Know all about your village sarpanch and punch

Who has become Sarpanch of your village? And who is Punch? Find out All Data in a minute


ਜਾਣੋਂ ਸਰਪੰਚ ਜਾਂ ਮੈਬਰਾਂ ਦੀ ਪ੍ਰਾਪਰਟੀ ਬਾਰੇ ਅਤੇ ਉਨ੍ਹਾ ਸਬੰਧੀ ਹੋਰ ਸਾਰੇ ਆਨਲਾਈਨ ਡਾਟੇ ਬਾਰੇ


Know about the properties of Sarpanch or members and all their online bio data

ਤੁਹਾਡੇ ਪਿੰਡੋਂ ਸਰਪੰਚ ਕੌਣ ਬਣਿਆ ਹੈ ? ਅਤੇ ਪੰਚ ਕੌਣ ਬਣਿਆ ਹੈ ? ਕੀ ਉਸਦਾ ਨਾਮ ਆਨਲਾਈਨ ਚੜ੍ਹ ਗਿਆ ਹੈ ? ਜਾਂ ਅਜੇ ਤੱਕ ਨਹੀਂ ਚੜਿਆ ? ਇਸ ਦੇ ਨਾਲ-ਨਾਲ ਪੰਚਾਂ ਅਤੇ ਸਰਪੰਚਾਂ ਦਾ ਸਾਰਾ ਬਾਇਡਾਟਾ ਅਤੇ ਮੌਜੂਦਾ ਜਾਇਦਾਦ ਨਾਲ ਸਬੰਧੀ ਵੇਰਵਾ ਵੀ ਤੁਸੀਂ ਦੇਖ ਸਕਦੇ ਹੋ। ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਪੋਸਟ ਵਿਚ ਮਿਲ ਜਾਵੇਗੀ। ਭਾਵੇਂ ਸਰਪੰਚ ਸਰਬ ਸੰਮਤੀ ਨਾਲ ਬਣਿਆ ਹੈ ਜਾਂ ਵੋਟਾਂ ਨਾਲ ਇਸ ਸਭ ਦੀ ਜਾਣਕਾਰੀ ਕਿਵੇਂ ਹਾਸਲ ਕਰਨੀ ਹੈ ਅਸੀਂ ਇਸ ਆਰਟੀਕਲ ਦੇ ਵਿੱਚ ਦੱਸਾਂਗੇ। 

ਪੰਜਾਬ ਵਿੱਚ ਇਸ ਵੇਲੇ ਵੋਟਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ ਤੋਂ ਲੈ ਕੇ ਕਿਹੜੇ ਕਾਗਜ਼ ਭਰੇ ਜਾਣੇ ਦੌਰਾਨ ਕਿਹੜੇ ਦਸਤਾਵੇਜ਼ ਲੱਗਣੇ ਹਨ ? ਕਿਹੜੇ ਸਰਟੀਫਿਕੇਟ ਚਾਹੀਦੇ ਹਨ ? ਇਸ ਗੱਲ ਨੂੰ ਲੈ ਕੇ ਆਮ ਲੋਕਾਂ ਵਿੱਚ ਵੱਡਾ ਭੰਬਲ ਭੂਸਾ ਰਿਹਾ ! ਅਸੀਂ ਤੁਹਾਨੂੰ ਸਮੇਂ ਸਮੇਂ ’ਤੇ ਇਨਾਂ ਗੱਲਾਂ ਦੀ ਜਾਣਕਾਰੀ ਦਿੰਦੇ ਰਹੇ ਕਿ ਪੰਚਾਇਤੀ ਚੋਣਾਂ ਲੜਨ ਲਈ ਕਿਹੜੇ ਦਸਤਾਵੇਜ ਚਾਹੀਦੇ ਹਨ ? ਹੁਣ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਜੇਕਰ ਤੁਹਾਡੇ ਪਿੰਡ ਵਿੱਚ ਸਰਬ ਸੰਮਤੀ ਹੋ ਗਈ ਹੈ ਅਤੇ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦਾ ਸਰਪੰਚ ਕੌਣ ਬਣਿਆ ਹੈ ? ਪੰਚ ਕੌਣ ਬਣੇ ਹਨ ? ਕੀ ਉਹਨਾਂ ਦਾ ਡਾਟਾ ਆਨਲਾਈਨ ਚੜ੍ਹ ਗਿਆ ਹੈ ਜਾਂ ਨਹੀਂ ? ਅਸੀਂ ਤੁਹਾਨੂੰ ਇੱਕ ਲਿੰਕ ਪ੍ਰੋਵਾਈਡ ਕਰਵਾ ਰਹੇ ਹਾਂ । ਇਸ ਲਿੰਕ ’ਤੇ ਜਾ ਕੇ ਤੁਸੀਂ ਇਹ ਸਾਰੀ ਜਾਣਕਾਰੀ ਹਾਸਿਲ ਕਰ ਸਕਦੇ ਹੋ। 


ਇਸ ਲਿੰਕ ’ਤੇ ਜਾ ਕੇ ਇਸ ਤਰ੍ਹਾਂ ਲੱਭਣੀ ਹੈ ਜਾਣਕਾਰੀ 

https://lbpams.punjab.gov.in/Kyc-Public-State/?stateMasterId=1

ਇਸ ਲਿੰਕ ਨੂੰ ਖੋਲ ਕੇ ਸਭ ਤੋਂ ਪਹਿਲਾਂ ਆਪਣੇ ਜਿਲ੍ਹੇ ਨੂੰ ਸਲੈਕਟ ਕਰੋ।  ਉਸ ਤੋਂ ਬਾਅਦ ਆਪਣੀ ਤਹਿਸੀਲ ਨੂੰ ਸਲੈਕਟ ਕਰੋ। ਫਿਰ ਸਾਈਡ ਦੇ ਦੂਜੇ ਪਾਸੇ ਆਪਣੇ ਪਿੰਡ ਦਾ ਨਾਮ ਸਲੈਕਟ ਕਰੋ। ਜੇਕਰ ਤੁਸੀਂ ਸਰਪੰਚ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਸਰਪੰਚ ਵਾਲੇ ਕਾਲਮ ਤੇ ਟਿਕ ਕਰੋ। ਜੇਕਰ ਮੈਂਬਰ ਦੇ ਬਾਰੇ ਜਾਣਕਾਰੀ ਚਾਹੁੰਦੇ ਹੋ ਤਾਂ ਮੈਂਬਰਾਂ ਦੇ ਨਿਸ਼ਾਨ ’ਤੇ ਟਿਕ ਕਰੋ। ਤੁਹਾਡੇ ਸਾਹਮਣੇ ਸਾਰੀ ਜਾਣਕਾਰੀ ਆ ਜਾਵੇਗੀ ਕਿ ਤੁਹਾਡੇ ਪਿੰਡ ਦਾ ਸਰਪੰਚ ਸਰਬ ਸੰਮਤੀ ਨਾਲ ਬਣਿਆ ਹੈ ਭਾਵ, ਬਿਨਾਂ ਵਿਰੋਧ ਦੇ ਬਣਿਆ ਹੈ ਜਾਂ ਚੋਣਾਂ ਲੜ ਕੇ ਬਣਿਆ ਹੈ। ਉਸਦਾ ਨਾਮ ਉਸਦੀ ਡਿਟੇਲ ਸਾਰੀ ਜਾਣਕਾਰੀ ਆਨ ਲਾਈਨ ਸ਼ੋਅ ਹੋ ਜਾਵੇਗੀ। ਜੇਕਰ ਤੁਸੀਂ ਮੈਂਬਰਾਂ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਸਾਈਡ ’ਤੇ ਕਾਲਮ ਹੈ ਜਿਸ ਵਿਚ ਵਾਰਡ ਨੰਬਰ ਇੱਕ, ਦੋ, ਤਿੰਨ, ਚਾਰ, ਜਾਂ ਪੰਜ ਲਿਖਿਆ ਹੋਇਆ ਹੈ, ਉਹ ਕਾਲਮ ਸਲੈਕਟ ਕਰ ਲਵੋ। ਇਸ ਤਰਾਂ ਮੈਂਬਰਾਂ ਸਬੰਧੀ ਸਾਰੀ ਜਾਣਕਾਰੀ ਇਸ ਲਿੰਕ ਤੋਂ ਹਾਸਿਲ ਕੀਤੀ ਜਾ ਸਕਦੀ ਹੈ। ਜੇਕਰ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਸਾਡੇ ਪੇਜ ਨੂੰ ਫੋਲੋ ਕਰ ਲਵੋ ਤਾਂ ਕਿ ਤੁਹਾਨੂੰ ਨਵੀਂ ਅਪਡੇਟ ਮਿਲਦੀ ਰਹੇ।


ਜਸਬੀਰ ਵਾਟਾਂਵਾਲੀਆ

ਕਲਯੁਗਨਾਮਾ ਮਹਾਕਾਵਿ - ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ 

Post a Comment

Previous Post Next Post

About Me

Search Poetry

Followers