ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
ਕੀਕਣ ਸੋਹਣਾ ਯਾਰ ਮਨਾਵਾਂ !
ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
ਕੀਕਣ ਸੋਹਣਾ ਯਾਰ ਮਨਾਵਾਂ !
ਕੀਕਣ ਘੁੰਗਰੂ ਬੰਨ੍ਹ ਕੇ ਨੱਚਾਂ !
ਕੀਕਣ ਕੋਲ਼ੇ ਕੀਲ ਬਿਠਾਵਾਂ !
ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
ਕੀਕਣ ਇਕ ਝਲਕਾਰਾ ਦੇਖਾਂ !
ਸੋਹਣਾ ਯਾਰ ਪਿਆਰਾ ਦੇਖਾਂ !
ਕੀਕਣ ਉਸ ਦੇ ਸੀਨੇ ਵੱਸਾਂ !
ਕੀਕਣ ਵਿਚਲਾ ਪਰਦਾ ਢਾਹਵਾਂ !
ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
ਉਹਦੇ ਰਾਹ ਦੀ ਮਿੱਟੀ ਚੁੰਮਾਂ !
ਉਸਦੇ ਅੱਗੇ-ਪਿੱਛੇ ਘੁੰਮਾ !
ਕਿਹੜੀ ਪੂਜਾ ! ਕਿਹੜੀ ਅਰਚਾ !
ਕਿਹੜੀ ਵੰਝਲੀ ! ਨਾਦ ਵਜਾਵਾਂ !
ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
ਕੀਕਣ ਉਸ ਦਾ ਹਾਣੀ ਹੋਵਾਂ !
ਜੇ ਪਾਣੀ ਤਾਂ ਪਾਣੀ ਹੋਵਾ !
ਜੇ ਉਹ ਮਿੱਟੀ ! ਹੋਵਾਂ ਮਿੱਟੀ !
ਹਵਾ ਬਣੇ ! ਬਣ ਵਗਾਂ ਹਵਾਵਾਂ !
ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
'ਵਾਟਾਂਵਾਲੀਆ' ਕਿਹੜੀਆਂ ਵਾਟਾਂ !
ਕਿਹੜੀਆਂ ਜੋਤਾਂ ਕਿਹੜੀਆਂ ਲਾਟਾਂ !
ਕਿਹੜੀ ਅਗਨੀ ! ਕਿਹੜੇ ਧੂਣੇ !
ਕਿਹੜੇ ਭਾਂਬੜ ਬਾਲ ਦਿਖਾਵਾਂ !
ਸਮਝ ਨਹੀਂ ਆਉਂਦੀ ਕਿੱਧਰ ਜਾਵਾਂ !
ਕੀਕਣ ਸੋਹਣਾ ਯਾਰ ਮਨਾਵਾਂ !
ਇਸ ਲਿੰਕ ਤੇ ਕਲਿੱਕ ਕਰਕੇ ਪੜ੍ਹੋ : ਮਹਾਂਕਾਵਿ ਕਲਯੁਗਨਾਮਾ
Post a Comment