ਸੂਫੀ ਕਵਿਤਾ : ਤੂੰ ਕਿਹੜੇ ਘਰ ਵਿੱਚ ਵੱਸ ਰਿਹਾ...!
ਤੂੰ ਕਿਹੜੇ ਘਰ ਵਿੱਚ ਵੱਸ ਰਿਹਾ,
ਮੈਂ ਸਿਰ ਝੁਕਾਵਾਂ ਕਿਸ ਦਿਸ਼ਾ...
ਜੇ ਤੂੰ ਮਿਲ ਭਾਵੇਂ ਮੈਨੂੰ ਇੱਕ ਦਫਾ,
ਦੱਸ ਚੱਲ ਕੇ ਆਵਾਂ ਕਿਸ ਦਿਸ਼ਾ
ਤੂੰ ਕਿਹੜੇ ਘਰ ਵਿੱਚ ਵੱਸ ਰਿਹਾ,
ਮੈਂ ਸਿਰ ਝੁਕਾਵਾਂ ਕਿਸ ਦਿਸ਼ਾ...
ਉਹ ਕਿਰਤ-ਕਰਮ ਹੈ ਕੌਨਸੀ,
ਜੋ ਤੈਨੂੰ ਚੰਗੀ ਲੱਗਦੀ ਏ
ਉਹ ਭਾਸ਼ਾ ਉਹ ਜੁਬਾਨ ਕੀ,
ਜੋ ਤੈਨੂੰ ਸਮਝੀਂ ਹੀ ਲੱਗਦੀ ਏ
ਕੁਝ ਅਕਲ ਬਖਸ਼ੀ ਮਹਿਰਮਾਂ,
ਮੈਂ ਇਲਮ ਪਾਵਾਂਗਾ ਕਿਸ ਦਿਸ਼ਾ
ਤੂੰ ਕਿਹੜੇ ਘਰ ਵਿੱਚ ਵੱਸ ਰਿਹਾ,
ਮੈਂ ਸਿਰ ਝੁਕਾਵਾਂ ਕਿਸ ਦਿਸ਼ਾ...
ਕਿਸ ਵਕਤ ਤੈਨੂੰ ਸਿਮਰਲਾਂ’
ਕਿਸ ਵਕਤ ਕਰਲਾਂ ਬੰਦਗੀ
ਕਦ ਲੇਖਾ-ਜੋਖਾ ਗੁਨਾਹ ਦਾ,
ਕਦ ਹੋਂਵਦੀ ਬਖਸ਼ਿੰਦਗੀ
ਪੰਡ ਪਾਪ ਦੀ ਜੋ ਸਿਰ ਮੇਰੇ,
ਮੈਂ ਇਹ ਛੁਪਾਵਾਂ ਕਿਸ ਦਿਸ਼ਾ
ਤੂੰ ਕਿਹੜੇ ਘਰ ਵਿੱਚ ਵੱਸ ਰਿਹਾ
ਮੈਂ ਸਿਰ ਝੁਕਾਵਾਂ ਕਿਸ ਦਿਸ਼ਾ..
ਮਹਾਕਾਵਿ ‘ਕਲਯੁਗਨਾਮਾ’ ਪੜ੍ਹਨ ਲਈ ਲਿੰਕ ’ਤੇ ਕਲਿੱਕ ਕਰੋ
ਕੋਈ ਉਹ ਮੁਸੱਵਰ ਮੇਲ ਦੇ,
ਤੇਰੀ ਉੱਕਰ ਦੇ ਤਸਵੀਰ ਜੋ
ਮੈਂ ‘ਵਾਟਾਂਵਾਲੀਆ’ ਹੋ ਤੁਰਾਂ,
ਜਿਸ ਰਾਹ ਤੁਰੇ ਰਾਹਗੀਰ ਉਹ
ਕੀ ਦਕਸ਼ਿਣਾ ਗੁਰੂ ਗਿਆਨ ਦੀ,
ਮੈਂ ਉਹ ਚੜ੍ਹਾਵਾਂ ਕਿਸ ਦਿਸ਼ਾ
ਤੂੰ ਕਿਹੜੇ ਘਰ ਵਿੱਚ ਵੱਸ ਰਿਹਾ,
ਮੈਂ ਸਿਰ ਝੁਕਾਵਾਂ ਕਿਸ ਦਿਸ਼ਾ
ਜੇ ਤੂੰ ਮਿਲ ਪਵੇ ਮੈਨੂੰ ਇੱਕ ਦਫਾ,
ਦੱਸ ਚੱਲ ਕੇ ਆਵਾਂ ਕਿਸ ਦਿਸ਼ਾ..
ਹੋਰ ਸੂਫੀ ਕਵਿਤਾ -.ਪੜਨ ਲਈ ਇਸ ਲਿੰਕ ’ਤੇ ਕਲਿਕ ਕਰੋ
Post a Comment