Stick-of-law-punjabi-poetry
ਕਾਨੂੰਨ ਦਾ ਡੰਡਾ ਹਾਥੀਆਂ ਦਾ ਕੀ ਕਰ ਸਕਦਾ?
ਕਾਨੂੰਨ ਦਾ ਡੰਡਾ ਹਾਥੀਆਂ ਦਾ ਕੀ ਕਰ ਸਕਦਾ
ਖਰਗੋਸ਼ਾਂ ਦੀ ਪਰ ਇਹ ਜਾਨ ਵੀ ਲੈ ਲੈਂਦਾ
ਫਿਕਰਾਂ ਦੇ ਵਿੱਚ ਲੰਘ ਜਾਏ ਜੂਨ ਗਰੀਬਾਂ ਦੀ
ਗਲ ਵਿੱਚ ਲਟਕਿਆ ਢੋਲ ਵਜਾਉਣਾ ਹੈ ਪੈਂਦਾ
ਜੋਰਾਵਰਾਂ ਦਾ ਸੱਤੀ ਵੀਹੀਂ ਸੌ ਇੱਥੇ
ਪਰ ਠੀਕ ਪਹਾੜਾ ਮਾੜੇ ਨੂੰ ਪੜਨਾ ਪੈਂਦਾ
ਇਸ ਧਰਤੀ ਤੇ ਹਾਲ ਹਮੇਸ਼ਾ ਦਾ ਇਹੋ
ਸੀਂਹੋ ਬਚ ਜਾਏ ਬੰਦਾ, ਗਿੱਦੜ ਢਾਹ ਲੈਂਦਾ
ਜਦੋਂ ਦਾ ਬਣਿਆ ਇਹ ਰੁਪਈਆ ਭਣਵਈਆ
ਸਾਲੇ ਨੂੰ ਵੀ ਜੀਜਾ, ਜੀਜਾ ਨਿੱਤ ਕਹਿੰਦਾ
ਜਦੋਂ ਦਾ ਚੋਲਾ ਝੂਠ ਨੇ ਸੱਚ ਦਾ ਪਹਿਨਿਆ ਏ
ਰੋਜ਼ ਭੁਲੇਖਾ ਸੱਚ ਤੇ ਝੂਠ ਦਾ ਹੈ ਪੈਂਦਾ
ਰਹਿਣ ਫਲਸਫੇ ਧਰੇ ਹੀ ਵਿਚ ਕਿਤਾਬਾਂ ਦੇ
ਆਪ ਮੁਹਾਰਾ ਯੁੱਗ ਹਮੇਸ਼ਾ ਹੈ ਵਹਿੰਦਾ
'ਵਾਟਾਂ ਵਾਲੀਆ' ਬਦ ਤੋਂ ਬਦਤਰ ਹੋ ਜਾਂਦਾ
ਮੂਲੋਂ ਹਿੱਲਿਆ ਬੰਦਾ ਪਲ-ਪਲ ਹੈ ਢਹਿੰਦਾ|
ਜਸਬੀਰ ਵਾਟਾਂਵਾਲੀਆ
ਇਸ ਲਿੰਕ ’ਤੇ ਕਲਿਕ ਕਰਕੇ ਤੁਸੀਂ ਪੜ੍ਹ ਸਕਦੇ ਮਹਾਕਾਵਿ ਕਲਯੁਗਨਾਮਾ
ਇਸ ਲਿੰਕ ’ਤੇ ਕਲਿਕ ਕਰਕੇ ਤੁਸੀਂ ਪੜ੍ਹ ਸਕਦੇ ਮਹਾਕਾਵਿ ਕਲਯੁਗਨਾਮਾ
What can the stick of law do to elephants?
But it can kill rabbits
#punabi poetry, #best poetry
ਜਸਬੀਰ ਵਾਟਾਂਵਾਲੀਆ
ਜਸਬੀਰ ਵਾਟਾਂਵਾਲੀਆ
Post a Comment