ਕੀ ਗੁਰੂ ਸਾਹਿਬ ਵਿਗਿਆਨੀ ਸਨ ?
IS Guru Nanak was a scientist ?
ਮੌਜੂਦਾ ਸਮੇਂ ਵਿੱਚ ਸਿੱਖ ਸਮਾਜ ਦੇ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮਵਾਦੀ ਗੁਰੂ ਹੋਣ ਦੇ ਨਾਲ-ਨਾਲ ਵਿਗਿਆਨੀ ਹੋਣ ਦੀ ਉਪਾਧੀ ਵੀ ਦੇਣ ਲੱਗ ਪਏ ਹਨ। ਇਹ ਉਪਾਧੀ ਅਕਸਰ ਹੀ ਗੁਰੂ ਸਾਹਿਬ ਜੀ ਦੀਆਂ ਕੁਝ ਪੰਕਤੀਆਂ ਨੂੰ ਅਧਾਰ ਬਣਾ ਕੇ ਦਿੱਤੀ ਜਾਂਦੀ ਹੈ। ਜਿਵੇਂ ਕਿ ਪ੍ਰਚਾਰਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਗੁਰਬਾਣੀ ਵਿੱਚ ਸ੍ਰਿਸ਼ਟੀ ਦੀ ਰਚਨਾ ਦੇ ਗੁਰੂ ਸਾਹਿਬ ਨੇ ਸਪੱਸ਼ਟ ਸੰਕੇਤ ਦਿੱਤੇ ਹਨ।
ਗੁਰਬਾਣੀ ਵਿਚ ਸ੍ਰਿਸ਼ਟੀ ਦੀ ਰਚਨਾ ਬਾਰੇ ਹਨ ਇਹ ਸੰਕੇਤ
ਅਰਬਦ ਨਰਬਦ ਧੰਦੂਕਾਰਾ ||
ਧਰਨ ਨਾ ਗਗਨ ਨਾ ਹੁਕਮ ਅਪਾਰਾ ||
ਨਾ ਦਿਨ ਰੈਣ ਨਾ ਚੰਦ ਨਾ ਸੂਰਜ ||
ਸੁੰਨੇ ਸੁੰਨ ਸਮਾਇੰਦਾ ||
ਇਸੇ ਤਰ੍ਹਾਂ :
ਪਾਤਾਲਾ ਪਤਾਲ ||
ਲੱਖ ਆਗਾਸਾ ਆਗਾਸ ||
ਅਤੇ
ਧਰਤੀ ਹੋਰ ਪਰੇ ਹੋਰ ||
ਆਦਿ ਪੰਕਤੀਆਂ ਨੂੰ ਲੈ ਕੇ ਪ੍ਰਚਾਰਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕਿ ਗੁਰੂ ਸਾਹਿਬ ਨੇ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ? ...ਅਤੇ ਉਸ ਸਮੇਂ ਦਾ ਵਾਤਾਵਰਣ ਕੀ ਸੀ ? ਜਾਂ ਇਸ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਵੀ ਸਪੱਸ਼ਟ ਦੱਸਿਆ ਹੈ।
ਸ੍ਰਿਸ਼ਟੀ ਦੀ ਰਚਨਾ ਬਾਰੇ ਵੱਖੋ-ਵਖਰੇ ਅਣਦਾਜੇ
ਇਤਿਹਸ ਤੇ ਝਾਤੀ ਮਾਰੀਏ ਤਾਂ ਦੁਨੀਆਂ ਦੇ ਸਮੁੱਚੇ ਪੀਰ-ਪੈਗੰਬਰਾਂ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਵੱਖੋ-ਵਖਰੇ ਅਣਦਾਜੇ ਲਗਾਏ ਹਨ ਅਤੇ ਇਹ ਸਿਰਫ ਅਣਦਾਜੇ ਜਾਂ ਕਿਆਫੇ ਹੀ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਦਾ ਇਹ ਅਨੁਭਵ ਇਹਨਾਂ ਸਾਰੇ ਪੈਗੰਬਰਾਂ ਦੇ ਅਣਦਾਜਿਆਂ ਨਾਲੋਂ ਵਧੇਰੇ ਪਰਕਿਰਤਕ ਅਤੇ ਪਰਿਪੱਕ ਹੈ। ਇਸ ਸਭ ਦੇ ਬਾਵਜੂਦ ਇਸ ਅਨੁਭਵ ਜਾਂ ਕਿਆਫੇ ਨੂੰ ਵਿਗਿਆਨਕ ਖੋਜਾਂ ਦਾ ਮੂਲ ਆਧਾਰ ਆਖਣਾ ਵਿਗਿਆਨ ਨਾਲ ਬੇਇਨਸਾਫੀ ਹੋਵੇਗੀ।
ਵਿਗਿਆਨ ਦੀ ਪਰਖ ਦਾ ਪੈਮਾਨਾ
ਗੱਲ ਵਿਗਿਆਨ ਦੀ ਕਰੀਏ ਤਾਂ ਇਹ ਅਣਦਾਜਿਆਂ ਜਾਂ ਕਲਪਨਾਵਾਂ ਉੱਪਰ ਅਧਾਰਿਤ ਨਹੀਂ ਹੁੰਦਾ ਬਲਕਿ ਨਿਰੋਲ ਤੱਥਾਂ ਜਾਂ ਤੱਤਾਂ ਦੀ ਹੋਂਦ ਉਪਰ ਅਧਾਰਿਤ ਹੁੰਦਾ ਹੈ। ਉਦਾਰਨ ਦੇ ਤੌਰ ‘ਤੇ ਵਿਗਿਆਨ ਸਿਰਫ ਉਸ ਨੂੰ ਕਿਹਾ ਜਾ ਸਕਦਾ ਹੈ, ਜਿਸ ਨੂੰ ਗਲੈਲੀਓ ਨੇ ਆਪਣੀ ਦੂਰਬੀਨ ਦੇ ਸ਼ੀਸ਼ੇ ਵਿੱਚੋਂ ਸਿੱਧ ਕੀਤਾ ਸੀ।... ਉਸਨੇ ਇਹ ਸਿੱਧ ਕੀਤਾ ਸੀ ਕਿ ਸੂਰਜ ਧਰਤੀ ਦੁਆਲੇ ਨਹੀਂ ਬਲਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਉਸਨੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਝੂਠੀਆਂ ਕਹਾਣੀਆਂ ਅਤੇ ਅਣਦਾਜਿਆਂ ਦਾ ਅੰਤ ਕਰ ਦਿੱਤਾ ਸੀ। ਵਿਗਿਆਨ ਉਹ ਪ੍ਰਕਿਰਿਆ ਹੈ ਜਿਸ ਨੇ ਦੁਨੀਆਂ ਨੂੰ ਬ੍ਰਹਿਮੰਡ ਵਿਚ ਉਡਣ ਲਾ ਦਿੱਤਾ ਹੈ। ਵਿਗਿਆਨ ਉਹ ਹੈ ਜਿਸਨੇ ਹਜਾਰਾਂ ਮੀਲਾਂ ਦੀ ਦੂਰੀ ’ਤੇ ਖੜ੍ਹੇ ਮਨੁੱਖਾਂ ਨੂੰ ਵੀ ਦੂਜੇ ਮਨੁੱਖਾਂ ਨਾਲ ਜੋੜ ਦਿੱਤਾ ਹੈ। ਵਿਗਿਆਨ ਨੇ ਬ੍ਰਹਿਮੰਡ ਦੇ ਅਸਚਰਜ ਰਹੱਸਾਂ ਨੂੰ ਸਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਜੋ ਇਕ ਆਰਟੀਕਲ ਵਿੱਚ ਨਹੀਂ ਦਰਸਾਇਆ ਜਾ ਸਕਦਾ।
ਸਿਰਲੇਖ
ਮੇਰੇ ਮੁਤਾਬਕ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਬਿਨਾਂ ਵਜ੍ਹਾ ਵਿਗਿਆਨੀ ਸਿੱਧ ਕਰਨਾ ਗੁਰੂ ਸਾਹਿਬ ਦੀ ਸਖਸ਼ੀਅਤ ਨਾਲ ਵੀ ਬੇਇਨਸਾਫੀ ਹੋਵੇਗੀ | ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ ਦੁਨੀਆਂ ਨੂੰ ਜੀਵਨਮੁੱਖੀ ਅਤੇ ਅਧਿਆਤਮਵਾਦੀ ਰਾਹਾਂ ਦੀਆਂ ਬੇਹਤਰੀਨ ਪਗਡੰਡੀਆਂ ’ਤੇ ਤੋਰਿਆ। ਗੁਰੂ ਸਾਹਿਬ ਨੇ ਕੁਦਰਤ ਦੀ ਅਸਚਰਤਾ ਅਤੇ ਅਭੇਦਤਾ ਦਾ ਵੀ ਬਾਕਮਾਲ ਗੁਣਗਾਨ ਕੀਤਾ। ਕਥਾ ਕਰਦਿਆਂ ਸਿੱਖ ਜਗਤ ਦੇ ਇਹ ਪ੍ਰਚਾਰਕ ਸ਼ਾਇਦ ਇਹਨਾਂ ਪੰਕਤੀਆਂ ਨੂੰ ਭੁੱਲ ਜਾਂਦੇ ਹਨ ਜਿਸ ਵਿੱਚ ਗੁਰੂ ਸਾਹਿਬ ਨੇ ਕਰਤਾ creature ਦੀ ਸਪੱਸ਼ਟਤਾ ਨੂੰ ਨਹੀਂ ਬਲਕਿ ਉਸ ਦੀ ਅਸਚਰਜਤਾ ਨੂੰ ਹੀ ਬਿਆਨਿਆ ਹੈ | ਜਿਵੇਂ ਕਿ
ਜਾ ਕਰਤਾ ਸ੍ਰਿਸ਼ਟੀ ਸਾਜੇ ਆਪੇ ਜਾਣੇ ਸੋਈ ||
Post a Comment