What is PUDA? and its functions? ਪੁੱਡਾ ਕੀ ਹੈ? ਅਤੇ ਇਸਦੇ ਕੰਮ ?


ਪੁੱਡਾ ਕੀ ਹੈ ? ਅਤੇ ਕੀ ਹਨ ਇਸਦੇ ਮੁੱਖ ਕੰਮ ?

What is PUDA? And what are the main functions of PUDA?

ਦੋਸਤੋ ਪੁੱਡਾ ਬਾਰੇ ਅਸੀਂ ਅਕਸਰ ਸੁਣਦੇ ਪਰ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਆਖਕਾਰ ਪੁੱਡਾ ਹੈ ਕੀ ? ਅਤੇ ਇਸਦੇ ਕੰਮ ਕੀ ਹਨ ? ਇਸ ਲੇਖ ਵਿਚ ਅਸੀਂ ਪੁੱਡਾ ਬਾਰੇ ਅਤੇ ਦੇ ਮੁੱਖ ਕੰਮਾ ਬਾਰੇ ਜਾਣਕਾਰੀ ਹਾਸਲ ਕਰਾਂਗੇ। ਪੁੱਡਾ ਪੰਜਾਬ ਵਿੱਚ ਸ਼ਹਿਰੀ ਯੋਜਨਾਵਾ ਅਤੇ ਨਵੀਨ ਵਿਕਾਸ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ ਵਾਲੀ ਪ੍ਰਮੁੱਖ ਅਥਾਰਟੀ ਹੈ। ਪੁੱਡਾ ਦੀ ਸਥਾਪਨਾ ਜਲਾਈ 1995 ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਇਸ ਸੰਸਥਾ ਦੀ ਸ਼ਹਿਰੀ ਵਿਕਾਸ ਵਿਚ ਵਿਸ਼ੇਸ਼ ਭੂਮਿਕਾ ਸਾਹਮਣੇ ਆਈ ਹੈ। ਮੌਜੂਦਾ ਸਮੇਂ ਦੌਰਾਨ ਪੱਡਾ ਦੇ ਮੁੱਖ ਕਾਰਜ ਆਧੁਨਿਕ ਸ਼ਹਿਰੀ ਪਲਾਨਿੰਗ ਨੂੰ ਯੋਜਨਾਬੱਧ ਢੰਗ-ਤਰੀਕੇ ਨਾਲ ਲਾਗੂ ਕਰਵਾਉਣਾ ਹੈ‌। ਇਸ ਵਿੱਚ ਰਹਾਇਸ਼ੀ, ਵਪਾਰਕ ਅਤੇ ਉਦਯੋਗਿਕ ਸਥਾਨਾਂ ਨੂੰ ਨਿਯਮਾਂ ਅਤੇ ਕਾਨੂੰਨਾਂ ਅਨੁਸਾਰ ਗਾਈਡਲਾਈਨ ਜਾਰੀ ਕਰਨਾ ਅਤੇ ਉਹਨਾਂ ਨੂੰ ਲਾਗੂ ਕਰਵਾਉਣਾ ਇਸ ਦਾ ਮੁੱਖ ਕਾਰਜ ਹੈ। 

ਪੁੱਡਾ ਦੀਆਂ ਹੋਰ ਬ੍ਰਾਂਚਾ

ਪੁੱਡਾ ਦੀਆਂ ਅੱਗੋਂ ਪੰਜਾਬ ਦੇ ਵਿਚ ਵੱਖ-ਵੱਖ ਜ਼ਿਲ੍ਹਾ ਇਕਾਈਆਂ ਹਨ, ਜਿਨਾਂ ਨੂੰ ਵੱਖਰੇ ਵੱਖਰੇ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਲਾਡਾ GLADA, ਗਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਭਾਵ ਗਮਾਡਾ GMADA ਅਤੇ ਜਲੰਧਰ ਵਿਕਾਸ ਅਥਾਰਟੀ ਭਾਵ ਜੇਡੀਏ JDA ਆਦਿ ਇਕਾਈਆਂ ਨੂੰ ਜਿਲਾ ਪੱਧਰ ਤੇ ਸਥਾਪਿਤ ਕੀਤਾ ਗਿਆ ਹੈ। ਇਸ ਤਰਾਂ ਇਸ ਦੀਆਂ ਹੋਰ ਪ੍ਰਮੁੱਖ ਸ਼ਹਿਰੀ ਇਕਾਈਆਂ ਵੀ ਹਨ। ਇਹ ਇਕਾਈਆਂ  ਸ਼ਹਿਰਾਂ ਵਿੱਚ ਹੋ ਰਹੀ ਇਮਾਰਤ ਉਸਾਰੀ ਦੀ ਪਲਾਨਿੰਗ, ਉਸਦੀ ਅਪਰੂਵਲ ਅਤੇ ਉਸਦਾ ਸਹੀ ਢੰਗ ਨਾਲ ਨੇਪਰੇ ਚਾੜਿਆ ਜਾਣਾ ਯਕੀਨੀ ਬਣਾਉਂਦੀਆਂ ਹਨ।

ਪੁੱਡਾ ਦੇ ਮੁੱਖ ਕਾਰਜਾਂ ਬਾਰੇ ਵਰਨਣ 

ਪੁੱਡਾ ਦਾ ਮੁੱਖ ਕਾਰਜ ਸ਼ਹਿਰੀ ਖੇਤਰਾਂ ਦੇ ਮਾਸਟਰ ਪਲਾਨ ਤਿਆਰ ਕਰਨਾ, ਸ਼ਹਿਰੀ ਭੂਮੀ ਲਈ ਸਹੀ ਯੋਜਨਾ ਬੰਦੀ ਦੇ ਤਹਿਤ ਨੀਤੀ ਬਣਾਉਣਾ ਅਤੇ ਉਸਨੂੰ ਲਾਗੂ ਕਰਨਾ, ਉਸਾਰੀ ਦੇ ਕਾਰਜਾਂ ਲਈ ਨਵੀਆਂ ਖੋਜਾਂ ਅਤੇ ਤਕਨੀਕਾਂ ਨੂੰ ਉਤਸ਼ਾਹਿਤ ਕਰਨਾ, ਇਸ ਦੇ ਨਾਲ ਨਾਲ ਜਮੀਨ ਖਰੀਦ, ਤਬਾਦਲੇ ਵਟਾਂਦਰੇ, ਜ਼ਮੀਨ ਦੇ ਜੋਨ ਨਿਰਧਾਰਿਤ ਕਰਨੇ, ਐਨਓਸੀ NOC ਜਾਰੀ ਕਰਨਾ ਆਦਿ ਪੁੱਡਾ ਦੇ ਪ੍ਰਮੁੱਖ ਕਾਰਜ ਹਨ।

 ਇਸ ਤੋਂ ਇਲਾਵਾ ਸ਼ਹਿਰੀ ਖੇਤਰ ਦੇ ਵਾਤਾਵਰਣ ਸੰਭਾਲ ਕਾਰਜਾਂ ਦੀਆਂ ਯੋਜਨਾਵਾਂ ਤਿਆਰ ਕਰਨਾ ਅਤੇ ਉਹਨਾਂ ਦੀ ਪੈਰਵਾਈ ਕਰਨਾ, ਇਮਾਰਤ ਉਸਾਰੀ ਦੌਰਾਨ ਗਰੀਨ ਏਰੀਏ ਦੀ ਹੋਂਦ ਨੂੰ ਯਕੀਨੀ ਬਣਾਉਣਾ ਆਦਿ ਵੀ ਪੁੱਡਾ ਦੀ ਪ੍ਰਮੁੱਖ ਜਿੰਮੇਵਾਰੀ ਹੈ।


ਇਹ ਵੀ ਪੜੋ : ਆਪਣੇ ਸਰਪੰਚ ਅਤੇ ਪੰਚਾਂ ਬਾਰੇ ਸਭ ਕੁਝ ਜਾਣੋਂ - Know all about your village sarpanch and punch



Post a Comment

Previous Post Next Post

About Me

Search Poetry

Followers