿੱਤਾ। ਜਦੋਂ ਇਸ ਗੱਲ ਦੀ ਖਬਰ ਨਵਾਬ ਦੌਲਤ ਖਾਂ ਕੋਲ ਪਹੁੰਚੀ ਕਿ ਗੁਰੂ ਸਾਹਿਬ ਨੇ ਤਾਂ ਉਹਨਾਂ ਦਾ ਮੋਦੀ ਖਾਨਾ ਲੋਕਾਂ ਨੂੰ ਲੁਟਾ ਦੇਣਾ ਹੈ ਤਾਂ ਉਸਨੇ ਗੁਰੂ ਸਾਹਿਬ ਨੇ ਤਲਬ ਕਰਕੇ ਮੋਦੀਖਾਨੇ ਦਾ ਹਿਸਾਬ ਕਿਤਾਬ ਮੰਗਿਆ। ਇਸ ਦੌਰਾਨ ਉਸ ਨੇ ਗੁਰੂ ਸਾਹਿਬ ਨੂੰ ਕੋਠੜੀ ਵਿੱਚ ਬੰਦ ਕਰ ਦਿੱਤਾ। ਇਸ ਦੌਰਾਨ ਜਦੋਂ ਸਾਰਾ ਹਿਸਾਬ-ਕਿਤਾਬ ਕੀਤਾ ਗਿਆ ਤਾਂ ਤਾ ਮੋਦੀਖਾਨਾ ਘਾਟੇ ਦੀ ਬਜਾਏ ਮੁਨਾਫੇ ਦੇ ਵਿੱਚ ਨਿਕਲਿਆ।ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ
ਗੁਰੂ ਨਾਨਕ ਦੇਵ ਜੀ ਨੇ ਜਿੱਥੇ ਮੋਦੀ ਖਾਨੇ ਵਿਚ 13-13 ਤੋਲਿਆ ਸੀ, ਅੱਜ ਕੱਲ੍ਹ ਉਸ ਜਗਹਾ ਤੇ ਗੁਰਦੁਆਰਾ ਸ੍ਰੀ ਹਟ ਸਾਹਿਬ ਸਸ਼ੋਭਤ ਹੈ। ਗੁਰਦੁਆਰਾ ਸ੍ਰੀ ਹੱਟ ਸਾਹਿਬ ਕਪੂਰਥਲਾ ਤੋਂ ਫਿਰੋਜ਼ਪੁਰ ਮੁੱਖ ਮਾਰਗ ’ਤੇ ਸਥਿੱਤ ਹੈ। ਇਸ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਵਿੱਦਿਆ ਦਾ ਮੰਦਰ ਗੁਰੂ ਨਾਨਕ ਖਾਲਸਾ ਕਾਲਜ ਸਥਿੱਤ ਹੈ, ਜਿੱਥੇ ਵਿਦਿਆਰਥੀ ਹਰ ਦਿਨ ਉੱਚੇ ਮੁਕਾਮ ਹਾਸਿਲ ਕਰਨ ਲਈ ਵਿਦਿਆ ਹਾਸਿਲ ਕਰਦੇ ਹਨ।
ਗੁਰਦੁਆਰਾ ਸ੍ਰੀ ਕੋਠੜੀ ਸਾਹਿਬ ਸੁਲਤਾਨਪੁਰ ਲੋਧੀ
ਜਿਸ ਜਗ੍ਹਾ ਤੇ ਗੁਰੂ ਨਾਨਕ ਦੇਵ ਜੀ ਕੋਲੋਂ ਹਿਸਾਬ ਕਿਤਾਬ ਮੰਗਿਆ ਗਿਆ ਉੱਥੇ ਅੱਜ ਕੱਲ ਗੁਰਦੁਆਰਾ ਕੋਠੜੀ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸ੍ਰੀ ਕੋਟਲੀ ਸਾਹਿਬ ਦੀ ਛੋਟੀ ਜਿਹੀ ਇਮਾਰਤ ਸ਼ਹਿਰ ਦੇ ਵਿਚਾਲੇ ਸਥਿਤ ਹੈ। ਇਤਿਹਾਸਕਾਰਾਂ ਮੁਤਾਬਕ ਜਦੋਂ ਗੁਰੂ ਸਾਹਿਬ ਕੋਲੋਂ ਮੋਦੀਖਾਨੇ ਦਾ ਹਿਸਾਬ ਮੰਗਿਆ ਜਾ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਗੁਰੂ ਸਾਹਿਬ ਨੂੰ ਇੱਥੇ ਕੋਠੜੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀ। ਇਤਿਹਾਸ ਮੁਤਾਬਿਕ ਜਦੋਂ ਇਹ ਸਾਰਾ ਹਿਸਾਬ ਕੀਤਾ ਗਿਆ ਤਾਂ ਮੋਦੀਖਾਨੇ ਦੇ ਹਿਸਾਬ ਦੇ ਵਿੱਚ ਉਲਟਾ 760 ਰਪਏ ਵੱਧ ਨਿਕਲੇ ਸਨ। ਇਹ ਦੇਖ ਨਵਾਬ ਦੌਲਤ ਖਾਂ ਕਾਫੀ ਸ਼ਰਮਿੰਦਾ ਹੋਇਆ ਅਤੇ ਉਸਨੇ ਗੁਰੂ ਸਾਹਿਬ ਨੂੰ ਇਨਾਮ ਦੇਣ ਦੇ ਲਈ ਪੇਸ਼ਕਸ਼ ਕੀਤੀ ਗੁਰੂ ਸਾਹਿਬ ਦੇ ਇਨਾਮ ਲੈਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਇਹ ਰਕਮ ਗਰੀਬਾਂ ਅਤੇ ਲੋੜਵੰਦਾਂ ਵਿੱਚ ਵੰਡ ਦਿੱਤੀ ਜਾਵੇ। ਸੋ ਆਓ ਤੁਹਾਨੂੰ ਗੁਰਦੁਆਰਾ ਸ੍ਰੀ ਕੋਠਕੀ ਸਾਹਿਬ ਦੇ ਵੀ ਵੀਡੀਓ ਰਾਹੀਂਆ ਦਰਸ਼ਨ ਕਰਵਾਉਂਦੇ ਹਾਂ।
ਜਸਬੀਰ ਵਾਟਾਂਵਾਲੀਆ
Post a Comment