ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ
ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ
ਦਿਲ ਸਵਾਲੀ ਸੀ ਜਿਨਾਂ ਦੇ, ਦਿਲ ਸਵਾਲੀ ਹੀ ਰਹੇ
ਸਦੀਆਂ ਤੋਂ ਜਿਹੜੇ ਅਫਰੇ, ਵਿਥਿਆ ਕੀ ਜਾਨਣ ਭੁੱਖ ਦੀ
ਭੁੱਖਾਂ ਨੇ ਜਿਹੜੇ ਮਾਰ ਲਏ, ਉਹ ਬਦ-ਬੇਹਾਲੀ ਹੀ ਰਹੇ
ਪੇਟ ਖਾਲੀ ਸੀ ਜਿਨਾ ਦੇ, ਪੇਟ ਖਾਲੀ ਹੀ ਰਹੇ
ਉਹ ਸਾਗਰਾਂ ਨੂੰ ਡੀਕ ਗਏ, ਤੇ ਪਰਬਤਾਂ ਨੂੰ ਖਾ ਗਏ
ਅਬਦਾਲੀਆਂ ਦੇ ਬੀਅ ਨੇ ਜੋ, ਉਹ ਅਬਦਾਲੀ ਹੀ ਰਹੇ
ਪੇਟ ਖਾਲੀ ਸੀ ਜਿਨਾਂ ਦੇ ਪੇਟ ਖਾਲੀ ਹੀ ਰਹੇ
ਉਹ ਗੁਰਬਿਆਂ ਤੋਂ ਝਪਟ ਕੇ, ਤਖਤਾਂ ’ਤੇ ਬਹਿ ਕੇ ਖਾਂਵਦੇ,
ਤਖਤਾਂ ’ਤੇ ਜਿਹੜੇ ਬੈਠ ਗਏ, ਗੁੰਡੇ-ਮਵਾਲੀ ਹੀ ਰਹੇ
ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ
ਢਿੱਡਾਂ ਤੋਂ ਭੁੱਖੀ ਜਾਨ ਨੂੰ, ਮੇਲਾ ਕਦ ਦਿੰਦਾ ਦੱਖ ਹੈ
ਹੋਣ ਲੋਹੜੀਆਂ ਜਾਂ ਮਾਘੀਆਂ ਚਾਹੇ ਦੀਵਾਲੀ ਹੀ ਰਹੇ
ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ
ਭਾਗੋ ਦੇ ਚੇਲੇ-ਚਾਪਟੇ, ਨਾਨਕ ਨੂੰ ਬਹਿ ਗਏ ਘੇਰ ਕੇ
ਹੁਣ ਲਾਲੋ ਬੈਠਾ ਸਹਿਮਿਆਂ, ਪਿੰਡ ‘ਵਾਟਾਂਵਾਲੀ’ ਹੀ ਰਹੇ
ਪੇਟ ਖਾਲੀ ਸੀ ਜਿਨਾਂ ਦੇ, ਪੇਟ ਖਾਲੀ ਹੀ ਰਹੇ
ਦਿਲ ਸਵਾਲੀ ਸੀ ਜਿਨਾਂ ਦੇ, ਦਿਲ ਸਵਾਲੀ ਹੀ ਰਹੇ
ਮਹਾਕਾਵਿ ‘ਕਲਯੁਗਨਾਮਾ’ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਹੋਰ ਕਵਿਤਾਵਾਂ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
Post a Comment