Our Policy makers and Pain of Punjab- ਨੀਤੀ ਨਿਰਧਾਰਣ

Punjabi-poetry-Policy-makers

ਮਿੱਟੀ ਦੇ ਅੰਦਰ ਗਡੋਇਆਂ ਦੀ ਗਿਣਤੀ Jasbir Wattawalia

Our Policy makers and Pain of Punjab

ਮਿੱਟੀ ਦੇ ਅੰਦਰ ਗੰਡੋਇਆਂ ਦੀ ਗਿਣਤੀ...

ਮਿੱਟੀ ਦੇ ਅੰਦਰ ਗੰਡੋਇਆਂ ਦੀ ਗਿਣਤੀ, ਨਦੀਆਂ-ਮੁਹਾਣੇ ਤੇ ਟੋਇਆਂ ਦੀ ਗਿਣਤੀ
ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ, ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?

ਕਰਜੇ ਤੇ ਚੜ੍ਹੀਆਂ ਜਮੀਨਾਂ ਦੀ ਗਿਣਤੀ , ਭੂਮੀ ਨੂੰ ਲੱਗੀਆਂ ਅਫੀਮਾਂ ਦੀ ਗਿਣਤੀ
ਓ ਮਾਦੇ ਜਹਿਰੀਲੇ ਸਮੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?...........

ਲਟਕੇ-ਅਣਲਟਕੇ ਕਿਸਾਨਾਂ ਦੀ ਗਿਣਤੀ , ਉਹ ਖੇਤੀ ਲਈ ਸੰਦਾ ਸਮਾਨਾਂ ਦੀ ਗਿਣਤੀ
ਉਹ ਕਰਜੇ ' ਚ ਡੁੱਬੇ, ਡਬੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?...........

ਸਰਕਾਰੀ ਰਿਕਾਡਾਂ 'ਚ ਉੱਨਤੀ ਦੀ ਗਿਣਤੀ, ਬਣੀਆਂ ਸਕੀਮਾਂ ਤੇ ਬੁਣਤੀ ਦੀ ਗਿਣਤੀ
ਉਹ ਗਿਣਤੀ ’ਤੇ ਉਲਝੇ ਖਲੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?............

ਉਹ ਜਜਬਾ ਆਜਾਦੀ ਸ਼ਹੀਦਾਂ ਦੀ ਗਿਣਤੀ, ਉਹ ਟੁੱਟੀਆਂ ਤੇ ਭੱਜੀਆਂ ਉਮੀਦਾਂ ਦੀ ਗਿਣਤੀ
ਉਹ ਸ਼ਹੀਦਾਂ ਦੇ ਸੁਪਨੇ ਸੰਜੋਇਆ ਦੀ ਗਿਣਤੀ,  ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?..............
             

             24-09-2015              


Post a Comment

Previous Post Next Post

About Me

Search Poetry

Followers