Who were the Martyrs of Saragarhi ?
ਕੌਣ ਸਨ ਸਾਰਾਗੜ੍ਹੀ ਦੇ ਸ਼ਹੀਦ ?
ਦੋਸਤੋ ਬੀਤੇ ਦਿਨੀਂ ਸ਼ਹੀਦਾਂ ਦੀ ਯਾਦਗਾਰ ਸਾਰਾਗੜ੍ਹੀ (ਜਿਲਾ ਫਿਰੋਜ਼ਪੁਰ) ਦੇਖਣ ਦਾ ਮੌਕਾ ਮਿਲਿਆ। ਇਸ ਯਾਦਗਾਰ ਨੂੰ ਦੇਖਦਿਆਂ ਹੀ ਅਨੇਕਾਂ ਸਵਾਲ ਮਨ ਵਿਚ ਪੈਦਾ ਹੁੰਦੇ ਹਨ ! ... ਕਿ ਕੌਣ ਸਨ ਸਾਰਾਗੜ੍ਹੀ ਦੇ ਸ਼ਹੀਦ ? ..... ਅਤੇ ਕਿਉਂ ਹੋਈ ਸੀ ਇਹ ਲੜਾਈ ?.......ਅਤੇ ਕਿਹਨਾ ਖਾਤਿਰ ਲੜੇ ਸਨ ਇਹ ਜਵਾਨ ? ......ਕਿਵੇਂ ਇਸ ਲੜਾਈ ਨੂੰ ਦੁਨੀਆਂ ਦੀਆਂ ਮਹਤਵਪੂਰਨ ਲੜਾਈਆਂ ਵਿਚ ਗਿਣਿਆ ਜਾਣ ਲੱਗਾ ?
ਅੰਗਰੇਜ਼ਾਂ ਵੱਲੋਂ ਸਿੱਖ ਫੌਜਾਂ ਨੂੰ ਆਪਣੀਆਂ ਫੌਜੀ ਰੇਜਮੈਂਟਾ ਵਿਚ ਸ਼ਾਮਿਲ ਕਰਨਾ
ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰਨ ਪਿੱਛੋਂ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਵੀ ਆਪਣੀਆਂ ਫੌਜੀ ਰੇਜਮੈਂਟਾ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਸੀ | ਦੂਜੇ ਪਾਸੇ ਅਫਗਾਨਿਸਤਾਨ ਦਾ ਵੱਡਾ ਇਲਾਕਾ ਅਜੇ ਅੰਗਰੇਜ਼ਾਂ ਦੇ ਕਬਜੇ ਹੇਠ ਨਹੀਂ ਸੀ ਆਇਆ ਅਤੇ ਅਫਗਾਨਿਸਤਾਨ ਦੇ ਲੜਾਕੂ ਕਬੀਲਿਆਂ ਨੇ ਅੰਗਰੇਜ਼ਾਂ ਦੀ ਵਿਰੋਧਤਾ ਜਾਰੀ ਰੱਖੀ ਅਤੇ ਸਮੇਂ ਸਮੇਂ ਤੇ ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤੀਆਂ ਚੌਕੀਆਂ ਉਪਰ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਸਨ। ਉਸ ਮੌਕੇ ਇਹ ਸਾਰਾ ਕੁਝ ਅੰਗਰੇਜੀ ਹਕੂਮਤ ਦੇ ਗਲ਼ੇ ਦੀ ਹੱਡੀ ਬਣ ਚੁੱਕਿਆ ਸੀ। ਇਸ ਲਈ ਅੰਗਰੇਜਾਂ ਨੇ ਅਫਗਾਨਾਂ ਨਾਲ ਟੱਕਰ ਲੈਣ ਲਈ ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਹੱਦਾਂ ਉੱਤੇ ਤੈਨਾਤ ਕਰਨਾ ਸ਼ੁਰੂ ਦਿੱਤਾ।
ਪਠਾਣ ਲੜਾਕੂ ਕਬੀਲਿਆਂ ਦੇ ਯੋਧਿਆਂ ਵੱਲੋਂ ਸਾਰਾਗੜ੍ਹੀ ਦੀ ਚੌਂਕੀ ਉਪਰ ਹਮਲਾ
12 ਸਤੰਬਰ 1897 ਨੂੰ ਹਜਾਰਾਂ ਦੀ ਗਿਣਤੀ ਵਿੱਚ ਪਠਾਣ ਲੜਾਕੂ ਕਬੀਲਿਆਂ ਦੇ ਯੋਧਿਆਂ ਨੇ ਸਾਰਾਗੜ੍ਹੀ ਦੀ ਚੌਂਕੀ ਉਪਰ ਹਮਲਾ ਬੋਲਿਆ। ਜਿਸ ਸਮੇ ਚੌਕੀ ਉਪਰ ਹਮਲਾ ਬੋਲਿਆ ਗਿਆ ਉਸ ਸਮੇਂ ਚੌਕੀ ਵਿੱਚ ਸਿਰਫ 21 ਸਿੱਖ ਸਿਪਾਹੀਆਂ ਦੀ ਹੀ ਇਕ ਟੁਕੜੀ ਮੌਜੂਦ ਸੀ। ਸਿਪਾਹੀਆਂ ਦਾ ਨਾਮਤਰ ਗਿਣਤੀ ਹੋਣ ਦੇ ਬਾਵਜੂਦ ਸਿੱਖ ਸਿਪਾਹੀਆਂ ਨੇ ਹੌਸਲੇ ਨਾ ਛੱਡੇ। ਦੇਖਦੇ ਹੀ ਦੇਖਦੇ ਇਨ੍ਹਾ ਵਿਚਾਲੇ ਭਿਆਨਕ ਟਕਰਾਅ ਸ਼ੁਰੂ ਹੋ ਗਿਆ। ਇਹਨਾਂ 21 ਸਿੱਖ ਸਿਪਾਹੀਆਂ ਨੇ ਹਜਾਰਾਂ ਪਠਾਣਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਅਣਗਿਣਤ ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਖਰੀ ਸਾਹ ਤੱਕ ਲੜਦੇ-ਲੜਦੇ ਇਹ 21 ਸਿੱਖ ਅੰਤ ਵਿਚ ਸ਼ਹੀਦੀਆਂ ਪਾ ਗਏ।
ਸ਼ਹੀਦ ਸਿੱਖ ਫੌਜੀਆਂ ਨੂੰ ‘ਇੰਡੀਅਨ ਮੈਰਿਟ ਆਫ ਆਡਰ’ ਦੀ ਉਪਾਧੀ ਨਾਲ ਨਿਵਾਜਿਆ
ਇਹਨਾਂ 21 ਸਿੱਖ ਸਿਪਾਹੀਆਂ ਦੀ ਸ਼ਹੀਦੀ ਨੂੰ ਉਸ ਸਮੇਂ ਦੀ ਅਖਬਾਰ 'ਪਾਈਨੀਅਰ 'ਬਖੂਬੀ ਪਰਚਾਰਿਆ, ਜਿਸ ਕਰਕੇ ਅੰਗਰੇਜ਼ੀ ਹਕੂਮਤ ਨੇ ਇਹਨਾਂ ਸਿੱਖ ਯੋਧਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਹੋਇਆਂ ਇਹਨਾਂ ਨੂੰ ਇੱਕੋ ਸਮੇਂ ' ਇੰਡੀਅਨ ਮੈਰਿਟ ਆਫ ਆਡਰ ' ਦੀ ਉਪਾਧੀ ਨਾਲ ਨਿਵਾਜਿਆ। ਉਸ ਸਮੇ ਅੰਗਰੇਜੀ ਹਕੂਮਤ ਨੇ ਇਹਨਾਂ ਸ਼ਹੀਦ ਯੋਧਿਆਂ ਦੇ ਪਰਿਵਾਰਾਂ ਨੂੰ ਦੋ-ਦੋ ਮੁਰੱਬੇ ਜਮੀਨ ਅਤੇ ਇਹਨਾਂ ਦੀ ਯਾਦ ਵਿਚ ਤਿੰਨ ਯਾਦਗਾਰਾਂ ਵੀ ਸਥਾਪਿਤ ਕੀਤੀਆਂ | ਇਨਾਂ ਵਿੱਚੋਂ ਇੱਕ ਯਾਦਗਾਰ ਫਿਰੋਜ਼ਪੁਰ ਵਿਖੇ ਸਥਿਤ ਹੈ | ਇੱਥੇ ਬਾਅਦ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇੱਕ ਗੁਰਦੁਆਰਾ ਵੀ ਬਣਾ ਦਿੱਤਾ ਗਿਆ।
ਸਿਰਲੇਖ-
ਸਾਰਾਗੜ੍ਹੀ ਦੀ ਇਸ ਲੜਾਈ ਨੂੰ ਦੁਨੀਆਂ ਦੀਆਂ 10 ਮਹਤਵਪੂਰਨ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਯੂ. ਐੱਨ. ਓ. ਦੀਆਂ ਸੱਤ ਮਹਤਵਪੂਰਨ ਲੜਾਈਆਂ ਵਿੱਚ ਵੀ ਇਸ ਲੜਾਈ ਨੂੰ ਇਕ ਗਿਣਿਆ ਜਾਂਦਾ ਹੈ । ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਇੰਗਲੈਂਡ ਅਤੇ ਫਰਾਂਸ ਵਿੱਚ ਇਸ ਮਹੱਤਵਪੂਰਨ ਲੜਾਈ ਨੂੰ ਸਿਲੇਬਸ ਵਿਚ ਵੀ ਪੜ੍ਹਾਇਆ ਜਾ ਰਿਹਾ ਹੈ। ਸਿੱਖ ਫੌਜੀਆਂ ਦੀ ਇਸ ਲਾ ਮਿਸਾਲ ਕੁਰਬਾਨੀ ਇਤਿਹਾਸ ਵਿਚ ਹਮੇਸ਼ਾਂ ਖਾਸ ਕੁਰਬਾਨੀ ਵਜੋਂ ਦੇਖਿਆ ਜਾਵੇਗਾ।
Post a Comment