ਬਜਟ ਜਾਂ ਬਰਫ ਦਾ ਗੋਲ਼ਾ ...?

ਬਜਟ ਜਾਂ ਬਰਫ ਦਾ ਗੋਲਾ ?

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਇਸ ਸ਼ੈਸ਼ਨ ਦੇ ਬਜਟ ਵਿੱਚ ਕਿਸਾਨ ਪੱਖੀ, ਲੋਕ ਪੱਖੀ ਅਤੇ ਵਿਕਾਸ ਪੱਖੀ ਯੋਜਨਾਵਾਂ ਦਾ ਝੌਲ਼ਾ ਜਰੂਰ ਪੈ ਰਿਹਾ ਹੈ | ਪਰੰਤੂ ਇਹ ਯੋਜਨਾਵਾਂ ਡਾਇਣ ਕੁੱਛੜ ਮੁੰਡੇ ਵਾਲੀ ਕਹਾਵਤ ਵਾਂਗੂ ਜੀਂਦੀਆਂ ਰਹਿਣਗੀਆਂ ਜਾਂ ਰਸਤੇ ਵਿੱਚ ਹੀ ਲੂਣ ਲਾ ਕੇ ਚੱਬ ਲਈਆਂ ਜਾਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਪਰੰਤੂ ਬਜਟ ਨੂੰ ਦੇਖ ਕੇ ਨਿੱਕੇ ਹੁੰਦਿਆਂ ਖਾਧੇ ਬਰਫ ਦੇ ਗੋਲ਼ੇ ਚੇਤੇ ਆ ਰਹੇ ਹਨ | ਜਿਹੜੇ ਖਾਂਦਿਆ-ਖਾਂਦਿਆ ਅੱਧੇ ਕੁ ਤਾਂ ਗਰਮੀ ਨਾਲ ਖੁਰ ਜਾਂਦੇ ਸਨ, ਕੁਝ ਹਿੱਸਾ ਥੱਲੇ ਡਿੱਗ ਜਾਂਦਾ ਸੀ ਆਪਣੇ ਹਿੱਸੇ ਤਾਂ ਰੰਗ ਵਾਲਾ ਮਾੜਾ-ਮੋਟਾ ਮਿੱਠਾ ਪਾਣੀ ਅਤੇ ਹੱਥ ਵਿੱਚ ਖੁਰਦਰਾ ਜਿਹਾ ਡੱਕਾ ਹੀ ਆਉਂਦਾ ਸੀ | ਬਾਕੀ ਇਹ ਵਾਕਿਆ ਹੀ ਬਜਟ ਹੈ ਜਾਂ ਕੋਈ ਕਾਗਜ਼ੀ ਕਬੂਤਰ ਇਹ ਫੈਸਲਾ ਤਾਂ ਆਉਣ ਵਾਲੇ ਸਮੇਂ ਨੇ ਹੀ ਕਰਨਾ ਹੈ |

    ਜਸਬੀਰ ਵਾਟਾਂਵਾਲੀਆ

Post a Comment

Previous Post Next Post

About Me

Search Poetry

Followers