ਕਸੀਦਾ ਕੱਢਣਾ - Kasida embroidery is a symbol of precious Punjabi culture

ਕਸੀਦਾ ਕੱਢਣਾ - Punjabilokdhara

Kasida embroidery is a symbol of precious wealth in Punjabi culture


ਕਸੀਦਾ ਕੱਢਣਾ ਪੰਜਾਬੀ ਸੱਭਿਆਚਾਰ ਦੀ ਬੇਸ਼ਕੀਮਤੀ ਅਮੀਰੀ ਦਾ ਪ੍ਰਤੀਕ ਹੈ


ਕਸੀਦਾ ਕੱਢਣਾ 

ਕਸੀਦਾ ਕੱਢਣਾ ਪੰਜਾਬੀ ਸੱਭਿਆਚਾਰ ਵਿੱਚ ਬੇਸ਼ਕੀਮਤੀ ਅਮੀਰੀ ਦਾ ਪ੍ਰਤੀਕ ਹੈ। ਇਸ ਨਾਲ ਸਾਡੇ ਅਨੇਕਾਂ ਮਨੋ ਭਾਵ, ਗੀਤ, ਲੋਕ ਗੀਤ ਅਤੇ ਮਨ ਪ੍ਰਚਾਵੇ ਜੁੜੇ ਹੋਏ ਸਨ। ਪੁਰਾਣੇ ਸਮੇਂ ਵਿੱਚ ਪੰਜਾਬੀ ਮਰਦ ਖੇਤੀ ਅਤੇ ਸਾਡੀਆਂ ਬਾਹਰੀ ਜਰੂਰਤਾਂ ਨਾਲ ਜੁੜੇ ਹੋਏ ਕਈ ਸਾਰੇ ਕੰਮ-ਕਾਰ  ਕਰਿਆ ਕਰਦੇ ਸਨ, ਜਿਵੇਂ ਕਿ ਫਸਲ ਬੀਜਣਾ, ਵੱਢਣਾ, ਗਹਾਈ ਕਰਨਾ, ਖੇਤੀ ਦੇ ਸੰਦ ਬਣਾਉਣਾ, ਰੱਸੇ ਵੱਟਣਾ, ਵਾਣ ਵੱਟਣਾ, ਛਿੱਕਲੀਆਂ ਬਣਾਉਣਾ, ਨੱਥਾਂ ਅਤੇ ਝਾਬੂ ਬਣਾਉਣ, ਤੰਗੜ ਬਣਾਉਣਾ ਆਦਿ ਅਨੇਕਾਂ ਕੰਮ ਹੱਥੀਂ ਕਰਿਆ ਕਰਦੇ ਸਨ। ਉਥੇ ਹੀ ਦੂਜੇ ਪਾਸੇ ਔਰਤਾਂ ਘਰੇਲੂ ਜਰੂਰਤਾਂ ਦੀਆਂ ਸਾਰੀਆਂ ਵਸਤਾਂ ਹੱਥੀਂ ਹੀ ਬਣਾਉਂਦੀਆਂ ਸਨ । ਇਸ ਵਿੱਚ ਸਿਲਾਈ ਕਢਾਈ, ਉਣਾਈ, ਜਿਵੇਂ ਕੱਪੜੇ ਬੁਣਨਾ, ਕੱਪੜੇ ਸਿਉਣਾ, ਖੇਸ-ਦਰੀਆਂ ਬੁਣਨਾ, ਚਾਦਰਾਂ ਕੱਢਣਾ, ਸਿਰਾਣਿਆਂ ਦੀ ਕੱਢਾਈ, ਪੱਖੀਆਂ ਦੀ ਕਢਾਈ ਆਦਿ ਅਨੇਕਾਂ ਤਰ੍ਹਾਂ ਦੀ ਸਿਲਾਈ ਕਢਾਈ ਦੇ ਕੰਮ ਸ਼ਾਮਲ ਸਨ। ਇਨ੍ਹਾਂ ਸਾਰੇ ਕੰਮਾਂ ਵਿਚੋਂ ਕਢਾਈ ਦੇ ਕਾਰਜ ਨੂੰ ਕਸੀਦਾ ਕੱਢਣਾ ਕਿਹਾ ਜਾਂਦਾ ਸੀ। 

ਕਸੀਦਾ ਕੱਢਣ ਨਾਲ ਜੁੜੇ ਹੋਏ ਲੋਕ ਗੀਤ ਅਤੇ ਗੀਤ -

ਕਸੀਦਾ ਕੱਢਣ ਨੂੰ ਲੈ ਕੇ ਸਾਡੀ ਪੰਜਾਬੀ ਲੋਕ ਧਾਰਾ ਦੇ ਵਿੱਚ ਅਨੇਕਾਂ ਗੀਤ ਮਕਬੂਲ ਹੋਏ ਜਿਵੇਂ ਕਿ -


ਨਿੱਕੀ ਜਿਹੀ ਸੂਈ ਵੱਟਵਾਂ ਧਾਗਾ 

ਬੈਠ ਕਸੀਦਾ ਕੱਢ ਰਹੀ ਆਂ... 

ਆਉਂਦੇ ਜਾਂਦੇ ਰਾਹੀ ਪੁੱਛਦੇ...  

ਤੂੰ ਕਿਉਂ ਬੀਬੀ ਰੋ ਰਹੀ ਆਂ ...

ਨਿੱਕੀ ਜਿਹੀ ਸੂਈ ਵੱਟਵਾਂ ਧਾਗਾ 

ਬੈਠ ਕਸੀਦਾ ਕੱਢ ਰਹੀ ਆਂ...


ਬਾਬਲ ਮੇਰੇ ਕਾਜ ਰਚਾਇਆ 

ਮੈਂ ਪਰਦੇਸਣ ਹੋ ਰਹੀ ਆਂ ...

ਨਿੱਕੀ ਜਿਹੀ ਸੂਈ ਵੱਟਵਾਂ ਧਾਗਾ 

ਬੈਠ ਕਸੀਦਾ ਕੱਢ ਰਹੀ ਆਂ...

ਪੁਰਾਣੇ ਪੰਜਾਬੀ ਗੀਤਾਂ ਵਿਚ ਕਸੀਦਾ ਕੱਢਣ ਦਾ ਜਿਕਰ-

ਇਸੇ ਤਰ੍ਹਾਂ ਕਸੀਦਾ ਕੱਢਣ ਦਾ ਜ਼ਿਕਰ ਸਾਡੇ ਅਜੋਕੇ ਪੰਜਾਬੀ ਗੀਤਾਂ ਵਿੱਚ ਵੀ ਅਕਸਰ ਮਿਲਦਾ ਹੈ ਜਿਵੇਂ ਦੇਵ ਥਰੀਕੇ ਵਾਲੇ ਦੀ ਲਿਖਤ ਅਤੇ ਕੁਲਦੀਪ ਮਾਣਕ ਦਾ ਗਾਇਆ ਗੀਤ ਹੈ 

ਲੰਮੀ ਧੌਣ ਕਸੀਦਾ ਕਢਦੀਏ ਮਲਕੀਏ  

ਨੀ ਕਿਹਦਾ ਕੱਢੇ ਰੁਮਾਲ ਕੁੜੇ...


ਇਸੇ ਤਰ੍ਹਾਂ ਬੀਬਾ ਗੁਲਸ਼ਨ ਕੋਮਲ ਦਾ ਗਾਇਆ ਹੋਇਆ ਗੀਤ ਹੈ -

ਕੱਢਣਾ ਰੁਮਾਲ ਦੇ ਗਇਓਂ ....

ਆਪ ਬਹਿ ਗਇਓਂ ਵਲੈਤ ਵਿੱਚ ਜਾ ਕੇ 

ਕੱਢਣਾ ਰੁਮਾਲ ਦੇ ਗਇਓਂ.....


ਨਵੇਂ ਪੰਜਾਬੀ ਗੀਤਾਂ ਵਿਚ ਕਸੀਦਾ ਕੱਢਣ ਦਾ ਜਿਕਰ

ਜੇਕਰ ਬਿਲਕੁਲ ਨਵੇਂ ਗੀਤਾਂ ਦੀ ਗੱਲ ਕਰੀਏ ਤਾਂ ਇਹਨਾਂ ਵਿੱਚ ਗਿੱਪੀ ਗਰੇਵਾਲ ਦਾ ਗੀਤ -

ਪਾਵੇਂ ਫੁਲਕਾਰੀ ਉੱਤੇ ਵੇਲ-ਬੂਟੀਆਂ ....

ਮਿੱਤਰਾਂ ਦੇ ਚਾਦਰੇ ’ਤੇ ਪਾ ਦੇ ਮੋਰਨੀ... 

ਕਾਫੀ ਮਕਬੂਲ ਹੋਇਆ ਸੀ। 


ਇਹ ਵੀ ਪੜ੍ਹੋ : ਸ਼ਰਾਧ ਕਰਨ ਬਾਰੇ ਸਾਡੇ ਗੀਤ, ਅਖਾਣ, ਅਤੇ ਗੁਰਬਾਣੀ ਕੀ ਕਹਿੰਦੀ ਹੈ? 


ਸਿਰਲੇਖ-

ਇਸ ਤਰ੍ਹਾਂ ਕਸੀਦਾ ਕੱਢਣ ਦਾ ਕਾਰਜ ਉਹ ਕਾਰਜ ਸੀ ਜੋ ਸਾਡੇ ਪੰਜਾਬੀ ਸੱਭਿਆਚਾਰ ਦੇ ਮਨੋਵੇਗ ਅਤੇ ਭਾਵਾਂ ਨਾਲ ਡੂੰਘਾ ਜੁੜਿਆ ਹੋਇਆ ਹੈ ਸੀ।  ਅਫਸੋਸ ਦੀ ਗੱਲ ਹੈ ਕਿ ਦੇਖਦੇ ਹੀ ਦੇਖਦੇ ਅਸੀਂ ਆਪਣੀਆਂ ਇਨ੍ਹਾ ਕੋਮਲ ਕਲਾਵਾਂ ਅਤੇ ਬੇਸ਼ਕੀਮਤੀ ਕਿਰਤਾਂ ਨਾਲੋਂ ਟੁੱਟ ਚੁੱਕੇ ਹਾਂ। ਮੌਜੂਦਾ ਸਮੇਂ ਦੌਰਾਨ ਸਾਡੀਆਂ ਇਹ ਬੇਸ਼ਕੀਮਤੀ ਕਲਾ ਕਿਰਤੀਆਂ ਅਤੇ ਖੁਸ਼ੀ ਭਰੇ ਇਹ ਕਾਰਜ ਕਾਰਪੋਰੇਟ ਦੇ ਹੱਥਾਂ ਵਿੱਚ ਆ ਚੁੱਕੇ ਹਨ।



Post a Comment

Previous Post Next Post

About Me

Search Poetry

Followers