Words used in Revenue Department-ਪਟਵਾਰੀ ਵਰਤਦੇ ਨੇ ਇਹ ਸ਼ਬਦ
ਮਾਲ ਵਿਭਾਗ ਵਿੱਚ ਪਟਵਾਰੀਆਂ ਵੱਲੋਂ ਵਰਤੇ ਜਾਣ ਵਾਲੇ ਸ਼ਬਦ ਅਤੇ ਉਨਾਂ ਦੇ ਅਰਥ
//ਮਿਸਟੀਲ – ਮੁਰੱਬਾ
ਚਾਹੀ - ਜਿਹੜੀ ਜਮੀਨ ਨੂੰ ਖੂਹ ਦਾ ਪਾਣੀ ਲੱਗਦਾ ਹੋਵੇ
ਹਿੱਬਾ - ਜਿਹੜੀ ਜਮੀਨ ਦਾਨ ਕਰ ਦਿੱਤੀ ਗਈ ਹੋਵੇ
ਆੜ ਰਹਿਣ – ਬੈਂਕ ਜਾਂ ਕਿਸੇ ਹੋਰ ਕੋਲ ਗਹਿਣੇ ਕੀਤੀ ਹੋਈ ਜਮੀਨ
ਕੁਰਸੀਨਾਮਾ - ਪਰਿਵਾਰ ਫੌਤ ਹੋ ਚੁੱਕੇ ਸਾਰੇ ਜੱਦੀ ਵਾਰਸਾਂ ਦਾ ਵੇਰਵੇ
ਰਬੀ - ਹਾੜੀ ਦੀ ਫਸਲ
ਖ਼ਰੀਫ - ਸਾਉਣੀ ਦੀ ਫਸਲ
ਚੱਕ - ਜਮੀਨ ਦਾ ਟੁਕੜਾ
ਮਰਜੂਆ - ਖੇਤੀ ਵਾਲੀ ਜਮੀਨ
ਗੈਰ ਮਰਜੂਆ - ਜਿੱਥੇ ਖੇਤੀ ਨਾ ਕੀਤੀ ਜਾ ਸਕਦੀ ਹੋਵੇ
ਗਿਰਦਾਵਰੀ - ਮੌਕੇ ’ਤੇ ਕਾਬਜ ਜਾਂ ਵਾਹੀਵਾਨ ਦਾ ਵੇਰਵਾ
ਦੇਹ - ਪਿੰਡ
ਤਰਮੀਮ - ਸੋਧ ਕਰਨਾ
ਤੈਦਾਦੀ - ਗਿਣਤੀ
ਮੁਸਤਰੀ - ਖਰੀਦਦਾਰ
ਮੁਰਤਹੀਨ - ਗਹਿਣੇ ਲੈਣ ਵਾਲਾ
ਕੈਫੀਅਤ - ਮੁੱਖ ਕਾਰਨ ਜਾਂ ਵਿਸ਼ੇਸ਼ ਕਥਨ
ਉਜਰਤ - ਫੀਸ
ਅਹਿਲਦਾਰ - ਕਰਮਚਾਰੀ
ਗਰਿੰਦਾ - ਚੀਜ਼ ਲੈਣ ਵਾਲਾ
ਮੁਹਾਫਿਜ ਖਾਨਾ - ਰਿਕਾਰਡ ਰੂਮ
ਸੰਨਦ - ਸਰਟੀਫਿਕੇਟ
ਨੰਬਰ ਸ਼ਮਾਰ - ਨੜੀ ਨੰਬਰ
ਖਤੌਨੀ - ਉਹ ਕਾਲਮ ਜਿਸ ਵਿੱਚ ਕਾਸ਼ਤਕਾਰ ਭਾਵ
ਵਾਹੀ ਕਰਨ ਵਾਲੇ ਦਾ ਵੇਰਵਾ ਹੋਵੇ
ਤਲਫ਼ ਕਰਨਾ - ਨਸ਼ਟ ਕਰਨਾ
ਤੁਸੱਵਰ - ਮੰਨ ਲੈਣਾ
ਖਾਵੰਦ - ਪਤੀ
ਜੋਜਾ - ਪਤਨੀ
ਨਜ਼ਰਸਾਨੀ - ਪੁਨਰ ਨਿਰੀਖਣ ਕਰਨਾ
ਫਰੀਕ ਅਵਲ - ਪਹਿਲੀ ਧਿਰ
ਫਰੀਕ ਦੋਮ - ਦੂਜੀ ਧਿਰ
ਫਰੀਕ ਸਾਨ੍ਹੀ - ਵਿਰੋਧੀ ਧਿਰ
ਫਰਦ ਬਦਰ -ਰਿਕਾਰਡ ਦੀ ਸੋਧ ਕਰਨਾ
ਮੁਸਤਰਕਾ ਖਾਤਾ - ਸਾਂਝਾ ਖਾਤਾ
ਮੌਰਸੀ - ਜੱਦੀ
ਲਫ਼ ਕੀਤਾ ਹੋਇਆ - ਨੱਥੀ ਕੀਤਾ ਹੋਇਆ
ਮੁਵੱਕਲ - ਵਕੀਲ ਦਾ ਗਾਹਕ
ਰਹਿਬਰੀ - ਅਗਵਾਈ ਕਰਨੀ
ਵਸੀਕਾ - ਲਿਖਤ
ਯਕਤਰਫਾ - ਇੱਕ ਤਰਫਾ
ਮੁਸ਼ਤਕਿਲ -ਪੱਕਾ
ਮੁਕੱਰਰ - ਨਿਸ਼ਚਿਤ
ਤਕੀਮਾ - ਟੁੱਟੇ ਹੋਏ ਇੰਤਕਾਲ ਦਾ ਰਿਕਾਰਡ
ਇੰਤਕਾਲ - ਮਾਲ ਵਿਭਾਗ ਦੇ ਰਿਕਾਰਡ ਵਿੱਚ
ਜਾਇਦਾਦ ਦੇ ਵਿਕਣ ਜਾਂ ਪੁਰਾਣੇ ਮਾਲਕ ਦੀ
ਮੌਤ ਤੋਂ ਬਾਅਦ ਨਵੇਂ ਨਾਮ ਚੜ੍ਹਨ ਦਾ ਵੇਰਵਾ
ਮਾਲ ਵਿਭਾਗ ਵਿਚ ਚਾਰ ਦਿਸ਼ਾਵਾਂ ਬਾਰੇ
ਗਰਬ - ਪੱਛਮ
ਸ਼ਰਕ - ਪੂਰਬ
ਯਨੂਬ -ਦੱਖਣ
ਸ਼ਮਾਲ -ਉੱਤਰ
ਪੁੱਡਾ ਕੀ ਹੈ ? ਅਤੇ ਕੀ ਹਨ ਇਸਦੇ ਕੰਮ ? ਲੇਖ ਪੜ੍ਹਨ ਲਈ ਲਿੰਕ ’ਤੇ ਕਲਿਕ ਕਰੋ
ਸਿਰਲੇਖ-
ਪਸਤੋ ਭਾਸ਼ਾ ਦੇ ਭਾਸ਼ਾ ਦੇ ਹਨ। ਇਨ੍ਹਾ ਸ਼ਬਦਾਂ ਨੂੰ ਸਦੀਆਂ ਤੋਂ ਹੀ ਸਾਡੇ ਪਟਵਾਰੀ ਅਤੇ ਪੰਜਾਬ ਦਾ ਮਾਲ
ਵਿਭਾਗ ਵਰਤਦਾ ਆ ਰਿਹਾ ਹੈ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੌਜੂਦਾ ਸਰਕਾਰ ਨੇ ਇਨਾਂ ਦੀ ਥਾਂ ਨਵੇਂ ਸ਼ਬਦਾਂ ਅਪਨਾਉਣ ਨੂੰ ਤਰਜੀਹ ਦਿੱਤੀ
ਸੀ ਪਰ ਅੱਜ ਵੀ ਇਹ ਸ਼ਬਦ ਮਾਲ ਵਿਭਾਗ ਵੱਲੋਂ ਜਿਉਂ ਦੇ ਤਿਉਂ ਵਰਤੇ ਜਾ ਰਹੇ ਹਨ।
ਜਸਬੀਰ ਵਾਟਾਂਵਾਲੀਆ
Post a Comment