Ghost in Your Country - ਤੇਰੇ ਦੇਸ਼ ਵਸਦੇ ਭੂਤਨੇ

Ghost in Your Country


Swears your country, the ghosts inhabiting your country


ਦੇਸ਼ ਤੇਰੇ ਦੀ ਕਸਮ, ਤੇਰੇ ਦੇਸ਼ ਵਸਦੇ ਭੂਤਨੇ 



ਦੇਸ਼ ਤੇਰੇ ਦੀ ਕਸਮ, ਤੇਰੇ ਦੇਸ਼ ਵਸਦੇ ਭੂਤਨੇ !

ਵਿਰਲਾ ਹੀ ਵੱਸਦਾ ਦੇਵਤਾ, ਮੈਂ ਪਰਖਿਆ, ਮੈਂ ਪਰਖਿਆ...



ਸਾਡੀ ਚੁੱਪ ਦੇ ਵਿੱਚ ਰਾਜ ਹੈ, ਬੁਜਦਿਲ ਨਾ ਐਵੇਂ ਜਾਣਿਓ ! 

ਖੰਡਾ ਮਿਆਨੋ ਨਿਕਲ ਕੇ, ਫਿਰ ਖੜਕਣਾ ਹੈ ਖੜਕਣਾ...



ਜੀਣਾ ਵੀ ਆਉਂਦਾ ਅਸਾਂ ਨੂੰ, ਤੇ ਮਰਨ ਦੀ ਵੀ ਜਾਂਚ ਹੈ !

ਸਬਰ ਭਾਂਡਾ ਭਰ ਗਿਆ, ਹੁਣ ਛਲਕਣਾ, ਹੁਣ ਛਲਕਣਾ...



ਤਾਂਡਵ ਰਚਾਇਆ ਮੌਤ ਨੇ, ਪੰਜ ਪਾਣੀਆਂ ਦੇ ਵਿੱਚ ਜੋ !

ਕਹਿਰ! ਭਾਣਾ! ਕੀ ਕਹਾਂ ? ਇਹ ਵਰਤਦਾ, ਜੋ ਵਰਤਿਆ... 



ਘਰ-ਘਰ ਚ ਆ ਕੇ ਬਹਿ ਗਏ, ਕੈਂਸਰ ਤੇ ਕਾਲੇ ਪੀਲੀਏ !

ਪਰ ਬੇਖਬਰ ਮੈਂ ਹਰ ਬਾਸ਼ਿੰਦਾ, ਵੇਖਿਆ, ਹੈ ਵੇਖਿਆ...



ਵਕਤ ਵੇਲਾ ਬੀਤਿਆ, ਉਹ ਹੱਥ ਆਇਆ ਨਾ ਰਤੀ !

ਆਪਣੀ ਕੰਮ ਅਕਲ ਤੇ, ਮੈਂ ਝੂਰਿਆ, ਮੈਂ ਝੂਰਿਆ...



ਆਦਮ ਨਾ ਹੋਇਆ ਆਦਮੀ, ਹੈ ਵਕਤ ਕਿੰਨਾ ਬੀਤਿਆ ! 

ਸਦੀਆਂ ਤੋਂ ਇਹੋ ਹਾਲ ਹੈ, ਇਸ ਧਰਤ ਦਾ, ਇਸ ਧਰਤ ਦਾ...



ਕੀਟ ਭਵਰੇ ਤਿਤਲੀਆਂ, ਉਡਦੇ ਨੇ ਮੌਜਾਂ ਮਾਣਦੇ !

ਬੰਦਾ ਕਹਾਉਂਦਾ ਬਾਦਸ਼ਾਹ, ਹੈ ਜਕੜਿਆ, ਹੈ ਜਕੜਿਆ...



ਉਮਰ ਸਾਰੀ ਲੰਘ ਗਈ, ਆਪੇ ਨਾ, ਆਪੇ ਲੜਦਿਆਂ !

ਅੱਗ ਇੱਛਾ ਨਾ ਬੁਝੀ, ਮੈਂ ਝੁਲਸਿਆ, ਮੈਂ ਝੁਲਸਿਆ...



ਤੇਰੀ ਵਾਟ 'ਵਾਟਾਂਵਾਲੀਆ' ਇਹ ਉਸ ਵੇਲੇ ਮੁੱਕਣੀ !

 ਚਾਰ ਭਾਈਆਂ ਆਣ ਕੇ, ਤੈਨੂੰ ਚੁੱਕਿਆ, ਜਦ ਚੁੱਕਿਆ...


ਇਹ ਪੂਰਬ ਦੇ ਲੋਕ ਨੀਂ ਮਾਏਂ... ਕਵਿਤਾ ਪੜ੍ਹਨ ਲਈ ਇਸ ਲਿੰਕ ’ਤੋ  ਕਲਿਕ ਕਰੋ


ਜਸਬੀਰ ਵਾਟਾਂਵਾਲੀਆ 


ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ



Post a Comment

Previous Post Next Post

About Me

Search Poetry

Followers