Life does not exist without trees - ਜੇ ਕਿਧਰੇ ਇਹ ਰੁੱਖ ਨਾ ਹੁੰਦੇ
Life does not exist without trees
ਉਹ ਸਾਥੀ ਮੈਂ ਨਾ ਹੁੰਦਾ! ਤੂੰ ਨਾ ਹੁੰਦਾ! ਇਸ ਦੁਨੀਆ 'ਤੇ ਸਰ ਜਾਣਾ ਸੀ
ਜੇ ਕਿਧਰੇ ਇਹ ਰੁੱਖ ਨਾ ਹੁੰਦੇ ! ਹਰ ਸ਼ੈਅ ਨੇ ਹੀ ਮਰ ਜਾਣਾ ਸੀ !
ਉਹ ਸਾਥੀ ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! .....
ਇਸ ਬਨਸਪਤੀ ਨੂੰ ਖਾ-ਖਾ ਕੇ, ਕਈ ਹਾਥੀ ਤੇ ਭਲਵਾਨ ਪਲੇ
ਇਨ੍ਹਾਂ ਫਲ-ਫੁੱਲਾਂ ਨੂੰ ਖਾ-ਖਾ ਕੇ, ਹਰ ਸੂਖਮ ਸ਼ੈਅ ਵਿੱਚ ਜਾਨ ਪਲੇ
ਉਹ ਨਾ ਰੁਤ ਬਸੰਤ ਦੀ ਆਉਣੀ ਸੀ , ਨਾ ਮੀਂਹ ਸਾਉਣ ਦਾ ਵਰ੍ਹ ਜਾਣਾ ਸੀ
ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! ਇਸ ਦੁਨੀਆ ’ਤੇ ਸਰ ਜਾਣਾ ਸੀ !
ਜੇ ਕਿਧਰੇ ਇਹ ਰੁੱਖ ਨਾ ਹੁੰਦੇ, ਹਰ ਸ਼ੈਅ ਨੇ ਹੀ ਮਰ ਜਾਣਾ ਸੀ !
ਕਲਯੁਗਨਾਮਾ ਮਹਾਕਾਵਿ - ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਇਸ ਬਨਸਪਤੀ ਵਿੱਚ ਰੱਬ ਵੱਸਦਾ, ਸਭ ਕਾਇਨਾਤ ਵਿੱਚ ਉਹ ਹੱਸਦਾ
ਇਨ੍ਹਾਂ ਫੁੱਲਾਂ ਵਿੱਚ ਰੱਬ ! ਰੁੱਖਾਂ ਵਿੱਚ ਰੱਬ ! ਹੋਰ ਰੱਬ ਨੇ ਕਿੱਥੇ ਘਰ ਪਾਣਾ ਸੀ !
ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! ਇਸ ਦੁਨੀਆ ’ਤੇ ਸਰ ਜਾਣਾ ਸੀ !
ਜੇ ਕਿਧਰੇ ਇਹ ਰੁੱਖ ਨਾ ਹੁੰਦੇ ਹਰ ਸ਼ੈ ਨੇ ਹੀ ਮਰ ਜਾਣਾ ਸੀ !
ਅਜੇ ਵੇਲਾ ਹੱਥੋਂ ਲੰਘਿਆ ਨਹੀਂ ! ਇਸ ਬਨਸਪਤੀ ਨੂੰ ਸਾਂਭਣ ਦਾ
ਆਓ ਰੁਖ ਲਾਈਏ, ਸਭ ਸੁੱਖ ਪਾਈਏ, ਇਹ ਵੇਲਾ ਸਾਡੇ ਜਾਗਣ ਦਾ !
ਜਦੋਂ ਵਾਟਾਂਵਾਲੀਆ ਦੇਰ ਹੋਈ ਫਿਰ ਪਿੱਛੋਂ ਬਹਿ ਪਛਤਾਣਾ ਕੀ !
ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! ਇਸ ਦੁਨੀਆ ’ਤੇ ਸਰ ਜਾਣਾ ਸੀ !
ਜੇ ਕਿਧਰੇ ਇਹ ਰੁੱਖ ਨਾ ਹੁੰਦੇ ਹਰ ਸ਼ੈਅ ਨੇ ਹੀ ਮਰ ਜਾਣਾ ਸੀ !
ਉਹ ਸਾਥੀ ਮੈਂ ਨਾ ਹੁੰਦਾ! ਤੂੰ ਨਾ ਹੁੰਦਾ !
Post a Comment