punjabi-poetry-old-magician
This old-magician poem is a text adaptation of 'Budhi Jadugarni' by Surjit Patar.
ਬੁੱਢਾ ਜਾਦੂਗਰ ...
ਬੁੱਢਾ ਜਾਦੂਗਰ
ਹੱਸ ਕੇ ਆਖਦਾ ਹੈ !
ਕਿ ਥੋਨੂੰ ਵੀ ਜਿਉਣ ਜੋਗੇ ਕਰ ਦਿਆਂਗੇ
ਪਹਿਲਾਂ ਭੁੱਖੇ ਤਾਂ ਮਰੋ !
ਫਿਰ ਥੋਡਾ ਵੀ ਢਿੱਡ ਭਰ ਦਿਆਂਗੇ !
ਮੈਂ ਬੁੱਢਾ ਜਾਦੂਗਰ ਬੜੇ ਮੰਤਰ ਜਾਣਦਾ ਹਾਂ
ਮੈਂ ਜਿੰਨੇ ਵੀ ਚੁਲ੍ਹਿਆਂ ਨੂੰ ਅੱਗ ਦਿੱਤੀ,
ਉਹ ਬਿਨਾਂ ਬਾਲਣੋਂ ਹੀ ਬਲ਼ ਗਏ !
ਮੈਂ ਜਿੰਨੇ ਵੀ ਦੀਵਿਆਂ ਨੂੰ ਬਾਲ਼ਿਆ,
ਉਹ ਮੋਮਬੱਤੀਆਂ ਹੀ ਬਣ ਗਏ !
ਮੈਂ ਜਿਸ ਵੀ ਭੁੱਖੇ ਨੂੰ ਰੋਟੀ ਦਿੱਤੀ,
ਉਹ ਭੁੱਖੜ ਹੀ ਬਣ ਗਿਆ !
ਮੈਂ ਜਿੰਨਿਆਂ ਵੀ ਢਿੱਡਾਂ ਭਰਿਆ,
ਉਹ ਟੋਆ ਹੀ ਬਣ ਗਏ !
ਹੁਣ ਤਾਂ ਮੇਰਾ ਵੀ ਢਿੱਡ ਹੱਸਦਾ ਹੈ !
ਇਹ ਦੁਨੀਆਂ ਝੂਠ ਕਹਿੰਦੀ ਐ !
ਉਹੋ...ਹੋ ..ਹੋ.. !
ਇਹ ਭੁੱਖਾਂ ਤਾਂ ਕਦੇ ਵੀ ਖਤਮ ਨਹੀਂ ਹੁੰਦੀਆਂ !
...ਅਤੇ ਇਹਨਾਂ ਦੀਆਂ ਕਿਸਮਾਂ ??
ਹਾਂ ! ਹਾਂ !
ਕਈ ਭੁੱਖਾਂ ਤਾਂ ਰੋਟੀਆਂ ਨਾਲ ਬੁੱਝਦੀਆਂ ਨੇ,
ਕੋਈ ਸਿਰਫ ਬੋਟੀਆਂ ਨਾਲ ਬੁੱਝਦੀਆਂ ਨੇ
ਕੋਈ ਨੌਕਰੀਆਂ ਲਈ ਟੈਂਕੀਆਂ 'ਤੇ ਚੜ੍ਹ ਕੇ
ਅਤੇ. ...ਬਚੀਆਂ-ਖੁਚੀਆਂ .... !
ਡਾਂਗਾਂ ਅਤੇ ਸੋਟੀਆਂ ਨਾਲ..ਬੁੱਝਦੀਆਂ ਨੇ !!
ਉਹ ਕਾਕਾ !
ਤੂੰ ਐਵੇਂ ਕਾਹਲਾ ਨਾ ਪੈ !
ਤੇਰੀ ਵੀ ਭੁੱਖ ਦੀ ...ਕਿਸਮ ਬੁੱਝ ਲਈਏ
ਫਿਰ ਤੇਰਾ ਵੀ ਹੱਲ ਕਰਾਂਗੇ
ਪਹਿਲਾਂ ਮੰਗਤਾ ਤੇ ਬਣ....!
ਫਿਰ ਤੇਰਾ ਵੀ ਢਿੱਡ ਭਰਾਂਗੇ.....!
ਮੈਂ ਬੁੱਢਾ ਜਾਦੂਗਰ ....!
ਬੜੇ ਮੰਤਰ ਜਾਣਦਾ ਹਾਂ
thanq sir ji taade krke paatar saahb di rachna nu smjh sakan vicch kaafi madad mili.
ReplyDeleteਸ਼ੁਕਰੀਆ ਜੀ
DeletePost a Comment