There was a king and there was a queen!

Punjabi-poetry-king-queen


There was a king and there was a queen! 

ਇਕ ਸੀ ਰਾਜਾ ! ਇਕ ਸੀ ਰਾਣੀ


ਇਕ ਸੀ ਰਾਜਾ, ਇਕ ਸੀ ਰਾਣੀ, ਲੁੱਟ-ਲੁੱਟ ਖਾ ਗਏ ਰੀਤ ਪੁਰਾਣੀ! 

ਨਾ ਮਰੇ ! ਨਾ ਮਗਰੋਂ ਲੱਥੇ !! ਨਾ ਹੀ ਹੋਈ ਕਦੇ ਖਤਮ ਕਹਾਣੀ

ਇਕ ਸੀ ਰਾਜਾ, ਇਕ ਸੀ ਰਾਣੀ...



ਨਾਲ ਇਹਨਾਂ ਦੇ ਲਸ਼ਕਰ ਭਾਰਾ ! ਘੋੜੇ-ਹਾਥੀ ! ਟੱਬਰ ਸਾਰਾ

ਸਭ ਦਾ ਭਾਰ ਅਸਾਡੇ ਸਿਰ 'ਤੇ ! ਸਾਡੇ ਸਿਰ ਤੋਂ ਦਾਣਾ-ਪਾਣੀ...

ਇਕ ਸੀ ਰਾਜਾ ! ਇਕ ਸੀ ਰਾਣੀ...



ਹਰ ਵੇਲੇ ਇਹ ਹਰੀਆਂ ਚੁਗਦੇ ! ਖਾਈ ਜਾਂਦੇ ਕਿਹੜੇ ਯੁੱਗ ਦੇ

ਪੀੜ੍ਹੀਓ-ਪੀੜ੍ਹੀ, ਪੁੱਤ-ਪੋਤਰੇ ! ਗੋਤ-ਕਨਾਲਾ ਇਕੋ ਘਾਣੀ

ਇਕ ਸੀ ਰਾਜਾ, ਇਕ ਸੀ ਰਾਣੀ...



ਸੌ ਵਾਰੀ ਕਿਰਪਾਨਾਂ ਚੁੱਕੀਆਂ, ਬਰਛੇ-ਤੀਰ-ਕਮਾਨਾਂ ਚੁੱਕੀਆਂ

ਮਰਨ ਵਾਲੇ ਤਾਂ ਮਰਦੇ ਰਹਿ ਗਏ, ਰਾਜ ਕਰੇਂਦੀ ਉਹੀਓ ਢਾਣੀ

ਇਕ ਸੀ ਰਾਜਾ, ਇਕ ਸੀ ਰਾਣੀ...



ਲਈ ਆਜ਼ਾਦੀ ਰਾਜ ਬਦਲਿਆ, ਸਿਰੋ-ਸਿਰੀ ਹਰ ਤਾਜ ਬਦਲਿਆ !

ਹੋਰ ਕੀ ਬਦਲਿਆ, ਬਦਲਿਆ ਠੇਂਗਾ ਜਾਂ ਬਦਲੀ ਇਹ ਜੁੱਤੀ ਜਾਣੀਂ !

ਇਕ ਸੀ ਰਾਜਾ, ਇਕ ਸੀ ਰਾਣੀ, ਲੁੱਟ-ਲੁੱਟ ਖਾ ਗਏ ਰੀਤ ਪੁਰਾਣੀ

ਨਾ ਇਹ ਮਰੇ ਨਾ ਮਗਰੋਂ ਲੱਥੇ,  !! ਨਾ ਹੋਈ ਕਦੇ ਖਤਮ ਕਹਾਣੀ

ਇਕ ਸੀ ਰਾਜਾ ਇਕ ਸੀ ਰਾਣੀ



Post a Comment

Previous Post Next Post

About Me

Search Poetry

Followers