Rain, The Classic Poetry By Jasbir Wattanwalia/ਬਰਸਾਤ

It's raining outside, But I'm burning inside


ਬਾਹਰ ਹੋਵੇ ਬਰਸਾਤ, ਮੈਂ ਅੰਦਰ ਬਲ਼ ਬਲ਼ ਜਾਵਾਂ


ਬਾਹਰ ਹੋਵੇ ਬਰਸਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ 
ਦੇ ਕੇ ਤੁਰ ਗਇਓਂ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ

ਬੀਤ ਗਏ ਦਿਨ ਸਾਲ-ਮਹੀਨੇ, ਦਰਦ-ਫਿਰਾਕ ਨੂੰ ਲਾਇਆ ਸੀਨੇ 
ਨਾ ਦਿਨ ਚੈਨ ਨਾ ਰਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ 
ਦੇ ਕੇ ਤੁਰ ਗਇਓ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ....

'ਵੈੜਾ ਰੋਗ ਹੱਡਾਂ ਨੂੰ ਲਾਇਆ, ਹੱਡੀਆਂ ਦੀ ਮੁੱਠ ਬਣਗੀ' ਕਾਇਆ 
ਬਣਿਆ ਇਸ਼ਕ ਅੱਫਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ.... 
ਦੇ ਕੇ ਤੁਰ ਗਇਓ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ.....

ਦਰ-ਦਰਵਾਜ਼ੇ ਬੈਠ ਉਡੀਕਾਂ, ਲੰਮੀਆਂ ਹੁੰਦੀਆਂ ਜਾਣ ਤਰੀਕਾਂ
ਕੈਸੇ ਹੋਏ ਹਲਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ.... 
ਦੇ ਕੇ ਤੁਰ ਗਇਓ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ ...


ਤੂੰ ਰੁਸਿਓਂ ਹੁਣੇ ਕਿਵੇਂ ਮਨਾਵਾਂ "ਵਾਟਾਂਵਾਲੀ" ਬਹਿ ਪਛਤਾਵਾਂ
ਮੈਂ ਤੱਤੜੀ-ਕਮਜਾਤਾਂ, ਮੈਂ ਅੰਦਰੋਂ ਬਲ਼-ਬਲ਼ ਜਾਵਾਂ ..

06-08-2015




Post a Comment

Previous Post Next Post

About Me

Search Poetry

Followers