ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ...Farmers Hard Work, Song
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ...
ਜੇਠ-ਹਾੜ ਦੀਆਂ ਧੁੱਪਾਂ..ਪਹਿਲੋਂ ਲੂਸ ਲਿਆ
ਪਿੱਛੋਂ ਰਹਿੰਦਾ ਖੂਨ ..ਮੱਛਰ ਨੇ ਚੂਸ ਲਿਆ
ਚਾਰ-ਚੁਫੇਰੇ ਝੋਨੇ.. ਹੁਮਸ ਚੜ੍ਹਦੀ ਹੋ।
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ..
ਜੇ ਕਣਕਾਂ ਨੂੰ ਭਰੀਏ.. ਬੱਦਲ ਆਣ ਚੜ੍ਹੇ
ਝੋਨੇ ਵੇਲੇ ਸੋਕਾ...ਖੱਤੇ ਰਹਿਣ ਰੜੇ
ਜੇ ਆ ਜਾਵੇ ਬਿਜਲੀ ਮੋਟਰ ਸੜਦੀ ਹੋ..
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ...
ਪੋਹ-ਮਾਘ ਦੀਆਂ ਰਾਤਾਂ ਕਣਕਾਂ ਨੂੰ ਪਾਣੀ
ਕੱਕਰ-ਕੋਰਾ ਝੱਲਦੀ... ਸੀਨੇ ਕਿਰਸਾਣੀ
ਸੱਚੀਓਂ ਜਾਵੇ ਹੱਡ ਚੀਰਦੀ ਸਰਦੀ ਹੋ..
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ
ਖੇਤੀ ਕਰਮਾ ਸੇਤੀ... ਖੇਤੀ ਸਿਰੇ ਚੜ੍ਹੇ
"ਵਾਟਾਂਵਾਲੀਆ" ਤਾਹੀਓਂ ਕਰਜੇ ਰਹਿਣ ਚੜ੍ਹੇ
ਉੱਪਰੋਂ ਮੰਡੀ ਜਾ ਕੇ ਕਿਸਮਤ ਸੜਦੀ ਹੋ..
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ..
22-07-2015
Post a Comment