Relationship between logic and dialogue - ਤਰਕ ਅਤੇ ਸੰਵਾਦ

logic and dialogue


ਤਰਕ ਅਤੇ ਸੰਵਾਦ ਦਾ ਰਿਸ਼ਤਾ


ਅਜੋਕੇ ਯੁੱਗ ਨੂੰ ਵਿਗਿਆਨਕ ਯੁੱਗ ਦੇ ਨਾਲ-ਨਾਲ ਤਾਰਕਿਕ ਯੁੱਗ ਦਾ ਵੀ ਨਾਂ ਦਿੱਤਾ ਜਾ ਰਿਹਾ ਹੈ। ਇਸ ਯੁੱਗ ਵਿਚ ਹਰ ਫਿਲਾਸਫੀ ਹਰ ਧਰਮ ਅਤੇ ਹਰ ਕਿਸਮ ਦੇ ਗਿਆਨ-ਵਿਗਿਆਨ 'ਤੇ ਅੰਨ੍ਹੇਵਾਹ ਤਰਕ ਕੀਤਾ ਜਾਣ ਲੱਗਾ ਹੈ। ਗੱਲ ਸਹੀ ਅਪਰੋਚ ਦੀ ਕਰੀਏ ਤਾਂ ਜਦੋਂ ਤਰਕ ਸਿਰਫ ਇਕ ਫਿਲਾਸਫੀ ਜਾਂ ਫਿਲਾਸਫਰ ਤੋਂ ਪ੍ਰਭਾਵਿਤ ਹੋ ਕੇ (ਭਾਵ ਉਸ ਦੇ ਕੱਟੜ ਸਮਰਥਕ ਬਣ ਕੇ ) ਕੀਤਾ ਜਾਵੇ ਤਾਂ ਇਹ ਇਕਪਾਸੜ ਹੁੰਦਾ ਹੈ ਤੇ ਅਨੇਕਾਂ ਵਿਵਾਦਾਂ ਅਤੇ ਫਸਾਦਾਂ ਦਾ ਜਨਮਦਾਤਾ ਬਣ ਜਾਂਦਾ ਹੈ।

 ਇਸੇ ਅਪਰੋਚ ਦੇ ਤਹਿਤ ਇਸ ਯੁੱਗ ਵਿਚ ਜਦੋਂ ਇਕ ਫਿਲਾਸਫੀ ਜਾਂ ਫਿਲਾਸਫਰ ਦੇ ਪੈਰੋਕਾਰ ਇਕ ਪਾਸੜ ਹੋ ਕੇ ਦੂਜੇ ਫਿਲਾਸਫਰ ਜਾਂ ਫਿਲਾਸਫੀ 'ਤੇ ਸਵਾਲ ਖੜ੍ਹੇ ਕਰਦੇ ਹਨ ਤਾਂ ਵਿਵਾਦਾਂ ਦੇ ਨਾਲ-ਨਾਲ ਫਸਾਦ ਵੀ ਖੜ੍ਹੇ ਹੋ ਜਾਂਦੇ ਹਨ। ਇਸ ਪਿੱਛੇ ਇਨਾਂ ਦਾ ਮਕਸਦ ਅੰਤਿਮ ਸੱਚ ਨੂੰ ਲੱਭਣਾ ਨਹੀਂ ਹੁੰਦਾ ਬਲਕਿ ਖੁਦ ਨੂੰ ਬੇਹਤਰ ਅਤੇ ਦੂਸਰੇ ਨੂੰ ਘਟੀਆ ਦਿਖਾਉਣ ਦੀ ਬਿਰਤੀ ਸ਼ਾਮਲ ਹੁੰਦੀ ਹੈ। ਇਨ੍ਹਾਂ ਵਿਵਾਦਾਂ ਅਤੇ ਫਸਾਦਾਂ ਦੇ ਡਰ ਤੋਂ ਇਕ ਗਿਆਨਵਾਨ ਮਨੁੱਖ ਵੀ ਤਰਕ ਕਰਨ ਗੁਰੇਜ਼ ਕਰਨ ਲੱਗ ਪੈਂਦਾ ਹੈ। ਇਸੇ ਪ੍ਰਾਵਿਰਤੀ ਦੇ ਚਲਦਿਆਂ ਦੂਜੇ ਦੇ ਤਰਕ ਤੋਂ ਭੱਜਣਾ ਜਾਂ ਅਣਗੌਲਿਆ ਕਰ ਦੇਣਾ ਵੀ ਆਮ ਵਰਤਾਰਾ ਹੋ ਗਿਆ ਹੈ। ਇਸ ਸਾਰੇ ਵਰਤਾਰੇ 'ਚੋਂ ਅਨੇਕਾਂ ਸਵਾਲ ਖੜ੍ਹੇ ਹੁੰਦੇ ਹਨ ?

   ; ਕਿ ਸਾਡਾ ਤਰਕ ਕਰਨ  ਤੋਂ ਇੰਝ ਬੇਮੁੱਖ ਹੋਣਾ ਅਤੇ ਭੱਜਣਾ ਠੀਕ ਹੈ ?  ਦੂਜੇ ਦੇ ਤਰਕ ਅਤੇ ਫਲਸਫੇ ਨੂੰ ਮੁੱਢ ਮੂਲ ਤੋਂ ਨਕਾਰ ਦੇਣਾ ਕਿੰਨਾ ਕੁ ਜਾਇਜ਼ ਹੈ ?..ਅਤੇ ਇਹ ਵੀ ਕਿ ਜੇ ਤਾਰਕਿਕ ਹੀ ਹੋਣਾ ਹੈ ਤਾਂ ਕਿਸੇ ਵੀ ਫਿਲਾਸਫਰ ਜਾਂ ਫਿਲਾਸਫੀ ਤੋਂ ਪ੍ਰਭਾਵਿਤ ਹੋਣ ਦੀ ਲੋੜ ਕੀ ਹੈ ? ... ਕੀ ਤਰਕ ਕਰਨ ਲਈ ਰੂਸ ਤੋਂ ਪ੍ਰਭਾਵਿਤ ਹੋਣ ਜਰੂਰੀ ਹੈ ? ...ਜਾਂ ਫਿਰ ਭਾਰਤ ਅਤੇ  ਭਾਰਤ ਦੀ ਫਿਲਾਸਫੀ ਤੋਂ ਪ੍ਰਭਾਵਿਤ ਹੋਏ ਬਿਨਾਂ ਕੀ ਤਰਕ ਨਹੀਂ ਕੀਤਾ ਜਾ ਸਕਦਾ ?  ਜਾਂ ਪੰਜਾਬ ਜਾਂ ਇੱਥੋਂ ਦੇ ਕਿਸੇ ਫਿਲਾਸਫਰ ਤੋਂ ਪ੍ਰਭਾਵਿਤ ਹੋ ਕੇ ਹੀ ਤਰਕ ਕੀਤਾ ਜਾ ਸਕਦਾ ਹੈ  ?

  ਤਰਕ ਮਨੁੱਖ ਦੀ ਕੁਦਰਤੀ ਬਿਰਤੀ ਹੈ ਅਤੇ ਮਨੁੱਖ ਨੂੰ ਮਾਮੂਲੀ ਜਹੀ ਸੋਝੀ ਆਉਣ ਤੋਂ ਬਾਅਦ ਇਹ ਵੀ ਜੰਮ ਪੈਂਦੀ ਹੈ। ਹੋਰ ਬਿਰਤੀਆਂ ਵਾਂਗ ਇਸ ਨੂੰ ਤਿੱਖਿਆਂ ਅਤੇ ਖੁੰਢਿਆਂ ਕਰਨਾ ਮਨੁੱਖ ਦੇ ਆਪਣੇ ਅਤੇ ਉਸ ਦੇ ਆਲੇ ਦੁਆਲੇ ਦੇ ਹੱਥ ਹੁੰਦਾ ਹੈ। ਤਰਕ ਅਕਸਰ... ਇਕ ਬੱਚਾ ਵੀ ਕਰਦਾ ਹੈ ਉਹ ਨਾ ਰੂਸ ਤੋਂ ਪ੍ਰਭਾਵਿਤ ਹੋਇਆ ਹੁੰਦਾ ਹੈ.... ਤੇ ਨਾ ਹੀ ਕਿਸੇ ਹੋਰ ਦੇਸ਼ ਤੋਂ .... ਤੇ ਨਾ ਹੀ ਉਸ ਨੇ ਕੋਈ ਹੋਰ ਫਿਲਾਸਫੀ ਪੜ੍ਹੀ ਜਾਂ ਸੁਣੀ ਹੁੰਦੀ ਹੈ | ਮਨੁੱਖ ਨੇ ਹੁਣ ਤਕ ਜਿੰਨਾ ਵੀ ਗਿਆਨ ਪ੍ਰਾਪਤ  ਕੀਤਾ ਹੈ, ਉਸ ਗਿਆਨ ਦੇ ਉਪਜਣ ਤੋਂ ਲੈ ਕੇ ਉਸ ਦੇ ਵਧਣ ਅਤੇ ਫੈਲਣ 'ਚ 'ਤਰਕ'  ਮੁੱਖ ਭੂਮਿਕਾ ਰਹੀ ਹੈ |

 ਗੱਲ ਅਜੋਕੇ ਸੰਦਰਭ ਦੀ ਕਰੀਏ ਤਾਂ ਅੱਜ ਦੇ ਮਨੁੱਖ ਨੇ ਤਿੱਖਾ ਤਰਕ ਕਰਨਾ ਤਾਂ ਸਿੱਖ ਲਿਆ ਹੈ ਪਰ ਦੂਜੇ ਦੇ ਤਰਕ ਨੂੰ ਸਵੀਕਾਰਨਾ ਕਰਨਾ ਜਾਂ ਘੋਖਣਾ ਪਰਖਣਾ ਨਹੀਂ ਸਿੱਖਿਆ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੇ ਸਾਰੇ ਹੀ ਮਹਾਨ ਫਿਲਾਸਫਰ ਭਾਵੇਂ ਉਹ ਬਾਬਾ ਨਾਨਕ ਸੀ.... ਜਾਂ ਕੋਈ ਹੋਰ ਅਜੋਕਾ ਵਿਗਿਆਨੀ,  ਉਨ੍ਹਾਂ ਨੇ ਤਰਕ ਦੇ ਨਾਲ ਨਾਲ ਸੰਵਾਦ ਨੂੰ ਵੀ ਹਮੇਸ਼ਾ ਵੱਡੀ ਥਾਂ ਦਿੱਤੀ। ਇਸੇ ਸਦਕਾ ਹੀ ਉਨ੍ਹਾਂ ਨੇ ਅਨੇਕਾਂ ਤਰਕਾਂ ਨੂੰ ਸੰਵਾਦ ਪ੍ਰਕਿਰਿਆ ਦੀ ਚਾਟੀ ਵਿਚ ਰਿੜਕ ਕੇ ਗਿਆਨ ਵਿਗਿਆਨ ਨੂੰ ਨਿਖਾਰਨ 'ਚ ਵੱਡਾ ਯੋਗਦਾਨ ਪਾਇਆ ਸੀ | ਇਸ ਵਿਚ ਕੋਈ ਸ਼ੱਕ ਨਹੀਂ ਕਿ ਤਰਕ ਅਤੇ ਸੰਵਾਦ ਦਾ ਬਹੁਤ ਪੁਰਾਣਾ ਰਿਸ਼ਤਾ ਹੈ, ਜੋ ਅਜੋਕੇ ਯੁੱਗ ਟੁਟਦਾ ਨਜ਼ਰ ਆ ਰਿਹਾ ਹੈ | ਇਸ ਕਰਕੇ ਹੀ ਸਾਨੂੰ ਇਸਦੇ ਗੰਭੀਰ ਅਤੇ ਮਾਰੂ ਸਿੱਟੇ ਭੁਗਤਣੇ ਪੈ ਰਹੈ ਹਨ। ਇਨ੍ਹਾਂ ਮਾਰੂ ਸਮੱਸਿਆਵਾਂ ਤੋਂ ਬਚਣ ਵਾਸਤੇ  ਸਾਨੂੰ ਇਸ ਲਈ ਕਾਫੀ ਸੰਜੀਦਾ ਯਤਨ ਕਰਨੇ ਪੈਣਗੇ |

We are currently living in what is often referred to as the scientific and logical age. In this era, all religions, philosophies, and knowledge are being scrutinized and analyzed with a critical eye.


Post a Comment

Previous Post Next Post

About Me

Search Poetry

Followers