Punjab has become a mannequin
Pain of Punjab
ਪੰਜਾਬ ਪੁਤਲਾ ਰਹਿ ਗਿਆ
ਤਰਕਸ਼ਾਂ 'ਚੋਂ ਬਾਣ ਕੱਢ ਕੇ ਲੈ ਗਏ
ਡੋਲਿਆਂ 'ਚ ਤਾਣ ਕੱਢ ਕੇ ਲੈ ਗਏ
ਲੈ ਗਏ ਜਜ਼ਬਾਤ-ਜੁੱਸੇ ਲੁੱਟ ਕੇ..
ਮਿਰਜਿਆਂ 'ਚੋਂ ਮਾਣ ਕੱਢ ਕੇ ਲੈ ਗਏ
ਰਹਿ ਗਿਆ ਪੰਜਾਬ ਪੁਤਲਾ ਰਹਿ ਗਿਆ
ਤਖਤ ਲੁੱਟੇ.. ਖੁਆਬ ਉਤਲਾ ਰਹਿ ਗਿਆ
ਲੈ ਗਏ ਕੋਈ ਲੁੱਟ ਕੋਹਿਨੂਰ ਨੂੰ
ਹੀਰਿਆਂ ਦੀ ਖਾਣ ਕੱਢ ਕੇ ਲੈ ਗਏ
ਲੈ ਗਿਆ ਕੋਈ ਲੁੱਟ ਕੇ ਜਵਾਨੀਆਂ
ਘੋਲ-ਛਿੰਝਾਂ, ਮਸਤੀਆਂ ਮਨਮਾਨੀਆਂ
ਪ੍ਰਾਣ ਲੈ ਗਏ ਪੌਣ ਵਿੱਚੋਂ ਕੱਢ ਕੇ
ਪਾਣੀਆਂ 'ਚੋਂ ਪਾਣ ਕੱਢ ਕੇ ਲੈ ਗਏ
ਰਹਿ ਗਿਆ ਇਤਿਹਾਸ ਕੋਰਾ ਰਹਿ ਗਿਆ
ਆਸ ਨਾ ਧਰਵਾਸ, ਝੋਰਾ ਰਹਿ ਗਿਆ
ਅੱਖ ਵਿੱਚੋਂ ਖਾਬ ਲੈ ਗਏ ਹੂੰਝ ਕੇ
ਜਾਨ ਵਿੱਚੋਂ ਜਾਨ ਕੱਢ ਕੇ ਲੈ ਗਏ
ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ
ਤਰਕਸ਼ਾਂ 'ਚੋਂ ਬਾਣ ਕੱਢ ਕੇ ਲੈ ਗਏਡੋਲਿਆਂ 'ਚ ਤਾਣ ਕੱਢ ਕੇ ਲੈ ਗਏਲੈ ਗਏ ਜਜ਼ਬਾਤ-ਜੁੱਸੇ ਲੁੱਟ ਕੇ..ਮਿਰਜਿਆਂ 'ਚੋਂ ਮਾਣ ਕੱਢ ਕੇ ਲੈ ਗਏ
10-08-2015
Post a Comment