ਨਵੀਆਂ ਵੰਡੀਆਂ ਪਾਉਣ ਨੂੰ ਫਿਰਦੇ, ਖਾਲਿਸਤਾਨ ਬਣਾਉਣ ਨੂੰ ਫਿਰਦੇ
ਕੁਝ ਨਸ਼ਿਆਂ ਮਰਵਾਤੇ ਗੱਭਰੂ, ਕੁਝ ਨੂੰ ਇਹ ਮਰਵਾਉਣ ਨੂੰ ਫਿਰਦੇ
.......
ਪੈਰ-ਪੈਰ 'ਤੇ ਹੱਦਾਂ ਬਣੀਆਂ, ਮੀਲਾਂ ਤੱਕ ਸਰਹੱਦਾਂ ਬਣੀਆਂ
ਲਹੂਆਂ ਦੇ ਪਰਨਾਲੇ ਚੱਲ ਗਏ, ਇਹ ਹੁਣ ਹੋਰ ਚਲਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ. ..
ਉੱਪਰੋਂ ਸਾਂਝੀਵਾਲ ਸਦਾਉਂਦੇ, ਜੋਰ-ਜੋਰ ਦੀ ਨਾਹਰੇ ਲਾਉਂਦੇ
ਮਾਨਵਤਾ ਨੂੰ ਮਿੱਧ ਕੇ ਪੈਰੀਂ, ਕਿਹੜਾ ਧਰਮ ਨਿਭਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ....
ਪਾਕਿਸਤਾਨ ਬਣਾਇਆ ਉਹਨਾਂ, ਕੀ ਖੱਟਿਆ !ਕੀ ਪਾਇਆ ਉਹਨਾਂ !
ਬਸ ਚੌਧਰ ਦੇ ਕਲਗੇ ਲੈ ਕੇ, ਆਪਣੇ ਮੱਥੇ ਲਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ...
ਖਾਲਿਸਤਾਨ ਬਣਾਉਣਾ ਸੌਖਾ, ਖਾਲਿਸ ਹੋ ਕੇ ਜਿਉਣਾ ਔਖਾ
‘ਵਾਟਾਂਵਾਲੀਆ’ ਹੁਣ ਨਹੀਂ ਪੜ੍ਹਨਾ, ਇਹ ਜੋ ਪਾਠ ਪੜ੍ਹਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ...
22-08-2015
Post a Comment